Friday, December 31, 2010

Happy New year - 2011

image

ਯਾਦਾਂ ਨੇ ਗਿਲਾ ਕੀਤਾ
ਬੜੇ ਸ਼ਿਕਵੇ ਸ਼ਿਕਾਇਤਾਂ ਦਾ
ਇੱਕ ਐਸਾ ਸਿਲਸਿਲਾ ਕੀਤਾ।
ਕਿ ਹੁਣ ਮਹਿਫ਼ਲ ਨਹੀਂ ਸਜਦੀ
ਕਿ ਹੁਣ ਚਰਚਾ ਨਹੀਂ ਹੁੰਦਾ
ਜੋ ਮਿਲਦਾ ਹੈ
ਦੁਆ ਵਾਂਗੂ
ਸਦਾ ਵਾਂਗੂ ਨਹੀਂ ਹੁੰਦਾ
ਨਾ ਪੁੱਛਦਾ ਹਾਲ ਹੈ ਮੇਰਾ
ਨਾ ਦਸਦਾ ਹਾਲ ਆਪਣਾ ਹੈ
ਕਿ ਦੋ ਹਰਫਾਂ ਦੇ ਮਗਰੋਂ
ਚੁੱਪ ਦਾ ਹੈ ਸਿਲਸਿਲਾ ਹੁੰਦਾ
ਨਾ ਉਹ ਬੋਲੇ
ਨਾ ਮੈਂ ਪੁੱਛਾਂ
ਨਾ ਉਹ ਪੁੱਛੇ
ਨਾ ਮੈਂ ਦੱਸਾਂ
ਦੀਵਾਂਰਾਂ ਵਿਚ ਚਿਣੇ ਜਾਂਦੇ
ਤਾਂ ਹੁੰਦਾ ਦੁਰ ਤੱਕ ਚਰਚਾ
ਅਸੀਂ ਚਿਣ ਕੇ ਦੀਵਾਰ ਬੈਠ ਜਾਈਏ
ਕਿ ਹੁਣ ਉਹਨਾਂ ਦੀਵਾਰਾਂ ਤੇ
ਸਜਾ ਕੇ ਚਾਰ ਤਸਵੀਰਾਂ
ਸਮਝ ਬੈਠੇ ਹਾਂ
ਕਿ ਹਰੀਆਂ ਕਪਾਹਾਂ ਹਸਦੀਆਂ ਹਰ ਸੂ
ਕਿ ਰੁਖਾਂ ਨੂੰ ਸਦਾ ਫਲ ਲਗਦੇ ਦੇਖੇ
ਕਿ ਦੀਵੇ ਆਸ ਦੇ ਜਗਦੇ
ਸਦਾ ਬਨੇਰਿਆਂ ਉਪਰ
ਕਿਸੇ ਚੌਖਟ ਦੇ ਦੀਵੇ ਦੀ
ਹਾਂ ਲੋਅ ਤਸਵੀਰ ਚੋਂ ਲੱਭੀਏ
ਤੇ ਆਪਣੇ ਹੀ ਘਰਾਂ ਦੇ ਦੇਵਤੇ
ਮਨਾਂ ਅੰਦਰ ਹਨੇਰੇ ਨੇ
ਹੈ ਘਰ ਕਰ ਲਿਆ ਚਿਰ ਤੋਂ
ਨਾ ਉਸ ਦਾ ਜਿਕਰ ਕਰਦੇ ਹਾਂ
ਨਾ ਚਰਚਾ ਉਸ ਦਾ ਕਰੀਏ
ਕਦੇ ਰੋਈਏ ਤਾਂ ਚੁੱਪ ਕਰਕੇ
ਕਦੇ ਲੜੀਏ ਖਾਮੋਸ਼ੀ ਵਿਚ
ਕਦੇ ਝੁਰੀਏ ਤਾਂ ਕੰਧਾਂ ਨਾਲ ਟਕਰਾਂ ਮਾਰ ਕੇ ਮੁੜੀਏ
ਕਿ ਜਿੱਥੇ ਹਾਂ ਖੜੇ ਕੱਲ ਦੇ
ਹਾਂ ਉੱਥੇ ਹੀ ਖੜੇ ਰਹੀਏ
ਕਦੇ ਬਾਹਰ ਨਹੀਂ ਆਉਂਦੇ
ਕਦੇ ਬਾਜ਼ਾਰ ਨਹੀਂ ਜਾਂਦੇ
ਕਦੇ ਬੈਠਕ ਚ’ ਬਹਿੰਦੇ ਨਹੀਂ
ਕਦੇ ਚਰਚਾ ਨਹੀਂ ਕਰਦੇ
ਕਿ ਅੰਬਰ ਤੇ ਜੋ ਸੂਰਜ ਹੈ
ਇਹ ਸੂਰਜ ਵੀ ਨਹੀਂ ਆਪਣਾ
ਨਾ ਤਾਰੇ ਚੰਨ ਆਪਣੇ ਹਨ
ਨਾ ਅੰਬਰ ਨਾ ਹਵਾ ਪਾਣੀ
ਨਾ ਧਰਤੀ ਹੈ
ਨਾ ਰਸਤਾ ਹੈਂ
ਪੈਰਾਂ ਦੀ ਰਵਾਨੀ ਹੀ
ਕੋਈ ਤਾਂ ਲੈ ਗਿਆ ਸ਼ਹਿਰ
ਸਿਰਾਂ ਤੇ ਧੂੜ ਕੇ ਜਾਦੂ
ਨਾ ਉਹ ਨਿਕਲੇ
ਤੁਸੀਂ ਨਾ ਮੈਂ ਨਾ ਬਹਿਕੇ ਹੀ ਗਿਲਾ ਕੀਤਾ
ਕਿ ਹੁਣ ਰੋਂਦੇ ਹਾਂ ਤਾਂ
ਹੰਝੂ ਵੀ ਆਪਣਾ ਸਾਥ ਨਹੀਂ ਦਿੰਦੇ
ਤੇ ਸ਼ਬਦਾਂ ਦਾ ਗਿਲਾ ਤਾਂ
ਜੰਗ ਖਾਧੇ ਤੀਰ ਵਰਗਾ ਹੈ
ਨਾ ਸ਼ਬਦਾਂ ਵਿੱਚ ਰਿਹਾ ਜਾਦੂ
ਰਿਹਾ ਦਮ ਹੀ ਨਾ ਅਰਥਾਂ ਵਿੱਚ
ਤੇ ਇੱਕ ਇੱਕ ਦੌਰ ਕੋਈ ਵੀ ਪੰਨਾ
ਕਿਤਾਬਾਂ ਵਿੱਚ ਨਹੀਂ ਮਿਲਣਾ
ਨਾ ਤੁੰ ਲਿਖਿਆ
ਨਾ ਮੈਂ ਲਿਖਿਆ
ਨਾ ਮੈਂ ਪੜ੍ਹਿਆ
ਨਾ ਤੁੰ ਪੜ੍ਹਿਆ
ਨਾ ਮੈਂ ਸੁਣਿਆ
ਨਾ ਤੂੰ ਸੁਣਿਆ
ਇਹ ਜਿਹੜੇ ਸ਼ਬਦ ਸਨ ਤੇਰੇ
ਇਹ ਜਿਹੜੇ ਸ਼ਬਦ ਹਨ ਮੇਰੇ
ਇਹ ਜਿਹੜੇ ਸ਼ਬਦ ਆਪਾਂ
ਕਦੇ ਸੀ ਬੋਲਦੇ ਮਿਲਕੇ
ਕਦੇ ਸਾਂ ਗੀਤ ਗਾਉਂਦੇ
ਕਦੇ ਉਹ ਗੀਤ ਗਾਉਂਦੇ ਸਨ
ਤੈਨੂੰ…., ਮੈਨੂੰ…,
ਮੈਨੂੰ ਤੈਨੂੰ
ਉਹ ਸਾਰੇ ਸ਼ਬਦ ਸਾਰੇ ਅਰਥ
ਕਿਤਾਬਾਂ ਵਿੱਚ ਨਹੀਂ ਲੱਭਣੇ
ਅਸੀਂ ਇਤਿਹਾਸ ਦੇ ਸਫਿਆਂ ਚੋਂ
ਮਿਟਾ ਦਿਤੇ ਗਏ ਹੋਵਾਂਗੇ
ਬੀਤੇ ਦੀ ਸਦੀ ਵਾਂਗਰ

ਕਿ ਯਾਰਾਂ ਨੇ ਗਿਲਾ ਕੀਤਾ
ਬੜੇ ਸ਼ਿਕਵੇ ਸ਼ਿਕਾਇਤਾਂ ਦਾ
ਇੱਕ ਐਸਾ ਸਿਲਸਿਲਾ ਕੀਤਾ।
ਕਿ ਹੁਣ ਮਹਿਫ਼ਲ ਨਹੀਂ ਸਜਦੀ
ਕਿ ਹੁਣ ਚਰਚਾ ਨਹੀਂ ਹੁੰਦਾ।
ਕਿ ਬੱਸ ਚਰਚਾ ਨਹੀਂ ਹੁੰਦਾ।


 

Happy New year - 2011

image

Wish you all
nears and dears, friends and foes

A very Happy Prosperous New Year 2011

Gurdip Singh
01-01-11

Thursday, December 30, 2010

New Year Greetings

.....ਸਾਲ 2011

ਗੁਰਦੀਪ ਸਿੰਘ

ਪਲ ਪਲ ਛਿਣ ਛਿਣ ਕਰਕੇ ਇਹ ਵੀ ਬੀਤ ਗਿਆ ਹੈ
ਕੁਝ ਦੰਦਾਂ ਦੇ ਥੱਲੇ ਲੰਘਿਆ
ਕੁਝ ਕੰਧਾਂ ਦੇ ਥੱਲੇ ਲੰਘਿਆ
ਕੁਝ ਹੱਦਾਂ ਦੇ ਬੰਨੇ ਬੰਨੇ
ਫਿਰਦਾ ਤੱਕਿਆ,
ਬਹੁਤ ਬੁਲਾਇਆ,
ਪਰ ਨਾ ਆਇਆ
ਸੁਪਨੇ ਵੰਡਦਾ
ਰੀਝਾਂ ਛੰਡਦਾ
ਸਾਲ ਉਮਰ ਦਾ
ਪਲ ਪਲ ਛਿਣ ਛਿਣ ਕਰਕੇ
ਅਸਾਂ ਬਿਤਾਇਆ
ਜਿਵੇਂ ਬਿਤਾਇਆ ਬੀਤ ਗਿਆ ਹੈ।
ਨਵੇਂ ਸਾਲ ਦੇ ਨਵੇਂ ਦਿਹਾੜੇ
ਨਵੀਂ ਸੁਬਹ ਦੀਆਂ ਨਵੀਆਂ ਗੱਲਾਂ
ਚਿਣ ਚਿਣ ਰੱਖੀਆਂ
ਸੋਚ ਸੋਚ ਕੇ ਬੋਚ ਬੋਚ ਕੇ
ਨਵੇਂ ਸਾਲ ਸਾਲ ਦੀਆਂ ਨਵੀਆਂ ਗੱਲਾਂ
ਨਵੀਆਂ ਰੀਝਾਂ
ਅਤੇ ਉਮੰਗਾਂ
ਇਸ ਬੂਟੇ ਨੂੰ ਫਲ ਲੱਗੇਗਾ
ਇਹ ਬੁਟਾ ਵੀ ਛਾਂ ਦੇਵੇਗਾ
ਪੀਂਘ ਕੋਈ ਅਸਮਾਨੀ
ਜਾ ਛੋਹੇਗੀ ਤਾਰੇ
ਜਾਂ ਬੱਦਲ,
ਜਾ ਸੂਰਜ
ਜਾਂ ਕੋਈ ਰੰਗਲਾ ਸੁਪਨਾ
ਤੋੜ ਲਿਆਵੇ
ਨਵੇਂ ਸਾਲ ਦੀਆਂ ਅਨੰਤ ਤਰੰਗਾਂ
ਇੱਕ ਆਵੇ ਇੱਕ ਜਾਵੇ
ਕੀ ਮੰਗਾਂ
ਕੁਝ ਆਪਣੇ ਲਈ ਕੁਝ ਆਪਣਿਆਂ ਲਈ
ਕੁਝ ਯਾਰਾਂ ਮਿਤਰਾਂ ਸਮਬੰਧੀਆਂ
ਕੁਝ ਹਮਰਾਹੀਆਂ, ਹਮਸਾਹੀਆਂ ਲਈ
ਕੁਝ ਦੇਸੀਂ, ਪਰਦੇਸੀਂ ਬੈਠੇ
ਸੱਭ ਲਈ ਖੁਸ਼ੀਆਂ ਸੁਖ ਸੁਨੇਹੇ
ਰੀਝਾਂ ਲਈ ਸਿਰਨਾਵੇਂ ਮੰਗਾਂ
ਨਵੇਂ ਸਾਲ ਦਾ ਸਾਥ ਲੰਮੇਰਾ ਮੰਗਾਂ
ਜੇਰਾ ਲੰਮੇ ਪੈਂਡੇ ਝਾਗ ਸਕਣ ਦਾ
ਮੱਥੇ ਉਪਰ ਜਗਦਾ ਰਹੇ ਜੋ ਦੀਵਾ
ਅਤੇ ਬਰੂਹਾਂ ਉਪਰ ਟਿਕਿਆ ਰਹੇ ਸਿਰਨਾਵਾਂ
ਤਿੱਖੀ ਹੋਵੇ ਸੋਚ ਤੇ ਸੁਰ ਵੀ ਤਿੱਖੀ
ਦੁਰ ਦੁਰਾਡੇ ਪਹੁੰਚੇ
ਨਵੇਂ ਸਾਲ ਦਾ ਸੁਪਨਾ।

Sunday, December 26, 2010

ਸੰਵਾਦ - 2011

ਸੰਵਾਦ ਨਵੇਂ ਸਾਲ 2011 ਵਿੱਚ ਪੇਰ ਧਰ ਰਿਹਾ ਹੈ।

ਸ਼ੁਭ ਇਛਾਵਾਂ

ਗੁਰਦੀਪ

Saturday, December 25, 2010


Ring in 2011


In comes the new year
out goes the old
old, unsweetened, embittered and cold.
Chilled are the events
that befell on us
We tend to forget
The bury the hatchet
And buy the New Year
From the stores
It comes free with every card we buy
Every gift we choose
We can choose every thing
But cannot choose ourselves
The wishes
The dreams
The desires
The longings
The yearnings
And the earnings
May all be balanced
Into a profit and loss statement
May the New Year
2011
Be the best
To see your best
In the best of colours
Spirit
And action.


Thursday, December 23, 2010

ਪੌੜੀ ਦਾ ਹੇਠਲਾ ਡੰਡਾ

ਪੌੜੀ ਦਾ ਹੇਠਲਾ ਡੰਡਾ

ਗੁਰਦੀਪ ਸਿੰਘ / 9878961218

ਹਰ ਕੋਈ ਪੌੜੀ ਫੜ ਕੇ

ਪੌੜੀ ਚੜ੍ਹ ਕੇ

ਸੱਭ ਉਚਾਈਆਂ ਛੂਹਣਾ ਚਾਹੇ

ਜੋ ਜਾਵੇ ਉਹ ਪਰਤ ਨਾ ਥਲੇ ਆਵੇ

ਪਰ ਪੌੜੀ ਦਾ ਡੰਡਾ

ਸੱਭ ਤੋਂ ਹੇਠਾਂ

ਸੱਭ ਤੋਂ ਹੇਠਾਂ ਰਹਿ ਕੇ

ਸੱਭ ਦਾ ਰਾਹ ਬਣਾਵੇ

ਡੰਡਾ ਡੰਡਾ ਜੁੜ ਕੇ ਹੀ

ਤਾਂ ਪੌੜੀ ਬਣਦੀ ਹੈ

ਤੇ ਪੌੜੀ ਦੇ ਸਾਰੇ ਡੰਡੇ

ਆਪੋ ਦੇ ਵਿੱਚ

ਤੱਕਦੇ ਰਹਿੰਦੇ

ਸੁਣਦੇ ਰਹਿੰਦੇ

ਸੋਚਣ ਲੱਗਦੇ

ਜੋ ਚੜ੍ਹਦਾ ਹੈ

ਪਰਤ ਕਦੇ ਨਾ ਆਵੇ।

ਪੌੜੀ ਉੱਥੇ ਦੀ ਉੱਥੇ ਹੈ

ਖੜੀ ਖੜੋਤੀ

ਢੇਰ ਪੁਰਾਣੀ ਹੁੰਦੀ ਜਾਵੇ

ਚਿਰ ਮਿਰ ਕਰਦੀਚੂੰ ਚੂੰ ਕਰਦੀ

ਪੈਰ ਪੈਰ ਲਈ ਰਾਹ ਬਣਾਉਂਦੀ

ਚਿੱਕੜ ਲਿਬੜੀ

ਝੁਰਦੀ ਰਹਿੰਦੀ

ਤੇ ਪੌੜੀ ਦਾ ਥੱਲੜਾ ਡੰਡਾ।

ਕ੍ਰਿਸਮਸ ਦਾ ਰੁਖ

ਕ੍ਰਿਸਮਸ ਦਾ ਰੁਖ

 

ਗੁਰਦੀਪ ਸਿੰਘ / 9878961218

 

ਰੀਝਾਂ ਨੂੰ ਰੁਖਾਂ ਤੇ ਟੁੰਗੀਏ

ਆਪਣੇ ਇਕਲਾਪੇ ਨੂੰ ਟੁੰਬੀਏ

ਰੀਝਾਂ ਟੁੰਗੀਏ ਚੀਜ਼ਾਂ ਮੰਗੀਏ

ਨਿੱਕੀਆਂ ਨਿੱਕੀਆ ਖੁਸ਼ੀਆਂ ਲੱਭੀਏ

ਜੀਣ ਲਈ

ਦੋ ਘੁੱਟ ਖੁਸ਼ੀਆਂ ਦੇ ਜਾਹ ਸਾਨੂੰ ਪੀਣ ਲਈ

ਸਾਹਵਾਂ ਦੇ ਨਾਲ ਸਾਹ ਨਹੀਂ ਰਲਦਾ

ਰਾਹਵਾਂ ਦੇ ਨਾਲ ਰਾਹ ਨਹੀਂ ਰਲਦਾ

ਫਿਰ ਵੀ ਪੈਂਡਾ ਕਰਨਾ ਪੈਂਦਾ

ਸਾਰਾ ਨਾ ਸਾਨੂੰ ਜਿਨ ਰਾਹਾਂ ਦੀ

ਉਹਨੀਂ ਰਾਹੀਂ ਟੁਰਨਾ ਪੈਂਦਾ

ਕੱਲਮ ਕਲੇ ਹੋ ਜਾਂਦੇ ਹਾਂ

ਜੇ ਰਾਹ ਵਿੱਚ ਖਲੋ ਜਾਂਦੇ ਹਾਂ

ਚੇਤਿਆ ਵਿੱਚੋਂ ਡੁਲ੍ਹ ਨਾ ਜਾਈਏ

ਵੇਖੀ ਕਿਧਰੇ ਭੁਲ ਨਾ ਜਾਈਏ

ਟੁਰਨਾ ਹੈ ਟੁਰਦੇ ਜਾਂਦੇ ਜਾਂਦੇ ਹਾਂ

ਭੁਰਨਾ ਹੈ ਭੁਰਦੇ ਜਾਂਦੇ ਹਾਂ

ਕਤਰਾ ਕਤਰਾ ਹੋ ਕੇ ਆਪਾਂ

ਆਪੋ ਵਿੱਚ ਹੀ ਖੁਰ ਜਾਂਦੇ ਹਾਂ

ਹਰ ਇਕ ਸਾਲ ਭੁਲਾਵਣ ਦੇ ਲਈ

ਨਵੇਂ ਸਾਲ ਦੀਆਂ ਰੀਝਾਂ ਕਰੀਏ

ਦਿਲ ਦੇ ਸੱਖਣੇ ਆਲੇ ਦੇ ਵਿੱਚ

ਜਾਂ ਦੀਵੇ, ਮੋਮਬੱਤੀਆਂ ਧਰੀਏ

ਕੋਈ ਸ਼ਗਨ ਮਨਾਈਏ ਆਪਾਂ

ਮਿਤਰਾਂ ਨਾਮ ਸੁਨੇਹੇ ਕਰੀਏ।

ਰਾਤ ਪਈ ਤੋਂ ਬਿੜਕਾਂ ਲਈਏ

ਦਿਨ ਚੜ੍ਹਦੇ ਨੂੰ ਸਿਜਦੇ ਕਰੀਏ

ਰੁਖ ਤਾਂ ਐਪਰ ਰੁਖ ਹੁੰਦਾ ਹੈ

ਸਾਰੀਆਂ ਰੀਝਾਂ ਪੂਰੀਆਂ ਕਰਦਾ

ਰਾਤਾਂ ਠਰਦਾ ਧੁਪੇ ਸੜਦਾ

ਐਪਰ ਪੂਰੀਆਂ ਰੀਝਾਂ ਕਰਦਾ।

Friday, December 17, 2010

ਗ਼ਜ਼ਲ

ਗੁਰਦੀਪ ਸਿੰਘ ਭਮਰਾ

 

ਦਹਿਸ਼ਤ ਇੰਨੀ ਹੈ ਕਿ ਪੰਛੀ ਵੀ ਹੁਣ ਸੁਣਿਆ ਗਾਉਂਦੇ ਨਹੀਂ
ਡਰਦੇ ਮਾਰੇ ਉਹ ਦੁਬਕੇ ਹਨ ਹੁਣ ਅੰਬਰ ਤੇ
' ਭਾਉਂਦੇ ਨਹੀਂ।

ਹੰਝੂ ਵੀ ਅੱਖੀਆਂ ਵਿੱਚ ਆ ਕੇ ਰੋਂਦੇ ਨੇ ਪਰ ਚੋਂਦੇ ਨਹੀਂ
ਹਉਕੇ ਤਾਂ ਉੱਠਦੇ ਨੇ ਐਪਰ ਬੁਲ੍ਹਾਂ ਕੋਲ ਖਲੋਂਦੇ ਨਹੀਂ।

ਸੁਣ ਲੈਂਦੇ ਨੇ ਸੱਭ ਦੀ ਐਪਰ ਆਪਣੇ ਦਿਲ ਦੀ ਕਹਿੰਦੇ ਨਹੀਂ
ਕੰਧਾਂ ਤੋਂ ਡਰਦੇ ਨੇ ਸਾਰੇ ਆਪਣੀ ਆਖ ਸੁਣਾਉਂਦੇ ਨਹੀਂ।

ਵੰਡ ਦਿਤਾ ਹੈ ਸੱਭ ਨੇ ਸੱਭ ਨੂੰ ਡੱਬਿਆਂ ਦੇ ਵਿੱਚ ਰੱਖਿਆ ਹੈ
ਕੈਦ ਚੋਂ ਮੁਕਤੀ ਚਾਹੁੰਦੇ ਨੇ ਪਰ ਕੈਦ ਚੋਂ ਬਾਹਰ ਆਉਂਦੇ ਨਹੀਂ।

ਹਰ ਇੱਕ ਬੰਦਾ ਗਰਜ਼ਾਂ ਖਾਤਰ ਮਿੱਟੀ ਬਹੁਤ ਉਡਾਉਂਦਾ ਹੈ
ਕੌਣ ਕਹੇ ਹੁਣ ਖੋਤੇ ਵਾਂਗੂ ਆਪਾਂ ਬੋਝਾ ਢੋਂਦੇ ਨਹੀ।

ਰੋਣਾ ਹੈ ਤਾਂ ਬਹਿ ਰੋ ਲੈ ਆਪੇ ਆਪਣੀ ਢੇਰੀ ਤੇ
ਫੇਰ ਨਾ ਆਖੀਂ ਕਬਰਾਂ ਉੱਤੇ ਲੋਕੀਂ ਏਥੇ ਰੋਂਦੇ ਨਹੀਂ।

ਦੀਪ ਜਗਾਵਣ ਦੇ ਲਈ ਇੱਥੇ ਹਰ ਇੱਕ ਬੰਦਾ ਕਾਹਲਾ ਹੈ
ਰਸਤੇ ਪੂਜਣ ਜਾਂਦੇ ਹਨ ਪਰ ਰਸਤਾ ਨੂੰ ਅਪਣਾਉਂਦੇ ਨਹੀਂ।

ਗੀਤ ਬਹਾਰਾਂ ਦੇ ਉੱਗਦੇ ਹਨ ਸਾਲਾਂ ਤੋਂ ਪਰ ਸੂਲੀ ਤੇ
ਬਾਰੀ ਵਿੱਚੋਂ ਤੱਕਦੇ ਨੇ ਸੱਭ ਐਪਰ ਬਾਹਰ ਆਉਂਦੇ ਨਹੀਂ।

 

Thursday, December 16, 2010


 ਮਨ 

ਗੁਰਦੀਪ ਸਿੰਘ
ਮੈਂ ਇਹ ਲੈਣਾ
ਮੈਂ ਅਹੁ ਲੈਣਾ
ਇਹ ਵੀ ਮੇਰੇ ਕੋਲ ਨਹੀਂ ਹੈ
ਅਹੁ ਵੀ ਮੇਰੇ ਕੋਲ ਨਹੀਂ ਹੈ।
ਆਹ ਵੀ ਲੈਣਾ
, ਤੇ ਅਹੁ ਵੀ ਲੈਣਾ।
ਮਨ ਬੇਚੈਨ
ਬੜਾ ਸ਼ੈਤਾਨ
ਬੜਾ ਹੈ ਜ਼ਿੱਦੀ

ਰੰਗ ਬਰੰਗੀਆਂ ਚੀਜ਼ਾਂ ਤੱਕ ਕੇ
ਡੁੱਲ੍ਹ ਜਾਂਦਾ ਹੈ

ਭੁੱਲ ਜਾਂਦਾ ਹੈ ਬਹੁਤੀ ਵਾਰੀ
ਆਪਣੀ ਹਸਤੀ
ਚਾਹੇ ਮਹਿੰਗੀ
ਚਾਹੇ ਸਸਤੀ।
ਸੱਭ ਕੁਝ ਹਾਸਲ ਕਰਨਾ ਚਾਹੇ
ਮੈਂ ਸਮਝਾਵਾਂ,
ਕਹਿਣ ਸਿਆਣੇ-
-ਬਹੁਤਾ ਕੁਝ ਨਾ
'ਕੱਠਾ ਕਰੀਏ
-ਬਹੁਤੇ ਕੁਝ ਦੀ ਸਾਂਭ ਨਾ ਹੋਵੇ
-ਸਾਂਭ ਸਕੇਂ ਸੋ 'ਕੱਠਾ ਕਰੀਏ
ਪਰ ਬਾਜ਼ਾਰ ਬੜਾ ਰੰਗੀਲਾ

ਰੋਜ਼ ਏਸ ਨੂੰ 'ਵਾਜ਼ਾਂ ਮਾਰੇ
ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ
ਰੋਜ਼ ਬੁਲਾਵੇ।
ਮਨ ਸ਼ੈਤਾਨ

ਆਖੇ ਨਾ ਲੱਗੇ
ਬਾਜ਼ਾਰ ਬੁਲਾਵੇ
ਭੱਜਿਆ ਜਾਵੇ
ਫੇਰ ਕਹੇ-
ਮੈਂ ਆਹ ਵੀ ਲੈਣਾ
ਅਹੁ ਵੀ ਲੈਣਾ
ਜੇ ਨਾ ਲੈ ਕੇ ਦੇਵਾਂ ਇਸ ਨੂੰ
ਭਰੇ ਬਾਜ਼ਾਰ ਹੀ
ਲਿਟ ਜਾਂਦਾ ਹੈ

ਵਿੱਚ ਚੌਰਾਹੇ
ਖਿੰਡ ਜਾਂਦਾ ਹੈ
ਰੋਂਦਾ ਤੇ ਰੌਲਾ ਪਾਂਦਾ ਹੈ
-ਮੈਨੂੰ ਕਦੇ ਵੀ ਕੁਝ ਨਹੀਂ ਮਿਲਦਾ
ਉਚੀ ਉਚੀ ਆਖ ਸੁਣਾਵੇ

ਰੰਗ ਬਰੰਗੇ ਸੁਪਨੇ ਤਕੱਦਾ
ਰੋਜ਼ ਕਿਸੇ ਸੁਪਨੇ ਦੇ ਪਿਛੇ ਤੁਰ ਜਾਂਦਾ ਹੈ।
ਮੈਂ ਬੁਲਾਵਾਂ

ਵਾਜ਼ਾਂ ਮਾਰਾਂ
ਬਹੁਤ ਹਟਾਵਾਂ
ਝਿੜਕਾਂ
ਵਰਜਾਂ
ਤੇ ਸਮਝਾਵਾਂ

-ਨਾ ਕਰ ਅੜੀਆਂ
ਇਹ ਨਾ ਚੰਗੀਆਂ

ਕੁਝ ਤਾਂ ਸਿੱਖ ਲੈ ਜਰਨਾ ਤੰਗੀਆਂ
ਸਬਰ ਸਿਦਕ ਸੰਤੋਖ ਦੀਆਂ ਗੱਲਾਂ

ਇਹ ਨਾ ਮੰਨੇ।
ਇਹ ਨਾ ਦੇਖੇ ਖੀਸੇ ਵੱਲੇ
ਮੋਲ ਤੋਲ ਦੀ ਗੱਲ ਨਾ ਕਰਦਾ
ਹਰ ਇਕ ਵਸਤੂ ਲੈਣਾ ਚਾਹਵੇ
ਜੀ ਆਪਣਾ ਪਰਚਾਉਣਾ ਚਾਹਵੇ
ਮੈਨੂੰ ਵੀ ਭਰਮਾਉਣਾ ਚਾਹਵੇ
ਤਰ੍ਹਾਂ ਦੀਆਂ ਘੜੇ ਦਲੀਲਾਂ
ਆਪ ਕਿਸੇ ਦੀ ਗੱਲ ਨਾ ਸੁਣਦਾ
ਹਰ ਵਾਰੀ ਇਹ ਜ਼ਿਦ ਪੁਗਾਵੇ

ਬਾਜ਼ਾਰ ਬੁਲਾਵੇ
ਭੱਜਿਆ ਜਾਵੇ।
ਥੋਹੜੇ ਵਿੱਚ ਵੀ ਸਬਰ ਨਾ ਆਵੇ।
ਮਨ ਹੈ ਜਾਂ ਕੋਈ ਅੱਥਰਾ ਘੋੜਾ।

Tuesday, December 14, 2010


  
ਉਚੀਆਂ ਲੰਮੀਆਂ ਟਾਹਲੀਆਂ
 ਗੁਰਦੀਪ ਸਿੰਘ ਭਮਰਾ
ਉਚੀਆਂ ਲੰਮੀਆਂ ਟਾਹਲੀਆਂ
ਉਹ ਪੱਤਾਂ ਵਾਲੀਆਂ
ਪੁਤਾਂ ਵਾਲੀਆਂ
ਖੜੀਆਂ ਵਿਹੜੇ ਵਿਚਕਾਰ
ਨਾ ਕੋਈ ਪੁੱਛਦਾ
ਨਾ ਕੋਈ ਦੱਸਦਾ
ਖੜੀਆਂ ਬਾਹਵਾਂ ਨੂੰ ਖਿਲਾਰ
ਤੈਨੂੰ ਤੱਕਦੀਆਂ
ਰਹਿ ਨਾ ਸਕਦੀਆਂ
 ਉਚੀਆਂ ਲੰਮੀਆਂ ਟਾਹਲੀਆਂ
ਤੇ ਪਾਈ ਪੀਂਘ ਜਦ
ਝੂਟੇ ਖਾਂਦੀਆਂ ਝੂਟੇ ਦੇਂਦੀਆਂ
ਗਿਧਾ ਪਾਉਂਦੀਆਂ
ਲੋਰੀ ਗਾਉਂਦੀਆਂ
ਕਿਕਲੀ ਪਾਉਂਦੀਆਂ
ਕਦੇ ਹਸਦੀਆਂ
ਵਿਹੜੇ ਵਸਦੀਆਂ
ਛਾਂਵਾਂ ਮਾਣ ਕੇ
ਮਾਂਵਾਂ ਜਾਣ ਕੇ
ਬੁੱਲੇ ਸੌਣ ਦੇ
ਠੰਢੀ ਪੌਣ ਦੇ
ਉਚੀਆਂ ਲੰਮੀਆਂ ਟਾਹਲੀਆਂ
ਉਹ ਪੱਤਾਂ ਵਾਲੀਆਂ
ਉਹ ਪੁੱਤਾਂ ਵਾਲੀਆਂ
ਖਿੜ ਖਿੜ ਹਸਦੀਆਂ
ਵਿਹੜੇ ਵੱਸਦੀਆਂ
ਖੇਡਾਂ ਖੇਡਦੇ ਨੂੰ
ਤੈਨੂੰ ਦੇਖ ਕੇ
ਤੇਰੇ ਵਾਸਤੇ
ਜਿੰਦ ਕੀਤੀ ਕੁਰਬਾਨ
ਕਦੇ ਟਾਹਣੀਆਂ ਕਦੇ ਲਕੜੀਆਂ
ਕਦੇ ਲੈਂਦੀਆਂ
ਤਨ ਲਿਆ ਚਿਰਵਾ
ਆਰੇ ਸਹਿੰਦੀਆਂ
ਕੁਝ ਨਾ ਕਹਿੰਦੀਆਂ
ਉਚੀਆਂ ਲੰਮੀਆਂ ਟਾਹਲੀਆਂ
ਪੁੱਤਾਂ ਵਾਲੀਆਂ
ਪੱਤੇ ਝਾੜ ਕੇ
ਹੁਣ ਨਾ ਇਸ ਦੀ ਛਾਂ
ਇਹ ਕੀ ਕਰਨੀਆਂ
ਵੱਢੋ ਮੁੱਢ ਵਿਚਕਾਰ
ਇਹ ਬੇਕਾਰ
ਹੁਣ ਨਾ ਸੋਹੰਦੀਆਂ
ਇਹ ਕੋਠੀ ਵਾਸਤੇ
ਲੀਕਾਂ ਮਾਰ ਕੇ
ਨੀਹਾਂ ਵਾਸਤੇ
ਇਹਨਾਂ ਦੀ ਕੀ ਹੈ ਲੋੜ
ਵੱਢੋ ਛਾਂਗ ਕੇ
 ਉਚੀਆਂ ਲੰਮੀਆਂ ਟਾਹਲੀਆਂ
ਜੋ ਪਤਾ ਵਾਲੀਆਂ
ਉਹ ਪੁੱਤਾਂ ਵਾਸਤੇ
ਹੁਣ ਕੀਕਰ ਬੇਕਾਰ
ਕੋਈ ਸਮਝ ਨਾ
ਖੜੀ ਆਵਾਜ਼ਾ ਮਾਰ
ਮੈਨੂੰ ਚੀਰ ਕੇ
ਮੈਨੂੰ ਰੰਦ ਕੇ ਜਾਹ ਕੇ ਖੜਾਂ ਤੇਰੇ ਦਰਬਾਰ
ਤੇਰੇ ਵਾਸਤੇ
ਤੇਰੇ ਦਰ ਬੂਹੇ ਤੇ ਦੁਆਰ
ਖੜਾਂ ਰੋਕ ਕੇ
ਹਿੱਕ ਠੋਕ ਕੇ
ਤੇਰੇ ਵਾਸਤੇ
ਕਿਤੇ ਨਾ ਦਿਸਦੀਆਂ ਟਾਹਲੀਆਂ
ਉਹ ਪੱਤਾਂ ਵਾਲੀਆਂ
ਉਹ ਪੁੱਤਾਂ ਵਾਸਤੇ
ਬਦਲਨ ਰੂਪ ਹਜ਼ਾਰ
ਪੁੱਤਾਂ ਵਾਸਤੇ
ਧੀਆਂ ਵਾਸਤੇ






Monday, December 13, 2010

ਗੁਰਦੀਪ ਸਿੰਘ ਭਮਰਾ

ਗ਼ਜ਼ਲ

 

ਇੱਕ ਦੂਜੇ ਦੇ ਹੋ ਕੇ ਰਹੀਏ।
ਬਹੁਤੀ ਸੁਣੀਏ ਥੋੜ੍ਹੀ ਕਹੀਏ।

 

ਤੇਰੇ ਬਿਨ ਹੁਣ ਰਹਿ ਨਹੀ ਹੋਣਾ
ਉਪਰੋ ਉਪਰੋਂ ਐਵੇਂ ਸਹੀਏ।

 

ਫੇਰ ਮਿਲੇਂਗੀ ਕਹਿ ਜਾਦੀਂ ਏ

ਦੂਰੋਂ ਦੂਰੋਂ ਤੈਨੂੰ ਤਕੱਦੇ ਰਹੀਏ।

 

ਆਪਣੇ ਦਿਲ ਨੂੰ ਚੈਨ ਨਹੀਂ ਹੈ
ਛਾਂਵੇ ਬਹੀਏ, ਧੁੱਪੇ ਬਹੀਏ।

 

ਹੁਣ ਤਾਂ ਮਿਲਣਾ ਮੁਸ਼ਕਿਲ ਲਗਦਾ

ਫਾਸਲਿਆਂ ਨੂੰ ਲੱਗੇ ਪਹੀਏ।

 

14/12/2010

 

ਗੁਰਦੀਪ ਸਿੰਘ ਭਮਰਾ

ਕੁੜੀਆਂ ਤੇ ਚਿੜੀਆਂ

ਕੁੜੀਆਂ ਤੇ ਚਿੜੀਆਂ

ਚਹਿਕਦੀਆਂ

ਮਹਿਕਦੀਆਂ

ਟਹਿਕਦੀਆਂ

ਨਚਦੀਆਂ

ਟਪਦੀਆਂ

ਫੁਦਕਦੀਆਂ

ਹਵਾ ਵਾਂਗ ਰੁਮਕਦੀਆਂ

ਫੁੱਲਾਂ ਵਾਂਗ ਹਸਦੀਆਂ

ਤੇਂਲ ਦੇ ਤੁਪਕਿਆਂ ਵਾਂਗ

ਸੂਰਜ ਦੇ ਨਿੱਘ ਵਿੱਚ ਲਿਸ਼ਕਦੀਆਂ

ਟਾਹਣੀਓਂ ਟਾਹਣੀ

ਚੀਂ ਚੀਂ ਕਰਦੀਆਂ ਹੀ ਚੰਗੀਆਂ ਲੱਗਦੀਆਂ

ਇਹਨਾਂ ਤੋਂ ਸੱਖਣੀ

ਚੁੱਪ ਚੰਗੀ ਨਹੀਂ ਲੱਗਦੀ

ਇਹਨਾਂ ਤੋਂ ਬਗ਼ੈਰ ਧੁੱਪ ਚੰਗੀ ਨਹੀਂ ਲੱਗਦੀ

ਕਦੇ ਇਹ ਸੂਰਜ ਨੂੰ ਇਹ ਝਾਤ ਆਖਦੀਆਂ ਹਨ
ਕਦੇ ਸੂਰਜ ਇਹਨਾਂ ਨੂੰ ਲੱਭਦਾ
ਬਨੇਰਿਓ ਬਨੇਰੀ

ਟਾਹਣੀਓ ਟਾਹਣੀ
ਸਾਹੋ ਸਾਹ ਹੁੰਦਾ ਰਹਿੰਦਾ ਹੈ।

ਕੁੜੀਆਂ ਚਿੜੀਆਂ

ਬਿਨਾਂ ਪੁੱਛੇ

ਬਿਨਾਂ ਦੱਸੇ

ਲੰਮੀ ਉਡਾਰੀ ਮਾਰ ਜਾਂਦੀਆਂ ਹਨ

ਤੇ ਮੁੜ ਨਹੀਂ ਪਰਤਦੀਆਂ

ਅਸਮਾਨ ਦੀ ਨੀਲੀ ਚਾਦਰ ਵਿੱਚ ਗਵਾਚ ਜਾਂਦੀਆਂ ਹਨ।

ਤਾਰਿਆਂ ਦੇ ਦੇਸ ਜਾਣ ਲਈ

ਤਾਰਿਆਂ ਦੀ ਰੋਸ਼ਨੀ

ਅੱਖਾਂ ਵਿੱਚ ਵਸਾ ਲੈਣ ਲਈ ਕਾਹਲੀਆਂ

ਕੁੜੀਆਂ ਤੇ ਚਿੜੀਆਂ

ਰੁਖਾਂ ਤੇ ਟਾਹਣੀਆਂ ਦੇ ਅੰਗ ਸੰਗ

ਪਿਪਲੀ ਦੇ ਪਤਿਆਂ ਉਪਰ ਆਪਣੀਆਂ ਰੀਝਾਂ

ਦੇ ਸਿਰਨਾਵੇਂ ਲਿਖ ਕੇ ਤੀਆਂ ਪਾਉਂਦੀਆਂ

ਅਵੇਂ ਹੀ ਏਧਰ ਓਧਰ ਗਵਾਚ ਜਾਂਦੀਆਂ

ਕਦੇ ਨਾ ਪਰਤਣ ਲਈ

ਕਦੇ ਨਾ ਲੱਭਣ ਲਈ

ਕੁੜੀਆਂ ਤੇ ਚਿੜੀਆਂ

ਰੀਝਾਂ ਦੇ ਸਿਰਨਾਵੇਂ।

 

 

 

 

ਗ਼ਜ਼ਲ

ਬਣਾ ਕੇ ਬੁੱਤ ਬੁੱਤਖਾਨੇ ਚ'ਨਾ ਮੈਨੂੰ ਸਜਾ ਦੇਵੀਂ।

ਤੇਰਾ ਬੰਦਾ ਹਾਂ ਮੈਂ ਬੰਦੈ ਜੇਹੀ ਮੈਂਨੂੰ ਸਜ਼ਾ ਦੇਵੀਂ।

   

ਇਹਦੇ ਵਿੱਚ ਕੁਫ਼ਰ ਨਹੀਂ ਭੋਰਾ ਤੂੰ ਕਾਫ਼ਿਰ ਰਹਿਣ ਦੇ ਮੈਂਨੂੰ

ਕਿਸੇ ਨੂੰ ਸੱਚ ਆਖਣ ਦਾ ਖੁਦਾਯਾ ਹੌਂਸਲਾ ਦੇਵੀਂ।

   

ਬਣਾਇਆ ਫਾਸਲਾ ਤੂੰ ਫਾਸਲਾ ਦੇ ਵਾਸਤੇ ਮੈਥੋਂ

ਕਿਸੇ ਦੇ ਹੌਸਲੇ ਦੇ ਵਾਸਤੇ ਤੂੰ ਮੈਂਨੂੰ ਫਾਸਲਾ ਦੇਵੀਂ।

   

ਕਿਸੇ ਦਾ ਫੈਸਲਾ ਕਿ ਫਾਸਲੇ ਵਿੱਚ ਹੋਂਸਲਾ ਰੱਖਣਾ

ਕਿਸੇ ਨੂੰ ਹੌਂਸਲੇ ਵਿੱਚ ਫਾਸਲੇ ਦਾ ਫੈਸਲਾ ਦੇਵੀਂ।

   

ਖੁਦਾ ਕਹਿਰ ਵੀ ਕਰਨਾ ਤਾਂ ਏਨਾ ਕਹਿਰ ਨਾ ਕਰਨਾ

ਕਿ ਹਰ ਇੱਕ ਕਹਿਰ ਨੂੰ ਕਹਿਰ ਦਾ ਹੀ ਵਾਸਤਾ ਦੇਵੀਂ।

 

14/12/2010

Saturday, December 11, 2010

ਗੁਰਦੀਪ ਸਿੰਘ

ਜਮ੍ਹਾ ਪੂੰਜੀ

ਗੁਰਦੀਪ ਸਿੰਘ ਭਮਰਾ

ਸਾਲ ਬੀਤਣ 'ਤੇ ਹੈ
ਛਿਣ ਛਿਣ ਕਰਕੇ ਕਿੰਨਾ ਕੁਝ ਬੀਤ ਗਿਆ ਹੈ
ਇਹ ਸਾਲ ਵੀ
ਹਰ ਉਹਨਾਂ ਸਾਲਾਂ ਦੇ ਵਾਂਗ
ਜੋ ਮੈਂ ਤੇਰੀ ਯਾਦ ਵਿੱਚ ਗੁਜ਼ਾਰੇ
ਕਦੀ ਤੇ ਆਵੇਗਾ
ਮੈਂ ਸੋਚਦਾ
ਕਦੀ ਤੇ ਮੇਰੇ ਹਿੱਸੇ ਦਾ ਵੀ ਕੋਈ ਇੱਕ ਪਲ ਦੇਵੇਂਗਾ
ਆਪਣੀ ਦੋਸਤੀ ਦੇ ਨਾਂ
ਦੋ ਅੱਖਰ ਲਿਖੇਗਾਂ
ਸਮੇਂ ਦੇ ਸਫੇ ਉਪਰ
ਪਰ ਅਜਿਹਾ ਕਦੀ ਨਹੀਂ ਹੋਇਆ
ਨਾ ਇਸ ਸਾਲ
ਨਾ ਪਿਛਲੇ ਸਾਲ
ਨਾ ਉਸ ਤੋਂ ਪਿਛਲੇ ਸਾਲ
ਇਸ ਸਾਲ ਵੀ ਬਾਕੀ ਸਾਲਾਂ ਵਾਂਗ
ਡਾੲਰੀ ਦੇ ਪੰਨੇ
ਕੁਝ ਸਿਰਨਾਵੇਂ
ਕੁਝ ਨਵੇਂ ਕੁਝ ਪੁਰਾਣੇ
ਕੁਝ ਫੋਨ ਨੰਬਰ
ਜਿਹਨਾਂ ਦਾ ਦਸ ਅੰਕਾਂ ਵਿੱਚ ਹੋਣਾ ਜ਼ਰੁਰੀ ਹੈ
ਕੁਝ ਹਿਸਾਬ ਕਿਤਾਬ ਸਾਹਾਂ ਦਾ
ਕੁਝ ਖਾਧੀ ਖੁਰਾਕ ਦਾ
ਕੁਝ ਡਾਕਟਰ ਦੀ ਤਾਰੀਕ ਦਾ
ਕੁਝ ਜਮ੍ਹਾ ਕੁਝ ਮਨਫੀ,
ਕੁਝ ਵੰਡ ਵੰਡਈਆ
ਕੁਝ ਲੀਕਾਂ ਕੁਝ ਤਰੀਕਾਂ
ਸੱਭ ਕੁਝ ਉਵੇਂ ਹੀ ਰਿਹਾ
ਇਸ ਵਿੱਚ ਤੇਰਾ ਕੁਝ ਵੀ ਨਹੀਂ ਸੀ।
ਕੁਝ ਸਿਰਨਾਵੇਂ ਛੋਟੇ ਹੋ ਗਏ,
ਕੁਝ ਲਪੇਟੇ ਗਏ,
ਕੁਝ ਸਮੇਟੇ ਗਏ
ਕੁਝ ਥਾਂਵਾਂ ਬਦਲ ਗਏ
ਕੁਝ ਅਧੂਰੇ
ਕੁਝ ਪੁਰੇ
ਕੁਝ ਦੇਸ਼
ਕੁਝ ਵਿਦੇਸ਼
ਕੁਝ ਘਾਟੇ
ਕੁਝ ਵਾਧੇ
ਪਰ ਇਸ ਵਿੱਚ ਤੇਰਾ ਕੁਝ ਵੀ ਨਹੀਂ ਸੀ।
ਮੇਰੇ ਦੋਸਤ ਕਹਿੰਦੇ ਨੇ
ਕਿ ਹੁਣ ਯੁਗ ਬਦਲ ਗਿਆ ਹੈ
ਕੈਲੰਡਰ ਵੀ ਬਦਲ ਜਾਣਾ ਚਾਹੀਦਾ ਹੈ
ਵਕਤ ਤੇਜ਼ੀ ਨਾਲ ਬਦਲਦਾ ਹੈ
ਤੇ ਕੈਲੰਡਰ ਵੀ
ਇਸ ਦੀ ਇਬਾਰਤ ਧੁੰਦਲੀ ਹੋ ਗਈ ਹੈ
ਹੁਣ ਮੈ ਵੀ ਕਮਜ਼ੋਰ ਪੈ ਗਿਆ ਹਾਂ।
ਪਰ ਇਹ ਕੈਲੰਡਰ ਨਹੀਂ
ਦਿਲੋ-ਦਿਮਾਗ਼ ਦੀ ਦੀਵਾਰ ਉਪਰ ਉਕਰੀ ਤਸਵੀਰ ਹੈ
ਜੋ ਸ਼ਾਇਦ ਕਦੇ ਨਹੀਂ ਬਦਲੇਗਾ
ਤੇ ਨਾ ਇਸ ਉਪਰ ਤੇਰੇ ਆਉਣ ਦੀ ਤਾਰੀਕ.
ਗੱਲ ਤਾਂ ਸਿਰਫ਼ ਇੰਤਜ਼ਾਰ ਦੀ ਹੈ।

A Song for you

Wanna a song to live with

Gurdip

 

Give me a song to live with
Sing me a song to give with
song to live
song to live
all the cold
of winter.

Give me song to live with
song to endure
to feel secure
in the dark to live with
give me a song to live.

Give me a sun to live for
give me a sun to give for
all the songs
all along
to feel the heat
and hold a treat to live with
Give me a song to live with.
Give me a song to live with.

ਗ਼ਜ਼ਲ / ਰੁੱਖ

ਗ਼ਜ਼ਲ / ਰੁੱਖ

ਜੰਗਲ ਦੇ ਰੁੱਖ ਗੱਲਾਂ ਕਰਦੇ ਵੇਖੇ ਮੇਂ।
ਦੁਖ ਸੁਖ ਕਰਦੇ ਹਉਕੇ ਭਰਦੇ ਵੇਖੇ ਮੈਂ।

ਸੇਕ ਬੜਾ ਸੀ ਰਗ਼ ਰਗ਼ ਤੇ ਟਾਹਣੀ ਟਾਹਣੀ
ਸੀਤ ਲਹਿਰ ਵਿੱਚ ਉਹ ਵੀ ਠਰਦੇ ਵੇਖੇ ਮੈਂ।

ਰਾਤ ਜਿਨਾਂ ਤੋਂ ਆਉਂਦਾ ਸੀ ਇਕ ਸਹਿਮ ਜਿਹਾ
ਸ਼ਿਖਰ ਦੁਪਹਿਰੇ ਉਹ ਰੁੱਖ ਡਰਦੇ ਵੇਖੇ ਮੈਂ।

ਠਰਦੀ ਧਰਤੀ ਕੱਜਣ ਲਈ ਸੱਭ ਕੁਝ ਦੇ ਕੇ
ਸੱਭ ਕੁਝ ਆਪਣੇ ਉਪਰ ਜਰਦੇ ਵੇਖੇ ਮੈਂ।

ਬਣ ਕੇ ਦਸਤੇ ਆਰੀ ਅਤੇ ਕੁਹਾੜੀ ਦੇ
ਆਪੇ ਆਪਣੇ ਹੱਥੋਂ ਮਰਦੇ ਵੇਖੇ ਮੈਂ।

Friday, December 10, 2010

Gurdip Singh

Missing is the girl

 

Missing is the girl
whose name sounds same as love
and brings back memories
of minutes and hours
I spent in endless wait
She will come definitely today
She has not forgot, winds would say.
Missing is the girl
whose face and eyes
lips and smiles
filled the night sky
with countless stars
that guided the destiny
and helped me
navigate
through
turmoil and troubles
whose whip of breath
enabled me to bear
long summer of youth
and autumn of age
I look forward…
.. once and always.

Missing is she, whose love
kept me apiece
and from break asunder
Rains come and go
having cast my sky
with dark clouds
she remained aloft
high in my sky
a beautiful rainbow
to come alive
and keep the heart warm
Missing is the girl
If ye found her
sitting anywhere
under the trees,
edged from the hustle and rustle of life
tell her
I still love her.

ਨਜ਼ਮ

ਨਾਂ ਮੈਂ ਤੈਥੋਂ ਜੁਦਾ ਹੋ ਸਕਦਾ ਹਾਂ
ਨਾ ਤੂੰ ਮੈਥੋਂ ਵਿਦਾ ਹੋ ਸਕਦੀ ਹੈ

ਮੈਂ ਤੈਨੂੰ ਅਲਵਿਦਾ ਨਹੀਂ ਕਹਾਂਗਾ।

ਮੈਂ ਤੈਨੂੰ ਅਲਵਿਦਾ ਨਹੀਂ ਕਹਾਂਗਾ
ਨਾ ਤੂੰ ਮੈਥੋਂ ਵਿਦਾ ਹੋਈ
ਨਾ ਮੈਂ ਜੁਦਾ ਹੋਇਆ
ਹਵਾ ਤੈਨੂੰ ਵੀ ਛੋਹ ਕੇ ਆਉਂਦੀ ਰਹੀ
ਹਵਾ ਮੈਨੂੰ ਵੀ ਛੋਹ ਕੇ ਜਾਂਦੀ ਰਹੀ

ਹਵਾ ਵਿੱਚ ਸੇਕ ਵੀ ਸਿਲ੍ਹਾਬ ਵੀ
ਦਰਦ ਵੀ ਸੀ ਪਿਆਸ ਵੀ
ਉਦਾਸੀ ਵੀ ਸੀ ਤੇ ਆਸ ਵੀ
ਮੈਂ ਤੈਨੂੰ ਅਲਵਿਦਾ ਨਹੀਂ ਕਹਾਂਗਾ।

ਇਸ ਸਤਰੰਗੀ ਪੀਘ ਦੇ ਰੰਗ ਮਲਣ ਵੇਲੇ
ਤੇਰਾ ਰੰਗ ਤੇ ਮੇਰਾ ਰੰਗ ਨਾਲੋ ਨਾਲ ਸਨ
ਤੇਰੇ ਤੇ ਮੇਰੇ
ਚਾਅਵਾਂ ਤੇ ਰੀਝਾਂ ਦੇ ਪੰਛੀਆਂ ਨੇ
ਇਕਠਿਆਂ ਉਡਣਾ ਸਿਖਿਆ
ਚੁਗਣਾ ਸਿਖਿਆ
ਤੇ ਅਸੀਂ ਦੋਵੇਂ
ਉਹਨਾਂ ਨੂੰ ਦੂਰ ਹਵਾ ਵਿੱਚ ਤੈਰਦਿਆਂ ਦੇਖਦੇ ਹਾਂ
ਸਾਵਣ ਦੇ ਬਦਲਾਂ ਵਾਂਗ
ਕਾਲੀਆਂ ਘਟਾਵਾਂ ਵਾਂਗ
ਵਗਦੀਆਂ ਹਵਾਵਾਂ ਵਾਂਗ
ਸ਼ੂਕਦੇ ਦਰਿਆਵਾਂ ਵਾਂਗ
ਭਰ ਭਰ ਉਛਲਦੇ ਸਾਗਰਾਂ ਵਾਂਗ
ਬੂੰਦ ਬੂੰਦ ਹੋ ਕੇ
ਹਵਾ ਵਿੱਚ ਪਲ੍ਹਮਦੀ ਧੁੰਦ ਵਾਂਗ
ਤੇਰੇ ਤੇ ਮੇਰੇ ਪੈਰਾਂ ਨੂੰ ਚੁੰਮਦੀ ਤ੍ਰੇਲ ਵਾਂਗ
ਨਿਘੀ ਤੇ ਕੋਸੀ ਧੁੱਪ ਵਾਂਗ
ਮੈਂ ਤੈਨੂੰ ਅਲਵਿਦਾ ਨਹੀਂ ਕਹਾਂਗਾ।
ਤੁੰ ਤੇ ਮੈਂ
ਮੈਂ ਤੇ ਤੁੰ
ਹੁਣ ਨਾ ਜੁਦਾ ਹੋ ਸਕਦੇ ਹਾਂ
ਨਾ ਵਿਦਾ।

 


 

Monday, December 6, 2010

ਨੀ ਬੱਲੀਏ...

ਨੀ ਬੱਲੀਏ

ਨੀ ਬੱਲੀਏ
ਚੱਲ ਚੱਲੀਏ
ਇੱਥੇ ਕੱਲਿਆਂ ਜੀਣ ਨਾ ਹੋਵੇ
ਦੁਨੀਆ ਮਤਲਬ ਦੀ।

ਨੀ ਬੱਲੀਏ
ਚੱਲ ਚੱਲੀਏ
ਇੱਥੇ ਪੈਸੇ ਨਾਲ ਸਲਾਮਾਂ
ਉਵੇਂ ਪੁੱਛਦਾ ਨਹੀਂ

ਨੀ ਬੱਲੀਏ
ਚੱਲ ਚੱਲੀਏ
ਇਥੇ ਰੀਝਾਂ ਨੂੰ ਦੁਸ਼ਵਾਰੀ
ਦੁਨੀਆ ਮਤਲਬ ਦੀ।

ਨੀ ਬੱਲੀਏ
ਚੱਲ ਚੱਲੀਏ
ਇੱਥੇ ਸੁੱਕਾ ਸੌਣ ਮਹੀਨਾ
ਧਰਤੀ ਨੂੰ ਅੱਗ ਲੱਗ ਗਈ।

ਨੀ ਬੱਲੀਏ
ਚੱਲ ਚੱਲੀਏ
ਇੱਥੇ ਜੀਭਾਂ ਲੱਗੇ ਜੰਦਰੇ
ਹੱਥੀ ਹੱਥਕੜੀਆਂ।

ਨੀ ਬੱਲੀਏ
ਚੱਲ ਚੱਲੀਏ
ਇੱਕ ਦੁਨੀਆ ਨਵੀਂ ਵਸਾਈਏ
ਮੁੜਕੇ ਸੱਧਰਾਂ ਦੀ।

ਨੀ ਬੱਲੀਏ
ਚੱਲ ਚੱਲੀਏ
ਹਾਲੇ ਮਿਲਖਾਂ ਵਾਲੇ ਰਾਜੇ
ਦੁਨੀਆ ਮਤਲਬ ਦੀ।


ਹੋਣੀ

ਨਾ ਰੂਪ ਹੈ ਨਾ ਰੰਗ ਹੈ
ਨਾ ਜਾਤ ਹੈ ਨਾ ਪਾਤ ਹੈ
ਇਹ ਜੋ ਸੁਪਨਿਆਂ ਦਾ ਸ਼ਹਿਰ ਹੈ
ਕਿਉਂ ਹੱਥੋਂ ਕਿਰਦਾ ਜਾ ਰਿਹਾ
ਮੈਂ ਰੋਕਦਾ ਤੇ ਫੜ ਰਿਹਾ
ਇਹ ਫਿਰ ਵੀ ਫਿਰਦਾ ਜਾ ਰਿਹਾ
ਨਾ ਰੂਪ ਹੈ ਨਾ ਰੰਗ ਹੈ

ਇਸ ਸ਼ਹਿਰ ਦੀ ਆਬੋ ਹਵਾ
ਦੀ ਮਹਿਕ ਦਾ ਘਰ ਜਾਪਦੀ
ਹੁਣ ਰਾਸ ਕਿਉਂ ਆਉਂਦੀ ਨਹੀਂ
ਇਸ ਸ਼ਹਿਰ ਦੀ ਹਰ ਇੱਕ ਅਦਾ
ਮੇਰੇ ਸੁਪਨਿਆਂ ਦੇ ਵਾਸਤੇ
ਰੀਝਾਂ ਨੂੰ ਹੀ ਭਾਉਂਦੀ ਨਹੀਂ।
ਜੋ ਕੁਝ ਬਣਾਇਆ ਸੀ ਕਦੇ
ਇੱਟ ਇੱਟ 'ਚ ਪਾਇਆ ਸੀ ਕਦੇ
ਜਿਸ ਦੀ ਉਸਾਰੀ ਵਾਸਤੇ
ਰੀਝਾਂ ਨੂੰ ਚਿਣ ਕੇ ਕੰਧ ਵਿੱਚ
ਇੱਕ ਦਰ ਜੋ ਲਾਇਆ ਸੀ ਕਦੇ
ਹੁਣ ਉਹੀ ਦਰਵਾਜ਼ਾ ਮੇਰਾ
ਮੇਰੇ ਲਈ ਹੈ ਅਜਨਬੀ
ਜਿਸ ਦੇ ਲਈ ਸੀ ਮੈਂ ਕਦੀ
ਇੱਕ ਰੁਖ ਜਿਹਦੀ ਛਾਂ ਸੰਘਣੀ
ਹੁਣ ਟੋਟੇ ਹੋ ਗਿਆ
ਤੇ ਦੂਰ ਤੀਕਰ ਬਿਖਰਿਆ
ਕੁਝ ਚੀਰਿਆ ਕੁਝ ਕੱਟਿਆ
ਕੁਝ ਟਾਹਣੀਆ ਵਿੱਚ ਰੁਲ ਰਿਹਾ
ਕੁਝ ਪਤਿਆਂ ਵਿੱਚ ਰੁਲ ਗਿਆ
ਉਹ ਦੂਰ ਬੈਠਦਾ ਦੇਖਦਾ
ਪੰਛੀ ਕਿ ਜਿਹਦਾ ਆਲ੍ਹਣਾ
ਹੁਣ ਤੀਲ੍ਹਾ ਤੀਲ੍ਹਾ ਖਿੰਡ ਗਿਆ।

ਇਕ ਉਹੀ ਹੈ ਜੋ ਰੋ ਰਿਹਾ
ਬਾਕੀ ਨਾ ਕੋਈ ਜਾਣਦਾ
ਨਾ ਰੂਹ ਨੂੰ ਹੁਣ ਪਹਿਚਾਣਦਾ
ਇਹ ਸ਼ਹਿਰ ਹੋਇਆ ਅਜਨਬੀ
ਮੇਰਾ ਜੋ ਸੀ ਮੇਰਾ ਕਦੀ
ਇਹ ਹੁਣ ਪਰਾਇਆ ਜਾਪਦਾ।

 

 

 

 

 

Saturday, December 4, 2010

ਗ਼ਜ਼ਲ

ਗੁਰਦੀਪ

ਕੀ ਕੋਈ ਮੈਂਨੂੰ ਕਹੇ ਤੇ ਕੀ ਆਖੇ।
ਮੈਂ ਵੀ ਆਪਣਾ ਜਵਾਬ ਹਾਂ ਆਪੇ।

ਪੀੜ ਹੁੰਦੀ ਹੈ ਮੁਸਕਰਾਉਂਦਾ ਹਾਂ
ਹਾਸੇ ਮੇਰੇ ਵੀ ਹੰਝੂਆਂ ਨਾਪੇ।

ਬਣ ਕੇ ਖੁਸ਼ਬੂ ਜਿਹਾ ਉਹ ਫੈਲ ਗਿਆ
ਪੌਣ ਦਸਦੀ ਹੈ ਆ ਗਿਆ ਜਾਪੇ।

ਮੇਰੇ ਰਾਹਵਾਂ 'ਚ ਹਮਸਫ਼ਰ ਕਿੰਨੇ
ਸੂਲਾਂ ਕੰਡੇ ਤੇ ਪੋਹਲੀਆਂ ਛਾਪੇ।

Thursday, December 2, 2010

ਇੱਕ ਖ਼ਤ ਆਇਆ ਏ..

ਗੀਤ

ਇੱਕ ਖ਼ਤ ਆਇਆ
ਖ਼ਤ ਵਿੱਚ ਢੇਰ ਦੁਆਵਾਂ
ਖ਼ਤ ਫੜਿਆ ਤਾਂ ਦਿਲ ਨੇ ਚਾਹਿਆ
ਸੀਨੇ ਨਾਲ ਲਗਾਵਾਂ।
ਇੱਕ ਖ਼ਤ ਆਇਆ ਏ..

ਇੱਕ ਖ਼ਤ ਮੇਰੇ ਦੇਸੋਂ ਆਇਆ
ਕਿਸ ਨੂੰ ਆਖ ਸੁਣਾਵਾਂ
ਮਿੱਠੀਆਂ ਮਿੱਠੀਆਂ ਗੱਲਾਂ ਜਾਪਣ
ਕਰਦੀਆਂ ਹੋਵਣ ਛਾਂਵਾਂ
ਇੱਕ ਖ਼ਤ ਆਇਆ ਏ...

ਇੱਕ ਖ਼ਤ ਮੇਰੇ ਦੇਸੋਂ ਆਇਆ
ਲੈ ਕੇ ਢੇਰ ਪਿਆਰ
ਆਖੇ ਮੇਰੇ ਦੇਸ ਦੀ
ਮਿੱਟੀ ਰਹੀ ਅਵਾਜ਼ਾਂ ਮਾਰ।
ਇੱਕ ਖ਼ਤ ਆਇਆ ਏ...

ਖ਼ਤ ਪੜ੍ਹਿਆ ਤਾਂ ਫੈਲ ਗਈ ਏ
ਕਮਰੇ ਵਿੱਚ ਖੁਸ਼ਬੋਈ
ਆਖੇ ਮੈਨੂੰ ਯਾਦ ਕਰੇਂਦੀ
ਉਹ ਮੋਰੀ ਕਿ ਮੋਈ।
ਇੱਕ ਖ਼ਤ ਆਇਆ ਏ...

ਇੱਕ ਖ਼ਤ ਮੇਰੇ ਦੇਸੋਂ ਆਇਆ
ਲੈ ਭੈਣਾਂ ਦੇ ਤਰਲੇ
ਵੀਰ ਕਹੇ ਤੇਰੇ ਨਾਂ ਪੁੱਛਣ
ਬਾਪੂ ਦੇ ਦੋ ਮਰਲੇ
ਇੱਕ ਖ਼ਤ ਆਇਆ ਏ...

ਹੌਕੇ ਹੰਝੂ ਤੇ ਮਜ਼ਬੂਰੀ
ਖ਼ਤ ਵਿੱਚ ਪਾ ਕੇ ਘੱਲੇ
ਖ਼ਤ ਪੜ੍ਹਿਆ ਤਾਂ ਰਹਿ ਗਏ ਹਾਂ
ਪਰਦੇਸਾਂ ਅੰਦਰ ਕੱਲੇ।
ਇੱਕ ਖ਼ਤ ਆਇਆ ਏ...

ਅੰਦਰੋਂ ਅੰਦਰੀ ਘੁੱਟਦੇ ਵੱਟਦੇ
ਰੋਂਦੇ ਜਾਣ ਨਾ ਝੱਲੇ
ਅਗਲੇ ਖ਼ਤ ਦੇ ਆਵਣ
ਤੀਕਰ ਏਹੋ ਦੌਲਤ ਪੱਲੇ
ਇੱਕ ਖ਼ਤ ਆਇਆ ਏ...

Tuesday, November 30, 2010

ਸੰਵਾਦ

ਸੰਵਾਦ

ਮੈਨੂੰ ਦਰਵਾਜ਼ੇ ਵਿੱਚ ਖੜਾ ਤੱਕ ਕੇ
ਉਹ ਰੁਕੀ
ਤੇ ਬੋਲੀ
ਕਿਸ ਦੀ ਉਡੀਕ ਕਰ ਰਿਹਾਂ
ਕੌਣ ਹੈ ਜਿਸ ਲਈ ਤੂੰ ਬੂਹਾ ਖੋਲ੍ਹ ਕੇ ਰਖਿਆ ਹੈ
ਮੈਂ ਉਸ ਵੱਲ ਦੇਖਦਾ ਹੀ ਰਹਿ ਗਿਆ,
ਮੈਂ ਉਸ ਦੇ ਪੈਰਾਂ ਵੱਲ ਦੇਖਿਆ
ਉਸ ਉਤਰੇ ਹੋਏ ਚਿਹਰੇ ਵੱਲ ਦੇਖਿਆ
ਉਸ ਦੇ ਉੱਡੇ ਵਾਲਾਂ ਵੱਲ ਦੇਖਿਆ
ਉਹ ਆਪਣੇ ਪਿਛੇ ਇੱਕ ਪੈੜ ਛੱਡ ਆਈ ਸੀ
ਜੋ ਹੁਣ ਹੌਲੀ ਹੌਲੀ ਹਨੇਰੇ ਵਿੱਚ
ਅਦ੍ਰਿਸ਼ ਹੁੰਦੀ ਜਾ ਰਹੀ ਸੀ।
ਤੂੰ ਚਾਨਣ ਹੈਂ ਜਾਂ ਹਵਾ?
ਮੈਂ ਪੁੱਛਿਆ
ਉਹ ਮੇਰੀ ਗੱਲ ਸੁਣ ਕੇ ਪਹਿਲਾਂ ਝਿਜਕੀ
ਫੇਰ ਖੁਲ੍ਹ ਕੇ ਹੱਸੀ
ਮੈਂ ਹਵਾ ਵੀ ਹਾਂ ਚਾਣਨ ਵੀ
ਮੈਂ ਧੁੱਪ ਵੀ ਹਾਂ ਤੇ ਛਾਂ ਵੀ
ਮੈਂ ਚੁੱਪ ਵੀ ਹਾਂ ਤੇ ਸ਼ੋਰ ਵੀ
ਮੈਂ ਹੰਝੂ ਵੀ ਹਾਂ ਤੇ ਹਾਸਾ ਵੀ
ਮੈਂ ਝਿੜਕ ਵੀ ਹਾਂ ਤੇ ਦਿਲਾਸਾ ਵੀ
ਕੀ ਬੁਝਾਰਤਾਂ ਪਾ ਰਹੀ ਹੈ
ਮੈਂ ਕਿਹਾ
ਉਹ ਬੋਲੀ
ਮੈਂ ਤਾਂ ਬਹਾਰ ਦੀ ਰੁਤ ਹਾਂ ਜੋ ਸਦੀਆ ਬਾਅਦ ਪਰਤਦੀ ਹੈ
ਮੈਨੂੰ ਅੰਦਰ ਆਉਣ ਲਈ ਨਹੀਂ ਕਹੋਗੇ?
ਮੈਂ ਕਿਹਾ
ਮੈਂ ਤਾਂ ਇਕੱਲਾ ਹਾਂ
ਮੇਰੇ ਘਰ ਵਿੱਚ ਹਨੇਰਾ ਹੈ
ਮੇਰੇ ਘਰ ਵਿੱਚ ਨਾ ਕੋਈ ਕੁਰਸੀ ਨਾ ਵਿਹੜਾ
ਨਾ ਚਰਖਾ ਨਾ ਪੀੜ੍ਹਾ
ਉਸ ਨੇ ਕਿਹਾ
ਦੇਖੀਂ ਕਿਤੇ ਤੂੰ ਮੈਨੂੰ ਹੀ ਤਾਂ ਨਹੀਂ ਉਡੀਕ ਰਿਹਾ?
ਮੈਂ ਚੁੱਪ ਰਿਹਾ

ਮੈਂ ਭਾਵਕ ਹੋ ਕੇ ਵੀ ਬੋਲ ਨਾ ਸਕਿਆ।
ਉਹ ਜਾ ਰਹੀ ਹੈ
ਹੌਲੀ ਹੌਲੀ
ਮੈਂ ਉਸ ਨੂੰ ਦੂਰ ਹੁੰਦੀ ਦੇਖ ਰਿਹਾ ਹਾਂ
ਹਨੇਰਾ ਹੋਰ ਗਾੜ੍ਹਾ ਹੋ ਰਿਹਾ ਹੈ।
ਮੈ ਉਸ ਨੂੰ ਅਵਾਜ਼ ਦੇਵਾਂ
ਮੇਰੀ ਅਵਾਜ਼ ਹਨੇਰੇ ਵਿੱਚ ਗਵਾਚ ਰਹੀ ਹੈ।
ਕੋਈ ਮੇਰਾ ਗਲਾ ਘੁੱਟ ਰਿਹਾ ਹੈ।
ਮੈਂ ਆਪਣੇ ਆਪ ਨੂੰ ਵੀ ਸੁਣ ਨਹੀਂ ਸਕਦਾ।

Friday, November 26, 2010


ਪਾਣੀ ਪਾਣੀ ਚਾਰੇ ਪਾਸੇ, ਪਰ ਤੁਪਕਾ ਨਹੀਂ ਪੀਣ ਲਈ।
ਫਿਰ ਵੀ ਲੋਕ ਦੁਆਂਵਾਂ, ਤਰਲੇ ਕਰਦੇ ਵੇਖੇ ਜੀਣ ਲਈ।


ਧੱਕੇ ਧੋੜੇ ਖਾ ਕੇ ਵੀ ਸੱਭ ਇੱਕ ਧੋਖੇ ਵਿੱਚ ਜੀਂਦੇ ਨੇ
ਲੀਰਾਂ ਲੀਰਾਂ ਸੁਪਨੇ ਲੈ ਕੇ ਸੂਈਆਂ ਲੱਭਦੇ ਸੀਣ ਲਈ।


ਬਦਲ ਸਕੇ ਨਾ ਬਦਲਣ ਵਾਲੇ, ਸਾਰੀ ਉਮਰ ਹੰਢਾ ਲੈਂਦੇ
ਮਿਲ ਜਾਦੀ ਹੈ ਚੱਕੀ ਜੇਕਰ ਬਹਿ ਜਾਂਦੇ ਨੇ ਪੀਹਣ ਲਈ।


ਦਿਲ ਦਾ ਬਾਲ ਅੰਞਾਣਾ ਰੋਂਦਾ ਆਂਪਾ ਤੋਂ ਚੁੱਪ ਹੋਇਆ ਨਹੀਂ
ਬਹੁਤ ਛਣਕਣੇ ਅਸਾਂ ਫੜਾਏ ਇਸ ਨੂੰ ਖੇਡਣ ਥੀਣ ਲਈ।


ਛਣਿਆ, ਪੁਣਿਆ, ਚੁਣਿਆ, ਚੁਗਿਆ ਆਪੋ ਆਪਣੇ ਹਿਸੇ ਦਾ
ਸੱਭ ਕੁਝ ਲੇਖੇ ਲੱਗ ਜਾਂਦਾ ਹੈ, ਕੁਝ ਮਿੱਟੀ ਕੁਝ ਰੀਣ ਲਈ।


ਗੁਰਦੀਪ ਸਿੰਘ    

Tuesday, November 23, 2010

ਤੁੰ ਆਖੇ ਕਿ ਮੈਂ ਗੀਤ ਲਿਖਾਂ

ਗੁਰਦੀਪ

ਤੂੰ ਆਖੇਂ ਕਿ ਮੈਂ ਗੀਤ ਲਿਖਾਂ
ਤੇ ਗੀਤ ਲਿਖਾਂ ਫੁਲਕਾਰੀ ਦੇ
ਗੱਲ੍ਹਾਂ ਵਿੱਚ ਪੈਂਦੇ ਟੋਇਆਂ ਦੇ
ਤੇ ਜਾਂ ਸੁਰਮੇ ਦੀ ਧਾਰੀ ਦੇ।

ਤੂੰ ਆਖੇਂ ਮੈਂ ਗੀਤ ਲਿਖਾਂ..
ਗੋਰੀ ਦੀਆਂ ਉਡਦੀਆਂ ਜ਼ੁਲਫਾਂ ਦੇ
ਅੱਖੀਆਂ ਵਿੱਚ ਚੜ੍ਹੀ ਖੁਮਾਰੀ ਦੇ
ਵੀਣੀ ਤੇ ਸਜੀਆਂ ਵੰਗਾਂ ਦੇ
ਵੰਗਾਂ ਦੀ ਛਣ ਛਣ ਸਾਰੀ ਦੇ।

ਆਖੇਂ ਕਿ ਮੈਂ ਗੀਤ ਲਿਖਾਂ
ਗੋਰੀ ਦੇ ਹਿਲਦੇ ਝੁਮਕੇ ਤੇ
ਗਿੱਧੇ ਵਿੱਚ ਵੱਜਦੇ ਠੁਮਕੇ ਦੇ
ਪੈਰਾਂ ਚ' ਪੰਜੇਬਾਂ ਛਣਕਦੀਆਂ
ਬਾਂਹਾਂ ਵਿੱਚ ਵੰਗਾਂ ਖਣਕਦੀਆਂ
ਸੱਗੀ ਤੋਂ ਸਾਲੂ ਲਹਿੰਦੇ ਦੇ
ਗਿੱਟਿਆਂ ਨਾਲ ਖਹਿੰਦੇ ਲਹਿੰਗੇ ਦੇ
ਮੁੜ ਖਿੜ ਖਿੜ ਪੈਂਦੇ ਹਾਸੇ ਦੇ
ਬੁੱਲ੍ਹਾਂ ਤੇ ਮਲੇ ਦੰਦਾਸੇ ਦੇ

ਤੂੰ ਆਖੇਂ ਤੇ ਮੈ ਗੀਤ ਲਿਖਾਂ
ਕੁਝ ਠੰਢੀਆਂ ਮਿੱਠੀਆਂ ਪੌਣਾਂ ਦੇ
ਤੇ ਛਮ ਛਮ ਵਰ੍ਹਦੇ ਸੌਣਾਂ ਦੇ
ਵਰ੍ਹ ਕੇ ਲੰਘ ਗਈ ਘਟਾ ਹੋਵੇ
ਅਲਸਾਈ ਜਹੀ ਹਵਾ ਹੋਵੇ
ਕਿਸੇ ਤਿੱਤਰ ਖੰਭੀ ਬੱਦਲੀ ਦੇ
ਅੰਬਰ ਵਿੱਚ ਲਿਸ਼ਕੀ ਬੱਦਲੀ ਦੇ
ਕੁਝ ਨਾਰਾਂ ਦੇ ਗੁਲਜ਼ਾਰਾਂ ਦੇ
ਮੌਸਮ ਦੀਆਂ ਮਸਤ ਬਹਾਰਾਂ ਦੇ
ਪੌਣਾਂ ਵਿੱਚ ਘੁਲੀ ਸੁਗੰਧੀ ਦੇ
ਕੁਝ ਕੂੰਜਾਂ ਦੇ ਤੇ ਡਾਰਾਂ ਦੇ
ਤੂੰ ਆਖੇਂ ਕਿ ਮੈਂ ਗੀਤ ਲਿਖਾਂ

ਪਰ ਗੀਤ ਵੀ ਆਖੇ ਲੱਗਦੇ ਨਹੀਂ
ਜੇ ਬੋਲ ਸਮੇਂ ਦੇ ਸੱਚ ਦੇ ਨਹੀਂ
ਉਹ ਗੀਤਾਂ ਦੇ ਨਾਲ ਜੱਚਦੇ ਨਹੀਂ
ਫਿਰ ਤਾਲ ਸੁਰਾਂ ਵਿੱਚ ਨੱਚਦੇ ਨਹੀਂ
ਉਹ ਗੀਤ ਕਹਿਣ ਮੈਂ ਗੀਤ ਲਿਖਾਂ
ਮੈਂ ਗੀਤ ਲਿਖਾਂ ਮਜਬੂਰੀ ਦੇ
ਜੋ ਕਦੇ ਕਿਸੇ ਨੇ ਦਿੱਤੀ ਨਹੀਂ
ਕਿਸੇ ਕਾਮੇ ਦੀ ਮਜ਼ਦੂਰੀ ਦੇ
ਢਿਡਾਂ ਵਿੱਚ ਵਸਦੇ ਦੁਖਾਂ ਦੇ
ਰੋਟੀ ਨਾਲ ਜੰਮਦੀਆਂ ਭੁਖਾਂ ਦੇ
ਤੂੰ ਆਖੇਂ ਕਿ ਮੈਂ ਗੀਤ ਲਿਖਾਂ
ਪਰ ਗੀਤ ਕਹਿਣ ਮੈਂ ਗੀਤ ਲਿਖਾਂ..

 


 

ਗੁਰਦੀਪ ਸਿੰਘ ਭਮਰਾ

ਚੁੱਪ ਬੜੀ ਭਾਵਕ ਹੈ,
ਵਿਚਾਰੀ ਬੋਲ ਨਹੀਂ ਸਕਦੀ
ਬੇਜ਼ੁਬਾਨ ਹੈ
ਇੱਕਲੀ ਖੜੀ ਹੈ
ਚੁੱਪ ਦੇਖਦੀ ਹੈ
ਚੁੱਪ ਸੋਚਦੀ ਹੈ
ਸੁਣਦੀ ਹੈ
ਮਹਿਸੂਸ ਕਰਦੀ ਹੈ
ਬੜੀ ਭਾਵਕ ਹੈ
ਵਿਚਾਰੀ ਬੋਲ ਨਹੀਂ ਸਕਦੀ

ਸ਼ਾਇਦ ਸਮੇਂ ਨੇ ਸਾਜ਼ਿਸ਼ ਘੜੀ ਹੈ
ਇਸ ਦੇ ਖਿਲਾਫ਼

ਤੇ ਜਾਂ ਵਿਚਾਰ ਸਰਾਪ ਗਈ ਹੈ
ਚੁੱਪ ਅਹਿਲ ਖੜੀ ਹੈ
ਖਾਮੋਸ਼ ਸ਼ਾਂਤ ਸਮੁੰਦਰ ਦੇ ਵਾਂਗ
ਸੱਭ ਕੁਝ
ਵਕਤ ਦਾ ਜਰ ਰਹੀ ਹੈ
ਆਪਣੀ ਹਿੱਕ 'ਤੇ
ਫਿਰ ਵੀ ਕੋਈ ਹੌਕਾ ਨਹੀਂ
ਕੋਈ ਸਦਮਾ ਨਹੀਂ
ਇਸ ਦੇ ਅੰਦਰ ਤਾਂ
ਤੂਫਾਨ ਹਨ
ਅਰਸ਼ ਕੰਬਾ ਦੇਣ ਵਾਲੇ

ਇਤਿਹਾਸ ਝੰਜੋੜ ਦੇਣ ਵਾਲੇ
ਪਰ ਇਹ ਸੱਬ ਕੁਝ ਸਾਂਭ ਕੇ ਖਲੋਤੀ ਹੈ
ਬੜੀ ਭਾਵਕ ਹੈ

ਸਭ ਕੁਝ ਦੇਖਦੀ ਹੈ
ਤੇ ਸੋਚਦੀ ਹੈ
ਕਿ

ਉਹ ਕਿਉਂ ਸ਼ੋਰ ਨਹੀਂ ਬਣ ਜਾਂਦੀ
ਅਵਾਜ਼ਾਂ ਦਾ
ਲੋਕਾਂ ਦਾ
ਰੂਹਾਂ ਦਾ
ਤੇ ਸੱਭ ਕੁਝ ਝੰਜੋੜ ਕੇ ਸੁੱਟ ਦੇਂਦੀ
ਸਮਿਆਂ ਦਾ,

ਇਤਿਹਾਸ ਦਾ
ਚੁੱਪ ਬੜੀ ਭਾਵਕ ਹੈ
ਚੁੱਪ ਸੱਭ ਕੁਝ ਸੋਚਦੀ ਹੈ

ਚੁੱਪ ਸੱਭ ਕੁਝ ਦੇਖ਼ਦੀ ਹੈ
ਪਰ ਬੋਲ ਨਹੀਂ ਸਕਦੀ।
ਚੁੱਪ ਬੜੀ ਭਾਵਕ ਹੈ।
----

 

Monday, November 15, 2010

Me to You: Books Authors & Copyrights

Me to You: Books Authors & Copyrights: "According to the theory of Communication and process of communication which led to the development of Communication Skills being eulogized b..."

Me to You: Writing as an Economic Activity

Me to You: Writing as an Economic Activity: "Economics define the motives of man, those prime motives are the prime movers that push a man to work to earn a living. These activities fet..."

stories: Christmas Tree

stories: Christmas Tree: " A Christmas without a Christmas Tree is not possible. It is a sacred tree required to be present during the festivities related Christmas..."

stories: Coconut

stories: Coconut: "The Coconut Gurdip Singh The family was happy. They were happy that their house was complete. The builder, the contractor and everybody had..."

Sunday, November 14, 2010

ਧੁੱਪ ਦੀ ਚਾਦਰ

ਧੁੱਪ ਦੀ ਚਾਦਰ

ਗੁਰਦੀਪ ਸਿੰਘ

ਧੁੱਪ ਦੀ ਚਾਦਰ ਵਿਛੀ ਚੁਫੇਰੇ
ਸੁਰਜ ਤੋਂ ਸ਼ਰਮਾਵੇ
ਬੱਦਲਾਂ ਦੀ ਛਾਂ ਲੱਭਦੀ ਫਿਰਦੀ
ਆਪਣਾ ਆਪ ਲੁਕਾਵੇ।

ਨੰਗੀ ਚਿੱਟੀ ਗੱਲ ਨਾ ਕੋਈ
ਬੈਠ ਰਹੀ ਜੋ ਧੁੱਪੇ
ਸਾਰੇ ਦਿਨ ਦਾ ਲਾਹੁਣ ਥਕੇਵਾਂ
ਗਰਮੀ ਸਰਦੀ ਰੁੱਤੇ।

ਮੈਂ ਉਸ ਧੁੱਪ ਦੀ ਚਾਦਰ ਕੋਲੋਂ
ਮੰਗੀ ਛਾਂ ਉਧਾਰੀ
ਸੰਗਦੀ ਸੰਗਦੀ ਧੁੱਪ ਦੀ ਕਾਤਰ
ਮੈਨੂੰ ਦੇ ਗਈ ਸਾਰੀ।

ਉਹ ਚਾਦਰ ਮੇਰੇ ਪਿੰਡੇ ਉਪਰ
ਬਣ ਗਈ ਮੇਰੀ ਲੋਈ
ਉਸ ਚਾਦਰ ਮੇਰਾ ਪਿੰਡਾ ਢਕਿਆ
ਤੇ ਸਾਂਭ ਲਈ ਖੁਸ਼ਬੋਈ।

ਵਰ੍ਹਿਆਂ ਤੀਕਰ ਉਸ ਚਾਦਰ ਨੇ
ਮੇਰੇ ਰਾਹ ਰੁਸ਼ਨਾਏ
ਉਸ ਚਾਦਰ ਨੇ ਮੇਰੀ ਖਾਤਰ
ਕਿੰਨੇ ਜੋਗ ਹੰਢਾਏ।

ਧੁੱਪ ਦੀ ਚਾਦਰ ਮੈਲੀ ਜਾਪੇ
ਹੋ ਗਈ ਡੱਬ ਖੜੱਬੀ
ਜਾਂ ਕੁਝ ਮੇਰੀ ਸੋਚ ਬਦਲ ਗਈ
ਕੁਝ ਸੱਜੀ ਕੁਝ ਖੱਬੀ।

ਫਿਰ ਸੂਰਜ ਦੀ ਧੁੱਪ ਮੈਂ ਟੋਲਾਂ
ਕਿਉਂ ਕੋਈ ਚਾਦਰ ਟੋਲਾਂ
ਕਿਉਂ ਨਾ ਨੰਗੇ ਪਿੰਡੇ ਬਹਿ ਕੇ
ਆਪਣਾ ਆਪ ਫਰੋਲਾਂ।

ਨੰਗੇ ਪਿੰਡੇ ਬਹਿਣਾ ਔਖਾ
ਔਖਾ ਸੌਣਾ ਪੈਣਾ
ਔਖਾ ਹੁੰਦਾ ਵੇਖ ਕੇ ਜਰਨਾ
ਜਰ ਕੇ ਵੀ ਚੁੱਪ ਰਹਿਣਾ।

Saturday, November 13, 2010


ਗੁਰਦੀਪ ਸਿਂਘ ਭਮਰਾ

ਕੁਝ ਤੇ ਕਰੋ
ਬਾਲ ਕੇ ਦੀਵੇ ਧਰੋ
ਕਿ ਹੁਣ ਹਨੇਰਾ ਵੀ ਹਨੇਰੀ ਵਾਂਗ ਹੁੰਦਾ ਜਾ ਰਿਹਾ ਹੈ
ਜੋ ਝੁਲਦਾ ਹੈ ਤਾਂ ਸੂਰਜ ਨਹੀਂ ਦਿਸਦਾ
ਚਾਨਣ ਦੀ ਸੋਅ ਨਹੀਂ ਰਹਿੰਦੀ
ਦੀਵਿਆਂ ਵਿਚ ਲੋਅ ਨਹੀਂ ਰਹਿੰਦੀ
ਚੜੇ ਦਿਨ ਤੇ ਢਲੀ ਰਾਤ ਦਾ ਫਰਕ ਨਹੀਂ ਰਹਿੰਦਾ
ਕੁਝ ਤੇ ਕਰੋ
ਹਨੇਰੇ ਨਾਲ ਉਲਝਣ ਦੀ ਹਿੰਮਤ ਜੁਟਾਵੇ
ਤੇ ਹਨੇਰੇ ਨੂੰ ਹਨੇਰਾ ਕਹਿਣ ਦੀ ਜੁਰਅਤ ਕਰੋ
ਕੁਝ ਤੇ ਕਰੋ
ਬਾਲ ਕੇ ਦੀਵੇ ਧਰੋ
ਰਾਮ ਆਵੇ ਜਾਂ ਨਾ ਆਵੇ
ਪੀੜ ਵਿੱਚ ਤੇ ਭੀੜ ਵਿੱਚ ਜੇ ਰਾਹ ਗਵਾਚੇ
ਤਾਂ ਹਨੇਰਾ ਹੋਰ ਵੀ ਬਲਵਾਨ ਹੋਵੇ
ਤਾਂ ਫਿਰ ਚਾਹੇ ਹਨੂਮਾਨ ਹੋਵੇ ਜਾਂ ਕ੍ਰਿਸ਼ਨ
ਲੜਾਈ ਬਲ ਦੀ ਹੋਵੇ ਜਾਂ ਅਕਲ ਦੀ
ਸੱਭ ਹਾਰ ਜਾਂਦੇ ਹਨ
ਰਾਹ ਪਛਾਣੋ
ਪੈੜ ਸਮਝੋ
ਤੇ ਖੁਦ ਪੈੜਾਂ ਬਣਾਵੋ
ਰਾਹ ਸਿਰਜੋ
ਯੋਧਿਓ ਦੂਲਿਓ, ਦੁਲਾਰਿਓ
ਹਰ ਯੁੱਧ ਨਾ ਅੰਤ ਹੀਣ ਹੁੰਦਾ ਹੈ ਨਾ ਅੰਤਿਮ।


ਗੁਰਦੀਪ ਸਿੰਘ

ਕਿਸ ਤਰ੍ਹਾਂ ਕੋਈ ਭੁਲਾਵੇ ਸ਼ਾਮ ਨੂੰ।
ਜੋ ਤੇਰਾ ਚੇਤਾ ਲਿਆਵੇ ਸ਼ਾਮ ਨੂੰ।


ਉਸ ਦਾ ਚੇਤਾ ਵੀ ਭੁਲਾ ਦੇਵਾ ਨਾ ਮੈਂ
ਰੋਜ਼ ਉਹ ਚੇਤਾ
ਕਰਾਵੇ ਸ਼ਾਮ ਨੂੰ।

ਰਸਤਿਆਂ ਵਿਚ ਹੀ ਨਾ ਮੈਂ ਬੈਠਾ ਰਵਾਂ
ਮੇਰੀ ਹੀ ਮੰਜ਼ਲ ਦਿਖਾਵੇ ਸ਼ਾਮ ਨੂੰ।


ਤਲਖੀਆਂ ਮਜਬੂਰੀਆਂ ਦੁਸ਼ਵਾਰੀਆਂ
ਕਿੰਨਾ ਕੁਝ ਉਹ ਲੈ ਕੇ ਆਵੇ ਸ਼ਾਮ ਨੂੰ।


ਵੇਖ ਹੁਣ ਕਿੰਨੀ ਕੁ ਦੂਰੀ ਰਹਿ ਗਈ
ਉਹ ਮੇਰਾ ਰਸਤਾ ਬਣਾਵੇ ਸ਼ਾਮ ਨੂੰ।


ਵੇਖ ਉਹ ਤਾਰੇ ਨੇ ਨੇ ਤੇਰੇ ਵਾਸਤੇ
ਸੌਂ ਨਾ ਜਾਵੀੰ ਕਹਿ ਕੇ ਜਾਵੇ ਸਾਮ ਨੂੰ।

ਆਲੂ ਟਿੱਕੀ – ਚਿਕਣ ਬਰਗਰ

ਕਲਰਕ

ਇਹ ਕੰਮ ਏਦਾਂ ਨਹੀਂ ਹੋਣਾ

ਕਲਰਕ

ਹੋ ਹੀ ਨਹੀਂ ਸਕਦਾ

ਆਮ ਆਦਮੀ

ਪਰ ਕਿਉਂ ਨਹੀਂ ਹੋ ਸਕਦਾ?

ਕਲਰਕ

ਹੋ ਤਾਂ ਸਕਦਾ, ਪਰ ਤੁਸੀਂ ਕਰਵਾ ਨਹੀਂ ਸਕਦੇ।

ਆਮ ਆਦਮੀ

ਅਸੀਂ ਕਰਵਾ ਨਹੀਂ ਸਕਦੇ, ਬਾਦਸ਼ਾਹੋ, ਅਸੀਂ ਵੱਡੇ ਵੱਡੇ ਕੰਮ ਕਰਵਾ ਲੈਂਦੇ ਹਾਂ ਇਹ ਤਾਂ ਛੋਟੀ ਜਿਹੀ ਗੱਲ ਹੈ।

ਕਲਰਕ

ਨਹੀਂ ਮੈਂ ਨਹੀਂ ਮੰਨਦਾ। ਤੁਸੀ ਕਦੇ ਦਫ਼ਤਰ ਵਿੱਚ ਆਏ ਹੋ?

ਆਮ ਆਦਮੀ

ਬਹੁਤ ਵਾਰੀ।

ਕਲਰਕ

ਲੱਗਦਾ ਤਾਂ ਨਹੀਂ, ਤੁਹਾਨੂੰ ਤਾਂ ਦਫ਼ਤਰ ਆਉਣ ਦੀ ਤਮੀਜ਼ ਹੀ ਨਹੀਂ। ਦੇਖੋ ਨਾ ਕਿਵੇਂ ਖਾਲੀ ਹੱਥ ਆਏ ਹੋ।

ਆਮ ਆਦਮੀ

ਸਾਰੇ ਖਾਲੀ ਹੱਥ ਹੀ ਆਉਂਦੇ ਨੇ, ਦਫਤਰ ਵਿੱਚ ਵੀ ਤੇ ਦੁਨੀਆ ਵਿੱਚ ਵੀ।

ਕਲਰਕ

ਨਹੀਂ, ਮੈ ਹਾਲੇ ਵੀ ਨਹੀਂ ਮੰਨਦਾ। ਤੁਸੀਂ ਕਦੇ ਦਫਤਰ ਆਏ ਹੀ ਨਹੀਂ, ਅੱਛਾ ਇੱਕ ਗੱਲ ਦੱਸੋ, ਤੁਸੀਂ ਪਿਛਲੀ ਵਾਰੀ ਕਦੋਂ ਆਏ ਸੀ ਦਫ਼ਤਰ ਵਿੱਚ, ਇੱਕਲੇ ਆਏ ਜਾਂ ਕਿਸੇ ਦੇ ਨਾਲ ਆਏ ਸੀ।

 

ਟੈਲੀਫੋਨ ਦੀ ਘੰਟੀ, ਮੋਬਾਈਲ, ਮੋਬਾਈਲ ਦੀ ਗੱਲ ਬਾਤ-

ਕਲਰਕ

ਹੈਲੋ,

ਹਾਂ ਜੀ ਵਰਮਾ ਜੀ, ਸ਼ਰਮਾ ਬੋਲ ਰਿਹਾ ਹਾਂ, ਕੀ ਕਿਹਾ ਬੰਦੇ ਭੇਜੇ ਸਨ, ਕਿਹੋ ਜਿਹੇ ਬੰਦੇ ਸਨ, ਮੇਰੇ ਕੋਲ ਕੁਝ ਬੰਦੇ ਆਏ ਤਾਂ ਹਨ ਪਰ ਉਹ ਤੁਹਾਡੇ ਬੰਦੇ ਨਹੀਂ ਲੱਗਦੇ।

ਕੀ ਕਿਹਾ ਹਾਲੇ ਤੁਹਾਡੇ ਕੋਲ ਹੀ ਨੇ, ਠੀਕ ਹੈ ਭੇਜ ਦਿਓ, ਮੇਰੇ ਕੋਲ ਸਿੱਧੇ ਆ ਜਾਣ, ਮੈਂ ਕਰ ਦਿਅਗਾਂ, ਸੇਵਾ ਪਾਣੀ ਦੀ ਤੁਸੀਂ ਫਿਕਰ ਨਾ ਕਰੋ ਅੱਗੇ ਵੀ ਤੁਹਾਡਾ ਹੀ ਚਾਹ ਪਾਣੀ ਪੀਣੇ ਹਾਂ, ਕੋਈ ਗੱਲ ਨਹੀਂ ਮੈਂ ਕੰਮ ਕਰ ਦਿਆਂਗਾ, ਕੋਈ ਚਿੰਤਾ ਨਾ ਕਰਨੀ। ਕੋਈ ਗੱਲ ਨਹੀਂ।

 
 

ਕਲਰਕ

ਆਪਾਂ ਕੀ ਗੱਲ ਕਰ ਰਹੇ ਸਾਂ, ਕੰਮ ਕਰਵਾਉਣ ਦੀ, ਹਾਂ ਤੁਸੀਨ ਪਿਛਲੀ ਵਾਰੀ ਇਸ ਦਫਤਰ ਵਿੱਚ ਕਦੋਂ ਆਏ ਸੀ, ਯਾਦ ਹੈ ਕੁਝ?

ਆਮ ਆਦਮੀ

ਦੋ ਚਾਰ ਸਾਲ ਹੋ ਗਏ, ਉਦੋਂ ਇੱਕ ਨਕਸਾ ਪਾਸ ਕਰਵਾਉਣਾ ਸੀ, ਮੈਂ ਪਟਵਾਰੀ ਨੂੰ ਲੈ ਕੇ ਆਇਆ ਸੀ। ਪਟਵਾਰੀ ਨੇ ਮੇਰਾ ਕੰਮ ਝੱਟ ਹੀ ਕਰਵਾ ਦਿੱਤਾ ਸੀ।

ਕਲਰਕ

ਪਟਵਾਰੀ ਦੇ ਕੰਮ ਨੂੰ ਕੋਈ ਰੋਕ ਨਹੀਂ, ਪਟਵਾਰੀ ਤੇ ਥਾਣੇਦਾਰ ਦਾ ਕੰਮ ਅਸੀਂ ਤਰਜੀਹ ਤੇ ਕਰਦੇ ਹਾਂ। ਆਪੋ ਵਿਚਲੀ ਗੱਲ ਹੈ। ਉਹ ਸਾਡੇ ਕੰਮ ਨੂੰ ਨਹੀਂ ਰੋਕਦੇ ਤੇ ਅਸੀਂ ਉਹਨਾਂ ਦੇ ਕੰਮ ਨੂੰ, ਸੱਭ ਦੇਣ ਲੈਣ ਦਾ ਕੰਮ ਹੈ, ਆਪੋ ਵਿਚਲਾ ਸਹਿਚਾਰ ਹੈ, ਸਰਕਾਰ ਵੀ ਕਹਿੰਦੀ ਹੈ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ।

ਆਮ ਆਦਮੀ

ਫੇਰ ਮੈਨੂੰ ਦੱਸੋ?

ਕਲਰਕ

ਤੁਹਾਡਾ ਪਟਵਾਰੀ ਕਿੱਥੇ ਹੈ?

ਆਮ ਆਦਮੀ

ਉਹ ਤਾਂ ਬਦਲ ਗਿਆ ਹੈ।

ਕਲਰਕ

ਤੇ ਤੁਸੀਂ ਨਹੀਂ ਬਦਲੇ ਹਾਲੇ ਉੱਥੇ ਹੀ ਖੜੇ ਹੋ? ਦੇਖੋ, ਬਦਲਣਾ ਬੰਦੇ ਦੀ ਫਿਤਰਤ ਹੈ ਤੇ ਕੁਦਰਤ ਦਾ ਅਸੂਲ ਵੀ ਜੋ ਬੰਦਾ ਨਹੀਂ ਬਦਲਦਾ ਕੁਦਰਤ ਵੀ ਉਸਦਾ ਲਿਹਾਜ ਨਹੀਂ ਕਰਦੀ।

ਆਮ ਆਦਮੀ

ਓ ਯਾਰ ਇਹ ਫਿਲਾਸਫੀ ਛੱਡੋ ਤੇ ਇਹ ਦੱਸੋ ਕਿ ਮੇਰਾ ਕੰਮ ਹਵੇਗਾ ਜਾ ਨਹੀਂ।

ਕਲਰਕ

ਹੋਵੇਗਾ ਕਿਉਂ ਨਹੀਂ, ਅਸੀਂ ਕਰਾਂਗੇ, ਅਸੀਂ ਕਾਹਦੇ ਵਾਸਤੇ , ਤੁਹਾਡੀ ਸੇਵਾ ਵਿੱਚ ਤਾਂ ਸਰਕਾਰ ਨੇ ਲਾਇਆ ਹੈ ਸਾਨੂੰ, ਅਸੀਂ ਕਰਾਂਗੇ, ਬੱਸ ਤੁਹਾਨੂੰ ਥੋੜ੍ਹਾ ਬਦਲਣ ਦੀ ਲੋੜ ਹੈ, ਜਿੱਥੇ ਖੜੇ ਹੋ ਉਸ ਥਾਂ ਤੋਂ ਥੋਹੜਾ ਪਰੇ ਹੋ ਜਾਓ।

ਆਮ ਆਦਮੀ

ਲਓ ਹੋ ਗਿਆ, ਇੱਥੇ ਠੀਕ ਹੈ?

ਕਲਰਕ

ਪਰੇ ਦਾ ਮਤਲਬ ਇਹ ਨਹੀਂ, ਤੁਸੀਂ ਤਾਂ ਸਮਝਦੇ ਹੀ ਨਹੀਂ ਮੈਂ ਕਿੰਨੀ ਦੇਰ ਤੋਂ ਤੁਹਾਨੂੰ ਸਮਝਾ ਰਿਹਾਂ ਪਰ ਤੁਸੀਂ ਹੋ ਕਿ ਬੱਸ..

 

ਤੁਸੀਂ ਸਾਫ਼ ਗੱਲ ਕਰੋ, ਕਿ ਚਾਹੁੰਦੇ ਕੀ ਹੋ?

ਕਲਰਕ

ਐਵੇਂ ਨਾਰਾਜ਼ ਕਿਓਂ ਹੁੰਦੇ ਹੋ, ਮੈਨੂੰ ਇਓਂ ਦੱਸੋ, ਤੁਸੀਂ ਟੀ ਵੀ ਦੇਖਦੇ ਹੋ?

ਆਮ ਆਦਮੀ

ਹਾਂ

ਕਲਰਕ

ਟੀ ਵੀ ਦੇ ਇਸ਼ਤਿਹਾਰ ਵੀ?

 

ਆਹੋ, ਟੀ ਵੀ ਉਪਰ ੳਜ ਕੱਲ ਆਉਂਦਾ ਹੀ ਕੀ ਹੈ, ਬੱਸ ਇਸ਼ਤਿਹਾਰ, ਸ਼ੈਪੂ ਦੇ, ਕਰੀਮਾਂ ਦੇ, ਕਾਰਾਂ ਦੇ, ਸਾਬਣਾਂ ਦੇ, ਮਹਿੰਗੀਆਂ ਖੁਸ਼ਬੂਆਂ ਦੇ, ਜਦੋਂ ਦੇਖੋ ਇਸ਼ਤਿਹਾਰ ਹੀ ਇਸ਼ਤਿਹਾਰ, ਪ੍ਰੋਗਰਾਮ ਤਾਂ ਆਉਂਦੇ ਨਹੀਂ ਬੱਸ ਇਸ਼ਤਿਹਾਰ ਹੀ ਦੇਖੀ ਜਾਓ।
ਜਦੋਂ ਦਾ ਇਹ ਸੈਟੇਲਾਈਟ ਟੀ ਵੀ ਆਇਆ, ਬੇੜਾ ਗਰਕ ਹੋ ਗਿਆ ਹੈ, ਤੁਸੀਂ ਖਬਰਾਂ ਨਹੀਂ ਦੇਖ ਸਕਦੇ, ਕੋਈ ਬਹਿਸ ਨਹੀਂ ਦੇਖ ਸਕਦੇ, ਬੱਸ ਇਸ਼ਤਿਹਾਰ ਹੀ ਇਸ਼ਤਿਹਾਰ, ਕੋਈ ਮਰ ਜਾਏ ਤਾਂ ਵੀ ਬੇਸ਼ਰਮੀ ਨਾਲ ਅਰਥੀ ਰੋਕ ਕੇ ਕਮਰਸ਼ਿਅਲ ਬਰੇਕ ਲਈ ਰੁਕ ਜਾਂਦੇ ਹਨ, ਜਿਵੇਂ ਬਾਰਾਤ ਦੀ ਘੋੜੀ ਜੋ ਹਰ ਚਾਰ ਕਦਮਾਂ ਉਪਰ ਭੰਗੜਾ ਪਾਉਣ ਲਈ ਆਖਦੀ ਹੈ। ਮੈਂ ਤਾਂ ਸੋਚਦਾ ਕਿ ਇਹਨਾਂ ਨੂੰ ਪੁੱਛ ਵੇਖਾਂ ਕਿ ਭਲਾ ਬੰਦਿਓ ਰੱਬ ਦਿਓ ਤੁਸੀਂ ਪ੍ਰੋਗਰਾਮ ਕਦੋਂ ਦਿਖਾਉਂਦੇ ਹੋ, ਸਾਨੂੰ ਉਹ ਵੇਲਾ ਵੀ ਦੱਸ ਦਿਓ।

ਕਲਰਕ

ਤੁਸੀਂ ਤਾਂ ਭਾਸ਼ਣ ਦੇਣ ਲੱਗ ਪਏ, ਤੁਹਾਨੂੰ ਭਾਸ਼ਣ ਲਈ ਥੋੜ੍ਹਾ ਕਿਹਾ ਸੀ।

ਆਮ ਆਦਮੀ

ਬੱਸ ਐਵੇਂ ਭਾਵਕ ਹੋ ਗਿਆ ਸੀ। ਦੁਖੀ ਬੰਦਾ ਹਾਂ ਨਾ। ਬੰਦੇ ਨੂੰ ਰੋਟੀ ਦੀ ਪਈ ਹੁੰਦੀ ਹੈ ਤੇ ਇਹ ਕਾਰਾਂ ਵੇਚ ਰਹੇ ਹੁੰਦੇ ਹਨ।

ਕਲਰਕ

ਨਾ ਨਾ ਬੱਸ, ਇਹੋ ਪ੍ਰਾਬਲਮ ਹੈ, ਇੱਕ ਤਾਂ ਤੁਸੀਂ ਭਾਵਕ ਹੋ ਜਾਂਦੇ ਹੋ।
ਅੱਛਾ ਆਪਾਂ ਕੀ ਗੱਲ ਕਰ ਰਹੇ ਸੀ। ਹਾਂ ਇਸ਼ਤਿਹਾਰ ਦੀ.. ਤੁਸੀਂ ਉਹ ਇਸ਼ਤਿਹਾਰ ਦੇਖਿਆ ਹੈ ਨਾ..

ਆਮ ਆਦਮੀ

ਕਿਹੜਾ?

ਕਲਰਕ

ਓਹੀ, ਮੈਸਕੋ ਵਾਲਾ ਜਿਸ ਵਿੱਚ ਆਲੂ ਟਿੱਕੀ ਦੀ ਗੱਲ ਹੈ...

 

ਅੱਛਾ ਤੁਸੀਂ ਉਸ ਇਸ਼ਤਿਹਾਰ ਦੀ ਗੱਲ ਕਰਦੇ ਹੋ, ਜਿਸ ਵਿਚ ਇੱਕ ਕੁੜੀ ਸੱਚ ਬੋਲਣ ਲੱਗਦੀ ਹੈ ਤਾਂ ਦੂਸਰੀ ਉਸ ਅਗੇ ਆਲੂ ਟਿੱਕੀ ਵਾਲਾ ਬਰਗਰ ਕਰ ਦਿੰਦੀ ਹੈ।

ਕਲਰਕ

ਹਾਂ ਉਸੀ ਇਸ਼ਤਿਹਾਰ ਦੀ ਗੱਲ, ਜਿਸ ਵਿੱਚ ਇੱਕ ਆਦਮੀ ਦਫ਼ਤਰ ਵਿੱਚ ਦੂਸਰੇ ਅੱਗੇ ਆਪਣੇ ਹਿੱਸੇ ਦਾ ਚਿਕਨ ਬਰਗਰ ਕਰ ਦਿੰਦਾ ਹੈ। ਤੁਸੀਂ ਕੁਝ ਸਿੱਖਿਆ ਉਸ ਇਸ਼ਤਿਹਾਰ ਤੋਂ?

ਆਮ ਆਦਮੀ

ਇਸ ਦੇ ਵਿੱਚ ਸਿਖਣ ਵਾਲੀ ਕੀ ਗੱਲ ਹੈ, ਸਾਡੇ ਦੇਸ਼ ਦਾ ਬੇੜਾ ਗਰਕ ਕਰ ਰਿਹਾ ਹੈ, ਬੇਸ਼ਰਮੀ ਵਾਲੀ ਤਾਂ ਹੱਦ ਹੋ ਗਈ ਹੈ ਇਸ ਵਿੱਚ, ਬੜੀ ਬੇਸ਼ਰਮੀ ਨਾਲ ਝੂਠ ਬੋਲਣ ਸੋਚ ਬੋਲਣ ਤੋਂ ਰੋਕਣ ਦੀ ਸਿਖਿਆ ਦੇ ਰਿਹਾ ਹੈ।

ਕਲਰਕ

ਤੁਸੀ ਗ਼ਲਤ ਫਸ ਗਏ, ਸਮਝਦੇ ਹੀ ਨਹੀਂ, ਅਸਲ ਵਿੱਚ ਇਹੋ ਜਿਹੇ ਇਸ਼ਤਿਹਾਰ ਦੇ ਕੇ ਅਸੀਂ ਇਹੋ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ...

ਆਮ ਆਦਮੀ

ਕਿਹੜੀ ਗੱਲ?

ਕਲਰਕ

ਇਹੀ ਕਿ ਚਾਹ-ਪਾਣੀ ਤਾਂ ਚਲੱਦਾ ਹੀ ਹੈ, ਸਾਰੇ ਪਾਸੇ

ਆਮ ਆਦਮੀ

ਤੁਸੀਂ ਰਿਸ਼ਵਤ ਦੀ ਗੱਲ ਕਰ ਰਹੇ ਹੋ?

ਕਲਰਕ

ਨਹੀਂ ਜੀ ਮੈਂ ਇਸ ਨਾਮੁਰਾਦ ਬੀਮਾਰੀ ਦਾ ਤਾਂ ਨਾਂ ਵੀ ਨਹੀਂ ਲੈਂਦਾ, ਇਸ ਦੇ ਤਾਂ ਨੇੜੇ ਵੀ ਨਹੀਂ ਜਾਂਦੇ

ਆਮ ਆਦਮੀ

ਫੇਰ ਹੋਰ ਕਿਸ ਦੀ ਗੱਲ ਕਰ ਰਹੇ ਹੋ?

ਤੁਸੀਂ ਰਿਸ਼ਵਤ ਹੀ ਤਾਂ ਮੰਗ ਰਹੇ ਹੋ।

ਕਲਰਕ

ਮੈਂ ਗੱਲ ਚਾਹ ਪਾਣੀ ਦੀ ਗੱਲ ਰੱਖ ਰਿਹਾਂ, ਚਾਹ ਤੇ ਪਾਣੀ।

ਆਮ ਆਦਮੀ

ਚਾਹ ਪਾਣੀ ਤੱਕ ਤਾਂ ਠੀਕ ਹੈ, ਚਲੋ ਚਾਹ ਪਾਣੀ ਪੀ ਲੈਂਦੇ ਹਾਂ ਉਹ ਸਾਹਮਣੇ ਦੁਕਾਨ ਹੈ।

ਕਲਰਕ

ਅੱਛਾ ਏਦਾਂ ਕਰੋ, ਤੁਸੀਂ ਚੱਲੋ, ਮੈਂ ਆਉਂਦਾਂ।

ਆਮ ਆਦਮੀ

ਪਰ ਸਿਰਫ਼ ਚਾਹ ਪਾਣੀ ਤੱਕ ਹੀ, ਚਾਹ ਪਾਣੀ ਦਾ ਮੈਨੂੰ ਕੋਈ ਇਤਰਾਜ਼ ਨਹੀਂ। ਚਾਹ – ਪਾਣੀ, ਚਾਹ ਪਾਣੀ।

ਕਲਰਕ

ਤੁਸੀਂ ਚੱਲੋ ਤਾਂ ਸਹੀ, ਅਗੇ ਆਗੇ ਦੇਖੀਏ ਹੋਤਾ ਹੈ ਕਿਆ

ਸੂਤਰਧਾਰ

ਮਿੱਤਰੋ-
ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ। ਆਖਦੇ ਹਨ ਕਿ ਜੇ ਰਾਜਾ ਕਿਸੇ ਕੋਲੋਂ ਨਮਕ ਦੀ ਚੂੰਢੀ ਵੀ ਭਰੇ ਤਾਂ ਉਸ ਦੇ ਅਹਿਲਕਾਰ ਪਰਜਾ ਨੂੰ ਲੁੱਟ ਕੇ ਕਾ ਜਾਂਦੇ ਹਨ। ਤਾਂ ਗੁਰੂ ਸਾਹਿਬ ਨੇ ਐਲਾਨੀਆ ਕਿਹਾ ਸੀ- ਰਾਜੇ ਸ਼ੀਂਹ ਮੁਕੱਦਮ ਕੁਤੇ, ਜਾਇ ਜਗਾਇਨ ਬੈਠ ਸੁਤੇ। ਭਾਈ ਗੁਰਦਾਸ ਨੂੰ ਵੀ ਬੜੀ ਦਲੇਰੀ ਨਾਲ ਕਹਿਣਾ ਪਿਆ ਸੀ- ਕਾਜ਼ੀ ਹੋਏ ਰਿਸ਼ਵਤੀ ਵਢੀ ਲੈ ਕੇ ਹਕ ਗਾਵਾਇ। ਕੀ ਇਹ ਸੱਭ ਲੋਕ ਗੁਰਦੁਆਰੇ ਨਹੀਂ ਜਾਂਦੇ?
ਜਾਂਦੇ ਹਨ।
ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਨਹੀਂ ਟੇਕਦੇ?

ਟੇਕਦੇ ਹਨ।

ਚੱਲੋ ਛੱਡੋ- ਅੱਗੇ ਕੀ ਹੋਇਆ?
ਇਹ ਤਾਂ ਮੈਨੂੰ ਵੀ ਨਹੀਂ ਪਤਾ, ਪਰ ਤੁਸੀਂ ਦੇਖੋ ਆਗੇ ਆਗੇ ਦੇਖੀਏ ਹੋਤਾ ਹੈ ਕਿਆ..

ਕਲਰਕ

ਜੇ ਫਲੈਟ ਨਹੀਂ ਤਾਂ ਕੰਮ ਮੁਸ਼ਕਲ ਹੈ। ਮਨਜ਼ੂਰੀ ਨਹੀਂ ਮਿਲਣੀ

ਆਮ ਆਦਮੀ

ਇਹ ਫਲੈਟ ਦਾ ਕੀ ਚੱਕਰ ਹੈ ਬਾਊ ਜੀ?

ਕਲਰਕ

ਕੋਈ ਚੱਕਰ ਨਹੀਂ, ਤੁਸੀਂ ਲੈਣਾ?

ਆਮ ਆਦਮੀ

ਮੈਂ ਕੀ ਕਰਨਾ, ਪਰ ਮੇਰੇ ਵੀ ਕੁਝ ਪਿੜ ਪੱਲੇ ਪਾਓ ਨਾ

ਕਲਰਕ

ਪਿੜ-ਪੱਲੇ? ਤੁਸੀਂ ਕੀ ਕਰਨਾ ਹੈ? ਨਾ ਤੁਹਾਡਾ ਪਿੜ ਨਾ ਪੱਲਾ

ਆਮ ਆਦਮੀ

ਇਹ ਗੱਲ ਨਹੀਂ ਪਰ ਬੰਦੇ ਨੂੰ ਕੁਝ ਜਾਣਕਾਰੀ ਵੀ ਤਾਂ ਰ਼ੱਖਣੀ ਚਾਹੀਦੀ ਹੈ, ਆਸੇ ਪਾਸੇ ਦੀ, ਆਲੇ ਦੁਆਲੇ ਦੀ

ਕਲਰਕ

ਤੁਸੀਂ ਆਲੇ ਦੁਆਲੇ ਤੋਂ ਕੀ ਲੈਣਾ? ਨਾਲੇ ਆਲਾ ਦੁਆਲਾ ਤੁਹਾਡੇ ਕੰਮ ਦਾ ਨਹੀਂ ਹੁਣ। ਤੁਸੀਂ ਬੱਸ ਘਰ ਬੈਠ ਕੇ ਰੱਬ ਰੱਬ ਕਰਿਆ ਕਰੋ।

ਅੱਚਾ ਇਓਂ ਦੱਸੋ, ਭਈ ਕੋਈ ਫਲੈਟ ਲੈਣਾ?

ਮਿਲਦਾ ਪਿਆ,
ਸਸਤੇ ਵਿੱਚ

ਮੰਤਰੀ ਜੀ ਵੇਚਦੇ ਨੇ

ਆਮ ਆਦਮੀ

ਮੰਤਰੀ ਜੀ ਨੂੰ ਕੀ ਪਿਆ? ਉਹ ਕਿਉਂ ਵੇਚਦੇ ਨੇ ਭਲਾ?

ਕਲਰਕ

ਮੰਤਰੀ ਜੀ ਨੂੰ ਮੋਰ ਪੈ ਗਏ, ਤੁਸਾਂ ਉਹ ਤਾਂ ਸੁਣਿਆਂ ਹੋਣਾਂ ਚੋਰਾ ਨੂੰ ਮੋਰ

ਆਮ ਆਦਮੀ

ਹੱਲਾ, ਬੜੀ ਅਜੀਬ ਗੱਲ ਹੈ, ਚੋਰ ਤਾਂ ਪੈਂਦੇ ਸੁਣੇ ਸੀ, ਹੁਣ ਮੋਰਾਂ ਨੇ ਵੀ ਚੋਰਾਂ ਦਾ ਰਾਹ ਫੜ ਲਿਆ

ਕਲਰਕ

ਕਿਉਂ ਕੌਮੀ ਪੰਛੀ ਹੈ, ਕੀ ਗਲ ਮੋਰ ਨੂੰ ਦੇਸ ਦੀ ਕੋਈ ਫਿਕਰ ਨਹੀਂ, ਬੱਸ ਤੁਸੀਂ ਇਓਂ ਸਮਝੋ ਪਈ ਮੋਰ ਪੈ ਗਏ ਮੰਤਰੀ ਜੀ ਨੂੰ, ਅੱਛਾ ਆਹ ਇਮਾਰਤ ਦੇਖਦੇ ਹੋ?

ਆਮ ਆਦਮੀ

ਕਿਹੜੀ?

ਕਲਰਕ

ਆਹ ਦੇਖੋ, 31 ਮੰਜ਼ਲਾਂ ਵਾਲੀ, ੲਸ ਵਿੱਚ ਫਲੈਟ ਮਿਲ ਰਿਹਾ ਹੈ, ਲੈਣਾ ਹੈ, 40 ਲੱਖ ਲੱਗਣਾ, ਵੇਸੇ ਕੀਮਤ ਬੜੀ ਹੈ, ਉੱਥੇ ਦੋ ਕਰੋੜ ਦੀ ਪਰ ਮੰਤਰੀ ਜੀ ਸਸਤਾ ਦੇ ਰਹੇ ਹਨ।

ਆਮ ਆਦਮੀ

ਅੱਛਾ

ਕਲਰਕ

ਆਹੋ, ਮੌਜ ਬੜੀ ਹੈ, ਤੁਹਾਡੇ ਅੱਗੇ ਪਿੱਛੇ ਉਪਰ ਥਲੇ ਅਫਸਰ ਹੀ ਅਫਸਰ, ਵੱਡੇ ਵੱਡੇ ਬੰਦੇ, ਸਰਕਾਰੀ ਵੀ ਤੇ ਗੈਰ ਸਰਕਾਰੀ ਵੀ ਤੇ ਸਰੇ ਇੱਕੋ ਜਿਹੇ

ਆਮ ਆਦਮੀ

ਇੱਕੋ ਜਹੇ?

ਕਲਰਕ

ਹਾਂ ਜੀ ਇੱਕੋ ਜਿਹੇ, ਸਭ ਇੱਕ ਤੋਂ ਇੱਕ ਵੱਧ ਕੇ। ਸ਼ਿਸ਼ਟਾਚਾਰ ਵਿੱਚ,

ਆਮ ਆਦਮੀ

ਠੀਕ ਸਮਝ ਗਿਆ, ਤੁਸੀਂ ਤਾਂ ਉਸੇ ਇਮਾਰਤ ਦੀ ਗੱਲ ਕਰ ਰਹੇ ਹੋ, ਜਿਸ ਦਾ ਚਰਚਾ ਅੱਜ ਕੱਲ ਅਖ਼ਬਾਰਾਂ ਵਿੱਚ ਹੋ ਰਿਹਾ, ਟੀ ਵੀ ਉਪਰ ਵੀ ਇਹੋ ਗੱਲਾਂ ਹੀ ਹੁੰਦੀਆਂ।

ਕਲਰਕ

ਬੜੀ ਤਿੱਖੀ ਸਮਝ ਰੱਖਦੇ ਹੋ ਬਾਊ ਜੀ

ਆਮ ਆਦਮੀ

ਰੱਖੀਏ ਕਿਉਂ ਨਾ, ਹੁਣ ਤਾਂ ਹਰ ਪਾਸੇ ਹੀ ਇਹੋ ਹਾਲ ਹੈ, ਨਾਂ ਬਈ ਮੈਂ ਨਹੀਂ ਲੈ ਸਕਦਾ ਇਹ ਤੇਰਾ ਫਲੈਟ, ਮੰਤਰੀ ਜੀ ਕਹੋ ਆਪਣੇ ਨਾਂ ਹੀ ਰੱਖਣ, ਕੱਲ ਜਦੋਂ ਇਸ ਦਾ ਮਕਬਰਾ ਬਣਿਆ ਤਾਂ ਇੱਕ ਤਖਤੀ ਮੰਤਰੀ ਜੀ ਦੇ ਨਾਂ ਦੀ ਵੀ ਲਾ ਦਿਆਂਗੇ।

ਕਰਲਕ

ਤੁਹਾਡਾ ਕੰਮ ਹੋ ਗਿਆ ਸਮਝੋ, ਬੱਸ ਆਲੂ ਟਿੱਕੀ ਦੀ ਕਸਰ ਰਹਿ ਗਈ

ਆਮ ਆਦਮੀ

ਹਾਲੇ ਵੀ ਆਲੂ ਟਿੱਕੀ ਚਾਹੀਦੀ ਹੈ?

ਕਲਰਕ

ਕੀ ਕਰੀਏ ਬੱਚੇ ਨਹੀਂ ਮੰਨਦੇ। ਟੀ ਵੀ ਦੇਖਦੇ ਹਨ ਨਾ! ਉਹ ਕਹਿੰਦੇ ਹਨ ਕਿ ਅੱਜ ਕੱਲ ਆਲੂ ਟਿੱਕੀ ਤੇ ਚਿਕਣ ਬਰਗਰ ਦਾ ਜ਼ਮਾਨਾ ਹੈ।

ਆਮ ਆਦਮੀ

ਤੁਸੀਂ ਵੀ ਨਾ ਬੱਸ... ਅੱਛਾ ਜਿੱਥੇ ਏਡੀਆਂ ਏਡੀਆਂ ਵੱਡੀਆਂ ਇਮਾਰਤਾਂ ਆਲੂ ਟਿੱਕੀਆਂ ਤੇ ਖੜੀਆਂ ਹਨ, ਉੱਥੇ ਇਸ ਨੇ ਇਸ ਤੋਂ ਘੱਟ ਕਿਹੜਾ ਮੰਨਣਾ ਹੈ।

ਸੂਤਰਧਾਰ

ਦੇਖਿਆ?

ਕੀ ਸੋਚਿਆ?

ਆਲੂ ਟਿੱਕੀ ਜਾਂ ਚਾਹ ਪਾਣੀ?

ਜਾਂ ਦੋਵੇਂ ਬੰਦ?

ਨਾ ਚਾਹ ਨਾ ਪਾਣੀ

ਕੰਮ ਤੇ ਕਰਾਉਣਾ ਹੀ ਪਵੇਗਾ? ਸਾਡੇ ਤੋਂ ਸ਼ੁਰੂ ਹੋਇਆ ਸੀ ਨਾ ਹੁਣ ਆਪਾਂ ਨੂੰ ਹੀ ਖ਼ਤਮ ਕਰਨਾ ਪਵੇਗਾ।

ਨਾ ਚਾਹ ਨਾ ਪਾਣੀ

ਨਾ ਆਲੂ ਨਾ ਟਿੱਕੀ

ਯਾਦ ਰੱਖਿਓ। ਭੁੱਲਣਾ ਨਹੀਂ।