Saturday, November 13, 2010


ਗੁਰਦੀਪ ਸਿੰਘ

ਕਿਸ ਤਰ੍ਹਾਂ ਕੋਈ ਭੁਲਾਵੇ ਸ਼ਾਮ ਨੂੰ।
ਜੋ ਤੇਰਾ ਚੇਤਾ ਲਿਆਵੇ ਸ਼ਾਮ ਨੂੰ।


ਉਸ ਦਾ ਚੇਤਾ ਵੀ ਭੁਲਾ ਦੇਵਾ ਨਾ ਮੈਂ
ਰੋਜ਼ ਉਹ ਚੇਤਾ
ਕਰਾਵੇ ਸ਼ਾਮ ਨੂੰ।

ਰਸਤਿਆਂ ਵਿਚ ਹੀ ਨਾ ਮੈਂ ਬੈਠਾ ਰਵਾਂ
ਮੇਰੀ ਹੀ ਮੰਜ਼ਲ ਦਿਖਾਵੇ ਸ਼ਾਮ ਨੂੰ।


ਤਲਖੀਆਂ ਮਜਬੂਰੀਆਂ ਦੁਸ਼ਵਾਰੀਆਂ
ਕਿੰਨਾ ਕੁਝ ਉਹ ਲੈ ਕੇ ਆਵੇ ਸ਼ਾਮ ਨੂੰ।


ਵੇਖ ਹੁਣ ਕਿੰਨੀ ਕੁ ਦੂਰੀ ਰਹਿ ਗਈ
ਉਹ ਮੇਰਾ ਰਸਤਾ ਬਣਾਵੇ ਸ਼ਾਮ ਨੂੰ।


ਵੇਖ ਉਹ ਤਾਰੇ ਨੇ ਨੇ ਤੇਰੇ ਵਾਸਤੇ
ਸੌਂ ਨਾ ਜਾਵੀੰ ਕਹਿ ਕੇ ਜਾਵੇ ਸਾਮ ਨੂੰ।

No comments:

Post a Comment