ਓਬਾਮਾ ਓਬਾਮਾ
ਗੁਰਦੀਪ ਸਿੰਘ
ਭੂਮਿਕਾ-
ਇਹ ਨਾਟਕ ਓਬਾਮਾ ਦੀ ਭਾਰਤ ਫੇਰੀ ਉਪਰ ਅਧਾਰਤ ਹੈ। ਅੱਜ ਜਦੋਂ ਸਰਮਾਏਦਾਰੀ ਦੇ ਮਾਡਲ ਨੇ ਅਮਰੀਕੀ ਨਿਜ਼ਾਮ ਨੂੰ ਧੋਖਾ ਦਿੱਤਾ ਹੈ ਤੇ ਉਹ ਲੋਕ ਆਰਥਕ ਮੰਦੀ ਤੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ ਤਾਂ ਓਬਾਮਾ 300 ਦੇ ਕਰੀਬ ਅਮਰੀਕੀ ਕੰਪਨੀਆਂ ਦੇ ਸੀ ਈ ਓ ਨੂੰ ਲੈ ਕੇ ਭਾਰਤ ਦੀ ਆਰਥਕ ਰਾਜਧਾਨੀ ਆਇਆ ਤੇ ਅਮਰੀਕੀ ਵਸਤੁਆਂ ਲਈ ਭਾਰਤੀ ਮੰਡੀ ਅੱਗੇ ਹੱਥ ਫੈਲਾਉਂਦਾ ਸੱਭ ਨੇ ਦੇਖਿਆ ਹੈ। ਜ਼ਿਕਰ ਯੋਗ ਹੈ ਕਿ ਅਮਰੀਕੀ ਹਾਕਮਾਂ ਨੇ ਜਦੋਂ ਭਾਰਤ ਨੇ ਵਪਾਰ ਸਮਝੌਤੇ ਵਿੱਚ ਸ਼ਾਮਲ ਹੋਣਾ ਚਾਹਿਆ ਸੀ ਤਾਂ ਸੱਭ ਤੋਂ ਪਹਿਲਾਂ ਭਾਰਤੀ ਕਾਨੂੰਨ ਪ੍ਰਣਾਲੀ ਵਿੱਚ ਲੋਕ ਪੱਖੀ ਮੱਦਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ। ਪਿਛਲੇ ਦਿਨਾਂ ਵਿੱਚ ਜੋ ਵੀ ਕਾਨੂੰਨ ਭਾਰਤ ਦੀ ਲੋਕ ਤੰਤਰ ਪ੍ਰਣਾਲੀ ਨੇ ਪਾਸ ਕੀਤੇ ਉਹ ਸਾਰੇ ਦੇ ਸਾਰੇ ਅਮਰੀਕਾ ਤੇ ਉਸ ਦੇ ਹਮਾਇਤੀ ਦੇਸ਼ਾਂ ਦੇ ਨਿਰਦੇਸ਼ ਉਪਰ ਕੀਤੇ।
ਪਾਤਰ-
ਸੂਤਰਧਾਰ 1
ਸੂਤਰਧਾਰ 2
ਸੂਤਰਧਾਰ 2
ਓਬਾਮਾ- ਅਮਰੀਕੀ ਰਾਸ਼ਟਰਪਤੀ
ਅਮਰੀਕੀ ਮਜ਼ਦੂਰ
ਭਾਰਤੀ ਮਜ਼ਦੂਰ
ਭਾਰਤੀ ਮਜ਼ਦੂਰ
ਸੂਤਰਧਾਰ 1: | ਮੁਬਾਰਕਾਂ! | |||||
ਸੂਤਰਧਾਰ 2: | ਭਾਰਤ ਦੇ ਉਦਯੋਗਪਤੀਓ, ਵਧਾਈਆਂ, | |||||
ਸੂਤਰਧਾਰ 1: | ਓਬਾਮਾ ਜੀ ਆਏ ਹਨ | |||||
ਸੂਤਰਧਾਰ 2: | ਇਹ ਮਾਮਾ ਜੀ ਨਹੀਂ ਜੋ ਤੁਹਾਡੇ ਲਈ ਨਾਨੀ ਦੇ ਤੋਹਫੇ ਲੈ ਕੇ ਆਏ ਹੋਣ, | |||||
ਸੂਤਰਧਾਰ 1 | ਹੈਪੀ ਦੀਵਾਲੀ ਕਹਿਣ | |||||
ਸੂਤਰਧਾਰ 2: | ਉਹ ਤਾਂ ਅਮਰੀਕਾ ਵੇਚਣ ਆਏ ਹਨ ਸੁਪਨੇ ਨਹੀਂ। | |||||
ਸੂਤਰਧਾਰ 1: | ਸੁਪਨੇ ਵੀ ਖਰੀਦ ਲੈਂਦੇ | |||||
ਸੂਤਰਧਾਰ 2: | ਕਿਉਂ ਕਿ ਸੁਪਨਿਆਂ ਵਿੱਚ ਵੀ ਜਾਨ ਹੁੰਦੀ ਹੈ | |||||
ਸੂਤਰਧਾਰ 1: | ਸੁਪਨੇ ਰੀਝਾਂ ਜਗਾਉਂਦੇ | |||||
ਸੂਤਰਧਾਰ 2: | ਸੁਪਨੇ ਜੀਣ ਦੀ ਚਾਹ ਪੈਦਾ ਕਰਦੇ ਹਨ | |||||
ਸੂਤਰਧਾਰ 1: | ਸੁਪਨੇ ਤਾਂਘਾਂ ਨੂੰ ਜਨਮ ਦਿੰਦੇ ਹਨ। | |||||
ਸੂਤਰਧਾਰ 2: | ਸੁਪਨੇ ਹੀ ਹੁੰਦੇ ਹਨ ਜੋ ਬੰਦੇ ਵਿੱਚ ਇੰਨਾ ਜਨੂੰਨ ਭਰ ਦਿੰਦੇ ਹਨ, ਕਿ ਬੰਦਾ ਧਰਤ ਅਸਮਾਨ ਇੱਕ ਕਰ ਦਿੰਦਾ ਹੈ | |||||
ਸੂਤਰਧਾਰ 1: | ਪਰ ਜਿਹੜਾ ਝੌਲਾ ਓਬਾਮਾ ਜੀ ਆਪਣੇ ਨਾਲ ਲੈ ਕੇ ਆਏ ਹਨ ਜਰਾ ਦੇਖੋ ਤਾਂ ਸਹੀ ਉਹਨਾਂ ਵਿੱਚ ਕੀ ਹੈ | |||||
ਸੂਤਰਧਾਰ 2: | ਉਹਨਾਂ ਵਿੱਚ ਜਹਾਜ਼ ਹਨ, ਕਾਰਾਂ ਹਨ, ਮਹਿੰਗੀਆਂ ਵਾਲੀਆਂ ਟੈਂਕ ਹਨ, ਹੋਰ ਕਿੰਨਾ ਕੁਝ ਨਿੱਕ- ਸੁੱਕ | |||||
ਸੂਤਰਧਾਰ 1: | ਪਰ ਇਹ ਸਭ ਕੁਝ ਮੁਫ਼ਤ ਥੋੜ੍ਹੇ ਦੇ ਕੇ ਜਾਣਗੇ, ਤੋਹਫੇ ਜਾਂ ਸੁਗਾਤ ਕਰਕੇ | |||||
ਸੂਤਰਧਾਰ 2: | ਇਹ ਤਾਂ ਉਹ ਮੁੱਲ ਵੇਚਣ ਆਏ ਹਨ। | |||||
ਸੂਤਰਧਾਰ 1: | ਉਹਨਾਂ ਨੂੰ ਲੋੜ ਪੈ ਗਈ ਉਹਨਾਂ ਦੇ ਘਰ ਦੀ ਹਾਲਤ ਖਸਤਾ ਹੋ ਗਈ | |||||
ਸੂਤਰਧਾਰ 2: | ਉਹਨਾਂ ਦੇ ਅਮੀਰਾਂ ਨੇ ਪੈਸਾ ਲੁੱਟ ਕੇ ਆਪੋ ਆਪਣੇ ਘਰ ਭਰ ਲਏ ਤੇ ਆਪ ਸੱਭ ਕੁਝ ਦੀਵਾਲੀਆ ਹੋਣ ਦਾ ਐਲਾਨ ਕਰ ਦਿੱਤਾ | |||||
ਸੂਤਰਧਾਰ 1: | ਪੈਸਾ ਕਿਸ ਦਾ ਸੀ? | |||||
ਸੂਤਰਧਾਰ 2: | ਲੋਕਾਂ ਦਾ, ਲੋਕਾਂ ਦੇ ਸੁਪਨਿਆਂ ਦਾ ਲੋਕਾਂ ਦੇ ਰੁਜ਼ਗਾਰ ਦਾ, | |||||
ਸੂਤਰਧਾਰ 1: | ਕੋਈ ਅਮੀਰ ਬੰਦਾ ਗ਼ਰੀਬ ਹੋਇਆ? | |||||
ਸੂਤਰਧਾਰ 2: | ਨਹੀਂ | |||||
ਸੂਤਰਧਾਰ 1: | ਕੋਈ ਧਨਾਢ ਸੜਕ ਉਪਰ ਆਇਆ? | |||||
ਸੂਤਰਧਾਰ 2: | ਨਹੀਂ, | |||||
ਸੂਤਰਧਾਰ 2: | ਉਹਨਾਂ ਦਾ ਨਿਜ਼ਾਮ ਹੀ ਐਸਾ ਹੈ | |||||
ਸੂਤਰਧਾਰ 1: | ਲੋਕ ਰੋਟੀ ਮੰਗਦੇ ਹਨ, | |||||
ਸੂਤਰਧਾਰ 2: | ਲੋਕ ਰੁਜ਼ਗਾਰ ਮੰਗਦੇ ਹਨ | |||||
ਸੂਤਰਧਾਰ 1: | ਲੋਕ ਦਵਾਈਆਂ ਮੰਗਦੇ ਨੇ | |||||
ਸੂਤਰਧਾਰ 2: | ਓਬਾਮਾ ਕੋਲ ਤਾਂ ਕੁਝ ਵੀ ਨਹੀਂ | |||||
ਸੂਤਰਧਾਰ 1: | ਜਦੋਂ ਉਹ ਆਇਆ ਸੀ ਤਾਂ ਉਸ ਨੇ ਆਪਣੇ ਕਾਲੇ ਕੋਟ ਵਿੱਚ ਹੱਥ ਪਾ ਕੇ ਦਿਖਾਇਆ ਸੀ | |||||
ਸੂਤਰਧਾਰ 2: | ਲੋਕਾਂ ਸਮਝਿਆ ਕਿ ਉਸ ਕੋਲ ਝੁਰਲੂ ਹੈ | |||||
ਸੂਤਰਧਾਰ 1: | ਜਾਦੂ ਦਾ ਝੁਰਲੂ | |||||
ਸੂਤਰਧਾਰ 2: | ਜਦੋਂ ਉਹ ਜਾਦੂ ਦਾ ਝੁਰਲੂ ਫੇਰਨਗੇ ਤਾਂ ਕਰਾਮਾਤ ਹੋ ਜਾਏਗੀ | |||||
ਸੂਤਰਧਾਰ 1: | ਅਮਰੀਕਾ ਦੇ ਅਸਮਾਨ ਉਪਰ ਸੱਤ ਸੂਰਜ ਚੜ੍ਹ ਜਾਣਗੇ | |||||
ਸੂਤਰਧਾਰ 2: | ਪਰ ਕੁਝ ਵੀ ਨਾ ਹੋਇਆ | |||||
ਸੂਤਰਧਾਰ 1: | ਲੋਕ ਪੁੱਛਦੇ ਨੇ ਝੁਰਲੂ ਦਾ ਜਾਦੂ ਕਿੱਥੇ ਗਿਆ | |||||
ਸੂਤਰਧਾਰ 2: | ਪਰ ਝੁਰਲੂ ਤਾਂ ਸੀ ਹੀ ਨਹੀਂ | |||||
ਸੂਤਰਧਾਰ 1: | ਉਸ ਨੇ ਤਾਂ ਇੱਕ ਭਰਮ ਜਾਲ ਬੁਣਿਆ ਸੀ | |||||
ਸੂਤਰਧਾਰ 2: | ਜਿਵੇਂ ਇੱਥੇ ਸਾਡੇ ਨੇਤਾ ਸਾਨੁੰ ਸੁਪਨੇ ਦਿਖਾਉਂਦੇ ਹਨ ਪਰ ਅਮਰੀਕਾ ਦੇ ਲੋਕ | |||||
ਸੂਤਰਧਾਰ 1: | ਉਹ ਲੋਕ ਝੁਰਲੂ ਮੰਗਦੇ ਹਨ | |||||
ਸੂਤਰਧਾਰ 2: | ਹੁਣ ਓਬਾਮਾ ਜੀ ਉਹਨਾਂ ਨੂੰ ਲਾਰਾ ਲਾ ਕੇ ਆਏ ਹਨ | |||||
ਸੂਤਰਧਾਰ 1: | ਮੈਂ ਉਹ ਝੁਰਲੂ ਮਨਮੋਹਨ ਸਿੰਘ ਨੂੰ ਫੜਾਇਆ ਸੀ | |||||
ਸੂਤਰਧਾਰ 2: | ਮੈਂ ਭਾਰਤ ਜਾ ਕੇ ਤੁਹਾਡੇ ਲਈ ਰੁਜ਼ਗਾਰ ਲੱਭ ਕੇ ਲਿਆਉਂਦਾ ਹਾਂ | |||||
ਸੂਤਰਧਾਰ 1: | ਭਾਰਤ ਬੜਾ ਵੱਡਾ ਦੇਸ਼ ਹੈ | |||||
ਸੂਤਰਧਾਰ 2: | ਉੱਥੇ ਲੋਕ ਬੜੇ ਅਮੀਰ ਹਨ | |||||
ਸੂਤਰਧਾਰ 1: | ਉਹਨਾਂ ਕੋਲ ਬੜਾ ਪੈਸਾ ਹੈ | |||||
ਸੂਤਰਧਾਰ 2: | ਉਹ ਦੁਨੀਆ ਦੀ ਵੱਡੀ ਮੰਡੀ ਹੈ | |||||
ਸੂਤਰਧਾਰ 1: | ਉੱਥੇ ਹਰ ਚੀਜ਼ ਦੀ ਬੜੀ ਮੰਗ ਹੈ | |||||
ਸੂਤਰਧਾਰ 2: | ਜੋ ਬਣਾਓ ਖਪ ਜਾਂਦਾ ਹੈ | |||||
ਸੂਤਰਧਾਰ 1: | ਉੱਥੇ ਅਕਲ ਦੇ ਅੰਨੇ ਰਹਿੰਦੇ ਹਨ | |||||
ਸੂਤਰਧਾਰ 2: | ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਸਮਝ ਨਹੀਂ | |||||
ਸੂਤਰਧਾਰ 1: | ਚੀਨ ਉਸ ਤੋਂ ਬੜਾ ਕੁਝ ਕਮਾ ਰਿਹਾ ਹੈ | |||||
ਸੂਤਰਧਾਰ 2: | ਸਾਡੇ ਅਮਰੀਕਾ ਦਾ ਕਾਨੂੰਨ ਤਾਂ ਸਖ਼ਤ ਹੈ | |||||
ਸੂਤਰਧਾਰ 1: | ਅਸੀਂ ਕਿਸੇ ਨੂੰ ਵੀ ਬਾਹਰੋਂ ਆਉਣ ਨਹੀਂ ਦਿੰਦੇ | |||||
ਸੂਤਰਧਾਰ 2: | ਵੀਜ਼ਾ ਹੀ ਨਹੀਂ ਲਾਉਂਦੇ | |||||
ਸੂਤਰਧਾਰ 1: | ਫੀਸਾਂ ਵੀ ਆਪਣੀ ਮਰਜ਼ੀ ਦੀਆਂ ਲੈਂਦੇ ਹਾਂ | |||||
ਸੂਤਰਧਾਰ 2: | ਅਸੀਂ ਤਾਂ ਚਿੜੀਆਂ ਵੀ ਰੋਕ ਦਿੱਤੀਆਂ ਹਨ | |||||
ਸੂਤਰਧਾਰ 1: | ਤੁਸੀਂ ਆਪਣੇ ਦੇਸ਼ ਦਾ ਹੀ ਚੁਗੋ ਸਾਡੇ ਦੇਸ਼ ਦਾ ਨਹੀਂ | |||||
ਸੂਤਰਧਾਰ 2: | ਚਿੜੀ ਵੀ ਆਕੇ ਸਾਡੇ ਘਰੋਂ ਰੁਜ਼ਗਾਰ ਬਾਹਰ ਨਹੀਂ ਲਿਜਾ ਸਕਦੀ | |||||
ਸੂਤਰਧਾਰ 1: | ਪਰ ਦੂਜੇ ਦੇਸ਼ਾਂ ਨੂੰ ਕੀ ਪਤਾ | |||||
ਸੂਤਰਧਾਰ 2: | ਉਹ ਤਾਂ ਸਾਡੇ ਦੇਸ਼ ਦੀ ਹੀ ਮੰਨਦੇ ਹਨ | |||||
ਸੂਤਰਧਾਰ 1: | ਇਹੀ ਮੌਕਾ ਹੈ ਚਲੋ ਜਾ ਕੇ ਕੁਝ ਚੀਜ਼ਾਂ ਵੇਚ ਆਉਂਦੇ ਹਾਂ | |||||
ਸੂਤਰਧਾਰ 2: | ਪਰ ਕਿਹੜੀਆਂ ਚੀਜ਼ਾਂ? | |||||
ਸੂਤਰਧਾਰ 1: | ਜਿਹਨਾਂ ਦੀ ਹੁਣ ਆਪਾਂ ਨੂੰ ਲੋੜ ਨਹੀਂ | |||||
ਸੂਤਰਧਾਰ 2: | ਪੁਰਾਣੇ ਸਾਮਾਨ ਦੀ ਪੰਡ ਬੰਨ ਲਉ | |||||
ਸੂਤਰਧਾਰ 1: | ਭਾਰਤੀਆਂ ਨੂੰ ਕੀ ਪਤੈ | |||||
ਸੂਤਰਧਾਰ 2: | ਉਹ ਤਾਂ ਅਕਲ ਦੇ ਅੰਨ੍ਹੇ ਹਨ | |||||
ਸੂਤਰਧਾਰ 1: | ਉਹ ਬੜਾ ਅਮੀਰ ਦੇਸ਼ ਹੈ | |||||
ਸੂਤਰਧਾਰ 2: | ਉੱਥੇ ਬੜੇ ਵੱਡੇ ਵੱਡੇ ਅਮੀਰ ਰਹਿੰਦੇ ਹਨ | |||||
ਸੂਤਰਧਾਰ 1: | ਉੱਥੇ ਸ਼ੇਅਰ ਬਾਜ਼ਾਰ ਦੀ ਬੜੀ ਗਰਮਾ ਗਰਮੀ ਹੈ | |||||
ਸੂਤਰਧਾਰ 2: | ਉੱਥੇ ਵਿਕਾਸ ਦੀ ਦਰ ਅੱਠ ਫੀਸ ਦੀ ਹੈ | |||||
ਸੂਤਰਧਾਰ 1: | ਅਮਰੀਕਾ ਨਾਲੋਂ ਚਾਰ ਗੁਣਾ ਵੱਧ | |||||
ਸੂਤਰਧਾਰ 2: | ਤੁਸਾਂ ਸੁਣਿਆ ਕਿ ਓਬਾਮਾ ਜੀ ਅਮਰੀਕਾ ਵਿੱਚ ਲੋਕਾਂ ਨੂੰ ਕੀ ਸੁਣਾ ਕੇ ਆਏ ਹਨ? | |||||
ਕੋਰਸ ਗੀਤ | ||||||
ਮੈਂ ਭਾਰਤ ਵਿੱਚ ਜਾਉਂਗਾ ਰੋਟੀ ਲੈ ਕੇ ਆਊਂਗਾ ਵੇਚ ਕੇ ਚੀਜ਼ਾਂ ਆਉਂਗਾ | ||||||
ਜਾ ਡਮਰੂ ਖੜਕਾਊਂਗਾ ਪੈਸੇ ਵੱਟ ਲਿਆਊਂਗਾ ਬਹਿ ਕੇ ਇੱਥੇ ਵੰਡਾਗੇਂ ਨਾਲੇ ਰਲ ਕੇ ਭੰਡਾਗੇਂ ਜੋ ਬਚਿਆ ਸੋ ਛੰਡਾਗੇਂ ਫੇਰ ਤੂੰ ਰੋਟੀ ਖਾਈਂ। | ||||||
ਅਮਰੀਕੀ ਮਜ਼ਦੂਰ: | ਪਰ ਮੈਂ ਇਸ ਤਰਹਾਂ ਰੋਟੀ ਨਹੀਂ ਖਾ ਸਕਦਾ ਮੈਨੂੰ ਰੁਜ਼ਗਾਰ ਚਾਹੀਦਾ ਮੈਨੂੰ ਘਰ ਚਾਹੀਦਾ ਮੈਨੂੰ ਆਪਣੇ ਬਚਿੱਆਂ ਲਈ ਸਕੂਲ ਚਾਹੀਦੇ ਹਨ ਉਹਨਾਂ ਦੀ ਬੀਮਾਰੀ ਲਈ ਦਵਾਈਆਂ ਤੇ ਇਲਾਜ ਚਾਹੀਦੇ ਹਨ। ਮੈਂ ਅੱਕ ਗਿਆ ਹਾਂ ਨੌਕਰੀਆਂ ਤੋਂ ਜਵਾਬ ਸੁਣ ਸੁਣ ਕੇ ਅੱਜ ਇੱਥੇ ਕੱਲ ਉੱਥੇ ਮੇਰਾ ਕੋਈ ਪੱਕਾ ਟਿਕਾਣਾ ਨਹੀਂ ਮੈਂ ਮਹੀਨੇ ਵਿੱਚ ਚਾਰ ਵਾਰੀ ਰੁਜ਼ਗਾਰ ਦੀ ਭਾਲ ਵਿੱਚ ਨਿਕਲਦਾ ਹਾਂ ਮੈਨੂੰ ਮੇਰੀ ਮਰਜ਼ੀ ਦੀ ਨੌਕਰੀ ਨਹੀਂ ਮਿਲਦੀ ਮੇਰੀ ਮਰਜ਼ੀ ਦਾ ਕੰਮ ਨਹੀਂ ਮਿਲਦਾ ਮੇਰੇ ਬੱਚੇ ... | |||||
ਓਬਾਮਾ: | ਕੀ ਹੋਇਆ ਤੇਰੇ ਬਚਿੱਆਂ ਨੂੰ, ਚੰਗੇ ਭਲੇ ਤਾਂ ਹਨ, ਤੇਰੀ ਕੋਈ ਚਿੰਤਾ ਨਹੀਂ, ਸਰਕਾਰ ਦੇ ਰਹੀ ਹੈ ਨਾ ਉਹਨਾਂ ਦਾ ਜੇਬ ਖਰਚ, ਉਹ ਤੇਰੇ ਉਪਰ ਤਾਂ ਨਿਰਭਰ ਨਹੀਂ | |||||
ਅਮਰੀਕੀ ਮਜ਼ਦੂਰ: | ਜੇਬ ਖਰਚ ਤਾਂ ਮਿਲ ਰਿਹਾ ਹੈ ਪਰ ਸੇਧ ਨਹੀਂ ਮਿਲ ਰਹੀ ਉਹ ਅਵਾਰਾ ਹੋ ਰਹੇ ਹਨ, ਬੇਲਿਹਾਜ਼, ਬਦਮਿਜ਼ਾਜ਼ ਨਿੱਕੀਆਂ ਨਿੱਕੀਆ ਹੀ ਉਹ ਮਾਂਵਾਂ ਬਣ ਰਹੀਆਂ ਹਨ ਕਈ ਕਈ ਦਿਨ ਉਹ ਘਰ ਨਹੀਂ ਆਉਂਦੀਆਂ ਸ਼ਰਾਬ, ਤਮਾਕੂ ਪਤਾ ਨਹੀਂ ਹੋਰ ਕੀ ਕੀ ਉਹ ਕਿੰਨੇ ਨਸ਼ੇ ਕਰਦੀਆਂ ਹਨ | |||||
ਓਬਾਮਾ | ਇਹ ਝੂਠ ਹੈ। ਸਾਰੀ ਦੁਨੀਆ ਸਾਡੇ ਦੇਸ਼ ਨੂੰ ਸਵਰਗ ਕਹਿੰਦੀ ਹੈ | |||||
ਅਮਰੀਕੀ ਮਜ਼ਦੂਰ: ਓਬਾਮਾ: | ਮੈਂ ਤੰਗ ਆ ਗਿਆ ਹਾਂ ਇਸ ਨੂੰ ਸਵਰਗ ਕਹਿ ਕਹਿ ਕੇ ਇਹਦੇ ਵਿੱਚ ਕੋਈ ਸ਼ੱਕ ਹੈ ਹਾਲੇ? | |||||
ਅਮਰੀਕੀ ਮਜ਼ਦੂਰ: | ਇਸ ਨੂੰ ਸਵਰਗ ਕਹਿੰਦਿਆਂ ਸ਼ਰਮ ਆਉਂਦੀ ਹੈ ਹੁਣ ਮੈਂ ਬੇਰੁਜ਼ਗਾਰ ਹਾਂ | |||||
ਓਬਾਮਾ: | ਪਰ ਇਹ ਸੱਭ ਕੁਝ ਤੁਹਾਡੇ ਕਰਕੇ ਹੋਇਆ। ਤੁਸੀਂ ਖੁਦ ਹੀ ਇਸ ਸੱਭ ਕੁਝ ਦੇ ਜਿੰਮੇਵਾਰ ਹੋ | |||||
ਅਮਰੀਕੀ ਮਜ਼ਦੁਰ: | ਮੇਰਾ ਕੀ ਕਸੂਰ ਹੈ? | |||||
ਓਬਾਮਾ: | ਕਸੂਰ? ਤੂੰ ਕਸੂਰ ਪੁੱਛਦੈਂ ਕੀ ਤੁਸੀਂ ਕਰਜ਼ਾ ਲੈ ਕੇ ਮੋੜਿਆ? ਨਹੀਂ ਨਾ? ਸਾਰੇ ਬੈਂਕ ਡੁੱਬ ਗਏ ਫਾਈਨਾਂਸ ਕੰਪਨੀਆਂ ਦਿਵਾਲੀਆ ਹੋ ਗਈਆਂ ਲੋਕਾਂ ਦਾ ਪੈਸਾ ਡੁੱਬ ਗਿਆ ਕਾਰਖਾਨੇ ਬੰਦ ਹੋ ਗਏ। | |||||
ਅਮਰੀਕੀ ਮਜ਼ਦੁਰ: | ਪਰ ਹਜ਼ੂਰ ਮੈਂ ਕਿਵੇਂ ਕਰਜ਼ਾ ਮੋੜਦਾ ਮੇਰੇ ਕੋਲ ਇੰਨੇ ਪੈਸੇ ਹੀ ਨਹੀਂ ਸਨ ਮੇਰਾ ਤਾਂ ਆਪਣਾ ਗੁਜ਼ਾਰਾ ਮਸਾਂ ਚਲਦਾ ਸੀ ਜੇ ਮੇਰੇ ਕੋਲ ਪੈਸਾ ਹੁੰਦਾ ਤਾਂ ਮੈਂ ਕਰਜ਼ਾ ਲੈਂਦਾ ਹੀ ਕਿਓਂ? | |||||
ਅਮਰੀਕੀ ਮਜ਼ਦੁਰ | ਨਾਲੇ ਉਧਾਰ ਤਾਂ ਬੰਦਾ ਉਦੋਂ ਹੀ ਲੈਂਦਾ ਹੈ ਜਦੋਂ ਉਸ ਕੋਲ ਆਪਣੇ ਪੈਸੇ ਨਾ ਹੋਣ ਤੇ ਆਪਣੇ ਪੈਸੇ ਤਾਂ ਮੇਰੇ ਕੋਲ ਕਦੇ ਵੀ ਨਾ ਹੋਏ | |||||
ਓਬਾਮਾ: | ਨਹੀਂ ਇਹ ਗੱਲ ਨਹੀਂ, ਇਹ ਸਾਰਾ ਦੋਸ਼ ਤੇਰਾ ਹੈ | |||||
ਅਮਰੀਕੀ ਮਜ਼ਦੁਰ | ਨਹੀਂ ਇਹ ਦੋਸ਼ ਮੇਰਾ ਨਹੀਂ ਇਹ ਦੋਸ਼ ਤਾਂ ਉਸ ਨਿਜ਼ਾਮ ਦਾ ਹੈ ਜਿਸ ਨੂੰ ਲੈ ਕੇ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਮਹਾਂ ਸ਼ਕਤੀ ਅਖਵਾਉਣ ਦਾ ਦੰਭ ਕਰਦੇ ਰਹੇ | |||||
ਅਮਰੀਕੀ ਮਜ਼ਦੁਰ ਸੂਤਰਧਾਰ 1: ਸੂਤਰਧਾਰ 1: ਸੂਤਰਧਾਰ 2: | ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਤੁਸੀਂ ਪੂਰੀ ਦੁਨੀਆ ਵਿੱਚ ਅਮਰੀਕਾ ਨੂੰ ਇੱਕ ਇਸ਼ਤਿਹਾਰ ਬਣਾ ਕੇ ਰੱਖ ਦਿੱਤਾ ਵੱਡੀਆਂ ਕੰਪਨੀਆ ਦਾ ਇਸ਼ਤਿਹਾਰ ਕਦੇ ਦੁਨੀਆ ਨੂੰ ਬੰਬ ਵੇਚੇ ਕਦੇ ਹਥਿਆਰ ਕਦੇ ਅੱਗ ਕਦੇ ਨਫਰਤ ਕਿਤੇ ਨਾ ਕਿਤੇ ਤੁਸਾਂ ਅੱਗ ਲਾਈ ਹੀ ਰੱਖੀ ਦੋ ਸਕੇ ਭਰਾਵਾਂ ਨੂੰ ਵੀ ਤੁਸੀਂ ਚੈਨ ਨਾਲ ਨਾ ਬਹਿਣ ਦਿੱਤਾ ਜੇ ਕਿਤੇ ਅੱਗ ਲੱਗ ਵੀ ਗਈ ਤਾਂ ਉਸ ਨੂੰ ਬੁਝਣ ਨਾ ਦਿੱਤਾ ਆਪਣੀਆਂ ਚੀਜ਼ਾਂ ਵੇਚਣ ਲਈ ਕਦੇ ਤੁਸਾਂ ਹਥਿਆਰਾਂ ਨਾਲ ਡਰਾਇਆ ਕਦੇ ਤਕਨੌਲੋਜੀ ਨਾਲ ਕਦੇ ਝੂਠੀਆਂ ਕਹਾਣੀਆਂ ਬਣਾ ਕੇ ਹੋਰ ਤਾਂ ਹੋਰ ਤੁਸਾਂ ਦੁਨੀਆਂ ਨੂੰ ਗਰਕ ਜਾਣ ਦੀਆਂ ਗੱਲਾਂ ਸੁਣਾ ਸੁਣਾ ਕੇ ਹੀ ਡਰਾ ਕੇ ਰੱਖਿਆ। | |||||
ਸੂਤਰਧਾਰ 1: ਸੂਤਰਧਾਰ 2: | ਸਾਨੂੰ ਵਾਤਾਵਰਨ ਸਾਫ਼ ਰਖਣ ਦੀ ਨਸੀਹਤ ਦੇ ਕੇ ਆਪ ਆਪ ਇੱਕ ਬੰਦੇ ਲਈ ਤੁਸਾਂ ਅਫ਼ਗਾਨਿਸਤਾਨ ਦੀਆ ਪਹਾੜੀਆਂ ਵਿੱਚ, ਇਰਾਕ ਦੇ ਰੇਗਿਸਤਾਨਾਂ ਵਿੱਚ ਏਨੀ ਅੱਗ ਉਗਲੀ ਕਿ ਪੂਰੀ ਦੁਨੀਆਂ ਧੁਆਂਖੀ ਗਈ ਇਹ ਸੱਭ ਕਲ੍ਹ ਦੀਆਂ ਹੀ ਤੇ ਗੱਲਾਂ ਹਨ। ਏਨੀ ਜਲਦੀ ਭੁੱਲ ਗਏ ਹੋ | |||||
ਓਬਾਮਾ: ਓਬਾਮਾ: | ਪਰ ਇਹ ਸੱਭ ਕੁਝ ਤਾਂ ਅਸਾਂ ਆਤੰਕ ਖਤਮ ਕਰਨ ਲਈ ਕੀਤਾ ਸੀ। ਓਸਾਮਾ ਆਤੰਕਵਾਦੀ ਸੀ ਤੇ ਉਹ ਇਰਾਕ ਦਾ ਪ੍ਰਧਾਨ ਉਹ ਵੀ, ਗਿਆਰਾਂ ਸਤੰਬਰ ਦੀ ਘਟਨਾ ਤਾਂ ਤੁਸਾਂ ਦੇਖੀ ਹੋਵੇਗੀ ਦੁਨੀਆਂ ਜਾਣਦੀ ਹੈ ਭੁੱਲੀ ਥੋੜ੍ਹੇ ਹੈ | |||||
ਸੂਤਰਧਾਰ 1: | ਹਾਂ ਉਹ ਉਹ ਸੱਭ ਕੁਝ ਜਾਣਦੀ ਹੈ ਜਿਸ ਦਾ ਪ੍ਰਚਾਰ ਤੁਸੀਂ ਅਪਣੇ ਚੈਨਲਾਂ ਰਾਹੀਂ ਦਿਖਾਉਂਦੇ ਹੋ | |||||
ਸੂਤਰਧਾਰ 2: | ਪਰ ਉਹ ਇਹ ਨਹੀਂ ਕਿ ਤੁਸੀਂ ਵੀ ਆਤੰਕਵਾਦੀ ਹੋ | |||||
ਸੂਤਰਧਾਰ 1: | ਤੁਸੀਂ ਤਕਨੌਲੋਜੀ ਦਾ ਆਤੰਕ ਫਲਾਉਂਦੇ ਹੋ ਤੁਸੀਂ ਗ਼ਲਤ ਦਾਅਵੇ ਕਰਕੇ ਦੁਨੀਆਂ ਦੀਆਂ ਭਵਿੱਖਬਾਣੀਆਂ ਕਰਦੇ ਹੋ ਤੇ ਸਾਨੂੰ ਸੰਜਮ ਵਰਤਣ ਦੀ ਸਲਾਹ ਦਿੰਦੇ ਹੋ | |||||
ਸੂਤਰਧਾਰ 1: | ਆਪ ਵੱਡੇ ਵੱਡੇ ਮਹਿਲਾਂ ਮਹਿਲਾਂ ਵਿੱਚ ਰਹਿੰਦੇ ਹੋ ਵਿਸ਼ਾਲ ਭਵਨਾ ਦੇ ਮਾਲਕ ਹੋ ਤੇ ਸਾਨੂੰ ਸੰਜਮ ਦੀ ਸਲਾਹ ਦਿੰਦੇ ਹੋ ਥੋੜ੍ਹੇ ਵਿੱਚ ਗੁਜ਼ਾਰਾ ਕਰਨ ਦੀ ਸਲਾਹ ਦਿੰਦੇ ਹੋ। | |||||
ਸੂਤਰਧਾਰ 2: ਸੂਤਰਧਾਰ 2: | ਪਰ ਹੁਣ ਇਸ ਤਰ੍ਹਾਂ ਨਹੀਂ ਹੋਣਾ ਲੋਕ ਜਾਗ ਪਏ ਹਨ ਲੋਕ ਜਾਗ ਰਹੇ ਹਨ ਤੁਹਾਡਾ ਭਰਮ ਜਾਲ ਟੁੱਟ ਰਿਹਾ ਹੈ ਹੁਣ ਅਸੀਂ ਜਾਗ ਪਏ ਹਾਂ | |||||
ਸੂਤਰਧਾਰ 1: ਸੂਤਰਧਾਰ 2: ਕੋਰਸ ਗੀਤ | ਓਬਾਮਾ ਜੀ ਅਸੀਂ ਜਾਗ ਪਏ ਹਾਂ ਤੇ ਸਾਡਾ ਇਹ ਸੁਨੇਹਾ ਆਪਣੇ ਦੇਸ਼ ਵਾਸੀਆਂ ਨੂੰ ਦੇ ਦੇਣਾ ਉੱਥੋਂ ਦੇ ਕਾਮਿਆਂ ਮਜ਼ਦੁਰਾਂ ਨੂੰ ਦੇਣਾ ਕਿ ਅਸੀਂ ਤੁਹਾਡੇ ਨਾਲ ਹਾਂ। ਓਏ ਭਟਕੇ ਹੋਏ ਜਵਾਨੋ ਬਾਹਰ ਜਾਵਣ ਦੀ ਕੋਈ ਲੋੜ ਨਹੀਂ ਸਾਡੇ ਘਰੇ ਬੜਾ ਰੁਜ਼ਗਾਰ ਕਿਸੇ ਵੀ ਕੰਮ ਕਾਰ ਦੀ ਥੋੜ੍ਹ ਨਹੀਂ। ਤੁਸੀਂ ਆਪਣੇ ਦੇਸ਼ ਦੇ ਮਾਲਕ ਐਵੇਂ ਦੇਸ਼ ਨੂੰ ਨਾ ਬਰਬਾਦ ਕਰੋ। ਤੁਹਾਡੇ ਘਰੇ ਬੜਾ ਰੁਜ਼ਗਾਰ ਬੜਾ ਕੰਮ ਕਾਰ ਤੁਸੀਂ ਸਰਦਾਰ ਦੇਸ਼ ਦੇ ਦਾਰ ਹੁਣ ਆਬਾਦ ਕਰੋ। | |||||
(31, S A S Nagar, Jalandhar.) Phone: 9878961218 | ||||||
No comments:
Post a Comment