Saturday, November 13, 2010


ਗੁਰਦੀਪ ਸਿਂਘ ਭਮਰਾ

ਕੁਝ ਤੇ ਕਰੋ
ਬਾਲ ਕੇ ਦੀਵੇ ਧਰੋ
ਕਿ ਹੁਣ ਹਨੇਰਾ ਵੀ ਹਨੇਰੀ ਵਾਂਗ ਹੁੰਦਾ ਜਾ ਰਿਹਾ ਹੈ
ਜੋ ਝੁਲਦਾ ਹੈ ਤਾਂ ਸੂਰਜ ਨਹੀਂ ਦਿਸਦਾ
ਚਾਨਣ ਦੀ ਸੋਅ ਨਹੀਂ ਰਹਿੰਦੀ
ਦੀਵਿਆਂ ਵਿਚ ਲੋਅ ਨਹੀਂ ਰਹਿੰਦੀ
ਚੜੇ ਦਿਨ ਤੇ ਢਲੀ ਰਾਤ ਦਾ ਫਰਕ ਨਹੀਂ ਰਹਿੰਦਾ
ਕੁਝ ਤੇ ਕਰੋ
ਹਨੇਰੇ ਨਾਲ ਉਲਝਣ ਦੀ ਹਿੰਮਤ ਜੁਟਾਵੇ
ਤੇ ਹਨੇਰੇ ਨੂੰ ਹਨੇਰਾ ਕਹਿਣ ਦੀ ਜੁਰਅਤ ਕਰੋ
ਕੁਝ ਤੇ ਕਰੋ
ਬਾਲ ਕੇ ਦੀਵੇ ਧਰੋ
ਰਾਮ ਆਵੇ ਜਾਂ ਨਾ ਆਵੇ
ਪੀੜ ਵਿੱਚ ਤੇ ਭੀੜ ਵਿੱਚ ਜੇ ਰਾਹ ਗਵਾਚੇ
ਤਾਂ ਹਨੇਰਾ ਹੋਰ ਵੀ ਬਲਵਾਨ ਹੋਵੇ
ਤਾਂ ਫਿਰ ਚਾਹੇ ਹਨੂਮਾਨ ਹੋਵੇ ਜਾਂ ਕ੍ਰਿਸ਼ਨ
ਲੜਾਈ ਬਲ ਦੀ ਹੋਵੇ ਜਾਂ ਅਕਲ ਦੀ
ਸੱਭ ਹਾਰ ਜਾਂਦੇ ਹਨ
ਰਾਹ ਪਛਾਣੋ
ਪੈੜ ਸਮਝੋ
ਤੇ ਖੁਦ ਪੈੜਾਂ ਬਣਾਵੋ
ਰਾਹ ਸਿਰਜੋ
ਯੋਧਿਓ ਦੂਲਿਓ, ਦੁਲਾਰਿਓ
ਹਰ ਯੁੱਧ ਨਾ ਅੰਤ ਹੀਣ ਹੁੰਦਾ ਹੈ ਨਾ ਅੰਤਿਮ।

No comments:

Post a Comment