ਪਾਣੀ ਪਾਣੀ ਚਾਰੇ ਪਾਸੇ, ਪਰ ਤੁਪਕਾ ਨਹੀਂ ਪੀਣ ਲਈ।
ਫਿਰ ਵੀ ਲੋਕ ਦੁਆਂਵਾਂ, ਤਰਲੇ ਕਰਦੇ ਵੇਖੇ ਜੀਣ ਲਈ।
ਧੱਕੇ ਧੋੜੇ ਖਾ ਕੇ ਵੀ ਸੱਭ ਇੱਕ ਧੋਖੇ ਵਿੱਚ ਜੀਂਦੇ ਨੇ
ਲੀਰਾਂ ਲੀਰਾਂ ਸੁਪਨੇ ਲੈ ਕੇ ਸੂਈਆਂ ਲੱਭਦੇ ਸੀਣ ਲਈ।
ਬਦਲ ਸਕੇ ਨਾ ਬਦਲਣ ਵਾਲੇ, ਸਾਰੀ ਉਮਰ ਹੰਢਾ ਲੈਂਦੇ
ਮਿਲ ਜਾਦੀ ਹੈ ਚੱਕੀ ਜੇਕਰ ਬਹਿ ਜਾਂਦੇ ਨੇ ਪੀਹਣ ਲਈ।
ਦਿਲ ਦਾ ਬਾਲ ਅੰਞਾਣਾ ਰੋਂਦਾ ਆਂਪਾ ਤੋਂ ਚੁੱਪ ਹੋਇਆ ਨਹੀਂ
ਬਹੁਤ ਛਣਕਣੇ ਅਸਾਂ ਫੜਾਏ ਇਸ ਨੂੰ ਖੇਡਣ ਥੀਣ ਲਈ।
ਛਣਿਆ, ਪੁਣਿਆ, ਚੁਣਿਆ, ਚੁਗਿਆ ਆਪੋ ਆਪਣੇ ਹਿਸੇ ਦਾ
ਸੱਭ ਕੁਝ ਲੇਖੇ ਲੱਗ ਜਾਂਦਾ ਹੈ, ਕੁਝ ਮਿੱਟੀ ਕੁਝ ਰੀਣ ਲਈ।
ਗੁਰਦੀਪ ਸਿੰਘ
ਬਹੁਤ ਪਿਆਰੀ ਗ਼ਜ਼ਲ ਹੈ ਗੁਰਦੀਪ ਜੀ ! ਵਧਾਈ ਕਬੂਲ ਕਰੋ
ReplyDeleteਸ਼ੁਕਰੀਆ ਜੱਜ ਸਾਹਿਬ.
ReplyDelete