Monday, July 4, 2011


ਬਾਲ ਸਾਹਿਤ

ਗੁਰ.ਦੀਪ

























ਬੱਚਿਆਂ ਨੂੰ ਕੀ ਚੰਗਾ ਲੱਗਦਾ ਹੈ?
























ਸੁਖਦ ਅਹਿਸਾਸ























ਸੁਖਦ ਅਹਿਸਾਸ ਕਦੋਂ ਪੈਦਾ ਹੁੰਦਾ ਹੈ?






















































































ਬਾਲ ਸਾਹਿਤ ਕਿਹੋ ਜਿਹਾ ਹੋਵੇ?


ਅਕਸਰ ਬਾਲ ਸਾਹਿਤ ਬਾਰੇ ਗੱਲ ਕਰਦਿਆਂ ਅਸੀਂ ਇਸ ਵੱਲ ਕਦੇ ਵੀ ਧਿਆਨ ਨਹੀਂ ਦਿੰਦੇ ਕਿ ਬਾਲ ਕੀ ਚਾਹੁੰਦੇ ਹਨ। ਬਾਲ ਸਾਹਿਤ ਲਿਖਣ ਵਾਲੇ ਪਕੇਰੀ ਉਮਰ ਦੇ ਲੋਕ ਹੁੰਦੇ ਹਨ ਜੋ ਜਾਂ ਤਾਂ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਕੇ ਕਵਿਤਾ ਕਹਾਣੀ ਲਿਖਦੇ ਹਨ ਜਾਂ ਉਹ ਸਮਝਦੇ ਹਨ ਕਿ ਬੱਚਿਆਂ ਨੂੰ ਜਾਨਵਰਾਂ, ਪੰਛੀਆਂ ਦੀਆਂ ਕਹਾਣੀਆਂ ਸੁਣਨਾ ਚੰਗਾ ਲੱਗਦਾ ਹੈ, (ਇਸ ਵਿੱਚ ਖੌਰੇ ਵਾਲੇ ਸ਼ਬਦ ਵੀ ਆਉਣੇ ਚਾਹੀਦੇ ਹਨ। ਕਿਉਂ ਜੋ ਇਹ ਉਹਨਾਂ ਦਾ ਵਿਸ਼ਵਾਸ ਹੁੰਦਾ ਹੈ ਕਿ ਸ਼ਾਇਦ ਬੱਚੇ ਵੀ ਅਜਿਹਾ ਸੋਚਦੇ ਹੋਣਗੇ।) ਤੇ ਉਹਨਾਂ ਲਈ ਜਾਨਵਰ ਕਥਾਵਾਂ ਹੀ ਵਧੀਆ ਬਾਲ ਸਾਹਿਤ ਹੁੰਦਾ ਹੈ। ਉਹ ਇਹ ਵੀ ਸੋਚਦੇ ਹਨ  ਕਿ ਬਚਿਆਂ ਦੇ ਮੁਢਲੇ ਸਾਲ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ ਇਸ ਲਈ ਉਹ ਬਚਿਆਂ ਦੀਆਂ ਸਾਰੀਆਂ ਕਹਾਣੀਆਂ ਵਿੱਚ ਕੋਈ ਨਾ ਕੋਈ ਸਿਖਿਆ ਜੋੜ ਦਿੰਦੇ ਹਨ। (ਮੈਂ ਸ਼ਬਦ ਜੋੜ ਦਿੰਦੇ ਹਨ ਵਰਤੇ ਹਨ, ਜਦੋਂ ਕਿ ਇਹ ਠੋਸ ਦਿੰਦੇ ਹਨ ਹੋਣੇ ਚਾਹੀਦੇ ਸਨ।) ਪਰ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਬੱਚੇ ਕੀ ਚਾਹੁੰਦੇ ਹਨ ਜਾਂ ਕੀ ਸੋਚਦੇ ਹਨ।

ਬਚਿਆਂ ਦੀ ਆਪਣੀ ਕੋਈ ਦੁਨੀਆ ਨਹੀਂ ਹੁੰਦੀ। ਜਿਹੜੀ ਦੁਨੀਆ ਨਾਲ ਉਹਨਾਂ ਦਾ ਵਾਹ ਵਾਸਤਾ ਪੈਂਦਾ ਹੈ ਉਹ ਅਕਸਰ ਬਾਲਗ਼ਾਂ ਦੀ ਦੁਨੀਆ ਹੁੰਦੀ ਹੈ। ਜਿਸ ਨੂੰ ਬਾਲਗ਼ ਆਪਣੀ ਮਰਜ਼ੀ ਨਾਲ ਚਲਾਉਂਦੇ ਹਨ। ਇਸ ਦੇ ਸਾਰੇ ਨਿਯਮ ਬਾਲਗ਼ਾਂ ਨੇ ਆਪੇ ਘੜੇ ਹੁੰਦੇ ਹਨ ਤੇ ਬਚਿਆਂ ਨੂੰ ਤਾਂ ਉਹਨਾਂ ਨਿਯਮਾਂ ਮੁਤਾਬਕ ਚਲੱਣਾ ਪੈਂਦਾ ਹੈ। ਉਹ ਇਹਨਾਂ ਵਿੱਚ ਬਹੁਤਾ ਕੁਝ ਕਰ ਨਹੀਂ ਸਕਦੇ। ਸੋ ਬਚਿਆਂ ਦੀ ਦੁਨੀਆ ਸਾਡੀ ਦੁਨੀਆ ਤੋਂ ਵੱਖ ਹੁੰਦੀ ਹੈ। ਉਹਨਾਂ ਦੀਆਂ ਸਮਸਿਆਂਵਾ ਵੀ ਵੱਖ ਹੁੰਦੀਆਂ ਹਨ। ਮੁਢਲੇ ਤੌਰ ਤੇ ਉਹ ਆਪਣੇ ਆਲੇ ਦੁਆਲੇ ਦੀ ਦੁਨਿਆਂ ਦੇਖ ਕੇ ਕੁਦਰਤੀ ਤੌਰ ਤੇ ਉਤਸੁਕ ਹੁੰਦੇ ਹਨ ਤੇ ਉਹ ਬਹੁਤ ਕੁਝ ਜਾਣਨਾ ਚਾਹੁੰਦੇ ਹਨ। ਇਹ ਕਿਉਂ ਹੈ, ਕਿਵੇਂ ਹੈ। ਬਹੁਤਾ ਕਰਕੇ ਉਹ ਹਰ ਚੀਜ਼ ਨੂੰ ਛੂਹਣਾ ਲੋਚਦੇ ਹਨ। ਪਰ ਅਜਿਹਾ ਉਹ ਕਰ ਨਹੀਂ ਸਕਦੇ, ਕਿਉਂ ਕਿ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਡਿਆਂ ਨੇ ਨਿਯਮ ਬਣਾਏ ਹੁੰਦੇ ਹਨ, ਕਿ ਇਹ ਕਰਨਾ ਹੈ ਤੇ ਇਹ ਨਹੀਂ ਕਰਨਾ, ਇਸ ਨੂੰ ਛੋਹਣਾ ਹੈ ਤੇ ਇਸ ਨੂੰ ਹੱਥ ਨਹੀ ਲਾਉਣਾ। ਪਾਬੰਦੀਆਂ ਤੇ ਬੰਦਸ਼ਾਂ ਦੀ ਇੱਹ ਦੁਨੀਆ ਉਹਨਾਂ ਵਾਸਤੇ ਬੜੀ ਤੰਗ ਤੇ ਸੌੜੀ ਜਹੀ ਥਾਂ ਦਿੰਦੀ ਹੈ ਜਿਸ ਵਿੱਚ ਉਹ ਬੜੀ ਮੁਸ਼ਕਲ ਨਾਲ ਖੜੇ ਹੋ ਸਕਦੇ ਹਨ। ਥੋਹੜੀ ਦੇਰ ਬਾਅਦ ਉਹ ਅਨੁਕੂਲਤਾ ਵਿਕਸਤ ਕਰ ਲੈਂਦੇ ਹਨ। ਇਹ ਅਨੁਕੂਲਤਾ ਉਹਨਾਂ ਨੂੰ ਦਮ ਘੁੱਟਦੇ ਮਾਹੌਲ ਵਿੱਚ ਸਾਹ ਲੈਣ ਵਿੱਚ ਮਦਦ ਕਰਦੀ ਹੈ।

ਇਹ ਬੜਾ ਮੁਸ਼ਕਲ ਸਵਾਲ ਹੈ ਕਿਉਂ ਕਿ ਜਵਾਬ ਦੇਣ ਵਾਲੇ ਇਸ ਤੋਂ ਸੁਚੇਤ ਨਹੀਂ ਹੁੰਦੇ। ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਕੀ ਚਾਹੁੰਦੇ ਹਨ। ਉਹਨਾਂ ਦੀ ਪਸੰਦ – ਨਾ ਪਸੰਦ ਬਹੁਤ ਤੇਜ਼ੀ ਨਾਲ ਬਦਲਦੀ ਰਹਿੰਦੀ ਹੈ। ਖੇਡਣਾ ਉਹਨਾਂ ਨੁੰ ਚੰਗਾ ਲੱਗਦਾ ਹੈ। ਪਰ ਸ਼ਾਇਦ ਇਹ ਵੀ ਇਸ ਲਈ ਕਿ ਖੇਡਣ ਵਿੱਚ ਪਾਬੰਦੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਇੱਕ ਵਿਚਾਰ ਹੈ ਕਿ ਬਚਿਆਂ ਦਾ ਕੰਮ ਖੇਡਣਾ ਹੈ ਜਾਂ ਇਓਂ ਕਹਿ ਲਵੋ ਕਿ ਖੇਡ ਬਚਿਆਂ ਦਾ ਕੰਮ ਹੈ। ਖੇਡਣ ਲਈ ਖਿਡੌਣੇ ਚਾਹੀਦੇ ਹਨ ਤੇ ਉਹ ਇਸ ਲਈ ਚੰਗੇ ਲੱਗਦੇ ਹਨ, ਇੱਕ ਉਹ ਦੁਨੀਆਂ ਜੋ ਬਚਿਆਂ ਦੇ ਚਾਰੇ ਪਾਸੇ ਹੁੰਦੀ ਹੈ, ਖਿਡੌਣੇ ਉਸ ਦੁਨੀਆਂ ਵਿੱਚ ਦਿਕਾਈ ਦਿੰਦੀਆਂ ਚੀਜ਼ਾਂ ਦੀ ਨਕਲ ਮਾਤਰ ਹਨ, ਭਾਵ ਉਸ ਨਾਲ ਮਿਲਦੇ ਜੁਲਦੇ ਹਨ। ਦੂਸਰਾ ਇਹ ਖਿਡੌਣੇ ਬਚਿਆਂ ਦੀ ਨਿੱਜੀ ਮਾਲਕੀ ਵਿੱਚ ਚਲੇ ਜਾਂਦੇ ਹਨ ਤੇ ਇਹਨਾਂ ਨਲਾ ਖੇਡਣ ਉਪਰ ਉਹਨਾਂ ਨੂੰ ਕਿਸੇ ਵੀ ਬੰਦਸ਼ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਦਾਰਹਨ ਲਈ ਇੱਕ ਬੱਚੇ ਨੂੰ ਜਦੋਂ ਉਹ ਰਿੜ੍ਹਣਾ ਸ਼ੁਰੂ ਕਰਦਾ ਹੈ ਤਾਂ ਉਸ ਦੇ ਮਾਪੇ ਇਸ ਡਰ ਤੋਂ ਕਿ ਕਿਤੇ ਉਹ ਮੰਜੇ ਜਾਂ ਬਿਸਤਰੇ ਤੋਂ ਹੇਠਾਂ ਨਾ ਡਿਗ ਪਵੇ, ਉਸ ਲਈ ਰੋਕ ਲਾ ਦਿੰਦੇ ਹਨ। ਜਦੋਂ ਵੀ ਉਹ ਰਤਾ ਇੱਧਰ ਉਧਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਆਖਦੇ ਹਨ, ਨਾ, ਇਸ ਤਰ੍ਹਾਂ ਨਾ ਕਰੀਂ। ਅੱਗੇ ਨਹੀਂ ਜਾਣਾ। ਇਹ ਨਹੀਂ ਕਰਨਾ ਆਦਿ। ਪਰ ਜਦੋਂ ਉਹ ਕਿਸੇ ਖਿਡੌਣੇ ਨਾਲ ਖੇਡਦਾ ਹੈ ਤਾਂ ਉਸ ਨੂੰ ਕੋਈ ਰੋਕ ਨਹੀਂ ਹੁੰਦੀ।

ਬੱਚੇ ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਜਾਣਨਾ ਚਾਹੁੰਦੇ ਹਨ ਤੇ ਸ਼ਾਇਦ ਇਹ ਕੁਦਰਤੀ ਉਤਸੁਕਤਾ ਹੈ ਜੋ ਜਾਨਵਰਾਂ ਤੇ ਇਨਸਾਨਾਂ ਵਿੱਚ ਦੇਖੀ ਜਾ ਸਕਦੀ ਹੈ। ਖੋਜਣਾ, ਲੱਭਣਾ ਤੇ ਜਾਣਨਾ ਇਹ ਪਹਿਲਾ ਕੰਮ ਹੈ ਜੋ ਸ਼ਾਇਦ ਸਾਰੇ ਹੀ ਕਰਦੇ ਹਨ। ਕੀ ਬੱਚੇ, ਕੀ ਵੱਡੇ ਤੇ ਕੀ ਜਾਨਵਰ, ਘਰ ਵਿੱਚ ਕੋਈ ਨਵਾਂ ਜਾਨਵਰ ਲਿਆਓ, ਉਸ ਨੂੰ ਖੁਲ੍ਹਾ ਛੱਡ ਦਿਓ, ਸੱਭ ਤੋਂ ਪਹਿਲਾਂ ਉਹ ਸਾਰੇ ਘਰ ਨੂੰ ਜਾਣਨ ਲਈ ਸਾਰੇ ਘਰ ਦੀ ਫੋਲਾ ਫੋਲੀ ਕਰੇਗਾ। ਪੰਛੀ ਵੀ ਆਪਣੇ ਰਹਿਣ ਵਾਲੀ ਥਾਂ ਦੀ ਜਾਂਚ ਪੜਤਾਲ ਕਰਦੇ ਹਨ। ਸੋ ਆਲੇ ਦੁਆਲੇ ਨੂੰ ਜਾਣਨ ਲਈ ਲੱਭਣਾ, ਕਿਸੇ ਵੀ ਬੱਚੇ ਦੀ ਮੁਢਲੀ ਪਹਿਲ ਵਿੱਚ ਸ਼ਾਮਲ ਹੁੰਦੀ ਹੈ।

ਜਾਣਕਾਰੀ ਜਿੰਨੀ ਉਹ ਆਲੇ ਦੁਆਲੇ ਚੋਂ ਪ੍ਰਾਪਤ ਕਰਦੇ ਹਨ, ਉਸਦੀ ਉਹ ਆਪਣੇ ਤਰੀਕੇ ਨਾਲ ਸ਼੍ਰੇਣੀ ਵੰਡ ਕਰਨਾ ਚਾਹੁੰਦੇ ਹਨ, ਉਸ ਬਾਰੇ ਆਪਣੇ ਵਿਸ਼ਾਵਾਸ, ਆਪਣੇ ਖਿਆਲ ਘੜਦੇ ਹਨ। ਇਸ ਵਿੱਚ ਉਹਨਾਂ ਦੀ ਕਲਪਨਾ ਸ਼ਕਤੀ ਦਾ ਵੀ ਬਹੁਤ ਵੱਡਾ ਰੋਲ  ਹੁੰਦਾ ਹੈ। ਉਹ ਆਪਣੇ ਤਰੀਕੇ ਨਾਲ ਸੋਚਦੇ ਹਨ ਤੇ ਲੋੜੀਂਦੇ ਫੈਸਲੇ ਕਰਦੇ ਹਨ। ਪਰ ਇਸ ਵਿੱਚ ਵੀ ਉਹ ਬਹੁਤਾ ਆਪਣੇ ਤੋਂ ਵਡਿਆਂ ਦਾ ਅਨੁਕਰਨ ਕਰਦੇ ਹਨ।

ਬੱਚੇ discomfort & displeasure ਔਖ ਅਤੇ ਨਾਖੁਸ਼ੀ ਤੋਂ ਬਚਣਾ ਚਾਹੁੰਦੇ ਹਨ। ਉਹਨਾਂ ਦੇ ਸਰੀਰ ਵਿੱਚ ਤੇ ਦਿਮਾਗ਼ ਵਿੱਚ ਜਿਹੜੇ ਦ੍ਰਵ ਖੁਸ਼ੀ ਤੇ ਆਰਾਮ ਦਾ ਸੰਚਾਰ ਕਰਦੇ ਹਨ, ਉਹੋ ਹੀ ਉਹਨਾਂ ਦੀ ਅਗਵਾਈ ਕਰਦੇ ਹਨ। ਬੱਚੇ ਕਿਉਂ ਰੋਂਦੇ ਹਨ, ਉਹ ਵੀ ਜ਼ਰਾ ਜਿੰਨੀ ਗੱਲ ਉਪਰ, ਕਦੇ ਕਦੇ ਉਹ ਗੱਲ ਵੀ ਇੰਨੀ ਮਹੱਤਵਪੂਰਨ ਨਹੀਂ ਹੁੰਦੀ ਪਰ ਫਿਰ ਵੀ ਉਹ ਰੋਣਾ ਸ਼ੁਰੂ ਕਰ ਦਿੰਦੇ ਹਨ। ਮਾਂ ਤੋਂ ਜੁਦਾਈ ਦਾ ਅਹਿਸਾਸ ਉਨਾਂ ਅੰਦਰ ਡੀ ਐਂਡ ਡੀ ਦਾ ਪ੍ਰਸਾਰ ਕਰਦਾ ਹੈ ਤੇ ਉਹ ਇਸੇ ਖਿਆਲ ਤੋਂ ਹੀ ਰੋਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਤੁਸੀਂ ਬਚਿਆਂ ਨੂੰ ਧੱਫਾ ਮਾਰਦੇ ਹੋ, ਕਦੇ ਪਿੱਠ ਤੇ ਕਦੇ ਸਿਰ ਦੇ ਪਿਛੇ, ਤਾਂ ਉਹਨਾਂ ਦੇ ਅੰਦਰ ਇੱਹੋ ਡੀ ਐਂਡ ਡੀ ਦਾ ਪ੍ਰੀਕ੍ਰਿਆ ਸ਼ੁਰੂ ਹੋ ਜਾਂਦੀ ਹੈ। ਦਿਮਾਗ਼ ਵਿੱਚ ਅਜਿਹੇ ਦ੍ਰਵ ਬਣ ਜਾਂਦੇ ਹਨ ਜਿਹਨਾਂ ਦੀ ਮੋਜੂਦਗੀ ਨਾਲ ਉਹ ਆਪਣੇ ਬਚਾਅ ਲਈ ਰੋਣਾ ਸ਼ੁਰੂ ਕਰ ਦਿੰਦੇ ਹਨ। ਇਸ ਲਈ ਬਾਲਾਂ ਨੂੰ ਕਦੇ ਵੀ ਮਾਰਨਾ ਨਹੀਂ ਚਾਹੀਦਾ। ਆਨੰਦ ਤੇ ਖੁਸ਼ੀ ਹੀ ਉਹਨਾਂ ਦੀ ਅਸਲੀ ਸਪਿਰਿਟ ਹੈ ਤੇ ਇਸ ਨੂੰ ਕਦੇ ਵੀ ਦਬਾਉਣਾ, ਬੁਝਾਉਣਾ ਨਹੀਂ ਚਾਹੀਦਾ ਤੇ ਨਾ ਹੀ ਉਸ ਦੀ ਬੇਅਦਬੀ ਕਰਨੀ ਚਾਹੀਦੀ ਹੈ।

ਕੁਝ ਮਾਂਪੇ ਬਚਿਆਂ ਦੀ ਇਸ ਗੱਲ ਤੋਂ ਪਰਵਾਹ ਨਹੀਂ ਕਰਦੇ ਤੇ ਉਹ ਉਹਨਾਂ ਨਾਲ ਸਖਤੀ ਨਾਲ ਪੇਸ਼ ਆਉਂਦੇ ਹਨ। ਵਕਤੀ ਤੋਰ ਤੇ ਸ਼ਾਇਦ ਇਹ ਠੀਕ ਰਹਿੰਦਾ ਹੈ ਪਰ ਅੱਗੇ ਜਾ ਕੇ ਦਿਮਾਗ਼ ਉਪਰ ਇਹੋ ਪ੍ਰਭਾਵ ਅੱਗੇ ਜਾ ਕੇ ਉਹਨਾਂ ਦੇ ਜੀਵਨ ਦਾ ਸੱਭ ਤੋਂ ਕੋਝਾ ਪੱਖ ਬਣ ਜਾਂਦੇ ਹਨ। ਸਾਡੇ ਖੁਸ਼ ਜਾਂ ਨਾ ਖੁਸ਼ ਹੋਣ ਦਾ ਬਹੁਤਾ ਸਬੰਧ ਸਾਡੇ ਦਿਮਾਗ਼ ਵਿੱਚ ਮੋਜੂਦ ਉਹਨਾਂ ਰਸਾਇਣਾਂ ਨਾਲ ਹੈ ਜੋ ਜਦੋਂ ਲੋੜੀਂਦੀ ਮਾਤਰਾ ਵਿੱਚ ਸਰੀਰ ਦੇ ਅੰਦਰ ਮੋਜੂਦ ਹੁੰਦੇ ਹਨ ਤਾਂ ਦਿਮਾਗ਼ ਦਾ ਇੱਕ ਸੁਖਦ ਅਹਿਸਾਸ ਨੂੰ ਮਹਿਸੂਸ ਕਰਦਾ ਹੈ ਤੇ ਇਸੇ ਬਾਰੇ ਸਾਰੇ ਸਰੀਰ ਨੂੰ ਸੁਨੇਹੇ ਭੇਜਦਾ ਹੈ। ਇਸ ਸਥਿਤੀ ਨੂੰ ਆਨੰਦ ਦੀ ਅਨੁਭੂਤੀ ਕਹਿੰਦੇ ਹਨ। ਸਾਡਾ ਦਿਮਾਗ਼ ਹਰ ਹੀਲੇ ਤੇ ਹਰ ਕੋਸ਼ਿਸ਼ ਵਿੱਚ ਇਸੇ ਅਨੁਭੂਤੀ ਨੂੰ ਭਾਲਦਾ ਹੈ। ਇਸ ਦੀ ਅਣਹੋਂਦ ਸਾਨੂੰ ਬੇਚੈਨ ਤੇ ਦੁਖੀ ਕਰਦੀ ਹੈ। ਬੱਚਿਆਂ ਨਾਲ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ। ਜਦੋਂ ਕੋਈ ਉਹਨਾਂ ਨੂੰ ਮਾਰਦਾ ਹੈ ਜਾਂ ਤੰਗ ਕਰਦਾ ਹੈ ਤਾਂ ਦਿਮਾਗ਼ ਇੱਕ ਸਕਤੇ ਵਿੱਚ ਆ ਜਾਂਦਾ ਹੈ ਤੇ ਇਸਦਾ ਬਹੁਤ ਧਿਆਨ ਆਪਣੇ ਆਪ ਨੂੰ ਬਚਾਉਣ ਤੇ ਬਚਾਅ ਦੇ ਤਰੀਕੇ ਘੜਨ ਵਿੱਚ ਲੱਗ ਜਾਂਦਾ ਹੈ ਸੋ ਇਹ ਸਿਖਣ ਤੇ ਯਾਦ ਰੱਖਣ ਦੀ ਅਵਸਥਾ ਵਿੱਚ ਨਹੀਂ ਰਹਿੰਦਾ। ਜੋ ਸਿਖਦਾ ਹੈ ਜਾਂ ਜੋ ਰਿਕਾਰਡ ਕਰਦਾ ਹੈ ਉਹ ਇੱਕ ਬੜਾ ਉਦਾਸ ਤੇ ਦੁਖੀ ਅਨੁਭਵ ਹੁੰਦਾ ਹੈ ਜੋ ਇਸ ਤਰ੍ਹਾਂ ਹੈ ਜਿਵੇਂ ਕਿਸੇ ਸ਼ੀਸ਼ੇ ਉਪਰ ਝਰੀਟ ਵੱਜ ਜਾਵੇ। ਇਹ ਝਰੀਟ ਸਾਰੀ ਉਮਰ ਤੰਗ ਕਰਦੀ ਹੈ। ਦੁਖ ਦੀਆਂ ਗੱਲਾਂ ਬਹੁਤ ਪੱਕੇ ਤੌਰ ਤੇ ਯਾਦਾਸ਼ਤ ਦਾ ਹਿੱਸਾ ਬਣ ਜਾਂਦੀਆਂ ਹਨ। ਇਸ ਲਈ ਬੱਚੇ ਵੀ ਸੁਖਦ ਅਹਿਸਾਸ ਹੀ ਲੋੜਦੇ ਹਨ।

ਕਿਸੇ ਵੀ ਵਿਅਕਤੀ ਦਾ ਆਪਣੇ ਤੋਂ ਬਾਹਰ ਹਰ ਵਸਤੂ ਨਾਲ ਤੇ ਹਰ ਘਟਨਾ ਨਾਲ ਜਦੋਂ ਵਾਹ ਪੈਂਦਾ ਹੈ ਤਾਂ ਇੱਕ ਪ੍ਰਤੀਕ੍ਰਮ ਉਸ ਦੇ ਅੰਦਰ ਵਾਪਰਦਾ ਹੈ। ਇਹ ਪ੍ਰਤੀਕ੍ਰਮ ਇੱਕ ਟਕਰਾਅ ਦਾ ਰੂਪ ਲੈਂਦਾ ਹੈ। ਜੇ ਇਸ ਟਕਰਾਅ ਤੋਂ ਬਾਅਦ ਦੀ ਸਥਿਤੀ ਮਨ ਦੇ ਅਨੁਕੂਲ ਹੋਵੇ ਤਾਂ ਸੁਖਦ ਅਹਿਸਾਸ ਹੁੰਦਾ ਹੈ ਪਰ ਜੇ ਇਸ ਵਿੱਚੋਂ ਕੋਈ ਦਵੰਦ ਪੈਦਾ ਹੋ ਜਾਵੇ, ਜਾਂ ਕਿਸੇ ਮਾੜੇ ਅਨੁਭਵ ਦਾ ਸਾਹਮਣਾ ਕਰਨਾ ਪਵੇ ਜੋ ਆਪਣੇ ਤੌਰ ਤੇ ਮਨ ਨੂੰ ਚੰਗਾ ਨਾ ਲਗੇ ਤਾਂ ਇਹ ਦੁਖਦ ਅਹਿਸਾਸ ਹੁੰਦਾ ਹੈ। ਖੁਸ਼ੀ ਸੁਖਦ ਅਹਿਸਾਸ ਦਾ ਦੂਜਾ ਜਾਂ ਹੈ ਤੇ ਦੁਖ ਕਿਸੇ ਵੀ ਨਾਖੁਸ਼ਗਵਾਰ ਅਹਿਸਾਸ ਨੂੰ ਆਖਦੇ ਹਨ। ਖੁਸ਼ੀ ਸਰੀਰ ਦੀਆਂ ਨਸਾਂ ਨੂੰ ਢਿੱਲੀਆਂ ਕਰਨ ਵਿੱਚ ਤੇ ਸਰੀਰ ਦੇ ਵਾਧੇ ਵਿੱਚ ਮਦਦ ਕਰਦੀ ਹੈ ਜਦੋਂ ਕਿ ਦੁਖੀ ਵਿਅਕਤੀ ਮਾਨਸਕ ਤੌਰ ਤੇ ਇੱਕ ਦਬਾਅ ਵਿੱਚ ਰਹਿੰਦਾ ਹੈ ਜੋ ਬਾਅਦ ਵਿੱਚ ਸਰੀਰ ਦਿਆਂ ਬਾਕੀ ਗਤੀਵਿਧੀਆਂ ਉਪਰ ਦੇਖਿਆ ਜਾ ਸਕਦਾ ਹੈ।

ਬੱਚੇ ਆਮ ਤੌਰ ਤੇ ਜਦੋਂ ਹੋਸ਼ ਸਮਭਾਲਦੇ ਹਨ ਤਾਂ ਉਹ ਵੀ ਆਪਣੇ ਆਲੇ ਦੁਆਲੇ ਦੀ ਫੋਲਾ ਫਾਲੀ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਨਿਸ਼ਚਿਤ ਤੌਰ ਤੇ ਆਪਣੇ ਵੱਡਿਆਂ ਨੂੰ ਚੀਜ਼ਾਂ ਵਸਤੂਆਂ ਦੇ ਫੜਨ ਤੇ ਵਰਤਣ ਦਾ ਢੰਗ ਬਹੁਤ ਗਹੁ ਨਾਲ ਦੇਖਦੇ ਹਨ ਤੇ ਫਿਰ ਉਸੇ ਤਰ੍ਹਾਂ ਕਰਨਾ ਚਾਹੁੰਦੇ ਹਨ। ਜਿਵੇਂ ਤੁਸੀਂ ਚਮਚਾ ਫੜਦੇ ਹੋ, ਮੋਬਾਈਲ ਕੰਨ ਨਾਲ ਲਾ ਕੇ ਸੁਣਦੇ ਹੋ, ਪਾਣੀ ਪੀਂਦੇ ਹੋ, ਪੈਨ ਨਾਲ ਲਿਖਦੇ ਹੋ, ਮੂੰਹ ਨਾਲ ਬੋਲਦੇ ਹੋ,  ਹਜਾਮਤ ਬਣਾਉਂਦੇ ਹੋ, ਵਾਹ ਵਾਹੁੰਦੇ ਹੋ, ਬੁਲ੍ਹਾ ਉਪਰ ਸੁਰਖੀ ਦੀ ਵਰਤੋਂ ਕਰਦੇ ਹੋ, ਬੱਚੇ ਵੀ ਇਹ ਸੱਭ ਕਰਨਾ ਚਾਹੁੰਦੇ ਹਨ। ਭਾਵ ਕੁਦਰਤ ਨੇ ਉਹਨਾਂ ਦੀ ਪ੍ਰੋਗਰਾਮਿੰਗ ਵਿੱਚ ਇਹ ਸਤਰ ਦਰਜ ਕੀਤੀ ਹੋਈ ਹੈ ਕਿ ਜੈਸਾ ਦੇਸ ਵੇਸਾ ਭੇਸ, ਜਿਵੇਂ ਦੇਖਦੇ ਹੋ ਉਵੇਂ ਕਰੋ।

ਤੁਸੀਂ ਵੀ ਬਚਿਆਂ ਨੂੰ ਇਹ ਸਭ ਕਰਨ ਦਿੰਦੇ ਹੋ। ਤੁਹਾਨੂੰ ਇਹ ਸੱਭ ਦੇਖ ਕੇ ਚੰਗਾ ਲੱਗਦਾ ਹੈ। ਕਈ ਵਾਰੀ ਤੁਸੀਂ ਗ਼ਲਤੀ ਨਾਲ ਆਪਣੀ ਬੇਟੀ ਦੇ ਮੂੰਹ ਉਪਰ ਸ਼ੇਵ ਦੀ ਝੱਗ ਵਾਲਾ ਬੁਰਸ਼ ਘਸਾ ਦਿੰਦੇ ਹੋ, ਮੁੰਡੇ ਦੇ ਬੁਲ੍ਹਾਂ ਉਪਰ ਲਿਪਸਟਿਕ ਦਾ ਨਿਸ਼ਾਨ ਜਾਂ ਬਿੰਦੀ ਲਾ ਦਿੰਦੇ ਹੋ, ਉਸ ਨੂੰ ਆਪਣੇ ਉੱਚੀ ਉਚੀ ਅੱਡੀ ਵਾਲੇ ਸੈਂਡਲ ਪਾ ਕੇ ਇਧਰ ਉਧਰ ਘੁੰਮਣ ਦਿੰਦੇ ਹੋ, ਇਹ ਸਾਰੇ ਅਨੁਭਵ ਬੱਚੇ ਦੇ ਮਨ ਵਿੱਚ ਰਿਕਾਰਡ ਹੋ ਰਹੇ ਹੁੰਦੇ ਹਨ। ਕਿਉਂ ਕਿ ਇਸ ਅਵਸਥਾ ਵਿੱਚ ਬੱਚੇ ਦੀਆਂ ਗਿਆਨ ਇੰਦਰੀਆਂ ਆਪਣੇ ਪੂਰੇ ਜਾਹੋ ਜਲਾਲ ਵਿੱਚ ਹੁੰਦੀਆਂ ਹਨ, ਇਹਨਾਂ ਨਾਲ ਮਿਲਨ ਵਾਲੇ ਹਰ ਅਨੁਭਵ ਨੂੰ ਉਹ ਆਪਣੇ ਗਿਆਨ ਕੋਸ਼ – ਯਾਦਾਸ਼ਤ ਵਿੱਚ ਬਹੁਤ ਚੰਗੀ ਤਰ੍ਹਾਂ ਦਰਜ ਕਰ ਲੈਂਦਾ ਹੈ, ਇਸ ਨਾਲ ਬਾਅਦ ਵਿੱਚ ਕਈ ਤਰਹਾਂ ਦੇ ਲੈਂਗਿਕ ਰੁਝਾਣਾਂ ਨਾਲ ਸਬੰਧਤ ਕਈ ਤਰ੍ਹਾਂ ਦੇ ਦੋਸ਼ ਵੀ ਪੈਦਾ ਹੋ ਸਕਦੇ ਹਨ, ਇਸ ਲਈ ਸੂਝਵਾਨ ਮਾਂਪੇ ਹੋਣ ਦੇ ਨਾਤੇ ਤੁਹਾਨੂੰ ਕੋਈ ਵੀ ਗੱਲ ਨਹੀਂ ਕਰਨੀ ਚਾਹੀਦੀ। ਅਸਲ ਵਿੱਚ ਜਦੋਂ ਅਸੀਂ ਕਿਸੇ ਵੀ ਬੱਚੇ ਦੇ ਮੁਢਲੇ ਸਾਲਾਂ ਦੀ ਗੱਲ ਕਰਦੇ ਹਾਂ ਤਾਂ ਨਿਸ਼ਚੇ ਹੀ ਇਹਨਾਂ ਦੀ ਮਹੱਤਤਾ ਵੱਧ ਜਾਂਦੀ ਹੈ ਚੂੰਕਿ ਬੱਚਾ ਬਾਕੀ ਸਾਰੀ ਉਮਰ ਦੇ ਅਨੁਭਵ ਆਪਣੇ ਮੁਢਲੇ ਅਨੁਭਵਾਂ ਨਾਲ ਹੀ ਜੋੜ ਕੇ ਦੇਖਦਾ ਹੈ।

ਮਾਂਟਸੇਰੀ ਦਾ ਵਿਚਾਰ ਹੈ ਕਿ ਬੱਚਾ ਮੁੱਢ ਤੋਂ ਹੀ ਆਪਣੇ ਆਲੇ ਦੁਆਲੇ ਨਾਲ ਕ ਜੱਦੋ ਜਹਿਦ ਲੜਦਾ ਹੈ ਜਿਸ ਵਿੱਚ ਉਹ ਹਮੇਸ਼ਾ ਆਪਣਾ ਬਚਾਅ ਹੀ ਕਰਦਾ ਰਹਿੰਦਾ ਹੈ। ਬਦਕਿਸਮਤੀ ਨਾਲ ਉਸ ਨੂੰ ਸ਼ੁਰੂ ਤੋਂ ਹੀ ਆਪਣੇ ਆਲੇ ਦੁਆਲੇ ਪ੍ਰਤੀ ਇੱਕ ਵਿਰੋਧ ਪੈਦਾ ਕਰਨ ਦਿਤਾ ਜਾਂਦਾ ਹੈ ਤੇ ਉਹ ਸਮਝਦਾ ਹੈ ਕਿ ਇਹ ਆਲਾ ਦੁਆਲਾ ਉਸ ਦੇ ਅਨੁਕੂਲ ਨਹੀਂ ਤੇ ਉਹ ਆਪਣੇ ਆਪ ਨੂੰ ਇਸ ਦੇ ਵਿਰੋਧ ਵਿੱਚ ਖੜਾ ਕਰਦਾ ਹੈ। ਇਹ ਪ੍ਰਤੀਕੂਲਤਾ ਚੰਗੀ ਨਹੀਂ। ਇਹ ਅਕਸਰ ਬਾਲਗਾਂ ਅੰਦਰ ਵੀ ਪਨਪਦੀ ਹੈ ਬਾਲਗ਼ ਇਸ ਵਿਰੋਧ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾ ਦਿੰਦੇ ਹਨ ਜੋ ਉਹਨਾਂ ਦੇ ਅਚੇਤ ਮਨ ਵਿੱਚ ਜਮ੍ਹਾਂ ਹੋ ਜਾਂਦਾ ਹੈ ਤੇ ਜਿਸ ਨੂੰ ਮਨੋ ਵਿਗਿਆਨਕ ਵਿਸ਼ੇਲਸ਼ਣ ਦੀਆਂ ਵਿਧੀਆਂ ਨਾਲ ਜਾਣਿਆਂ ਜਾ ਸਕਦਾ ਹੈ ਪਰ ਬੱਚਿਆਂ ਦੇ ਸਬੰਧ ਵਿੱਚ ਅਜਿਹਾ ਕਰਨਾ ਸੰਭਵ ਨਹੀਂ। ਉਹ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਸੋ ਉਹਨਾਂ ਅੰਦਰੋਂ ਇਹ ਵਿਰੋਧ ਖ਼ਤਮ ਕਰਨਾ ਬਹੁਤ ਜ਼ਰੂਰੀ ਬਣ ਜਾਂਦਾ ਹੈ। ਜੇ ਅਸੀਂ ਇਹ ਜਾਨਣ ਦੀ ਕੋਸ਼ਿਸ਼ ਕਰੀਏ ਕਿ ਬੱਚੇ ਕੀ ਚਾਹੁੰਦੇ ਹਨ ਤਾਂ ਇਸ ਲਈ ਜ਼ਰੂਰੀ ਹੋਵੇਗਾ ਕਿ ਉਹਨਾਂ ਨੂੰ ਜੋ ਉਹ ਚਾਹੁੰਦੇ ਹਨ ਕਰਨ ਦਿੱਤਾ ਜਾਵੇ। ਘੱਟ ਤੋਂ ਘੱਟ ਰੋਕਾਂ ਦਾ ਉਹ ਸਾਹਮਣਾ ਕਰਨ ਤੇ ਵੱਧ ਤੋਂ ਵੱਧ ਉਹ ਆਪਣੇ ਆਲੇ ਦੁਆਲੇ ਨੂੰ ਜਾਣ ਸਕਣ। ਇੱਕ ਪਾਸੇ ਜਦੋਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਹਰ ਆਉਣ ਵਾਲੀ ਪੀੜ੍ਹੀ ਆਪਣੀ ਪਿਛਲੀ ਨਸਲ ਤੋਂ ਚੰਗੇਰੀ ਹੁੰਦੀ ਹੈ, ਦੂਜੇ ਪਾਸੇ ਅਸੀਂ ਉਹਨਾਂ ਲਈ ਇਕ ਅਜਿਹਾ ਵਾਤਾਵਰਨ ਤਿਆਰ ਕਰਨ ਵਿੱਚ ਲੱਗੇ ਰਹਿੰਦੇ ਹਾਂ ਜੋ ਪੂਰੀ ਤਰ੍ਹਾਂ ਬੰਦਸ਼ਾਂ ਤੇ ਰੋਕਾਂ ਉਪਰ ਅਧਾਰਤ ਹੈ, ਬੱਚੇ ਉਸ ਵਿੱਚੋਂ ਕੀ ਸਿਖਣਗੇ।

ਸੋ ਬੱਚਿਆਂ ਦੀ ਮਨ ਭਾਉਂਦੀ ਖੁਰਾਕ ਉਹ ਹੈ ਜੋ ਉਹ ਖਾਣਾ ਚਾਹੁੰਦੇ ਹਨ। ਆਲੇ ਦੁਆਲੇ ਚੋਂ ਆਪਣੇ ਆਪ ਲੱਭਣਾ, ਖੋਜਣਾ, ਤੇ ਫਿਰ ਉਸ ਨੂੰ ਆਪਣੀ ਜੱਦ ਵਿੱਚ ਲਿਆ ਕੇ ਉਸ ਨੂੰ ਮਹਿਸੂਸ ਕਰਨਾ ਚਾਹੁੰਦੇ ਹਨ ਤੇ ਉਸ ਬਾਰੇ ਆਪਣੇ ਫੈਸਲੇ ਲੈਂਦੇ ਹਨ। ਆਪਣੇ ਮਾਪ ਦੰਡ ਘੜਦੇ ਹਨ ਤੇ ਫਿਰ ਉਹਨਾਂ ਨੂੰ ਪਰਖਦੇ ਹਨ। ਬਾਲ ਸਾਹਿਤ ਵਿੱਚ ਕੀ ਹੋਣਾ ਚਾਹੀਦਾ ਹੈ ਇਸ ਦੀ ਇੱਕ ਉਦਾਰਹਣ ਇੱਕ ਅਜਿਹੀ ਕਹਾਣੀ ਤੋਂ ਦਿੱਤੀ ਜਾ ਸਕਦੀ ਹੈ ਜੋ ਬੱਚਿਆਂ ਨੇ ਮਿਲ ਕੇ ਬਣਾਈ ਨਹੀਂ ਸਗੋਂ ਘੜੀ।

ਸੂਰਜ ਨੂੰ ਚਮਕਦਿਆਂ ਦੇਖ ਕੇ ਬੱਚੇ ਜਦੋਂ ਰੁਖ ਦੀ ਛਾਂਵੇ ਬੈਠੇ ਤਾਂ ਉਹਨਾਂ ਨੇ ਰਲ ਕੇ ਇੱਕ ਕਹਾਣੀ ਬਣਾਈ। ਸੂਰਜ ਸੁਨਿਹਰੀ ਸੋਨੇ ਦਾ ਗੋਲਾ ਹੈ। ਤੇ ਇਹ ਸੋਨੇ ਦੀਆਂ ਕਿਰਨਾ ਛੱਡਦਾ ਹੈ। ਉਸ ਸੋਨੇ ਦੀਆਂ ਕਿਰਨਾਂ ਨੂੰ ਦੋ ਸੁਨਿਆਰੇ ਸੋਨੇ ਦੀਆਂ ਤਾਰਾਂ ਵਿੱਚ ਬਦਲ ਦੇਂਦੇ ਹਨ। ਇੱਕ ਦਿਨ ਉਹ ਸੂਰਜ ਸੌਂ ਗਿਆ ਪਰ ਸੁਨਿਆਰੇ ਆਪਣਾ ਕੰਮ ਕਰਦੇ ਰਹੇ। ਸੋਨਾ ਠੰਢਾ ਹੋ ਕੇ ਚਾਂਦੀ ਦੀਆਂ ਤਾਰਾਂ ਵਿੱਚ ਬਦਲ ਗਿਆ। ਸੁਨਿਆਰਿਆਂ ਨੇ ਜਿਵੇਂ ਹੀ ਚਾਂਦੀ ਦੀਆਂ ਠੰਢੀਆਂ ਹੋ ਰਹੀਆਂ ਤਾਰਾਂ ਉਪਰ ਹਥੋੜਾ ਮਾਰਿਆ ਤੇ ਉਹ ਤਾਰਾਂ ਨਿਕੱਕੇ ਟੁਕੜੇ ਚਾਂਦੀ ਦੇ ਟੋਟਿਆਂ ਵਿੱਚ ਖਿੰਡ ਗਈਆਂ। ਸੁਨਿਆਰੇ ਨੇ ਜਦੋਂ ਉਹਨਾਂ ਕਪੜਾ ਝਾੜਿਆਂ ਤਾਂ ਉਹ ਤਾਰੇ ਬਣ ਕੇ ਅਸਮਾਨ ਉਪਰ ਚਲੇ ਗਏ ਜੋ ਹਰ ਰੋਜ਼ ਸ਼ਾਮ ਨੂੰ ਨਜ਼ਰ ਆਉਂਦੇ ਹਨ। ਕਲਪਨਾ ਕਮਾਲ ਦੀ ਹੈ ਪਰ ਉਹ ਯਥਾਰਥ ਦੇ ਨੇੜੇ ਤੇੜੇ ਵੀ ਜਾਪਦੀ ਹੈ। ਬਾਲ ਸਹਿਤ ਵਿੱਚ ਸਿਖਣ ਸਿਖਾਉਣ ਵਾਲਾ ਕੁਝ ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਸਿਖਣ ਤੇ ਸਿਖਾਉਣ ਦੀ ਗੱਲ ਕਰਦੇ ਹਾਂ ਤਾਂ ਬਾਲ ਸਾਹਿਤ ਸਿਖਿਆਦਾਇਕ ਸਾਹਿਤ ਬਣ ਜਾਂਦਾ ਹੈ। ਹਰ ਕਹਾਣੀ ਵਿੱਚ ਸਿਖਿਆ ਦਾ ਮੋਜੂਦ ਹੋਣਾ ਬਿਲਕੁਲ ਉਵੇਂ ਹੈ ਜਿਵੇਂ ਹਰ ਫਲ ਵਿੱਚ ਬੀਜ ਤੇ ਅਕਸਾਰ ਹਰ ਫਲ ਖਾਣ ਤੋਂ ਬਾਅਦ ਬੀਜ ਦਾ ਜੋ ਹਸ਼ਰ ਹੁੰਦਾ ਹੈ ਉਹੋ ਸਾਡੀਆਂ ਸਿਖਿਆਦਾਇਕ ਕਹਾਣੀਆਂ ਦੀਆਂ ਸਿਖਿਆਵਾਂ ਦਾ ਵੀ ਹੁੰਦਾ ਹੈ।

ਪੰਚ ਤੰਤਰ ਦੀਆਂ ਕਹਾਣੀਆਂ, ਇਸਪ ਦੀਆਂ ਕਹਾਣੀਆਂ ਤੇ ਹੋਰ ਬਾਲ ਕਥਾਵਾਂ ਜੋ ਦੁਨੀਆਂ ਵਿੱਚ ਜਨੌਰ ਕਥਾਵਾਂ ਦੇ ਤੌਰ ਤੇ ਪ੍ਰਸਿਧ ਹਨ, ਤੇ ਜਿਹਨਾਂ ਨੂੰ ਸਾਰੀਆਂ ਦੁਨੀਆਂ ਵਿੱਚ ਪੜ੍ਹਿਆ ਤੇ ਸਲਾਹਿਆ ਜਾਂਦਾ ਹੈ ਅਕਸਰ ਬਾਲ ਸਾਹਿਤ ਦਾ ਹਿੱਸਾ ਹੀ ਮੰਨੀਆਂ ਜਾਂਦੀਆਂ ਹਨ। ਇਹ ਠੀਕ ਹੈ ਕਿ ਜਾਨਵਰ ਬੱਚਿਆਂ ਨੂੰ ਚੰਗੇ ਲੱਗਦੇ ਹਨ। ਇਸਦਾ ਇੱਕ ਕਾਰਨ ਉਹਨਾਂ ਦਾ ਛੋਟਾ ਹੋਣਾ ਹੈ ਦੂਸਰਾ ਉਹਨਾਂ ਉਪਰ ਕਿਸੇ ਪਾਬੰਦੀ ਦਾ ਨਾ ਹੋਣਾ ਹੈ। ਪਰ ਇਹ ਜਾਨਵਰ ਕਥਾਵਾਂ ਬਾਲਗ਼ਾ ਲਈ ਵੀ ਓਨੀ ਹੀ ਰੁਚੀ ਦਾ ਕਾਰਨ ਹਨ ਜਿਹਨਾ ਕਿ ਬਾਲਾਂ ਲਈ। ਜੇ ਪੰਚ ਤੰਤਰ ਦੀਆਂ ਕਹਾਣੀਆਂ ਦਾ ਆਰੰਭ ਦੇਖੋ ਤਾਂ ਇਹ ਇੱਕ ਵਚਿਤਰ ਸਮਸਿਆ ਨਾਲ ਸ਼ੁਰੂ ਹੁੰਦਾ ਹੈ। ਇੱਕ ਰਾਜੇ ਦੇ ਜਵਾਨ ਜਹਾਨ ਬੱਚੇ ਜਿਹਨਾਂ ਦੀ ਉਮਰ 15 ਤੋਂ 20 ਸਾਲ ਹੋ ਸਕਦੀ ਹੈ ਉਹ ਪੂਰੀ ਤਰ੍ਹਾਂ ਗਿਆਨਹੀਣ, ਵਿਚਾਰ ਹੀਣ, ਬੁੱਧ ਹੀਣ ਤੇ ਵਿਵੇਕ ਹੀਣ ਹਨ ਜਿਹਨਾਂ ਦੀ ਸਿਖਿਆ ਦੀ ਜਿੰਮੇਵਾਰੀ ਬਾਅਦ ਵਿੱਚ ਪੰਡਿਤ ਵਿਸ਼ਨੂੰ ਦੱਤ ਸ਼ਰਮਾ ਲੈਂਦੇ ਹਨ ਤੇ ਕਹਾਣੀਆਂ ਰਾਹੀਂ ਜੀਵਨ ਦੇ ਸੱਚ ਤੇ ਨੀਤੀਆਂ ਸਮਝਾਉਂਦੇ ਹਨ। ਪਿਆਸਾ ਕਾਂ, ਚਲਾਕ ਲੂੰਬੜੀ, ਮੂਰਖ ਆਜੜੀ ਤੇ ਅਜਿਹੀਆਂ ਹੋਰ ਕਿੰਨੀਆਂ ਹੀ ਕਹਾਣੀਆਂ ਉਹ ਘੜਦੇ ਹਨ, ਪਰ ਇਹ ਕਹਾਣੀਆਂ ਕਿਸੇ ਕੇਸ ਸਟਡੀ ਵਾਂਗ ਹੋਰ ਬਹੁਤ ਸਾਰੀਆਂ ਗੱਲਾਂ ਉਘਾੜਦੀਆਂ ਹਨ ਪਰ ਜਿੱਥੋਂ ਤੱਕ ਇਸ ਦਾ ਬਾਲ ਸਾਹਿਤ ਨਾਲ ਸਬੰਧ ਹੈ ਇਹ ਕਿਵੇਂ ਵੀ ਇਸ ਸ਼੍ਰੇਣੀ ਦੇ ਮਾਪ ਦੰਡਾਂ ਉਪਰ ਖਰੀਆਂ ਨਹੀਂ ਉਤਰਦੀਆਂ।

ਇੱਕ ਦੂਜੀ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਕਵਿਤਾਵਾਂ ਵੀ ਪ੍ਰਚਲਤ ਹਨ ਜੋ ਕਈ ਤਰ੍ਹਾਂ ਦੀਆਂ ਸਾਹਸੀ ਯਾਤਰਾਂਵਾਂ ਦੇ ਵਿਸਤਰਤ ਵਿਵਰਨ ਨਾਲ ਭਰੀਆਂ ਪਈਆਂ ਹਨ, ਜਿਹਨਾਂ ਵਿੱਚ ਅਣਜਾਣੀਆਂ ਥਾਂਵਾਂ ਦੀ ਯਾਤਰਾ, ਵੱਖਰੀ ਤਰ੍ਹਾਂ ਦੇ ਜਾਨਵਰਾਂ ਤੇ ਵਿਅਕਤੀਆਂ ਨਾਲ ਸਾਹਮਣਾ ਤੇ ਉਹਨਾਂ ਦੇ ਹਮਲਿਆਂ ਤੋਂ ਬਚਣ ਦੇ ਭਰਪੂਰ ਵਰਣਨ ਦੇ ਰੂਪ ਵਿੱਚ ਮਿਲਦੀਆਂ ਹਨ, ਕੁਝ ਲੋਕਾਂ ਦਾ ਖਿਆਲ ਹੈ ਕਿ ਉਹ ਵੀ ਬੱਚਿਆਂ ਦਾ ਧਿਆਨ ਆਪਣੇ ਵੱਲ ਖਿਚਦੀਆਂ ਹਨ। ਇਹਨਾਂ ਵਿੱਚ ਅਲਿਫ ਲੈਲਾ ਦੀਆਂ ਕਹਾਣੀਆਂ. ਅਰਬੀ ਕਹਾਣੀਆਂ, ਫਾਰਸੀ ਚੋਂ ਸਿੰਧਬਾਦ ਜਹਾਜ਼ਰਾਨ ਦੀਆਂ ਕਹਾਣੀਆਂ ਬਹੁਤ ਪ੍ਰਸਿਧ ਹਨ। ਬੱਚਿਆਂ ਨੂੰ ਓਪਰੀਆਂ ਥਾਂਵਾਂ ਉਪਰ ਜਾਣਾ, ਉਹਨਾਂ ਨੂੰ ਲੱਭਣਾ, ਖੋਜਣਾ ਨਿਰਸੰਦੇਹ ਬਹੁਤ ਚੰਗਾ ਲਗਦਾ ਹੈ। ਇਹ ਉਹਨਾਂ ਦਾ ਮਨ ਭਾਉਂਦਾ ਵਿਸ਼ਾ ਹੈ ਪਰ ਇਹ ਸੱਭ ਇੱਕ ਵਿਸ਼ੇਸ਼ ਉਮਰ ਵਿੱਚ ਪਹੁੰਚ ਕੇ ਹੀ ਚੰਗਾ ਲੱਗਦਾ ਹੈ। ਇਹ ਰੁਚੀ ਚੰਗੀ ਰੁਚੀ ਹੈ। ਬਹਾਦਰੀ ਤੇ ਸਾਹਸ ਪੈਦਾ ਕਰਦੀ ਹੈ ਤੇ ਅਜਿਹੇ ਬੱਚੇ ਮਗ਼ਰਲੀ ਉਮਰ ਵਿੱਚ ਵੱਡੇ ਹੋ ਕੇ ਚੰਗੇ ਢੁੰਢਾਊ ਬਣਦੇ ਹਨ।

ਇਹ ਬੜਾ ਪੇਚੀਦਾ ਸਵਾਲ ਹੈ। ਜਿਵੇਂ ਕਿਸੇ ਗੂੰਗੇ ਕੋਲੋਂ ਕੋਈ ਅੰਨਾ ਵਿਅਕਤੀ ਮਠਿਆਈਆਂ ਦੇ ਨਾਂ ਪੁੱਛੇ। ਅਸਲ ਵਿੱਚ ਬਾਲ ਸਾਹਿਤ ਬਾਤ ਸਾਹਿਤ ਹੋਣਾ ਚਾਹੀਦਾ ਹੈ ਤੇ ਕੁਦਰਤ ਦੇ ਅਥਾਹ ਤੇ ਬੇਸ਼ੁਮਾਰ ਵਰਤਾਰਿਆਂ ਦੀ ਜਾਣਕਾਰੀ ਨਾਲ ਭਰਪੂਰ ਹੋਣਾ ਚਾਹੀਦਾ ਹੈ। ਇੱਕ ਕਹਾਣੀ ਹੈ। ਹਵਾ ਤੇ ਬੱਦਲ ਦੀ; ਬੱਦਲ ਅਸਮਾਨ ਵਿੱਚ ਤੈਰਦੇ ਸੱਭ ਨੂੰ ਸੋਹਣੇ ਲਗੱਦੇ ਹਨ। ਨੀਲੇ ਅਸਮਾਨ ਵਿੱਚ ਉਹ ਕਈ ਤਰ੍ਹਾਂ ਦੀਆਂ ਸ਼ਕਲਾਂ ਤੇ ਰੂਪ ਵਟਾਉਂਦੇ ਹਨ। ਕਦੇ ਕੋਈ ਬੱਦਲ ਵਿਸ਼ਾਲ ਹਾਥੀ ਦਾ ਰੂਪ ਲੈ ਲੈਂਦਾ ਹੈ ਤੇ ਕਦੇ ਕਿਸੇ ਖਰਗੋਸ਼ ਦਾ। ਬੱਚਾ ਹਰ ਤਬਦੀਲੀ ਪ੍ਰਤੀ ਆਪਣੀ ਪ੍ਰਤੀ ਕ੍ਰਿਆ ਦਿੰਦਾ ਹੈ। ਇਸ ਉਸ ਦਾ ਕੁਦਰਤੀ ਤਰੀਕਾ ਹੈ ਆਪਣੇ ਆਲੇ ਦੁਆਲੇ ਨੂੰ ਸਮਝਣ ਦਾ ਤੇ ਉਸ ਵਿੱਚ ਆਪਣੇ ਆਪ ਨੂੰ ਸਥਾਪਤ ਕਰਕੇ ਦੇਖਣ ਦਾ। ਜਿਵੇਂ ਜਿਵੇਂ ਉਸ ਦੀਆਂ ਗਿਆਨ ਦੀ ਸੀਮਾ ਵੱਧਦੀ ਜਾਂਦੀ ਹੈ, ਉਸ ਦੀਆਂ ਕਹਾਣੀਆਂ ਦਾ ਮਿੱਥ ਵੀ ਬਦਲਦਾ ਜਾਂਦਾ ਹੈ। ਬੱਦਲ ਹਵਾ ਵਿੱਚ ਵਿੱਚ ਤੈਰਦਾ ਹੈ। ਹਵਾ ਉਸ ਦੇ ਨਾਲ ਨਾਲ ਰਹਿੰਦੀ ਹੈ ਬਿਲਕੁਲ ਮਾਂ ਵਾਂਗ। ਹਵਾ ਤੇ ਬੱਦਲ ਦਾ ਆਪ ਵਿਚਲਾ ਰਿਸ਼ਤਾ ਮਾਂ ਪੁਤਰ ਦਾ ਰਿਸ਼ਤਾ ਹੈ। ਮਾਂ ਬੱਦਲ ਨੂੰ ਦੂਰ ਜਾਣੋਂ ਰੋਕਦੀ ਹੈ। ਪਰ ਬੱਦਲ ਆਜ਼ਾਦ ਘੁੰਮਣਾ ਚਾਹੁੰਦਾ ਹੈ। ਉਹ ਦੂਰ ਦੇਸ਼ ਦੀ ਸੈਰ ਕਰਨਾ ਚਾਹੁੰਦਾ ਹੈ। ਹਵਾ ਦੀਆਂ ਦੋ ਭੈਣਾਂ, ਹਨੇਰੀ ਤੇ ਤੂਫਾਨ, ਜਿਹਨਾਂ ਨੂੰ ਹਵਾ ਇਕ ਗੁਫਾ ਵਿੱਚ ਬੰਦ ਕਰਕੇ ਰਖਦੀ ਹੈ। ਇੱਕ ਦਿਨ ਦੋਵੇਂ ਆਜ਼ਾਦ ਹੋ ਜਾਂਦੀਆਂ ਹਨ। ਬੱਦਲ ਉਹਨਾਂ ਨੂੰ ਮਿਲਦਾ ਹੈ ਤੇ ਉਹ ਬੱਦਲ ਨੂੰ ਵਰਗਲਾ ਕੇ ਆਪਣੇ ਨਾਲ ਲੈ ਜਾਂਦੀਆਂ ਹਨ। ਤਿੰਨੇ ਜਣੇ ਇੱਕ ਦੂਜੇ ਦਾ ਹੱਥ ਫੜ ਕੇ ਘੁੰਮਦੇ ਹਨ, ਤੇਜ਼, ਤੇਜ਼, ਤੇ ਬੱਦਲ ਵਾਵਰੋਲੇ ਦਾ ਹਿੱਸਾ ਬਣ ਜਾਂਦਾ ਹੈ ਤੇ ਉਹ ਹੋਰ ਉਪਰ ਚਲਾ ਜਾਂਦਾ ਹੈ। ਬੱਦਲ ਨੂੰ ਠੰਢ ਲਗਦੀ ਹੈ ਉਹ ਠੰਢ ਨਾਲ ਜੰਮ ਜਾਂਦਾ ਹੈ। ਤੇ ਫਿਰ ਉਹ ਤੇਜ਼ੀ ਨਾਲ ਹੇਠਾਂ ਡਿੱਗਦਾ ਹੈ। ਹੇਠਾਂ ਆਉਂਦਿਆਂ ਉਹ ਮੀਂਹ ਦੀਆਂ ਬੂੰਦਾਂ ਵਿੱਚ ਵੱਟ ਜਾਂਦਾ ਹੈ। ਮੀਂਹ ਪਹਾੜਾਂ ਉਪਰ ਵੱਸਦਾ ਹੈ ਪਹਾੜਾਂ ਉਪਰੋਂ ਪਾਣੀ ਦਰਿਆਵਾਂ ਵਿੱਚ ਰਲਦਾ ਸਮੁੰਦਰ ਵਿੱਚ ਜਾ ਡਿੱਗਦਾ ਹੈ। ਹਵਾ ਵਿਚਾਰੀ ਆਪਣੇ ਬੱਦਲ ਨੂੰ ਲੱਭਦੀ ਫਿਰਦੀ ਹੈ। ਉਹ ਰੋਜ਼ ਸਮੁੰਦਰ ਚੋਂ ਪਾਣੀ ਉਡਾ ਕੇ ਬੱਦਲ ਬਣਾਉਂਦੀ ਹੈ ਪਰ ਉਸ ਨੂੰ ਆਪਣਾ ਪੁਤਰ ਨਹੀਂ ਲਭ ਰਿਹਾ।

ਕਹਾਣੀ ਵਿੱਚ ਸਿਰਜਿਆ ਗਿਆ ਮਿੱਥ ਆਪਣੇ ਆਪ ਵਿੱਚ ਪੂਰਾ ਹੈ। ਵਿਗਿਆਨਕ ਹੈ ਤੇ ਸੱਚ ਦੇ ਨੇੜੇ ਹੈ। ਬੱਚੇ ਵੀ ਆਪਣਾ ਮਿੱਥ ਸਿਰਜਦੇ ਹਨ ਪਰ ਇਹ ਜ਼ਿਆਦਾ ਦੂਰ ਤੱਕ ਨਿਭਦਾ ਨਹੀਂ। ਯਥਾਰਥ ਦੇ ਨੇੜੇ ਜਾਂਦਿਆਂ ਹੀ ਟੁੱਟ ਜਾਂਦਾ ਹੈ। ਪਰ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਮਿੱਥ ਸਿਰਜਣ ਦੀ ਪ੍ਰੀਕ੍ਰਿਆ ਵਿੱਚ ਕਈ ਦੋਸ਼ ਹੈ। ਅਸਲ ਵਿੱਚ ਇਹ ਮਿੱਥ ਹੀ ਬੱਚੇ ਦੇ ਬਚਪਨ ਦਾ ਅਸਲੀ ਖ਼ਜ਼ਾਨਾ ਹੁੰਦਾ ਹੈ ਜੋ ਉਹ ਆਪ ਘੜਦਾ ਹੈ, ਜਿਸ ਦੀ ਮਦਦ ਨਾਲ ਉਹ ਆਪਣੇ ਆਲੇ ਦੁਆਲੇ ਨੂੰ ਸਮਝਣਾ ਚਾਹੁੰਦਾ ਹੈ। ਇਸ ਮਿੱਥ ਦਾ ਉਸਾਰੂ ਪੱਖ ਇਹ ਹੈ ਕਿ ਇਸ ਵਿੱਚੋਂ ਅਸਲੀਅਤ ਦਾ ਚੇਹਰਾ ਮੁਹਰਾ ਝਲਕਦਾ ਹੈ। ਤੁਸੀਂ ਕਿਸੇ ਬੱਚੇ ਦੇ ਕੋਲ ਬੈਠੋ ਤੇ ਉਸ ਨੂੰ ਆਪਣੀਆਂ ਚਿਜ਼ਾਂ ਨਾਲ ਖੇਡਦਿਆਂ ਦੇਖੋ। ਬੱਚੇ ਨੇ ਆਪਣੀ ਪੂਰੀ ਦੁਨਿਆ ਵਸਾ ਰੱਖੀ ਹੁੰਦੀ ਹੈ। ਉਸ ਵਿੱਚ ਉਸ ਦੀ ਆਪਣੀ ਕਲਪਨਾ ਹੈ। ਸਕੂਲ ਜਾਣ ਵਾਲੇ ਬੱਚਿਆਂ ਨੂੰ ਮੈਂ ਬਸਤਿਆਂ ਦੀ ਕਤਾਰ ਬਣਾ ਕੇ ਜਮਾਤ ਸਜਾ ਕੇ ਅਧਿਆਪਕ ਦਾ ਅਨੁਕਰਨ ਕਰਦਿਆਂ ਦੇਖਿਆ ਹੈ। ਉਸ ਦੇ ਖਿਡੌਣੇ ਬੇਜਾਨ ਨਹੀਂ ਹੁੰਦੇ, ਉਸ ਦੀਆਂ ਗੁਡੀਆਂ ਪਟੋਲੇ ਆਪਣੀ ਇੱਕ ਕਹਾਣੀ ਲੈ ਕੇ ਵਿਚਰਦੇ ਹਨ। ਹਰ ਬੱਚੇ ਦੇ ਖਿਡੌਣਿਆਂ ਦੀ ਕਹਾਣੀ ਦੂਜੇ ਬੱਚੇ ਦੇ ਖਿਡੌਣਿਆਂ ਦੀ ਕਹਾਣੀ ਤੋਂ ਵੱਖਰੀ ਹੁੰਦੀ ਹੈ।

ਬੱਚਿਆਂ ਨੂੰ ਉਹ ਸਾਹਿਤ ਜ਼ਰੂਰ ਚੰਗਾ ਲੱਗਦਾ ਹੈ, ਜਿਸ ਵਿੱਚ ਬੇਜਾਨ ਚੀਜ਼ਾਂ ਬੋਲਦੀਆਂ ਹਨ। ਉਹਨਾਂ ਨੂੰ ਜ਼ਰੁਰ ਚੰਗਾ ਲੱਗਦਾ ਹੋਵੇਗਾ ਜਦੋਂ ਉਹ ਵੱਡੇ ਲੋਕ (ਬਾਲਗ਼) ਉਹਨਾਂ ਵਾਂਗ ਵਰਤਾਉ ਕਰਦੇ ਹਨ। ਪਰ ਬੱਚਿਆਂ ਦੀ ਦੁਨੀਆ ਵਿੱਚ ਨਿਗ਼ਮ ਨਾਂ ਚੀਜ਼ ਨਹੀਂ ਹੁੰਦੀ। ਉਹ ਇਕ ਸੋਟੀ ਦੀ ਟੇਕ ਨਾਲ ਕਦੇ ਬੁੱਢਾ ਬਾਬਾ ਬਣ ਜਾਂਦਾ ਹੈ ਕਦੇ ਉਹ ਉਸ ਨੂੰ ਆਪਣੀਆਂ ਦੋਵੇਂ ਲੱਤਾਂ ਵਿੱਚ ਫਸਾ ਕੇ ਘੋੜਾ ਬਣਾ ਲੈਂਦਾ ਹੈ, ਕਦੇ ਉਹ ਉਸ ਨੂੰ ਤਲਵਾਰ ਬਣਾ ਲੈਂਦਾ ਹੈ ਤੇ ਕਦੇ ਨੇਜ਼ਾ, ਕਦੇ ਉਸ ਨਾਲ ਉਹ ਅਸਮਾਨ ਵਿੱਚ ਬਦਲ ਘੁੰਮਾਉਣ ਲੱਗਦਾ ਹੈ। ਕਦੇ ਉਹ ਸੋਟੀ ਜ਼ਮੀਨ ਉਪਰ ਹੱਦ ਬੰਦੀ ਦੇ ਕੰਮ ਆਉਂਦੀ ਹੈ। ਸੋਟੀ ਤੇ ਬੱਚੇ ਵਿਚਾਲੇ ਕੋਈ ਨੇਮ ਨਹੀਂ ਹੁੰਦਾ ਤੇ ਇੱਕ ਸੋਟੀ ਨਾਲ ਹੀ ਉਹ ਬਹੁਤ ਅਮੀਰ ਵਿਅਕਤੀ ਹੁੰਦਾ ਹੈ

ਬਾਲ ਸਾਹਿਤ ਵਿੱਚ ਪ੍ਰਚਾਰ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਇਸ ਨੂੰ ਕਿਸੇ ਪ੍ਰਚਾਰ ਲਈ ਵਰਤਣਾ ਚਾਹੀਦਾ ਹੈ। ਇਹ ਬਿਲਕੁਲ ਇਸਤਰ੍ਹਾਂ ਹੋਣਾ ਚਾਹੀਦਾ ਹੈ ਜਿਵੇਂ ਕਿਸੇ ਅੜੋਣੀ ਨੂੰ ਹੱਲ ਕਰਨ ਦੀ ਪ੍ਰੀਕ੍ਰਿਆ। ਉਸ ਦੇ ਕਈ ਰਸਤੇ ਹੋਣੇ ਚਾਹੀਦੇ ਹਨ ਤੇ ਸਾਰਿਆਂ ਲਈ ਕੋਈ ਨਾ ਕੋਈ ਪਹੁੰਚ ਹੋਣੀ ਚਾਹੀਦੀ ਹੈ। ਹਰ ਪਹੁੰਚ ਪ੍ਰਵਾਨ ਹੋਣੀ ਚਾਹੀਦੀ ਹੈ। ਕੀ ਠੀਕ ਕੀ ਗ਼ਲਤ ਦਾ ਫੈਸਲਾ ਕਹਾਣੀ ਵਿੱਚ ਆਪਣੇ ਆਪ ਹੋਣਾ ਚਾਹੀਦਾ ਹੈ। ਬਾਲ ਸਾਹਿਤ ਨੂੰ ਸਮਾਜਕ ਕਦਰਾਂ ਕੀਮਤਾਂ ਨੂੰ ਸਿਰਜਣ ਦੀ ਬਜਾਏ ਬੱਚਿਆਂ ਅੰਦਰ ਸਾਰਥਕ ਤੇ ਸਿਰਜਨਾਤਮਕ ਰੁਚੀਆਂ  ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਅਹਿੰਸਾ, ਮਾਰ ਕੁਟਾਈ, ਗਾਲੀ ਗਲੋਚ ਬੱਚਿਆਂ ਦੇ ਮਨ ਭਾਉਂਦੇ ਵਿਸ਼ੇ ਹਨ। ਇਹ ਬਹੁਤਾ ਕਰਕੇ ਵੀ ਚੰਗੇ ਲੱਗਦੇ ਹਨ ਕਿਉਂ ਕਿ ਇਹ ਬੱਚਿਆਂ ਦੇ ਅੰਦਰ ਪਨਪ ਰਹੀ ਨਿਰਾਸ਼ਾ ਜਾਂ ਰੋਹ ਦੇ ਸਿੱਟੇ ਵੱਜੋਂ ਉਠਦੇ ਕੁਦਰਤੀ ਪ੍ਰਤੀਕਰਮ ਨਾਲ ਤਾਲਮੇਲ ਬਿਠਾਉਂਦੇ ਹਨ। ਜੋ ਉਹ ਆਪਣੀ ਅਮਲੀ ਜ਼ਿੰਦਗੀ ਵਿੱਚ ਨਹੀਂ ਕਰ ਸਕਦੇ ਉਹ ਆਪਣੇ ਸਾਹਮਣੇ ਕਿਸੇ ਕਹਾਣੀ ਵਿੱਚ ਹੁੰਦਾ ਦੇਖਦੇ ਹਨ ਤਾਂ ਉਹਨਾਂ ਅਮਦਰ ਇੱਕ ਸੁਖਦ ਅਹਿਸਾਸ ਦਾ ਸੰਚਾਰ ਹੁੰਦਾ ਹੈ। ਉਹ ਤਨਾਅ ਮੁਕਤ ਮਹਿਸੂਸ ਕਰਦੇ ਹਨ। ਤੇ ਇਸ ਨੂੰ ਬਾਰ ਬਰ ਦੁਹਰਾਉਣਾ ਵੀ ਚਾਹੁੰਦੇ ਹਨ। 

ਸਾਹਿਤ ਉਪਰ ਇੱਕ ਭਾਂਜ ਵਾਦੀ ਰੁਚੀ ਪੈਦਾ ਕਰਨ ਦਾ ਇਲਜ਼ਾਮ ਲੱਗਦਾ ਹੈ। ਕਿਤਾਬਾਂ ਜਿੱਥੇ ਰੋਚਕਤਾ ਪੈਦਾ ਕਰਦੀਆਂ ਹਨ ਤੇ ਮਨ-ਪ੍ਰਚਾਵੇ ਦਾ ਵੱਡਾ ਸਾਧਨ ਸਮਝੀਆਂ ਜਾਂਦੀਆਂ ਹਨ ਉੱਥੇ ਜ਼ਿੰਦਗੀ ਦੇ ਮਸਲਿਆਂ ਤੋਂ ਹਾਰੇ ਹੋਏ ਤੇ ਭੱਜੇ ਹੋਏ ਲੋਕਾਂ ਲਈ ਸਮਾਂ ਬਤੀਤ ਕਰਨ ਵਿੱਚ ਸਹਾਈ ਹੁੰਦੀਆਂ ਹਨ। ਇਹ ਕਿਤਾਬਾਂ ਦਾ ਨੈਗੇਟਿਵ ਪਹਿਲੂ ਹੈ। ਅਸਲ ਵਿੱਚ ਜ਼ਿੰਦਗੀ ਦੇ ਮਸਲਿਆਂ ਨਾਲ ਜੂਝਦੇ ਹੋਏ ਲੋਕ ਜੇ ਮਸਲਿਆਂ ਦੇ ਹੱਲ ਲੱਭਣ ਲਈ ਤਤਪਰ ਰਹਿਣ ਤਾਂ ਉਹ ਸਫ਼ਲ ਸਮਝੇ ਜਾਂਦੇ ਹਨ ਪਰ ਜੇ ਉਹ ਮਸਲਿਆਂ ਦਾ ਹਲ ਲਭਣ ਦੀ ਬਜਾਏ ਨਾਲ ਜੂਝਦੇ ਨਜ਼ਰ ਆਉਣ ਤਾਂ ਉਹ ਬਚਿਆਂ ਦੇ ਮਨ ਉਪਰ ਵਧੇਰੇ ਚੰਗਾ ਅਸਰ ਛੱਡ ਸਕਦੇ ਹਨ।

ਬਾਲ ਸਾਹਿਤ ਦੀਆਂ ਪੁਸਤਕਾਂ ਆਮ ਸਾਹਿਤ ਨਾਲੋਂ ਚੰਗੀਆਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਦੀ ਦਿਖ ਤੇ ਬਣਤਰ ਦੇ ਰੂਪਕ ਪੱਖ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਇਸ ਵਿੱਚ ਦੋ ਵਿਧੀਆਂ ਦੀ ਵਰਤੋਂ ਹੋ ਸਕਦੀ ਹੈ। ਪਹਿਲੀ ਵਿਧੀ ਵਿੱਚ ਕਹਾਣੀ ਇਸ ਤਰ੍ਹਾਂ ਪੇਸ਼ ਕੀਤੀ ਜਾਵੇ ਕਿ ਬੱਚਿਆਂ ਨੂੰ ਉਸ ਚੋਂ ਆਨੰਦ ਤੇ ਮਜ਼ੇ ਦੇ ਨਾਲ ਨਾਲ ਕੁਝ ਨਾ ਕੁਝ ਸਿਖਣ ਲਈ ਵੀ ਮਿਲੇ। ਮਸਲਨ ਸਮੁੰਦਰ ਤੇ ਪਹਾੜ ਦੇ ਖੇਤਰ ਦਾ ਚਿਤਰਨ ਬੱਚਿਆਂ ਲਈ ਹਮੇਸ਼ਾ ਦਿਲਚਸਪੀ ਦਾ ਕਾਰਨ ਰਿਹਾ ਹੈ। ਪਹਾੜਾਂ ਉਪਰ ਰਹਿਣ ਵਾਲੇ ਬਚਿਆਂ ਨੂੰ ਸਮੁੰਦਰ ਤੇ ਮੱਛੀਆਂ ਬਾਰੇ ਜਾਣਨਾ ਚੰਗਾ ਲਗੇਗਾ ਕਿਉਂ ਜੁ ਇਸ ਚੀਜ਼ ਦਾ ਉਹਨਾਂ ਦੀ ਨਿੱਜੀ ਜ਼ਿੰਦਗੀ ਵਿੱਚ ਘਾਟ ਰਹੀ ਹੈ। ਦੂਸਰਾ ਸਮੁੰਦਰ ਦੇ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਨੇ ਕਦੇ ਪਹਾੜ ਤੇ ਦਰਿਆ ਨਹੀਂ ਦੇਖੇ ਹੁੰਦੇ ਸੋ ਉਹ ਇਹਨਾਂ ਬਾਰੇ ਜਾਣਨਾ ਚਾਹੁੰਦੇ ਹਨ। ਦੂਸਰੀ ਵਿਧੀ ਕੁਝ ਅਜਿਹੇ ਤਰੀਕੇ ਨਾਲ ਕਹਾਣੀ ਪੇਸ਼ ਕਰਨ ਦੀ ਵਿਧੀ ਹੈ ਜਿਸ ਵਿੱਚ ਕੁਝ ਫੈਸਲੇ ਕਰਨ ਦਾ ਹੱਕ ਬਚਿਆਂ ਕੋਲ ਰਹਿਣਾ ਚਾਹੀਦਾ ਹੈ। ਅੱਗੇ ਕੀ ਹੋਵੇਗਾ ਇਹ ਫੈਸਲਾ ਕਰਨ ਦਾ ਹੱਕ ਬਚਿਆਂ ਨੂੰ ਦੇਣਾ ਚਾਹੀਦਾ ਹੈ।

ਭਾਸਾ ਚਾਹੇ ਕੋਈ ਵੀ ਹੋਵੇ ਬੱਚਿਆਂ ਬਾਰੇ ਲਿਖਣ ਵਿੱਚ ਬਹੁਤ ਤਰਤੀਬ ਨਾਲ ਸੁਧਾਈ ਤੇ ਸਿਧਾਈ ਦੀ ਲੋੜ ਹੈ। ਚੰਗਾ ਹੋਵੇ ਜੇ ਲੇਖਕ ਮਿਲ ਬੈਠ ਕੇ ਕੋਈ ਸਾਂਝਾ ਉਦਮ ਸ਼ੁਰੂ ਕਰਨ।



Tuesday, May 31, 2011

ਮੇਰੇ ਆਪਣੇ ਦੇਸ਼ ਦੇ ਨਾਂ


ਗੁਰਦੀਪ ਸਿੰਘ

(ਇਹ ਦੇਸ਼ ਜੇਹੋ ਜਿਹਾ ਵੀ ਹੈ ਸਾਡਾ ਹੈ। ਅਸੀਂ ਇਸ ਦੇ ਹਰ ਦੁਖ ਸੁੱਖ ਦੇ ਸਾਂਝੀਦਾਰ ਵੀ ਹਾਂ ਤੇ ਇਸ ਦੀ ਹਰ ਮੁਸ਼ਕਲ ਵਿੱਚ ਪਹਿਰੇਦਾਰ ਵੀ ਹਾਂ। ਇਸ ਨਾਲ ਸਾਡਾ ਜੀਣ-ਮਰਨ ਜੁੜਿਆ ਹੋਇਆ ਹੈ। ਜੇ ਇਹ ਸਾਥੋਂ ਵੱਖ ਨਹੀਂ ਤਾਂ ਅਸੀਂ ਵੀ ਇਸ ਤੋਂ ਵੱਖ ਨਹੀਂ। ਸਾਨੂੰ ਆਪਣੇ ਦੇਸ਼ ਵਾਸੀ ਹੋਣ ਦਾ ਮਾਣ ਹੈ। ਇਹ ਕਵਿਤਾ ਉਹਨਾਂ ਸੱਭ ਦੇ ਨਾਂ ਜੋ ਇਸ ਦੇਸ਼ ਨੂੰ ਆਪਣਾ ਨਹੀਂ ਕਹਿਣਾ ਚਾਹੁੰਦੇ। ਜਿਹਨਾਂ ਨੂੰ ਭਾਰਤੀ ਹੋਣ ਦਾ ਕੋਈ ਫਖਰ ਨਹੀਂ ਹੈ।)

ਕੁਝ ਵੀ ਕਹੀਂ ਨਾ ਓਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ
ਆਵੇਗਾ ਜੇ ਕਦੀ ਉਹ
ਕੁਝ ਨਾ ਕਹੀ ਨਾ ਉਸ ਨੂੰ।

ਸਾਂਝੀ ਨਹੀਂ ਹੈ ਧਰਤੀ
ਸਾਂਝੇ ਨਾ ਪੌਣ ਪਾਣੀ
ਸਾਂਝੀ ਨਾ ਪੀੜ ਆਪਣੀ
ਸਾਂਝੀ ਨਾ ਓਹ ਕਹਾਣੀ
ਸਾਂਝੀ ਰਹੀ ਨਾ ਬੋਲੀ
ਸਾਂਝਾ ਨਾ ਦੇਸ਼ ਜਾਣੀ
ਜੇ ਕੋਲ ਬਹਿ ਕੇ ਪੁਛੇ
ਸ਼ਿਕਵੇਂ ਗਿਲੇ ਸ਼ਿਕਾਇਤਾਂ
ਕੁਝ ਵੀ ਕਹੀ ਨਾ ਉਸ ਨੂੰ
ਸ਼ਿਕਵਾ ਕਰੀ ਨਾ ਉਸ ਨੂੰ।

ਵੱਖਰੀ ਤਰਹਾਂ ਪਰਿੰਦੇ
ਵੱਖਰੀ ਤਰ੍ਹਾਂ ਉਡਾਰੀ
ਪਰਵਾਸ ਦੇ ਦਿਨਾਂ ਵਿੱਚ
ਧਰਵਾਸ ਦੇ ਪਲਾਂ ਵਿਚ
ਉੱਡੇ ਘਰੀ ਨਾ ਪਰਤੇ
ਗੁਜ਼ਰੇ ਨਾ ਇਸ ਗਲੀ ਉਹ
ਐਵੇਂ ਨਾ ਕੇਰ ਹੰਝੂ
ਮੋਹ ਦੇ ਨਾ ਬਾਲ ਦੀਵੇ
ਸਰਦਲ ਤੇ ਨਾ ਧਰੀ ਤੂੰ
ਬਹਿ ਕੇ ਝੁਰੀ ਨਾ ਉਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ।

ਆਉਂਦੇ ਨੇ ਆਣ ਦੇਵੀਂ
ਬਹਿੰਦੇ ਨੇ ਬਹਿਣ ਦੇਵੀਂ
ਫੁਦਕਣਗੇ ਜੇ ਕਦੀ ਉਹ
ਉਹਨਾਂ ਨੂੰ ਰਹਿਣ ਦੇਵੀਂ
ਆਖਣਗੇ ਜੇ ਕਦੀ ਉਹ
ਸੱਭ ਕੁਝ ਨੂੰ ਕਹਿਣ ਦੇਵੀਂ
ਜੋ ਉਡ ਗਏ ਘਰਾਂ ਤੋਂ
ਆਪਣਾ ਕਹੀਂ ਨਾ ਉਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ

ਕਹਿੰਦੇ ਨੇ ਦੇਸ਼ ਵੱਖਰਾ
ਲਗਦੇ ਨੇ ਉਹ ਪਰਾਏ
ਬੋਲੀ ਤੇ ਵੇਸ ਵੱਖਰਾ
ਵੱਖਰਾ ਹੈ ਜੀਣਾ ਮਰਨਾ
ਵੱਖਰਾ ਝਨਾ ਚ
ਤਰਨਾ
ਵੱਖਰੀ ਹੈ ਲੋਚ ਉਸ ਦੀ
ਵਖਰੀ ਹੈ ਸੋਚ ਉਸ ਦੀ
ਵੱਖਰਾ ਜੋ ਚਾਹੁੰਦੇ ਤੁਰਨਾ
ਵੱਖਰਾ ਤੁਰੀਂ ਤੂੰ ਓਸ ਤੋਂ
ਹਮਰਾਹ ਕਹੀਂ ਨਾ ਉਸ ਨੂੰ।

ਤੁਰਨਾ ਹੈ ਤੁਰ ਲਵਾਂਗੇ
ਤਰਨਾ ਹੈ ਤਰ ਲਵਾਂਗੇ
ਇਹ ਪੌਣ ਪਾਣੀ ਸਾਡਾ
ਸਾਹਾਂ ਚ
ਭਰ ਲਵਾਂਗੇ
ਜੀਵਾਂਗੇ ਜੇ ਜੀਏਗਾ
ਮਰਿਆ ਤਾਂ ਮਰ ਲਵਾਂਗੇ
ਗਾਂਵਾਂਗੇ ਗੀਤ ਇਸ ਦੇ
ਬੁੱਕਲ ਚ
ਭਰ ਲਵਾਂਗੇ
ਜੇਹਾ ਵੀ ਹੈ ਇਹ ਸਾਡਾ
ਸਾਡਾ ਹੈ ਦੇਸ਼ ਪਿਆਰਾ
ਇਹ ਰਾਜ਼ ਜ਼ਿੰਦਗੀ ਦਾ
ਐਵੇਂ ਕਹੀ ਨਾ ਉਸ ਨੂੰ।
ਕੁਝ ਵੀ ਕਹੀ ਨਾ ਉਸ ਨੂੰ।




ਮੇਰੇ ਆਪਣੇ ਦੇਸ਼ ਦੇ ਨਾਂ


ਗੁਰਦੀਪ ਸਿੰਘ

(ਇਹ ਦੇਸ਼ ਜੇਹੋ ਜਿਹਾ ਵੀ ਹੈ ਸਾਡਾ ਹੈ। ਅਸੀਂ ਇਸ ਦੇ ਹਰ ਦੁਖ ਸੁੱਖ ਦੇ ਸਾਂਝੀਦਾਰ ਵੀ ਹਾਂ ਤੇ ਇਸ ਦੀ ਹਰ ਮੁਸ਼ਕਲ ਵਿੱਚ ਪਹਿਰੇਦਾਰ ਵੀ ਹਾਂ। ਇਸ ਨਾਲ ਸਾਡਾ ਜੀਣ-ਮਰਨ ਜੁੜਿਆ ਹੋਇਆ ਹੈ। ਜੇ ਇਹ ਸਾਥੋਂ ਵੱਖ ਨਹੀਂ ਤਾਂ ਅਸੀਂ ਵੀ ਇਸ ਤੋਂ ਵੱਖ ਨਹੀਂ। ਸਾਨੂੰ ਆਪਣੇ ਦੇਸ਼ ਵਾਸੀ ਹੋਣ ਦਾ ਮਾਣ ਹੈ। ਇਹ ਕਵਿਤਾ ਉਹਨਾਂ ਸੱਭ ਦੇ ਨਾਂ ਜੋ ਇਸ ਦੇਸ਼ ਨੂੰ ਆਪਣਾ ਨਹੀਂ ਕਹਿਣਾ ਚਾਹੁੰਦੇ। ਜਿਹਨਾਂ ਨੂੰ ਭਾਰਤੀ ਹੋਣ ਦਾ ਕੋਈ ਫਖਰ ਨਹੀਂ ਹੈ।)

ਕੁਝ ਵੀ ਕਹੀਂ ਨਾ ਓਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ
ਆਵੇਗਾ ਜੇ ਕਦੀ ਉਹ
ਕੁਝ ਨਾ ਕਹੀ ਨਾ ਉਸ ਨੂੰ।

ਸਾਂਝੀ ਨਹੀਂ ਹੈ ਧਰਤੀ
ਸਾਂਝੇ ਨਾ ਪੌਣ ਪਾਣੀ
ਸਾਂਝੀ ਨਾ ਪੀੜ ਆਪਣੀ
ਸਾਂਝੀ ਨਾ ਓਹ ਕਹਾਣੀ
ਸਾਂਝੀ ਰਹੀ ਨਾ ਬੋਲੀ
ਸਾਂਝਾ ਨਾ ਦੇਸ਼ ਜਾਣੀ
ਜੇ ਕੋਲ ਬਹਿ ਕੇ ਪੁਛੇ
ਸ਼ਿਕਵੇਂ ਗਿਲੇ ਸ਼ਿਕਾਇਤਾਂ
ਕੁਝ ਵੀ ਕਹੀ ਨਾ ਉਸ ਨੂੰ
ਸ਼ਿਕਵਾ ਕਰੀ ਨਾ ਉਸ ਨੂੰ।

ਵੱਖਰੀ ਤਰਹਾਂ ਪਰਿੰਦੇ
ਵੱਖਰੀ ਤਰ੍ਹਾਂ ਉਡਾਰੀ
ਪਰਵਾਸ ਦੇ ਦਿਨਾਂ ਵਿੱਚ
ਧਰਵਾਸ ਦੇ ਪਲਾਂ ਵਿਚ
ਉੱਡੇ ਘਰੀ ਨਾ ਪਰਤੇ
ਗੁਜ਼ਰੇ ਨਾ ਇਸ ਗਲੀ ਉਹ
ਐਵੇਂ ਨਾ ਕੇਰ ਹੰਝੂ
ਮੋਹ ਦੇ ਨਾ ਬਾਲ ਦੀਵੇ
ਸਰਦਲ ਤੇ ਨਾ ਧਰੀ ਤੂੰ
ਬਹਿ ਕੇ ਝੁਰੀ ਨਾ ਉਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ।

ਆਉਂਦੇ ਨੇ ਆਣ ਦੇਵੀਂ
ਬਹਿੰਦੇ ਨੇ ਬਹਿਣ ਦੇਵੀਂ
ਫੁਦਕਣਗੇ ਜੇ ਕਦੀ ਉਹ
ਉਹਨਾਂ ਨੂੰ ਰਹਿਣ ਦੇਵੀਂ
ਆਖਣਗੇ ਜੇ ਕਦੀ ਉਹ
ਸੱਭ ਕੁਝ ਨੂੰ ਕਹਿਣ ਦੇਵੀਂ
ਜੋ ਉਡ ਗਏ ਘਰਾਂ ਤੋਂ
ਆਪਣਾ ਕਹੀਂ ਨਾ ਉਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ

ਕਹਿੰਦੇ ਨੇ ਦੇਸ਼ ਵੱਖਰਾ
ਲਗਦੇ ਨੇ ਉਹ ਪਰਾਏ
ਬੋਲੀ ਤੇ ਵੇਸ ਵੱਖਰਾ
ਵੱਖਰਾ ਹੈ ਜੀਣਾ ਮਰਨਾ
ਵੱਖਰਾ ਝਨਾ ਚ
ਤਰਨਾ
ਵੱਖਰੀ ਹੈ ਲੋਚ ਉਸ ਦੀ
ਵਖਰੀ ਹੈ ਸੋਚ ਉਸ ਦੀ
ਵੱਖਰਾ ਜੋ ਚਾਹੁੰਦੇ ਤੁਰਨਾ
ਵੱਖਰਾ ਤੁਰੀਂ ਤੂੰ ਓਸ ਤੋਂ
ਹਮਰਾਹ ਕਹੀਂ ਨਾ ਉਸ ਨੂੰ।

ਤੁਰਨਾ ਹੈ ਤੁਰ ਲਵਾਂਗੇ
ਤਰਨਾ ਹੈ ਤਰ ਲਵਾਂਗੇ
ਇਹ ਪੌਣ ਪਾਣੀ ਸਾਡਾ
ਸਾਹਾਂ ਚ
ਭਰ ਲਵਾਂਗੇ
ਜੀਵਾਂਗੇ ਜੇ ਜੀਏਗਾ
ਮਰਿਆ ਤਾਂ ਮਰ ਲਵਾਂਗੇ
ਗਾਂਵਾਂਗੇ ਗੀਤ ਇਸ ਦੇ
ਬੁੱਕਲ ਚ
ਭਰ ਲਵਾਂਗੇ
ਜੇਹਾ ਵੀ ਹੈ ਇਹ ਸਾਡਾ
ਸਾਡਾ ਹੈ ਦੇਸ਼ ਪਿਆਰਾ
ਇਹ ਰਾਜ਼ ਜ਼ਿੰਦਗੀ ਦਾ
ਐਵੇਂ ਕਹੀ ਨਾ ਉਸ ਨੂੰ।
ਕੁਝ ਵੀ ਕਹੀ ਨਾ ਉਸ ਨੂੰ।




Tuesday, February 22, 2011

ਗ਼ਜ਼ਲ

ਘਰ ਦੀਆਂ ਕੰਧਾਂ ਸੀ ਭਾਵੇਂ ਲੜਦੀਆਂ।
ਮੁਸ਼ਕਲਾਂ ਵਿੱਚ ਆ ਕੇ ਸਾਹਵੇਂ ਖੜਦੀਆਂ।
ਜਾਣ ਕੇ ਮੇਰੀ ਕਹਾਣੀ ਰੋਂਦੀਆਂ,
ਮੇਰੀ ਖਾਮੋਸ਼ੀ ਚੋਂ ਸੱਭ ਕੁਝ ਪੜ੍ਹਦੀਆਂ।
ਜੇ ਕਦੀ ਮੈਂ ਘਰ ਨਾ ਪਰਤਾਂ ਰਾਤ ਭਰ
ਇਹ ਮੇਰੇ ਰਾਹਵਾਂ ਚੋਂ ਪੈੜਾਂ ਫੜਦੀਆਂ।
ਹਸਦੀਆਂ ਤੇ ਰੋਂਦੀਆਂ ਮੇਰੇ ਲਈ
ਮੇਰੇ ਲਈ ਬਿਰਹਾ ਦੀ ਅੱਗ ਵਿੱਚ ਸੜਦੀਆਂ।


Monday, February 21, 2011

ਕੀ ਕਿਹਾ ਹੈ?

ਗੁਰਦੀਪ ਸਿੰਘ ਭਮਰਾ

ਕੀ ਕਿਹਾ?
ਸੂਰਜ ਫੜੋਗੇ?
ਤੇ ਭੋਰਾ ਭੋਰਾ ਓਸ ਦਾ
ਸਭ ਘਰਾਂ ਅੰਦਰ ਧਰੋਗੇ
ਤੇ ਹਨੇਰਾ ਰਹਿਣ ਨਹੀਂ ਦੇਣਾ
ਨਾ ਘਰਾਂ ਵਿਚ
ਨਾ ਮਨਾਂ ਵਿਚ
ਨਾ ਦਿਲਾਂ ਵਿਚ
ਨਾ ਤਨਾਂ ਵਿਚ
ਤੇ ਵਿਛਾ ਦੇਵੋਗੇ
ਦੂਰ ਤੱਕ ਚਾਨਣ ਕਰੋਗੇ
ਤੇ ਵਿਛਾ ਦੇਵੋਗੇ
ਇਸ ਦੀ ਚਾਦਰ
ਦੂਰ ਤੀਕਰ
ਧਰਤ ਉਪਰ
ਸੁਪਨਿਆਂ ਦੇ ਬੀਜ ਬੋਏ
ਬੂਰ ਤਾਂ ਅਉਂਦਾ ਹੈ
ਰੀਝਾਂ ਨੂੰ
ਮਗ਼ਰ
ਲਗਦੇ ਨੇ
ਉਸ ਨੂੰ ਸੁਪਨੇ ਮੋਏ ਹੋੇਏ
ਲਿਸ਼ਕਦੀ ਬਿਜਲੀ ਜੇ ਕਿਧਰੇ
ਹਰ ਫਸਲ ਤੇ
ਗੜ੍ਹਿਆਂ ਦੀ ਮਾਰ ਝੱਲਦੀ
ਹੌਕਿਆਂ ਨਾਲ ਸਾਹ ਰਲਾਉਂਦੀ
ਧ੍ਰੀਕਦੀ ਰਹਿੰਦੀ ਹੈ
ਜ਼ਿੰਦਗੀ
ਤਾਰ ਤਾਰ ਹੋ ਕੇ।
ਕੀ ਕਿਹਾ
ਸਾਰੇ ਤਾਰੇ
ਸਾਰਾ ਅੰਬਰ
ਵੰਡ ਦੇਵੇਗੋ
ਕਿਸਮਤਾਂ ਨੂੰ ਵੀ ਮਿਲੇਗਾ ਹੱਕ ਹੁਣ ਤਾਂ
ਕਿ ਤਾਰਿਆਂ ਦੀ ਥਾਂ
ਉਹ ਅੱਟਣਾ ਤੇ ਬਿਆਈਆਂ ਦੀ ਗੱਲ ਮੰਨਣ
ਹਵਾ ਭਰਪੂਰ ਵਗੇ
ਸਰਦ ਰਾਤਾਂ ਦੀ
ਉਹ ਠੰਢੀ ਚਾਨਣੀ
ਕੀ ਕਿਹਾ
ਇਹ ਮੇਰੇ ਨਾਂ ਕਰੋਗੇ
ਤੇ ਲਿਖ ਦੇਵੋਗੇ
ਮੇਰਾ ਨਾਂ ਵੀ
ਸ਼ਾਹੀ ਮਹਿਲ ਅੰਦਰ
ਕੀ ਕਿਹਾ ਹੈ?
ਹੁਣ ਹਵਾ ਬਦਲੀ ਹੈ
ਤੇ ਮੌਸਮ ਵੀ ਬਦਲ ਜਾਵਣਗੇ ਸਾਰੇ
ਤੇ ਕਥਾ ਇਤਹਾਸ ਦੀ ਵੀ।





ਕੌਣ ਹੈ?

ਗੁਰਦੀਪ ਸਿੰਘ ਭਮਰਾ

ਕੌਣ ਹੈ?
ਜੋ ਮੇਰੇ ਹਿਸੇ ਦੀ ਹਵਾ ਹੈ ਜੀ ਰਿਹਾ
ਤੇ ਪੀ ਰਿਹਾ ਹੈ
ਜਲ ਮੇਰੇ ਹਿਸੇ ਦਾ
ਤੇ ਮੈਨੂੰ ਘੋਲ ਕੇ ਹੈ ਦੇ ਰਿਹਾ
ਉਹ ਜ਼ਹਿਰ
ਤੇ ਫਿਰ ਆਖਦਾ ਹੈ
ਇਹ ਤੇਰੇ ਕਰਮਾਂ ਦੀ ਖੇਡ
ਕੌਣ ਹੈ?
ਕੌਣ ਹੈ ਜੋ ਰੰਗ ਗੋਰੇ ਚੋਂ
ਮਹਿਕ ਦੀ ਆਬ ਲੱਭਦਾ
ਕੌਣ ਹੈ
ਜਿਸ ਨੂੰ ਮੇਰੇ
ਰੰਗ ਕਾਲੇ ਚੋਂ
ਇਕ ਬੋਅ ਜਹੀ ਆਵੇ
ਜਦ ਕਦੇ ਚਾਹਵੇ
ਉਹ ਜਿੱਥੇ ਜੀ ਕਰੇ
ਕਾਲੇ ਰੰਗ ਦੀ ਤਸਵੀਰ ਵਿੱਚੋਂ
ਲੱਭਦਾ ਹੈ
ਤੇ
ਵਾਸ਼ਨਾਂ ਨੂੰ ਜੀ ਰਿਹਾ ਹੈ
ਕੌਣ ਹੈ ਜੋ
ਮੇਰੇ ਹਿਸੇ ਦੇ ਸਿਤਾਰੇ
ਟੁੰਗ ਕੇ ਵਾਲਾਂ ਦੇ ਅੰਦਰ
ਪਹਿਨ ਕੇ ਬੈਠਾ ਹੈ
ਬਾਦਸ਼ਾਹੀ ਤਾਜ ਆਪਣਾ
ਤੇ
ਧਰਤ ਸਾਰੀ
ਆਪਣੇ ਨਾਂ ਕਰ ਰਿਹਾ ਹੈ
ਕੌਣ ਹੈ
ਜੋ ਜੀ ਰਿਹਾ ਹੈ ਮੇਰੇ ਹਿਸੇ ਦਾ
ਮਰ ਰਿਹਾ ਮੈਂ ਜਿਸ ਦੇ ਹਿਸੇ ਦਾ
ਉਹ ਦੱਸੋ ਕੌਣ ਹੈ।

 

Saturday, February 19, 2011

ਮਾਂ ਦੀ ਮੌਤ / ਗੁਰਦੀਪ ਸਿੰਘ ਭਮਰਾ

ਕਹਿਣ ਨੂੰ ਤਾਂ ਉਹ ਵੀ ਜੱਟਾਂ ਦਾ ਪੁੱਤ ਸੀ ਪਰ ਥੋੜ੍ਹੀ ਜ਼ਮੀਨ ਕਰਕੇ ਉਸ ਦੀ ਹਾਲਤ ਸੀਰੀ ਤੋਂ ਵੀ ਬਦਤਰ ਹੀ ਰਹੀ। ਜਦੋਂ ਤੱਕ ਬਾਪੂ ਜੀਉਂਦਾ ਸੀ, ਉਹ ਪਿੰਡ ਵਿਚ ਆਪਣੀ ਥੋੜ੍ਹੀ ਜ਼ਮੀਨ ਦੇ ਨਾਲ਼ ਗਵਾਢੀਆਂ ਦੀ ਜ਼ਮੀਨ ਵੀ ਹਿੱਸੇ ਠੇਕੇ ਉੱਪਰ ਲੈ ਕੇ ਵਾਹੁੰਦੇ ਰਹੇ। ਉਹਨਾਂ ਦੀ ਮੋਟਰ ਤੋਂ ਆਪਣੇ ਖੇਤ ਲਈ ਪਾਣੀ ਮਿਲ਼ ਜਾਂਦਾ ਸੀ ਤੇ ਕੰਮ ਚੱਲ ਜਾਂਦਾ ਸੀ। ਬਾਪੂ ਦੇ ਮਰਨ ਪਿੱਛੋਂ ਇਹ ਆਸਰਾ ਵੀ ਜਾਂਦਾ ਰਿਹਾ। ਜ਼ਮੀਨ ਵੰਡੀ ਗਈ। ਭਰਾਵਾਂ ਨੇ ਮਰਲਾ ਮਰਲਾ ਵੰਡਾ ਲਈ। ਇਹ ਉਸ ਲਈ ਨਾਕਾਫ਼ੀ ਸੀ। ਮਰਦਾ ਕੀ ਨਾ ਕਰਦਾ, ਉਸ ਨੇ ਇੱਕ ਟਰੱਕ ਦੀ ਡਰਾਇਵਰੀ ਕਰ ਲਈ। ਸਾਰੀ ਸਾਰੀ ਰਾਤ ਸੜਕਾਂ ਗਾਹੁੰਦਿਆਂ ਉਹ ਦਿੱਲੀ ਦੱਖਣ ਕੱਛਦਾ ਰਿਹਾ। ਮਾਂ ਜੀਉਂਦੀ ਸੀ, ਉਹ ਪਿੰਡ ਨਾਲ਼ ਜੁੜਿਆ ਰਿਹਾ। ਵੀ ਵੀਹ ਦਿਨ ਬਾਹਰ ਰਹਿ ਕੇ ਜਦੋਂ ਉਹ ਘਰ ਮੁੜਦਾ ਤਾਂ ਮਾਂ ਦੀਆਂ ਅਖਾਂ ਵਿੱਚ ਚਮਕ ਹੁੰਦੀ ਪਰ ਜਦੋਂ ਰਾਤ ਰਹਿ ਕੇ ਅਗਲੇ ਦਿਨ ਉਸ ਨੂੰ ਘਰ ਛੱਡ ਕੇ ਜਾਣਾ ਹੁੰਦਾ ਤਾਂ ਮਾਂ ਬਹੁਤ ਉਦਾਸ ਹੋ ਜਾਂਦੀ। ਜਦੋਂ ਪੰਜਾਬ ਵਿੱਚ ਉਦਾਸ ਹਨੇਰੀ ਝੁੱਲ ਰਹੀ ਸੀ ਤਾਂ ਉਹਨਾਂ ਦੇ ਟਰੱਕ ਬਿਹਾਰ ਵਿੱਚ ਫੜੇ ਗਏ। ਟਰੱਕਾਂ ਨੂੰ ਸਮੇਤ ਸਾਮਾਨ ਅੱਗ ਲਾ ਦਿੱਤੀ ਗਈ। ਉਸ ਨੇ ਮਸਾਂ ਭੱਜ ਕੇ ਜਾਨ ਬਚਾਈ। ਇੱਕ ਹਫ਼ਤੇ ਦੀ ਲੁਕਣ ਮੀਟੀ ਖੇਡਦਾ ਬਚਦਾ ਬਚਾਉਂਦਾ ਉਹ ਘਰ ਪਰਤਿਆਂ ਤਾਂ ਦੇਖਿਆ ਉਸ ਦੇ ਘਰ ਦੇ ਦਰਵਾਜ਼ੇ ਉੱਪਰ ਜਿੰਦਰਾ ਲਮਕ ਰਿਹਾ ਸੀ। ਉਸ ਦੀ ਮਾਂ ਆਪਣੇ ਪੁੱਤਰ ਦੀ ਉਡੀਕ ਕਰਦੀ ਕਰਦੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ। ਭਰਾ ਇੱਕਠੇ ਹੋ ਕੇ ਮਾਂ ਦੇ ਫੁੱਲ ਤਾਰਨ ਗਏ ਹੋਏ ਸੀ।
            ਮਾਂ ਦੇ ਮਰਨ ਦੀ ਖ਼ਬਰ ਸੁਣ ਕੇ ਕਿੰਨੀ ਦੇਰ ਉਹ ਦਰਵਾਜ਼ੇ ਦੇ ਬਾਹਰ ਬੈਠਾ ਰੋਂਦਾ ਰਿਹਾ।  ਦੇਰ ਰਾਤ ਤੱਕ ਜਦੋਂ ਕੋਈ ਨਾ ਪਰਤਿਆ ਤਾਂ ਉਹ ਸ਼ਹਿਰ ਵੱਲ ਤੁਰ ਪਿਆ। ਬਾਊ ਰਾਜ ਨੂੰ ਮਿਲਨਾ ਵੀ ਬਹੁਤ ਜ਼ਰੁਰੀ ਸੀ। ਆਖ਼ਰ ਉਸੇ ਦਾ ਟਰੱਕ ਲੈ ਕੇ ਹੀ ਤਾਂ ਉਹ ਗਿਆ ਸੀ। ਅੱਗ ਬਾਊ ਤੇ ਉਸ ਦੇ ਚਾਰ ਪੰਜ ਦੋਸਤ ਬੈਠ ਕ ਵਿੱਚ ਬੈਠੇ ਸ਼ਰਾਬ ਪੀ ਰਹੇ ਸਨ। ਇੱਕ ਬੋਤਲ ਉਹਨਾਂ ਖ਼ਤਮ ਕਰ ਲਈ ਸੀ। ਮੇਜ਼ ਦੇ ਇੱਧਰ ਉਧਰ ਮੀਟ ਦੇ ਟੁਕੜੇ ਖਿੱਲਰੇ ਹੋਏ ਸਨ।
            ਆ ਬਈ, ਉਹ ਇਹ ਤਾਂ ਬਿੰਦਰ ਹੈ, ਤੂੰ ਕਿੱਥੋਂ ਆ ਗਿਐਂ। ਤੇ ਗੱਡੀ ਕਿਵੇਂ ਐ?’ ਬਾਊ ਨੇ ਕਿੰਨੇ ਸਾਰੇ ਪ੍ਰਸ਼ਨ ਚਿੰਨ੍ਹ ਖੜੇ ਕਰ ਦਿੱਤੇ।
            ਨਹੀਂ, ਆ ਇੱਥੇ ਬੈਠ, ਦਾਰੂ ਪੀ, ਤੂੰ ਆ ਗਿਐਂ ਬਹੁਤ ਹੈ। ਬੜੀ ਖ਼ੁਸ਼ੀ ਹੈ ਆਪਾਂ ਨੂੰ, ਬਾਊ ਰਾਜ ਤਾਂ ਓਦਾਂ ਹੀ ਮਰਨ ਵਾਲ਼ਾ ਹੋਇਆ ਪਿਆ ਸੀ।ਬਾਊ ਦਾ ਦੋਸਤ ਬੋਲਿਆ।
            ਹੋਰ ਕੀ, ਸਾਨੂੰ ਤਾਂ ਡਰ ਸੀ ਕਿਤੇ ਦਿਲ ਦਾ ਦੌਰਾ ਹੀ ਨਾ ਪੈ ਜਾਵੇ। ਬੜੇ ਕਮਜ਼ੋਰ ਦਿਲ ਦਾ ਮਾਲਕ ਹੈ ਆਪਣਾ ਰਾਜ, ਓਦਾਂ ਭਾਂਵੇ ਇਸ ਦੇ ਟਰੱਕ ਚਲਦੇ ਨੇ।ਦੂਜਾ ਦੋਸਤ ਖਿੜ ਖਿੜ ਹੱਸਿਆ।
            ਨਾ ਏਹਦੇ ਵਿੱਚ ਹੱਸਣ ਵਾਲੀ ਕੀ ਗੱਲ ਹੈ? ਬਿੰਦਰ ਆ ਗਿਐ, ਠੀਕ ਠਾਕ, ਚੰਗੀ ਗੱਲ ਹੈ, ਤੂੰ ਦਾਰੂ ਪਾ ਆਪਣੇ ਗਲਾਸ ਵਿੱਚ ਤੇ ਬਹਿ ਕੇ ਮੀਟ ਖਾਹ। ਆਪਾਂ ਨਹੀਂ ਮੰਨਦੇ ਕਿਸੇ ਵੀ ਗੱਲ ਦਾ ਹੇਰਵਾ।ਬਾਊ ਦੀ ਅਵਾਜ਼ ਵੀ ਟਣਕਵੀਂ ਸੀ।
            ਉਸ ਦੇ ਨਾਂਹ ਨੁੱਕਰ ਕਰਦੇ ਕਰਦੇ ਇੱਕ ਗਲਾਸ ਬਿੰਦਰ ਲਈ ਵੀ ਆ ਗਿਆ। ਬਾਊ ਨੂੰ ਉਹ ਨਾਂਹ ਨਹੀਂ ਸੀ ਕਰ ਸਕਦਾ। ਉਸ ਦਾ ਆਪਣਾ ਦਿਲ ਵੀ ਭਰਿਆ ਪਿਆ ਸੀ। ਮਾਂ ਦਾ ਸਦਮਾ ਹਾਲੇ  ਉਸ ਲਈ ਤਾਜ਼ਾ ਸੀ।
            ਦਾਰੂ ਦੇ ਅੰਦਰ ਜਾਂਦਿਆਂ ਹੀ ਉਸ ਨੂੰ ਮਾਂ ਦਾ ਚਿਹਰਾ ਦਿਖਾਈ ਦੇਣ ਲਗ ਪਿਆ। ਉਸ ਦਾ ਰੋਣ ਨਿਕਲ ਗਿਐ। ਉਹ ਰੋਣ ਲੱਗ ਪਿਆ। ਬਾਊ ਦੇ ਦੋਸਤ ਪੁੱਛਣ ਕਿ ਕੀ ਹੋਇਆ ਹੈ, ਉਸ ਕੋਲੋਂ ਰੋਂਦੇ ਤੋਂ ਦੱਸਿਆ ਨਾ ਜਾਵੇ।
            ਉਹ ਸਿਰ ਸੁੱਟ ਕੇ ਰੋਣ ਲੱਗ ਪਿਆ। ਬਾਊ ਦੇ ਦੋਸਤਾਂ ਨੇ ਉਸ ਨੂੰ ਬੁੱਕਲ ਵਿਚ ਲੈ ਲਿਆ, ਚੁੱਪ ਕਰਾਇਆ। ਗੱਲ ਖੁੱਲ੍ਹੀ ਤਾਂ ਬੜਾ ਅਫ਼ਸਸ ਹੋਇਆ ਸਾਰਿਆਂ ਨੂੰ।
            ਬਾਈ ਮਾਂਵਾਂ ਤਾਂ ਵਾਕਿਆ ਹੀ ਠੰਡੀਆਂ ਛਾਂਵਾਂ ਹੁੰਦੀਆਂ ਹਨ।  ਮਾਂ ਹੁੰਦੀ ਏ ਮਾਂ ਵੇ ਦੁਨੀਆ ਵਾਲਿਓ...।ਨਸ਼ੇ ਦੇ ਲੋਰ ਵਿੱਚ ਬਾਊ ਰਾਜ਼ ਦਾ ਉਹ ਦੋਸਤ ਗਾਉਣ ਲੱਗ ਪਿਆ। ਕੁਲਦੀਪ ਮਾਣਕ ਦੇ ਸਟਾਈਲ ਵਿੱਚ, ਉਹ ੳਾਪਣੀਆ ਉਂਗਲੀਆ ਨਾਲ਼ ਤੂੰਬੀ ਵਜਾਉਣ ਦਾ ਐਕਸ਼ਨ ਕਰ ਰਿਹਾ ਸੀ।
            ਉਏ ਮਾਂ ਵਰਗਾ ਰਿਸ਼ਤਾ ਕਿਤੇ ਲੱਭਣਾ ਬੰਦੇ ਨੂੰ। ਇਹ ਤਾਂ ਦੁਨੀਆਂ ਵਿੱਚ ਦੁਬਾਰਾ ਜੰਮ ਕੇ ਹੀ ਨਸੀਬ ਹੁੰਦਾ ਹੈ।ਦੂਜਾ ਦੋਸਤ ਬੋਲਿਆ।
            ਬਈ ਬੜਾ ਅਫ਼ਸੋਸ ਹੋਇਆ ਸੁਣ ਕੇ। ਬੜਾ ਮਾੜਾ ਹੋਇਆ। ਤੂੰ ਤੇ ਸੀ ਵੀ ਆਪਣੀ ਮਾਂ ਨਾਲ, ਪਿੱਛੋਂ ਘਰ ਖੁੱਲ੍ਹਾ ਰਹਿੰਦਾ ਸੀ। ਹੁਣ ਤੇ ਤਾਲ਼ਾ ਲੱਗ ਗਿਆ। ਨਾਲੇ ਭਰਾਵਾਂ ਨਾਲ ਵੀ ਉਦੋਂ ਤੱਕ ਹੀ ਨਿਭਦੀ ਹੈ ਜਦੋਂ ਤੱਕ ਮਾਂ ਜੀਉਂਦੀ ਹੋਵੇ। ਬਾਅਦ ਵਿੱਚ ਤਾਂ ਭਰਾ ਵੀ .... ਬੱਸ। ਛੱਲ ਛੱਡ ਤੂੰ ਆਰਾਮ ਨਾਲ਼ ਬੈਠ।ਬਾਊ ਰਾਜ਼ ਨੇ ਕਿਹਾ। ਉਸ ਦੇ ਖ਼ਾਲੀ ਗਲਾਸ ਵਿੱਚ ਬਾਊ ਨੇ ਹੋਰ ਦਾਰੂ ਪਾ ਦਿੱਤੀ।
            ਘਰੋਂ ਬੇਘਰ ਹੋ ਗਏ ਬਾਈ ਸਿੰਹਾਂ!ਬਾਊ ਦਾ ਨਸ਼ੇੜੀ ਦੋਸਤ ਉਸ ਦੇ ਗੱਲ ਲੱਗ ਕੇ ਰੋਣ ਪਿਆ।
            ਕੋਈ ਨਹੀਂ, ਆਪਾਂ ਮਰ ਗਏ ਹਾਂ? ਬਾਊ ਰਾਜ਼ ਦੇ ਹੁੰਦੇ ਹੋਏ ਤੈਨੂੰ ਕੋਈ ਫ਼ਿਕਰ ਨਹੀਂ। ਮੇਰਾ ਘਰ ਤੇਰਾ ਆਪਣਾ ਹੈ। ਇਹ ਸ਼ਹਿਰ ਵੀ ਆਪਣਾ ਹੈ। ਤੂੰ ਚਿੰਤਾ ਨਾ ਕਰ।ਬਾਊ ਰਾਜ਼ ਨੇ ਉਸ ਦਾ ਹੋਂਸਲਾ ਵਧਾਇਆ।
            ਦਾਰੂ ਪੀ ਕੇ ਉਸ ਦੀ ਭੁੱਖ ਚਮਕ ਪਈ। ਉਸ ਨੇ ਡੋਂਗੇ ਚੋਂ ਚੁੱਕ ਕੇ ਮੀਟ ਖਾਣਾ ਸ਼ੁਰੂ ਕਰ ਦਿੱਤਾ। ਬਾਊ ਨਾਲ ਉਸ ਦੀ ਚਿਰੋਕਣੀ ਯਾਰੀ ਸੀ। ਜਦੋਂ ਸੀਮਿੰਟ ਦੀ ਕਿੱਲਤ ਸੀ ਤਾਂ ਉਹ ਰਾਤੋ ਰਾਤ ਰਾਜਸਥਾਨ ਚੋਂ ਸੀਮਿੰਟ ਦੀ ਗੱਡੀ ਗੁਦਾਮ ਵਿੱਚ ਪੁਚਾ ਦਿੰਦਾ ਸੀ। ਮੀਟ ਖਾਂਦਿਆਂ ਉਸ ਨੇ ਛੱਤ ਵੱਲ ਦੇਖਿਆ। ਉਹ ਬਿਲਕੁਲ ਸੁਰਖਿਅਤ ਸੀ। ਬਾਹਰ ਬਾਰਸ਼ ੋ ਰਹੀ ਸੀ। ਹੀਟਰ ਦਾ ਨਿੱਘ ਚੰਗਾ ਲੱਗ ਰਿਹਾ ਸੀ।
            ਬਾਈ ਬਿੰਦਰ ਇੱਕ ਗੱਲ ਤਾਂ ਪੁੱਛਣੋਂ ਹੀ ਰਹਿ ਗਏ। ਉਹ ਮਾਲ਼ ਤਾਂ ਠੀਕ ਠਾਕ ਪਹੁੰਚ ਗਿਆ ਸੀ?
            ਬਾਊ ਜੀ ਤੁਹਾਨੂੰ ਨਹੀਂ ਪਤਾ, ਆਪਣੀ ਗੱਡੀ ਤਾਂ ਰਾਂਚੀ ਨਹੀਂ ਸੀ ਟੱਪੀ । ਬੱਸ ਉਰੇ ਹੀ ਲੁੱਟ ਲਈ ਸੀ। ਪਹਿਲਾਂ ਚੌਲ ਲਾਹ ਲਿਆ ਫਿਰ ਸਾਲੇ ਬਿਹਾਰੀਆਂ ਨੇ ਰਲ਼ ਕੇ ਫ਼ੂਕ ਦਿੱਤੀ। ਮੈਂ ਤ ਮਸਾਂ ਜਾਨ ਬਚਾ ਕੇ ਆਇਆਂ। ਕਈ ਦਿਨ ਲਕ ਲੁਕਾ ਕੇ। ਤੇ ਇੱਥੇ ਆ ਕੇ ਪਤਾ ਲੱਗਿਆ, ਮਾਂ ਪੂਰੀ ਹੋ ਗਈ।
            ਉਏ ਫਿਰ ਏਥੇ ਕੀ ਕਰਨ ਆਇਐਂ। ਤੂੰ ਪਹਿਲਾਂ ਕਿਉਂ ਨਹੀਂ ਦੱਸਿਆ। ਗੱਡੀ ਸੜਵਾ ਲਈ ਸਾਲਿਆਂ ਤੋਂ। ਤੂੰ ਆਪ ਕਿਉਂ ਨਾ ਸੜਿਆ ਗੱਡੀ ਨਾਲ਼।ਬਾਊ ਰਾਜ਼ ਗਰਮ ਹੋ ਰਿਹਾ ਸੀ।
            ਬਾਊ ਜੀ.....ਉਸ ਨੇ ਕੁਝ ਕਹਿਣਾ ਚਾਹਿਆ।
            ਚੁੱਪ ਰਹਿ ਸਾਲਾ ਮਾਂ ਦਾ ਰੋ ਰੋ ਦਿਖਾਨਾ। ਤੇਰੀ ਮਾਂ ਤੋਂ ਅਸੀਂ ਕੀ ਲੈਣਾ ਮੇਰਾ ਤਾਂ ਦੋ ਲੱਖ ਰੋੜ ਦਿੱਤਾ ਹੀ। ਸ਼ੈਲਰ ਵਾਲਿਆਂ ਜਾਨ ਖਾ ਜਾਣੀ ਹੈ ਮੇਰੀ। ਦਫ਼ਾ ਹੋ ਜਾ, ਚੱਲ ਕਿਤੇ ਹੋਰ ਜਾ ਰੋ ਕੇ ਆਪਣੀ ਮਾਂ ਨੂੰ।
            ਚੰਗਾ ਬਾਊ ਜੀ....ਤੇ ਉਹ ਪਰਨਾ ਚੁੱਕ ਕੇ ਤੁਰ ਪਿਆ।
            ਮਾਂ ਤੇ ਸੱਚ ਮੁਚ ਮਰ ਗਈ ਸੀ।
            ਕਿਸ ਦੀ? ਪਤਾ ਨਹੀਂ।

Friday, February 11, 2011

ਸਰਕਾਰੀ ਬਨਾਮ ਪ੍ਰਾਈਵੇਟ

ਸਰਕਾਰੀ ਬਨਾਮ ਪ੍ਰਾਈਵੇਟ
ਸਰਕਾਰੀ ਕਾਲਜ ਜ਼ੀਰਾ
ਮੈਂ ਸਰਕਾਰੀ ਕਾਲਜ ਜ਼ੀਰਾ ਵਿੱਚ ਪੜ੍ਹਿਆ ਹਾਂ। ਸ਼ਹਿਰ ਤੋਂ ਤਿੰਨ ਕੁ ਕਿਲੋਮੀਟਰ ਦੀ ਦੂਰੀ ਉਪਰ ਸਥਿਤ ਇਹ ਛੋਟਾ ਜਿਹਾ ਪੇਂਡੂ ਕਾਲਜ ਹਮੇਸ਼ਾ ਹੀ ਚਰਚਾਵਾਂ ਤੇ ਗਿਲਿਆਂ ਦਾ ਕੇਂਦਰ ਰਿਹਾ ਤੇ ਸਰਕਾਰੀ ਅਣਗਹਿਲੀ ਦਾ ਸ਼ਿਕਾਰ ਰਿਹਾ। ਦਸਵੀ ਵਿੱਚ ਅਸੀਂ ਸਾਰੀ ਜਮਾਤ ਚੋਂ ਤਿੰਨ ਵਿਦਿਆਰਥੀ ਹੀ ਪਾਸ ਹੋਏ। ਪਰਵਾਰ ਪਿਛੋਕੜ ਬਹੁਤਾ ਸੰਪੰਨ ਨਾ ਹੋਣ ਕਰਕੇ ਮੈਂ ਡੀ ਏ ਵੀ ਕਾਲਜ ਜਲੰਧਰ ਤਾਂ ਨਾ ਆ ਸਕਿਆ ਪਰ ਸਰਕਾਰੀ ਕਾਲਜ ਜ਼ੀਰਾ ਵਿੱਚ ਦਾਖਲਾ ਲੈ ਲਿਆ। ਇੱਕ ਪੀ ਸੀ ਐਸ ਰਿਸ਼ਤੇਦਾਰ ਦੀ ਸਲਾਹ ਨਾਲ ਮੈਂ ਬੀ ਏ ਤੇ ਫਿਰ ਐਮ ਏ ਕਰਨ ਦਾ ਮਨ ਬਣਾ ਲਿਆ।
ਕਾਲਜ ਸ਼ਹਿਰੋਂ ਬਾਹਰ ਸੀ ਆਵਾਜਾਈ ਦਾ ਕੋਈ ਸਾਧਨ ਨਹੀਂ ਸੀ ਸੋ ਇਹ ਸਫ਼ਰ ਪੈਦਰ ਹੀ ਕਰਨਾ ਪਿਆ ਜੋ ਤਿੰਨ ਸਾਲ ਜਾਰੀ ਰਿਹਾ। ਸਾਈਕਲ ਮੈਂ ਬੀ ਏ ਦੇ ਆਖਰੀ ਸਾਲ ਹੀ ਲੈ ਸਕਿਆ। ਪਹਿਲੇ ਸਾਲ ਜੋ ਪ੍ਰੋਫੈਸਰ ਮਿਲੇ ਉਹ ਬਹੁਤ ਕਮਾਲ ਦੇ ਅਧਿਆਪਕ ਸਾਬਤ ਹੋਏ, ਜੋ ਨੀਂਹ ਉਹਨਾਂ ਭਰੀ ਉਹ ਹਾਲੇ ਤੱਕ ਡੋਲੀ ਨਹੀਂ। ਬਾਅਦ ਦੇ ਸਾਲਾਂ ਵਿੱਚ ਉਹਨਾਂ ਨਾਲ ਮਿਤਰਤਾ ਵੀ ਬਣੀ ਜੋ ਹਾਲੇ ਤੱਕ 32 ਸਾਲ ਬਾਦ ਵੀ ਨਿਭ ਰਹੀ ਹੈ।
ਬੀ ਏ ਦੇ ਪਹਿਲੇ ਸਾਲ ਵਿੱਚ ਜਾਂਦਿਆਂ ਹੀ ਯੂ ਜੀ ਸੀ ਨੇ 55% ਦੀ ਸ਼ਰਤ ਲਾ ਕੇ ਦੇਸ਼ ਦੇ ਹਜ਼ਾਰਾਂ ਅਦਿਆਪਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ, ਜੋ ਹੁਣ ਤੱਕ ਕਾਬਲ ਪ੍ਰੋਫੈਸਰ ਸਨ। ਕਾਲਜਾਂ ਵਿੱਚ ਅਧਿਆਪਕਾਂ ਦੀ ਰਹਿਣ ਲੱਗ ਪਈ। ਉਹਨੀਂ ਦਿਨੀਂ 55% ਨੰਬਰ ਕਿਸੇ ਕਿਸੇ ਦੇ ਆਉਂਦੇ ਸਨ। ਪਾਸ ਹੋਣਾ ਹੀ ਗ਼ਨੀਮਤ ਸਮਝਿਆ ਜਾਂਦਾ ਸੀ। ਨੰਬਰ ਦੇਣ ਵਾਲੇ 50% ਤੋਂ ਵੱਧਦੇ ਹੀ ਨਹੀਂ ਸਨ। ਸਾਡੇ ਕਾਲਜ ਵਿੱਚ ਵੀ ਲੈਕਚਰਾਰਾਂ ਦੀਆਂ ਆਸਾਮੀਆਂ ਖਾਲੀ ਰਹਿਣ ਲੱਗ ਪਈਆਂ। ਮੇਰੇ ਕੋਲ ਅੰਗੇਰਜ਼ੀ ਤੋਂ ਬਿਨਾਂ ਪੰਜਾਬੀ ਤੇ ਅਰਥ ਸ਼ਾਸ਼ਤਰ ਦੇ ਵਿਸ਼ੇ ਸਨ, ਨਾ ਅੰਗਰੇਜ਼ੀ ਦਾ ਕੋਈ ਅਧਿਆਪਕ ਸੀ ਤੇ ਨਾ ਅਰਥ ਸ਼ਾਸ਼ਤਰ ਦਾ ਤੇ ਲੈ ਦੇ ਕੇ ਪੰਜਾਬੀ ਦਾ ਲੈਕਚਰ ਲੱਗਦਾ ਸੀ। ਛੇ ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਸਿਰਫ਼ ਪੰਜਾਬੀ ਦਾ ਪੀਰੀਅਡ ਲਾ ਕੇ ਘਰ ਵਾਪਸ ਆ ਜਾਂਦੇ।
1975 ਵਿੱਚ ਐਮਰਜੈਸੀਂ ਨੇ ਰਹੀ ਸਹੀ ਕਸਰ ਪੂਰੀ ਕਰ ਦਿੱਤੀ। ਜਿਵੇਂ ਕਿਵੇਂ ਬੀ ਏ ਦੂਜਾ ਸਾਲ ਨਿਕਲਿਆ, ਸਾਨੂੰ ਫਿਕਰ ਪੈ ਗਿਆ ਕਿ ਸਾਡਾ ਕੀ ਬਣੇਗਾ। ਅਸੀਂ ਸਾਰੇ ਵਿਦਿਆਰਥੀਆਂ ਨੇ ‘ਕਠੇ ਹੋ ਕੇ ਹੜਤਾਲ ਕਰ ਦਿੱਤੀ। ਪ੍ਰਿੰਸੀਪਲ ਬਹੁਤ ਡਰਪੋਕ ਸੀ, ਤੇ ਅਸੀਂ ਤਕਰੀਬ ਇੱਕ ਮਹੀਨਾ ਸ਼ਹਿਰੋਂ ਬਾਹਰ ਕਾਲਜ ਦੇ ਕੰਪਾਉਂਡ ਵਿੱਚ ਹੀ ਬੈਠ ਕੇ ਰੈਲੀ ਕਰ ਕੇ ਮੁੜ ਆਉਂਦੇ। ਸ਼ਹਿਰ ਵਿੱਚ ਕੋਈ ਖ਼ਬਰ ਨਹੀਂ ਸੀ। ਆਖਰ ਇੱਕ ਦਿਨ ਫੈਸਲਾ ਕੀਤਾ ਕਿ ਸ਼ਹਿਰ ਵਿੱਚ ਮੂਕ ਪ੍ਰਦਰਸ਼ਨ ਕੀਤਾ ਜਾਵੇ। ਇੱਕ ਦਿਨ ਸ਼ਾਂਤ ਮੁਜ਼ਾਹਰਾ ਕੀਤਾ, ਹੱਥਾਂ ਵਿੱਚ ਤਖਤੀਆਂ ਲੈ ਕੇ, ‘ਸਾਨੂੰ ਲੈਕਚਰਾਰ ਦਿਓ’ ‘ਅਸੀਂ ਪੜ੍ਹਨਾ ਚਾਹੁੰਦੇ ਹਾਂ’ ਪਰ ਦੂਸਰੇ ਦਿਨ ਸਾਡਾ ਮੁਜ਼ਾਹਰਾ ਰੋਹ ਭਰਪੂਰ ਹੋ ਗਿਆ। ਅਸੀਂ ਧਰਨੇ ਦਿੱਤੇ, ਜਲੂਸ ਮੁਜਾਹਰੇ ਕੀਤੇ, ਤਕਰੀਬਨ ਤਿੰਨ ਮਹੀਨੇ ਕਾਲਜ ਵਿੱਚ ਕੋਈ ਜਮਾਤ ਨਹੀਂ ਸੀ ਲੱਗੀ। ਐਮਰਜੈਨਸੀਂ ਵਿੱਚ ਸ਼ਾਇਦ ਇਹ ਇੱਕੋ ਇੱਕ ਹੜਤਾਲ ਸੀ।
ਯੂ ਜੀ ਸੀ ਦੇ ਫੈਸਲੇ ਨੇ ਕਾਲਜਾਂ ਵਿੱਚ ਪੜ੍ਹਾਈ ਤੇ ਪੜ੍ਹਾਉਣ ਦਾ ਮਾਹੌਲ ਹੀ ਖ਼ਤਮ ਕਰ ਦਿੱਤਾ ਸੀ। ਬਹੁਤ ਬਾਅਦ ਵਿੱਚ ਇਕ ਗੱਲ ਸਮਝ ਆਈ ਕਿ ਸਰਕਾਰੀ ਏਜੰਸੀਆਂ ਤਾਂ ਮੁਢ ਤੋਂ ਹੀ ਪੜ੍ਹਾਈ ਖਾਤਮਾ ਕਰਨ ਲੱਗੀਆਂ ਹੋਈਆਂ ਹਨ। ਯੂ ਜੀ ਸੀ ਦੀ ਕਾਰਗ਼ੁਜ਼ਾਰੀ ਕੀ ਹੈ ਇਸ ਬਾਰੇ ਇੱਕ ਵੱਖਰਾ ਲੇਖ ਲਿਖਣਾ ਪਏਗਾ। ਹੜਤਾਲ ਦੇ ਕਾਰਨ ਸਾਨੂੰ ਸੱਭ ਨੂੰ ਕਾਲਜ ਨੇ ਗ਼ੈਰ ਹਾਜ਼ਰ ਰਹਿਣ ਦਾ ਜੁਰਮਾਨਾ ਕਰ ਦਿੱਤਾ। ਅਸੀਂ ਉਸ ਵਾਸਤੇ ਹੜਤਾਲ ਕਰ ਦਿੱਤੀ। ਇੱਕ ਪਾਸੇ ਤਾਂ ਅਸੀਂ ਪੜ੍ਹਨ ਵਾਸਤੇ ਸਟਾਫ਼ ਮੰਗਦੇ ਹਾਂ ਦੂਸਰੇ ਪਾਸੇ ਸਾਨੂੰ ਜੁਮਰਾਨਾ ਦੇਣਾ ਪੈ ਰਿਹਾ ਹੈ। ਇੱਕ ਦਿਨ ਸ਼ਾਇਦ ਇਹ ਨਵੰਬਰ ਦੇ ਦਿਨ ਸਨ, ਦੁਪਹਿਰ ਨੂੰ ਪ੍ਰਿੰਸੀਪਲ ਭਗਤ ਸਿੰਘ ਇੱਕ ਟੁਰ ਦੇ ਸਿਲਸਿਲੇ ਵਿੱਚ ਸਾਡੇ ਕਾਲਜ ਆ ਗਏ। ਉਹ ਕਿਸੇ ਸਮੇਂ ਸਾਡੇ ਕਾਲਜ ਦੇ ਪ੍ਰਿੰਸੀਪਲ ਰਹਿ ਕੇ ਗਏ ਸਨ, ਮੈਂ ਉਹਨਾਂ ਨੂੰ ਜਾਣਦਾ ਸਾਂ। ਉਹ ਬੜੇ ਸਖ਼ਤ ਪਰ ਅਸੂਲ ਵਾਲੇ ਵਿਅਕਤੀ ਜਾਣੇ ਜਾਂਦੇ ਸਨ ਤੇ ਕਿਸੇ ਦੀ ਪਰਵਾਹ ਨਹੀਂ ਸਨ ਕਰਦੇ। ਜਲਦੀ ਉਹ ਕਿਸੇ ਦਾ ਪ੍ਰਭਾਵ ਨਹੀਂ ਸਨ ਕਬੂਲਦੇ ਤੇ ਜੇ ਉਹ ਅੜ ਜਾਣ ਤਾਂ ਉਹਨਾਂ ਨੂੰ ਕੋਈ ਹਿਲਾਉਣ ਵਾਲਾ ਪੈਦਾ ਨਹੀਂ ਸੀ ਹੋਇਆ। ਅਸੀਂ ਦਸ ਬਾਰਾਂ ਵਿਦਿਆਰਥੀ ਸਿੱਧੇ ਉਸ ਜਗਹ ਜਾ ਪਹੁੰਚੇ ਜਿੱਥੇ ਉਹ ਸਾਡੇ ਕਾਲਜ ਦੇ ਉਸ ਵੇਲੇ ਦੇ ਪ੍ਰਿੰਸੀਪਲ ਨਾਲ ਖੜੋਤੇ ਸਨ, ਅਸੀਂ ਉਹਨਾਂ ਦੇ ਪੈਰੀ ਹੱਥ ਲਾਇਆ ਤੇ ਉਹਨਾਂ ਨੂੰ ਆਪਣੀ ਸਮਸਿਆ ਦੱਸ ਦਿੱਤੀ। ਉਹ ਇੱਕ ਪਲ ਲਈ ਕੁਝ ਗੰਭੀਰ ਹੋ ਗਏ ਫਿਰ ਬੋਲੇ ਕਿ ਅੰਗਰੇਜ਼ੀ ਦਾ ਅਧਿਆਪਕ ਮੈਂ ਕਲ ਹੀ ਲੁਧਿਆਣੇ ਤੋਂ ਇੱਥੇ ਭੇਜ ਦਿੰਦਾ ਹਾਂ ਤੇ ਅਰਥ ਸ਼ਾਸ਼ਤਰ ਦਾ ਜੇ ਕੋਈ ਲੈਕਚਰਾਰ ਮਿਲੇ ਤਾਂ ਮੇਰੇ ਕੋਲ ਲੈ ਆਓ, ਮੈਂ ਉਸ ਨੂੰ ਨਿਯੁਕਤੀ ਪਤਰ ਦੇ ਦਿਆਂਗਾ। ਇਹ ਉਹਨਾਂ ਦੇ ਵੱਸ ਵਿੱਚ ਸੀ। ਅਸੀਂ ਖੁਸ਼ ਹੋ ਗਏ। ਉਹਨਾਂ ਆਪਣਾ ਵਾਅਦਾ ਪੂਰਾ ਕੀਤਾ ਤੇ ਜਲਦੀ ਹੀ ਸਾਨੂੰ ਅੰਗਰੇਜ਼ੀ ਪੜ੍ਹਾਉਣ ਲਈ ਪ੍ਰੋ. ਮੋਹਨ ਸਰੂਪ, ਲੁਧਿਆਣੇ ਤੋਂ ਪਹੁੰਚ ਗਏ। ਜੋ ਉਹਨਾਂ ਪੜ੍ਹਾਇਆ ਤੇ ਜਿਵੇਂ ਪੜ੍ਹਾਇਆ, ਉਹ ਬਹੁਤ ਹੀ ਯਾਦਗਾਰੀ ਘੜੀਆਂ ਸਨ।
ਸਾਡੇ ਕਾਲਜ ਦੇ ਵਿਦਿਆਰਥੀ ਪੰਜਾਬੀ ਤੋਂ ਛੁਟ ਹੋਰ ਕੁਝ ਨਹੀਂ ਸਨ ਜਾਣਦੇ, ਅੰਗਰੇਜ਼ੀ ਉਹਨਾਂ ਦੇ ਨੇੜਿਓ ਵੀ ਨਹੀਂ ਸੀ ਲੰਘੀ, ਜੋ ਭਾਸ਼ਾ ਆਵੇ ਨਾ ਉਸ ਦਾ ਕਾਲਾ ਅੱਖਰ ਭੈਂਸ ਬਰਾਬਰ ਸਮਝਿਆ ਜਾਂਦਾ ਹੈ ਪਰ ਅਸ਼ਕੇ ਪ੍ਰੋ. ਮੋਹਨ ਸਰੂਪ ਜੀ ਦੇ ਉਹਨਾਂ ਸਾਰੀਆਂ ਕਿਤਾਬਾਂ ਬਿਨਾਂ ਅਨੁਵਾਦ ਕੀਤੇ, ਨਿਰੋਲ ਅੰਗਰੇਜ਼ੀ ਵਿੱਚ ਇੰਜ ਪੜ੍ਹਾਈਆਂ ਜਿਵੇਂ ਅਸੀਂ ਸਾਰੇ ਅੰਗਰੇਜ਼ੀ ਜਾਣਦੇ ਹੋਈਏ। ਕਵਿਤਾ ਉਪਰ ਉਹਨਾਂ ਤਕਰੀਬਨ ਦਸ ਦਿਨ ਲਗਾਏ, ਤੇ ਨਾਟਕ ਜੂਲੀਅਸ ਸੀਜ਼ਰ ਉਹਨਾਂ ਸਿਰਫ਼ ਸੱਤ ਦਿਨਾਂ ਵਿੱਚ ਪੜ੍ਹਾ ਦਿਤਾ। ਜਦੋਂ ਉਹ ਕਵਿਤਾ ਪੜ੍ਹਾਉਂਦੇ ਤਾਂ ਉਹ ਕੀਟਸ, ਵਰਡਸਵਰਥ ਤੇ ਸ਼ੈਲੇ ਦੀ ਦੁਨੀਆ ਵਿੱਚ ਲੈ ਜਾਂਦੇ, ਧੂੰਏ ਦੇ ਨਾਲ ਹੌਲੀ ਹੌਲੀ ਉਪਰ ਉਠਦੇ ਬਿੰਬ ਤੇ ਅਲੰਕਾਰ, ਸਾਰੇ ਸਮਝ ਆ ਗਏ। ਸ਼ੈਕਸਪੀਅਰ ਦਾ ਸਾਰਾ ਨਾਟਕ ਉਹਨਾਂ ਜਮਾਤ ਵਿੱਚ ਰੱਖੇ ਮਧਰੇ ਜਿਹੇ ਤਖਤਪੋਸ਼ ਨੂੰ ਸਟੇਜ ਮੰਨ ਕੇ ਖੇਡ ਕੇ ਦਿੱਖਾ ਦਿੱਤੇ, ਹਰ ਡਾਇਲਾਗ ਉਸ ਵੇਲੇ ਕਿਵੇਂ ਬੋਲਿਆ ਜਾਦਾ ਹੋਵੇਗਾ, ਸੋਲੀਲਕਵੀ ਕਿੰਜ ਬੋਲਦੇ ਸਨ, ਹਰ ਅਦਾ, ਹਰ ਭਾਵ ਸਪਸ਼ਟ ਸਮਝ ਆ ਰਿਹਾ ਸੀ। ਕਿਸੇ ਅਨੁਵਾਦ ਦੀ ਕੋਈ ਲੋੜ ਨਹੀਂ ਸੀ। ਉਦੋਂ ਸਮਝ ਆਈ ਕਿ ਸਾਹਿਤ ਨੂੰ ਸਮਝਣ ਲਈ ਬੋਲੀ ਦੀ ਇੰਨੀ ਲੋੜ ਨਹੀਂ ਹੁੰਦੀ, ਭਾਸ਼ਾ ਕੋਲ ਆਪਣੇ ਲਈ ਸੰਚਾਰ ਦੇ ਦੂਜੇ ਕਈ ਤਰੀਕੇ ਹੁੰਦੇ ਹਨ। ਇਸ ਤੋਂ ਪਹਿਲਾਂ ਜਦੋਂ ਵੀ ਸਾਨੂੰ ਕਿਸੇ ਨੇ ਅੰਗਰੇਜ਼ੀ ਪੜ੍ਹਾਈ ਉਹ ਅਨੁਵਾਦ ਕਰ ਕਰ ਕੇ, ਸ਼ਬਦਾਂ ਦੇ ਅਰਥ ਲਿਖਵਾ ਕੇ ਤੇ ਹਰ ਵਾਰੀ ‘ਰੂਪੀ, ਭਾਵ,’ ਆਦਿ ਸ਼ਬਦਾਂ ਦੀ ਵਰਤੋਂ ਨਾਲ। ਪਹਿਲੀ ਵਾਰੀ ਸਾਨੂੰ ਕਿਸੇ ਨੇ ਅੰਗਰੇਜ਼ੀ ਪੜ੍ਹਾਈ ਤੇ ਉਹ ਵੀ ਅਜਿਹੇ ਤਰੀਕੇ ਨਾਲ ਕਿ ਅਸੀਂ ਕੀਲੇ ਗਏ ਤੇ ਮੈਂ ਉਹਨਾਂ ਦੇ ਪਿਛੇ ਲੱਗ ਕੇ ਪੰਜਾਬੀ ਦੀ ਬਜਾਏ ਅੰਗਰੇਜ਼ੀ ਦੀ ਐਮ ਏ ਕਰਨ ਲੁਧਿਆਣੇ ਸਰਕਾਰੀ ਕਾਲਜ ਵਿੱਚ ਦਾਖਲ ਹੋ ਗਿਆ। ਪ੍ਰੋਫੈਸਰ ਮੋਹਨ ਸਰੂਪ ਜੀ 55% ਦੀ ਸ਼ਰਤ ਪੂਰੀ ਨਹੀਂ ਸਨ ਕਰਦੇ ਪਰ ਜੋ ਉਹਨਾਂ ਕੋਲ ਸੀ ਉਹ ਦੇਸ਼ ਦੀ ਇੱਡੀ ਵੱਡੀ ਸੰਸਥਾ ਯੂ ਜੀ ਸੀ ਕੋਲ ਵੀ ਨਹੀਂ ਸੀ।
ਸਾਡੇ ਇਸ ਪੇਂਡੂ ਕਾਲਜ ਨੇ ਪੰਜ ਐਮ ਏ ਅੰਗਰੇਜ਼ੀ ਪੈਦਾ ਕੀਤੇ ਜਿਹਨਾਂ ਅੱਗੇ ਜਾ ਕੇ ਆਪੋ ਆਪਣੇ ਖੇਤਰ ਵਿੱਚ ਨਾਮਣਾ ਖੱਟਿਆ। ਸਰਕਾਰੀ ਕਾਲਜ ਜ਼ੀਰਾ ਨੂੰ ਮਾਣ ਹਾਸਲ ਹੈ ਕਿ ਇਸ ਨੇ ਸ਼੍ਰੀ ਅਸ਼ੋਕ ਕੁਮਾਰ ਗੁਪਤਾ, ਸ. ਰਾਜਿੰਦਰਪਾਲ ਸਿੰਘ, ਸ਼੍ਰੀ ਸੁਰਿੰਦਰ ਕੁਮਾਰ ਅਰੋੜਾ ਵਰਗੇ ਕਾਬਲ ਅਫ਼ਸਰ ਪੈਦਾ ਕੀਤੇ, ਸ਼੍ਰੀ ਰੋਸ਼ਨ ਲਾਲ ਜੋ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟ ਕਪੂਰਾ ਵਿੱਚ ਅੰਗਰੇਜ਼ੀ ਦੇ ਅਧਿਆਪਕ ਹਨ, ਇਸੇ ਕਾਲਜ ਦੀ ਦੇਣ ਹਨ। ਮੈਨੂੰ ਮਾਣ ਹੈ ਕਿ ਮੈਂ ਡੀ ਏ ਵੀ ਕਾਲਜ ਜਲੰਧਰ ਤਾਂ ਨਹੀਂ ਪਰ ਸਰਕਾਰੀ ਕਾਲਜ ਜ਼ੀਰਾ ਦਾ ਵਿਦਿਆਰਥੀ ਰਿਹਾ ਹਾਂ ਤੇ ਇਹ ਕਾਲਜ ਉਹ ਕਾਲਜ ਸੀ ਜਿੱਥੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਸੀ।
ਬਾਰ ਬਾਰ ਡੀ ਏ ਵੀ ਕਾਲਜ ਜਲੰਧਰ ਦਾ ਨਾਂ ਲੈਣ ਦਾ ਇੱਕ ਵਿਸ਼ੇਸ਼ ਕਾਰਨ ਹੈ। ਉਸ ਸਮੇਂ ਇਹ ਕਲਜ ਪੰਜਾਬ ਦੇ ਵਧੀਆ ਕਲਜਾਂ ਵਿੱਚ ਗਿਣਿਆ ਜਾਂਦਾ ਸੀ। ਤੇ ਹੁਣ ਵੀ ਇਸ ਕਾਲਜ ਦਾ ਨਾਂ ਚੰਗੇ ਪ੍ਰਾਈਵੇਟ ਕਾਲਜਾਂ ਵਿੱਚ ਆਉਂਦਾ ਹੈ। ਕਾਲਜ ਦੇ ਪਰਾਸਪੈਟਕਸ ਵਿੱਚ ਇਸ ਕਾਲਜ ਦੀਆਂ ਬਹੁਤ ਖੂਬੀਆਂ ਗਿਣਾਈਆਂ ਜਾਂਦੀ ਹਨ। ਸਾਡੇ ਵੇਲੇ ਜ਼ੀਰੇ ਤੋਂ ਨੇੜੇ ਮੱਖੂ ਤੋਂ ਜਲਧਰ ਵਾਸਤੇ ਗੱਡੀ ਚੱਲਦੀ ਸੀ ਜੋ ਜਲੰਧਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਡੀ ਏ ਵੀ ਦੇ ਹਾਲਟ ਉਪਰ ਰੁਕਦੀ ਸੀ ਸੋ ਸਰਕਾਰੀ ਸਕੂਲ ਤੋਂ ਨਿਕਲੇ ਹਰ ਵਿਦਿਆਰਥੀ ਦਾ ਅਗਲਾ ਪੜਾਅ ਡੀ ਏ ਵੀ ਕਾਲਜ ਹੁੰਦਾ ਸੀ ਤੇ ਪਰਵਾਰਾਂ ਵਿੱਚ ਇਸ ਕਾਲਜ ਦਾ ਨਾਂ ਬੜੇ ਹੀ ਅਦਬ ਨਾਲ ਲਿਆ ਜਾਂਦਾ ਸੀ। ਡੀ ਏ ਵੀ ਕਾਲਜ ਵਿੱਚ ਵਿਗਿਆਨ ਦੇ ਵਿਸ਼ੇ ਵਿੱਚ ਦਾਖਲ ਹੋ ਕੇ ਇੱਕ ਦੋ ਸਾਲਾਂ ਤੋਂ ਬਾਅਦ ਉਹ ਆਰਟਸ ਵਿੱਚ ਆ ਜਾਂਦੇ ਸਨ। ਮੇਰੇ ਮਨ ਉਪਰ ਵੀ ਕਈ ਸਾਲ ਡੀ ਏ ਵੀ ਕਾਲਜ ਬਾਰੇ ਇਹ ਭਰਮ ਬਣਿਆ ਰਿਹਾ। ਪਰ ਪਿਛਲੇ ਦਿਨੀਂ ਇਸ ਕਾਲਜ ਬਾਰੇ ਜੋ ਮੇਰਾ ਅਨੁਭਵ ਹੋਇਆ ਉਸ ਨੇ ਮੇਰੇ ਸਾਰੇ ਪੁਰਾਣੇ ਵਿਸ਼ਵਾਸ ਤੋੜ ਕੇ ਰੱਖ ਦਿਤੇ।
(ਬਾਕੀ ਅਗਲੀ ਕਿਸ਼ਤ ਵਿੱਚ)









Thursday, February 10, 2011

ਸਫ਼ਰ ਤੇ ਸਫ਼ਲਤਾ

ਗੁਰਦੀਪ ਸਿੰਘ ਭਮਰਾ

9878961218

ਘਰ ਤੋਂ ਬਾਹਰ ਜਦੋਂ ਟੁਰੇ ਸਾਂ

ਕਿੰਨਾ ਕੁਝ ਸੀ,

ਆਪਣਾ ਸਾਥੀ

ਸਧਰਾਂ, ਸੁਪਨੇ ਅਤੇ ਉਮੰਗਾਂ

ਮਨ ਦੇ ਅੰਦਰ ਅਨਤ ਤਰੰਗਾਂ

ਧੁਰ ਅਸਮਾਨੀਂ ਜਾ ਪਹੁੰਚਣ ਦਾ

ਦਾਅਵਾ ਵੀ ਸੀ

ਅੰਬਰ ਨੂੰ ਹੱਥ ਲਾ ਕੇ ਮੁੜਣਾ

ਸਾਰੇ ਤਾਰੇ ਤੋੜ ਲਿਆੳਣੇ

ਇੱਕ ਇੱਕ ਕਰਕੇ

ਤੇਰੇ ਸੁਪਨੇ ਵਿੱਚ ਸਜਾਉਣੇ।

ਮੰਨਿਆ ਸਿਰ ਤੇ ਛਾਂ ਨਹੀਂ ਸੀ

ਮੰਨਿਆ ਆਪਣਾ ਨਾਂ ਨਹੀਂ ਸੀ

ਮੰਨਿਆ ਆਪਣੀ ਥਾਂ ਨਹੀਂ ਸੀ

ਮੰਨਿਆ ਜਾਣ-ਪਛਾਣ ਨਹੀਂ ਸੀ

ਮੰਨਿਆ ਇੱਜ਼ਤ ਮਾਣ ਨਹੀਂ ਸੀ

ਪਰ ਪੈਰਾਂ ਨੂੰ ਰੋਕ ਨਹੀਂ ਸੀ

ਤੇ ਰਾਹਵਾਂ ਵਿੱਚ ਟੋਕ ਨਹੀਂ ਸੀ

ਸਾਰੀ ਦੁਨੀਆ ਹੀ ਆਪਣੀ ਸੀ

ਰੰਗਾਂ ਦੀ ਫੁਲਕਾਰੀ ਵਰਗੀ

ਤੇ ਮਿੱਤਰਾਂ ਦੀ ਯਾਰੀ ਵਰਗੀ

ਅੰਬਰ ਦਾ ਰੰਗ ਗੂੜ੍ਹਾ ਨੀਲਾ

ਪਾਣੀ ਸੀ ਸਾਗਰ ਦਾ ਡੂੰਘਾ

ਨੀਲੇ ਅੰਬਰ

ਤੇ ਬੱਦਲਾਂ ਦਾ ਆਉਣਾ ਜਾਣਾ

ਕਦੇ ਕਦੇ ਹੱਸਣਾ ਮੁਸਕਾਣਾ

ਪਾਣੀ ਵਿੱਚ ਸੀ ਸੋਨ ਮਛਲੀਆਂ

ਕੋਮਲ ਤਨ ਰੰਗਾਂ ਨਾਲ ਭਰੀਆਂ

ਜਲ ਪਰੀਆਂ ਪੱਤਣਾਂ ‘ਤੇ ਖੜੀਆਂ

ਨੈਣ ਮਿਲਾਵਣ

ਕੋਲ ਬੁਲਾਵਣ

ਕਰਨ ਇਸ਼ਾਰੇ

ਹਾਸੇ ਘੋਲਣ

ਤੇ ਜੋ ਬੋਲਣ

ਉਹ ਨੈਣਾਂ ਦੀ ਬੋਲੀ ਸਾਨੂੰ ਸਮਝ ਨਾ ਆਵੇ

ਸੁਪਨੀਲੇ ਸੁਪਨੀਲੇ ਜਾਪਣ ਨੈਣ ਉਹਨਾਂ ਦੇ

ਮਦਹੋਸ਼ੀ ਦਾ ਜਾਮ ਪਿਲਾਵਣ

ਤੇ ਖਾਬਾਂ ਲਈ ਸੇਜ ਸਜਾਵਣ

ਰਾਹ ਰੋਕਣ ਲਈ ਆਣ ਖੜਦੀਆਂ

ਪੈਰ ਫੜਦੀਆਂ

ਤਰਲੇ ਮਾਰਨ

ਐਪਰ ਪੈਰ ਕਦੇ ਨਾ ਰੁਕਦੇ

ਟੁਰ ਪੈਂਦੇ ਜੋ

ਉਹ ਲੰਮੇ ਰਾਹਵਾਂ ਦੇ ਪਾਂਧੀ

ਲੰਮੇ ਪੈਂਡੇ

ਝਾਗ ਝਾਗ ਕੇ

ਜਦੋਂ ਮੁੜੇ ਹਾਂ

’ਕੱਲਮ ਕੱਲੇ

ਜੋ ਕੁਝ ਹੈ ਮੋਢੇ ਦੇ ਉਪਰ

ਜੋ ਕੁਝ ਹੈ ਉਹ ਦੇ ਸਿਰ ਤੇ ਚਾਅ ਕੇ

ਸੁਕੇ ਦਰਿਆਵਾਂ ਦੀ ਰੇਤਾ

ਨਾ ਪਾਣੀ ਨਾ ਸੋਨ ਮਛਲੀਆ

ਨਾ ਤਾਰੇ ਨਾ ਖਾਬ ਨਾ ਰੀਝਾਂ

ਬੇਬੱਸ ਰੁੱਤ ਦੀ ਬਿਹਬਲਤਾ ਹੈ

ਮੈਂ ਟੁੱਟੇ ਸੁਪਨੇ

ਰੀਝਾਂ ਦੀਆਂ ਟੁਟੀਆਂ ਵੰਗਾਂ

ਜੋੜ ਜੋੜ ਕੇ ਰੰਗਾਂ ਚੋਂ ਲੱਭ ਰਿਹਾ ਹਾਂ

ਆਪਣੇ ਨਾਂ ਦੇ ਸਾਰੇ ਅੱਖਰ

ਐਵੇਂ ਬੇਬਸ ਭਟਕ ਰਿਹਾ ਹਾਂ

ਇਧਰ ਓਧਰ।

ਸਫਰ ਤੇ ਸਫਲਤਾ

 

ਗੁਰਦੀਪ ਸਿੰਘ ਭਮਰਾ

9878961218

ਘਰ ਤੋਂ ਬਾਹਰ ਜਦੋਂ ਟੁਰੇ ਸਾਂ

ਕਿੰਨਾ ਕੁਝ ਸੀ,

ਆਪਣਾ ਸਾਥੀ

ਸਧਰਾਂ, ਸੁਪਨੇ ਅਤੇ ਉਮੰਗਾਂ

ਮਨ ਦੇ ਅੰਦਰ ਅਨਤ ਤਰੰਗਾਂ

ਧੁਰ ਅਸਮਾਨੀਂ ਜਾ ਪਹੁੰਚਣ ਦਾ

ਦਾਅਵਾ ਵੀ ਸੀ

ਅੰਬਰ ਨੂੰ ਹੱਥ ਲਾ ਕੇ ਮੁੜਣਾ

ਸਾਰੇ ਤਾਰੇ ਤੋੜ ਲਿਆੳਣੇ

ਇੱਕ ਇੱਕ ਕਰਕੇ

ਤੇਰੇ ਸੁਪਨੇ ਵਿੱਚ ਸਜਾਉਣੇ।

ਮੰਨਿਆ ਸਿਰ ਤੇ ਛਾਂ ਨਹੀਂ ਸੀ

ਮੰਨਿਆ ਆਪਣਾ ਨਾਂ ਨਹੀਂ ਸੀ

ਮੰਨਿਆ ਆਪਣੀ ਥਾਂ ਨਹੀਂ ਸੀ

ਮੰਨਿਆ ਜਾਣ-ਪਛਾਣ ਨਹੀਂ ਸੀ

ਮੰਨਿਆ ਇੱਜ਼ਤ ਮਾਣ ਨਹੀਂ ਸੀ

ਪਰ ਪੈਰਾਂ ਨੂੰ ਰੋਕ ਨਹੀਂ ਸੀ

ਤੇ ਰਾਹਵਾਂ ਵਿੱਚ ਟੋਕ ਨਹੀਂ ਸੀ

ਸਾਰੀ ਦੁਨੀਆ ਹੀ ਆਪਣੀ ਸੀ

ਰੰਗਾਂ ਦੀ ਫੁਲਕਾਰੀ ਵਰਗੀ

ਤੇ ਮਿੱਤਰਾਂ ਦੀ ਯਾਰੀ ਵਰਗੀ

ਅੰਬਰ ਦਾ ਰੰਗ ਗੂੜ੍ਹਾ ਨੀਲਾ

ਪਾਣੀ ਸੀ ਸਾਗਰ ਦਾ ਡੂੰਘਾ

ਨੀਲੇ ਅੰਬਰ

ਤੇ ਬੱਦਲਾਂ ਦਾ ਆਉਣਾ ਜਾਣਾ

ਕਦੇ ਕਦੇ ਹੱਸਣਾ ਮੁਸਕਾਣਾ

ਪਾਣੀ ਵਿੱਚ ਸੀ ਸੋਨ ਮਛਲੀਆਂ

ਕੋਮਲ ਤਨ ਰੰਗਾਂ ਨਾਲ ਭਰੀਆਂ

ਜਲ ਪਰੀਆਂ ਪੱਤਣਾਂ ‘ਤੇ ਖੜੀਆਂ

ਨੈਣ ਮਿਲਾਵਣ

ਕੋਲ ਬੁਲਾਵਣ

ਕਰਨ ਇਸ਼ਾਰੇ

ਹਾਸੇ ਘੋਲਣ

ਤੇ ਜੋ ਬੋਲਣ

ਉਹ ਨੈਣਾਂ ਦੀ ਬੋਲੀ ਸਾਨੂੰ ਸਮਝ ਨਾ ਆਵੇ

ਸੁਪਨੀਲੇ ਸੁਪਨੀਲੇ ਜਾਪਣ ਨੈਣ ਉਹਨਾਂ ਦੇ

ਮਦਹੋਸ਼ੀ ਦਾ ਜਾਮ ਪਿਲਾਵਣ

ਤੇ ਖਾਬਾਂ ਲਈ ਸੇਜ ਸਜਾਵਣ

ਰਾਹ ਰੋਕਣ ਲਈ ਆਣ ਖੜਦੀਆਂ

ਪੈਰ ਫੜਦੀਆਂ

ਤਰਲੇ ਮਾਰਨ

ਐਪਰ ਪੈਰ ਕਦੇ ਨਾ ਰੁਕਦੇ

ਟੁਰ ਪੈਂਦੇ ਜੋ

ਉਹ ਲੰਮੇ ਰਾਹਵਾਂ ਦੇ ਪਾਂਧੀ

ਲੰਮੇ ਪੈਂਡੇ

ਝਾਗ ਝਾਗ ਕੇ

ਜਦੋਂ ਮੁੜੇ ਹਾਂ

’ਕੱਲਮ ਕੱਲੇ

ਜੋ ਕੁਝ ਹੈ ਮੋਢੇ ਦੇ ਉਪਰ

ਜੋ ਕੁਝ ਹੈ ਉਹ ਦੇ ਸਿਰ ਤੇ ਚਾਅ ਕੇ

ਸੁਕੇ ਦਰਿਆਵਾਂ ਦੀ ਰੇਤਾ

ਨਾ ਪਾਣੀ ਨਾ ਸੋਨ ਮਛਲੀਆ

ਨਾ ਤਾਰੇ ਨਾ ਖਾਬ ਨਾ ਰੀਝਾਂ

ਬੇਬੱਸ ਰੁੱਤ ਦੀ ਬਿਹਬਲਤਾ ਹੈ

ਮੈਂ ਟੁੱਟੇ ਸੁਪਨੇ

ਰੀਝਾਂ ਦੀਆਂ ਟੁਟੀਆਂ ਵੰਗਾਂ

ਜੋੜ ਜੋੜ ਕੇ ਰੰਗਾਂ ਚੋਂ ਲੱਭ ਰਿਹਾ ਹਾਂ

ਆਪਣੇ ਨਾਂ ਦੇ ਸਾਰੇ ਅੱਖਰ

ਐਵੇਂ ਬੇਬਸ ਭਟਕ ਰਿਹਾ ਹਾਂ

ਇਧਰ ਓਧਰ।

Friday, February 4, 2011

ਖਲਾਅ ਵਿੱਚ ਲਟਕਿਆ ਆਦਮੀ

ਕਹਾਣੀ ਬਾਰੇ-
ਇਹ ਕਹਾਣੀ 1997-98 ਵਿੱਚ ਲਿਖੀ ਗਈ। ਤੇ ਇਸ ਦਾ ਸਮਾਂ 2013 ਤੱਕ ਚਲਦਾ ਹੈ। ਇਹ ਕਹਾਣੀ ਹਾਲੇ ਵੀ ਚੱਲ ਰਹੀ ਹੈ। ਗਲੋਬਲਾਈਜ਼ੇਸ਼ਨ ਦੀ ਮੂੰਹ ਬੋਲਦੀ ਤਸਵੀਰ ਹੈ।

    ਗੁਰਦੀਪ ਸਿੰਘ ਭਮਰਾ

    “ਲੈ ਬਈ ਬਿਸ਼ਨੀਏ ਤੇਰਾ ਪੁੱਤਰ ਹੁਣ ਇੰਜਨੀਅਰ ਬਣ ਜਾਣੈ। ਤੇ ਤੂੰ ਬਣ ਜਾਣੈ ਇਂਜਨੀਅਰ ਦੀ ਮਾਂ।” ਰਾਮੇ ਨੇ ਬਾਹਰੋਂ ਆਉਂਦਿਆਂ ਕਿਹਾ।ਉਹ ਸਵੇਰੇ ਸਟੇਸ਼ਨ ਤੋਂ ਅਖ਼ਬਾਰ ਲੈ ਕੇ ਆਇਆ ਸੀ। ਸ਼ਹਿਰ ਦੇ ਸਟੇਸ਼ਨ ਤੋਂ ਅਖ਼ਬਾਰ ਖਰੀਦ ਕੇ ਲਿਆਉਣਾ ਉਸਦੀ ਸੱਭ ਤੋਂ ਵੱਡੀ ਕਮਜ਼ੋਰੀ ਸੀ।
    “ਹਲਾ ਵਧਾਈਆਂ ਫੇਰ ਤਾਂ, ਦਾਤੇ ਨੇ ਆਵਦੀ ਵੀ ਸੁਣ ਲਈ। ਸ਼ੁਕਰ ਹੈ ਬਾਜਾਂ ਵਾਲੇ ਦਾ। ਹਾਅ ਦਿਨ ਆ ਗਏ, ਕੰਨ ਤਾਂ ਜਮਾਂ ਹੀ ਤਰਸ ਗਏ ਸੀ ਇਹ ਗੱਲ ਸੁਣਨ ਲਈ।” ਬਿਸ਼ਨੀ ਆਪਣੇ ਗੋਹੇ ਨਾਲ ਲਿੱਬੜੇ ਹੱਥ ਪੂੰਝਦੀ ਉੱਠ ਖਲੋਤੀ, ਤੇ ਢਾਕਾਂ ਉਪਰ ਹੱਥ ਜਮਾਈ ਰਾਮੇ ਕੋਲ ਆ ਖਲੋਤੀ।
    “ਪਰ ਤੈਨੂੰ ਕਿਸ ਦੱਸਿਆ। ਕੋਈ ਅਕਾਸ਼ਬਾਣੀ ਆਈ ਹੈ?”
    “ਅਕਾਸ਼ਬਾਣੀ ਕਾਹਨੂੰ, ਆਹ ਦੇਖ ਤਾਂ ਅਖ਼ਬਾਰ ਲਿਆਇਆਂ, ਤੇ ਇਹਦੇ ਵਿੱਚ ਛਪਿਆ।”
    “ਫਿਰ ਤਾਂ ਤੂੰ ਵੀ ਬਣਜੇਂਗਾ ਇੰਜਨੀਅਰ ਦਾ ਪਿਉ।”
    “ਆਹੋ ਇੰਜਨੀਅਰ ਦਾ ਪਿਉ, ਘਰ ਕਦੇ ਪੇਚ ਨਹੀਂ ਕੱਸਿਆ, ਤੇ ਹੁਣ ‘ਕੱਠਾ ਹੀ ਇੰਜਨੀਅਰ ਦਾ ਪਿਉ।”  ਬਿਸ਼ਨਾ ਹੱਸਦਾ ਹੱਸਦਾ ਬੋਲਿਆ। ਉਸ ਨੇ ਨੇੜੇ ਹੀ ਨਿੰਮ ਹੇਠਾਂ ਪਿਆ ਮੰਜਾ ਖਿੱਚ ਲਿਆ ਤੇ ਸਿਰਹਾਣੇ ਪਰਨਾ ਸੁੱਟ ਕੇ ਬੈਠ ਗਿਆ।
    “ਸ਼ੁਕਰ ਹੈ ਦਾਤੇ ਨੇ ਜੋ ਇਹ ਦਿਨ ਦਿਖਾਇਆ। ਪਿੰਡ ਵਾਲੇ ਸੋਚਦੇ ਸੀ ਕਿ ਜ਼ਮੀਨ ਵੇਚ ਕੇ ਸ਼ਹਿਰ ਜਾ ਕੇ ਕੀ ਕਰੇਗਾ ਇਹ ਜੱਟ ਦਾ ਪੁੱਤ। ਸੁੰਦੇ ਸ਼ਾਹ ਹੀ ਨਹੀਂ ਸੀ ਮਾਣ, ਚਾਰ ਪੈਸੇ ਦੇਖ ਕੇ ਝੱਟ ਆ ਧਮਕਿਆ ਸੀ ਅਖੇ ਕੀ ਲੈਣਾ ਪੜ੍ਹਾਈਆਂ ਚੋਂ, ਜੇ ਜ਼ਮੀਨ ਵਿਕ ਗਈ ਹੈ ਤਾਂ ਕਿਹੜਾ ਮਾੜੀ ਗੱਲ ਹੈ, ਉਥੇ ਮਾਲਵੇ ਵਿੱਚ ਪਿੰਡਾਂ ਦੇ ਪਿੰਡ ਵਿਕਾਊ ਕੀਤੇ ਪਏ ਨੇ। ਕਰਜ਼ੇ ਨੇ ਕਦੇ ਕੁਝ ਵੀ ਨਹੀਂ ਸੀ ਪਿੜ ਪੱਲੇ ਪਾਇਆ ਜੱਟ ਦੇ। ਹੁਣ ਚਾਰ ਪੈਸੇ ਜੁੜ ਗਏ ਨੇ ਤਾਂ ਵਿਆਜ ਤੇ ਦੇ ਛੱਡ ਤੇ ਚੁੱਪ ਕਰਕੇ ਵਿਆਜ ਖਾਹ। ਕੀ ਲੈਣਾਂ ਪੜ੍ਹਾਈਆਂ ਚੋਂ, ਇਹਨਾਂ ਕਿਹੜਾ ਡਿਪਟੀ ਜਾ ਲੱਗਣੈ। ਹੁਣ ਦੱਸੂਂ ਜਾ ਕੇ ਦੇਖ ਮੇਰਾ ਪੁੱਤ ਡਿਪਟੀ ਤਾਂ ਨਹੀਂ ਪਰ ਇੰਜਨੀਅਰ ਜਰੂਰ ਬਣ ਗਿਐ। ਜੇ ਸੁੱਖ ਰਹੇ ਤਾਂ ਡਿਪਟੀ ਵੀ ਜਾ ਲੱਗੂ।”
    “ਪਰ ਇਹ ਗੱਲ ਤਾਂ ਤੂੰ ਮੈਨੂੰ ਦੱਸੀ ਹੀ ਨਹੀਂ ਸੀ?”
    “ਕੀ ਦੱਸਦਾ, ਮੈਂ ਸੋਚਿਆ ਦਿਲ ਭਾਰਾ ਕਰੇਂਗੀ। ਜ਼ਮੀਨ ਵੇਚ ਦੇਣੀ ਕੋਈ ਚੰਗੀ ਗੱਲ ਨ੍ਹੀ ਹੁੰਦੀ। ਸ਼ਰੀਕਾ ਭਾਈਚਾਰਾ ਪਹਿਲੋਂ ਹੀ ਸੌ ਸੌ ਤਰ੍ਹਾਂ ਦੀਆ ਗੱਲਾਂ ਕਰ ਰਿਹਾ ਸੀ। ਤੇ ਮੇਰੀ ਗੱਲ ਤਾਂ ਤੈਂ ਝੱਟ ਦਿਲ ‘ਤੇ ਲਾ ਲੈਣੀ ਸੀ।”
    ਰਾਮ ਸਿੰਘ ਦਾ ਇੱਕੋ ਇੱਕ ਪੁੱਤ ਮਸਾਂ ਮਸਾਂ ਜੰਮਿਆ, ਪਿਛਲੀ ਉਮਰੇ, ਲਾਡਾਂ ਨਾਲ ਪਾਲਿਆ। ਹਿੱਸੇ ਆਏ ਚਾਰ ਸਿਆੜਾਂ ਚੋਂ ਉਸ ਨੇ ਕਦੇ ਵੀ ਸੁੱਖ ਨਹੀਂ ਸੀ ਪਾਇਆ। ਕਦੇ ਸ਼ਾਹ ਦੀ ਪੂਰੀ ਨਹੀਂ ਸੀ ਪੈਂਦੀ ਤੇ ਕਦੇ ਬੈਂਕ ਵਾਲਿਆਂ ਆ ਧਮਕਣਾ। ਕਿਸ਼ਤ ਨਾ ਦੇ ਸਕਣ ਕਾਰਨ ਉਹ ਹਮੇਸ਼ਾਂ ਹੀ ਦੱਬਦਾ ਰਿਹਾ ਸੀ। ਉਸ ਦਾ ਹਾਲ ਵੀ ਉਸ ਪਸ਼ੂ ਵਾਂਗ ਸੀ ਜੋ ਗੱਡੇ ਅੱਗੇ ਜੁਤਿਆ ਹੋਇਆ ਦਿਨ ਰਾਤ ਦੌੜਦਾ ਸੀ ਤੇ ਹਮੇਸ਼ਾਂ ਹੀ ਦਾਬੂ ਰਹਿੰਦਾ ਸੀ।ਫਸਲ ਆੜ੍ਹਤੀ ਦੇ ਪੱਲੇ ਪਾ ਕੇ ਉਹ ਹਮੇਸ਼ਾ ਹੀ ਪੱਲਾ ਝਾੜ ਕੇ ਹੀ ਉੱਠਿਆ ਸੀ। ਅੰਨ ਦਾਤਾ ਹੋਣ ਦੇ ਬਾਵਜੂਦ ਉਸ ਨੂੰ ਆਪਣੇ ਮੰਗਤੇ ਹੋਣ ਦਾ ਅਹਿਸਾਸ ਹੁੰਦਾ ਰਹਿੰਦਾ ਸੀ।
    ਪੁੱਤਰ ਦੇ ਜਨਮ ਬਾਅਦ ਉਸ ਨੂੰ ਜਾਪਿਆ ਕਿ ਜਿਵੇਂ ਉਸ ਦੀ ਇੱਕ ਬਾਂਹ ਹੋਰ ਉੱਗ ਆਈ ਹੋਵੇ। ਉਦੌਂ ਸ਼ਰਾਬ ਦੇ ਬਿਨਾਂ ਵੀ ਉਹ ਸਰੂਰ ਵਿੱਚ ਰਹਿੰਦਾ। ਬਿਸ਼ਨੀ ਉਸਦੀ ਘਰ ਵਾਲੀ ਉਸ ਨੂੰ ਕਹਿੰਦੀ -
    -ਤੇਰਾ ਤਾਂ ਤੌਰ ਹੀ ਚੱਕਿਆ ਪਿਆ। ਮੁੰਡਾ ਕਾਹਦਾ ਜੰਮ ਪਿਆ, ਤੇਰੇ ਤਾਂ ਪੱਬ ਹੀ ਲੱਗਦੇ ਜ਼ਮੀਨ ਤੇ।
    -ਹੁਣ ਫਿਕਰ ਨਾ ਕਰ ਬਿਸ਼ਨੀਏ, ਆਪਾਂ ਹੁਣ ਜੱਗ ਤੇੱ ਕੱਲੇ ਨਹੀਂ ਰਹੇ। ਆਹ ਦੇਖ ਖਾਂ ਕੜੀ ਵਰਗਾ ਜੁਆਨ ਹੁਣ ਮੇਰੇ ਨਾਲ, ਅਸੀਂ ਜਿੱਥੇ ਗੋਡਾ  ਰੱਖ ਦਿਆਗੇਂ ਪਾਣੀ ਤਾਂ ਉਬਾਲੇ ਖਾਂਦਾ ਬਾਹਰ ਆ ਜਾਊ। ਹੁਣ ਨਹੀਂ ਕੰਨੌੜ ਝੱਲਣੀ ਕਿਸੇ ਦੀ। ਮਖ ਦੇਖੀਂ ਕਿਵੇਂ ਸੋਨੇ ‘ਚ ਮੜ੍ਹਾ ਦਿਆਂਗੇ ਤੈਨੂੰ, ਖੁੰਬ ਵਰਗੀ ਨੂੰ।
    ਤੇ ਬਿਸ਼ਨੀ ਚੁੰਨੀ ਦੇ ਪੱਲੇ ਨੂੰ ਦੰਦਾਂ ਵਿੱਚ ਦਬਾਈ ਮੁਸਕਰਾ ਕੇ ਕਮਰੇ ਚੋਂ ਬਾਹਰ ਹੋ ਜਾਂਦੀ। ਉਂਜ ਕਦੇ ਸੋਨੇ ਦੀ ਤਾਂ ਕੀ ਚਾਂਦੀ ਦੀ ਤੀਲੀ ਵੀ ਨਹੀਂ ਸੀ ਜੁੜੀ ਉਸ ਨੂੰ। ਕੱਲਾ ਰਾਮਾ ਹੱਡ ਭੰਨਵੀਂ ਮਿਹਨਤ ਕਰਦਾ ਤੇ ਉਧਰ ਉਹ ਪਸ਼ੂਆਂ ਨਾਲ ਪਸ਼ੂ ਬਣੀ ਰਹਿੰਦੀ। ਜੁਆਨੀ ਤਾਂ ਉਸ ਦੀ ਗੋਹੇ ਵਿੱਚ ਹੀ ਪੱਥੀ ਗਈ ਜਾਪਦੀ ਸੀ।
    ਜਦੋਂ ਚਾਰੋਂ ਪਾਸੇ ਕੋਈ ਹੀਲਾ ਨਾ ਚੱਲਿਆ ਤਾਂ ਉਹਨਾਂ ਮੁੰਡੇ ਨੂੰ ਬੜੇ ਚਾਅ ਨਾਲ ਪੜ੍ਹਣ ਲਾ ਦਿੱਤਾ। ਪਿੰਡ ਵਿੱਚ ਨਵਾਂ ਨਵਾਂ ਅੰਗਰੇਜੀ ਸਕੂਲ ਖੁੱਲ੍ਹਿਆ ਸੀ। ਸ਼ਹਿਰੋਂ ਆ ਕੇ ਬੰਤੋਂ ਦੇ ਪ੍ਰਾਹੁਣੇ ਨੇ ਸਕੂਲ ਦਾ ਬੋਰਡ ਲਾ ਦਿੱਤਾ ਸੀ। ਅੰਗਰੇਜੀ ਸਕੂਲ, ਤੇ ਬੰਤੋ ਖੁਦ ਉਹਨਾਂ ਦੇ ਘਰ ਜੀਤੇ ਨੂੰ ਲੈਣ ਆਈ ਸੀ।
    “ਵੇ ਜੀਤਿਆ ਬਾਹਰ ਆ ਵੇ, ਤੇਰੀ ਗੰਨੇਰੀਆਂ ਵਾਲੀ ਭੂਆ ਆਈ ਹੈ।”
    ਜੀਤਾ ਦੌੜ ਕੇ ਬਾਹਰ ਆ ਗਿਆ, ਖੁਲ੍ਹਾ ਜੂੜਾ, ਮੈਲ਼ਾ ਝੱਗਾ, ਤੇ ਮਿੱਟੀ ਨਾਲ ਲਿਬੜੇ ਹੱਥ, “ਕਿੱਥੇ ਆ ਗੰਨੇਰੀਆਂ ਭੂਆ।” ਉਸ ਨੇ ਭੂਆ ਕੋਲ ਆਉਂਦਿਆਂ ਹੀ ਪੁੱਛਿਆ।
    “ਦਿੰਨੀਆਂ ਗੰਨੇਰੀਆਂ, ਠਹਿਰ ਜਾ, ਮੈਂ ਤਾਂ ਤੈਨੂੰ ਲੈਣ ਆਈ ਆਂ, ਆਪਣੇ ਪ੍ਰਾਹੁਣੇ ਨੇ ਸਕੂਲ ਖੋਲ੍ਹਿਆ ਹੈ ਪਿੰਡ ਵਿੱਚ ਅੰਬਰ ਸਰੋਂ ਪੜ੍ਹ ਕੇ ਆਇਐ, ਇੱਥੇ ਪਿੰਡ ਵਿੱਚ ਹੀ ਰਹੂ ਤੇ ਨਾਲੇ ਵੀਰੋ ਵੀ ਤੇ ਦੋਵੇਂ ਰਲ ਕੇ ਸਕੂਲ ਵਿੱਚ ਜੁਆਕਾਂ ਨੂੰ ਪੜ੍ਹਾਉਣਗੇ। ਸਰਕਾਰੀ ਸਕੂਲਾਂ ਵਿੱਚ ਤਾਂ ਮਾਸਟਰ ਤੱਪੜ ਝਾੜਣ ਹੀ ਲਾਈ ਰੱਖਦੇ ਆ। ਇੱਥੇ ਅੰਗਰੇਜੀ ਸਕੂਲ ਖੋਲ੍ਹ ਦਿੱਤਾ ਆ, ਨੂਰੇ ਦੀ ਹਵੇਲੀ ਵਿੱਚ ਮੁਰਗ਼ੀ ਖਾਨੇ ਵਾਲੇ ਕਮਰੇ ਸਾਫ਼ ਕਰਾ ਦਿੱਤੇ ਨੇ।” ਉਹ ਇੱਕੋ ਸਾਹੇ ਕਿੰਨਾ ਕੁਝ ਹੀ ਬੋਲ ਗਈ ਸੀ।
    “ਆਹੋ ਬੰਤੀਏ ਪਹਿਲਾਂ ਮੁਰਗ਼ੀਆਂ ਆਂਡੇ ਦਿੰਦੀਆ ਸੀ ਤੇ ਹੁਣ ਇਹ ਜੁਆਕ ਦਿਆ ਕਰਨਗੇ। ਉਂਜ ਵੀ ਸੌਦਾ ਮਹਿੰਗਾ ਨਹੀਂ। ਸਰਕਾਰੀ ਨੌਕਰੀ ਮਿਲਦੀ ਨਹੀਂ ਤੇ ਹੁਣ ਮਿਲ ਜੂਗੀ ਮੁਫ਼ਤ ਦੀ ਮਾਸਟਰੀ।” ਰਾਮੇ ਨੇ ਬਾਹਰੋਂ ਆਉਂਦਿਆਂ ਕਿਹਾ।
    “ਤੇਰੀ ਤਾਂ ਆਦਤ ਨਹੀਂ ਬਦਲੀ ਮਜਾਖਾਂ ਕਰਨ ਦੀ।ਵੇ ਵੀਰਾ, ਕੋਈ ਭਲਾ ਹੀ ਕਰਨਗੇ ਦੋਵੇਂ ਜੀਅ, ਵੀਰੋ ਉੱਥੇ ਸਕੂਲ ਵਿੱਚ ਪੜ੍ਹਾਉਂਦੀ ਸੀ, ਬਥੇਰਾ ਕੁਝ ਜਾਣਦੀ ਹੈ। ਨਾਲੇ ਇਹ ਜੁਆਕਾਂ ਤਾਂ ਗਲੀਆ ਵਿੱਚ ਪਸ਼ੂਆਂ ਪਿੱਛੇ ਖੁਰ ਵੱਡਦੇ ਪਏ ਨੇ ਕਿਸੇ ਬਿਲੇ ਤਾਂ ਲੱਗਣਗੇ।” ਉਂਜ ਉਹ ਬੰਂਤੀ ਦੀ ਗੱਲ ਨਾਲ ਸਹਿਮਤ ਸੀ। ਸ਼ਹਿਰ ਭੇਜਦੇ ਤਾਂ ਜੀਤੇ ਦਾ ਖਰਚਾ ਉਸ ਲਈ ਬਾਹਰਾ ਸੀ, ਤੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਉਹ ਦੇਖ ਹੀ ਲੈਂਦਾ ਸੀ। ਇਸ ਲਈ ਇਹ ਸਕੂਲ ਵੀ ਜੀਤੇ ਦੀ ਕਿਸਮਤ ਦੇ ਆਕਾਸ਼ ਉਪਰ ਪਹਿਲਾ ਸਿਤਾਰਾ ਸੀ।
    “ਚੱਲ ਬਈ ਜੀਤਿਆ ਵੱਟ ਲੈ ਤਿਆਰੀਆ ਵਈ, ਹੁਣ ਖੇਡਣ ਦੇ ਦਿਨ ਤਾਂ ਹੋਗੇ ਪੂਰੇ ਤੇਰੇ।” ਰਾਮਾ ਹੱਸ ਕੇ ਬੋਲਿਆ।
    “ਨਾ ਜੀ ਹੁਣ ਇਸ ਨੂੰ ਜੀਤਾ ਨਹੀਂ ਕਹਿਣਾ, ਇਸ ਦਾ ਪੂਰਾ ਨਾਂ ਲੈਣਾ ਏ, ਜੀਤਿਆ ਹੁਣ ਤੇਰਾ ਨਾਂ ਹੋਵੇਗਾ, ‘ਅਜੀਤ ਪਾਲ ਸਿੰਘ’, ਕਿਉਂ ਮਾਮਾ ਜੀ ਠੀਕ ਏ ਨਾ। ਆਪਾਂ ਇਹਨੂੰ ਅਜੀਤ ਪਾਲ ਸਿੰਘ ਆਖਿਆ ਕਰਾਂਗੇ।”
    “ਹਲਾ, ਸ਼ੇਰਾ ਤੂੰ ਤਾਂ ਆਉਂਦਿਆ ਹੀ ਬਦਲ ਦਿੱਤਾ ਏ ਇਸ ਨੂੰ।” ਆਪਣੇ ਨਵੇਂ ਬਣੇ ਮਾਸਟਰ ਤੋਂ ਮਿੱਠੀਆਂ ਗੋਲੀਆ ਲੈ ਕੇ ਜੀਤਾ ਉਸਦੀ ਗੋਦੀ ਵਿੱਚ ਜਾ ਬੈਠਿਆ ਸੀ। ਗੱਲ ਨਿਬੜ ਗਈ ਤੇ ਅਗਲੀ ਸਵੇਰ ਰਾਮਾ ਆਪਣੇ ਮੁੰਡੇ ਨੂੰ ਕੰਧਾੜੇ ਚੁੱਕੀ ਉਸ ਦੇ ਨੂਰੇ ਕੀ ਹਵੇਲੀ ਵੱਲ ਜਾ ਰਿਹਾ ਸੀ।
    ਥੋੜੇ ਦਿਨਾਂ ਵਿੱਚ ਹੀ ਜੀਤਾ ਹੁਣ ਅਜੀਤਪਾਲ ਬਣ ਗਿਆ। ਨਵੀਂ ਨਿਕੋਰ ਸਕੂਲ ਦੀ ਵਰਦੀ ਉਪਰੋਂ ਟਾਈ ਲਾਈ ਉਹ ਕਾਲੇ ਬੂਟ ਚਿੱਟੀਆ ਜੁਰਾਬਾਂ ਵਿੱਚ ਠੁਮ ਠੁਮਕ ਸਕੂਲ ਜਾਂਦਾ ਬਹੁਤਾ ਹੀ ਸੁਹਣਾ ਲਗੱਦਾ। ਬੱਚੇ ਉਸਦੀ ਟਾਈ ਨੂੰ ਹੱਥ ਲਾ ਲਾ ਕੇ ਪੁੱਛਦੇ, ‘ਵੇ ਜੀਤ ਸਿੰਹਾਂ ਹਾਅ ਕੀ ਏ’, ਉਹ ਆਖ ਦਿੰਦਾ ‘ਟਾਈ’ ਤਾਂ ਬੱਚੇ ਉਸ ਨੂੰ ਛੇੜਦੇ, ਬਈ ਇਹ ਜੀਤੇ ਦੀ ਤਾਈ ਹੈ। ਫਿਰ ਤਾਇਆ ਕਿੱਥੇ ਹੈ?’ ਜੀਤੇ ਨੂੰ ਕੋਈ ਜੁਆਬ ਨਾ ਅਹੁੜਦਾ ਤਾਂ ਉਹ ਰੋਣ ਲੱਗ ਜਾਂਦਾ। ਇੰਜ ਰੋਂਦੇ ਹੱਸਦੇ, ਖੇਡਦੇ ਚਿੜ੍ਹਦੇ ਜੀਤੇ ਨੇ ਪੰਜ ਜਮਾਤਾਂ ਪਾਸ ਕਰ ਲਈਆਂ।
    “ਮਾਮਾ ਜੀ ਜੁਣ ਇਸ ਨੂੰ ਸ਼ਹਿਰ ਪੜ੍ਹਣ ਲਾ ਦਿਓ। ਬੜਾ ਹੁਸ਼ਿਆਰ ਹੈ, ਤੁਹਾਡਾ ਬੇਟਾ।” ਉਸ ਦੇ ਪ੍ਰਿੰਸੀਪਲ ਦੀ ਗੱਲ ਸੁਣਕੇ ਰਾਮਾ ਇੱਕ ਵਾਰ ਤਾਂ ਘਬਰਾ ਗਿਆ। ਸ਼ਹਿਰ ਉਸਦੀ ਵਾਹ ਤੋਂ ਪਰੇ ਸੀ। ਸ਼ਹਿਰ ਦੇ ਖਰਚੇ ਹੀ ਬਹੁਤ ਸਨ। ਵੀਹ ਮੀਲ ਦੂਰ ਸ਼ਹਿਰ ਲਈ ਸਾਧਨ ਤੋਂ ਬਗ਼ੈਰ ਤਾਂ ਪੜ੍ਹਿਆ ਨਹੀਂ ਸੀ ਜਾ ਸਕਦਾ।
    “ਭਲਾ ਮਾਸਟਰ ਜੀ ਆਪਾਂ ਏਦੂਂ ਅਗਲੀਆਂ ਜਮਾਤਾਂ ਕਿਉਂ ਨਹੀਂ ਵਧਾ ਲੈਂਦੇ। ਨਾਲੇ ਬੱਚੇ ਬਾਹਰ ਨਾ ਜਾਣ ਤੇ ਨਾ ਨਾਲੇ ਚਾਰੇ ਛਿੱਲੜ ਥੋਨੂੰ ਵੀ ਵੱਧ ਬਣ ਜਾਣ।” ਰਾਮੇ ਨੇ ਗੱਲ ਹਿਲਾਈ।
    “ਨਹੀਂ ਮਾਮਾ ਜੀ, ਅਗਲੀਆ ਜਮਾਤਾਂ ਲਈ ਬੱਚਿਆਂ ਨੂੰ ਸ਼ਹਿਰ ਹੀ ਜਾਣਾ ਪੈਂਦਾ ਹੈ। ਸਾਡੀ ਵਾਹ ਤਾਂ ਇੱਥੇ ਤੱਕ ਹੀ ਹੈ।” ਮਾਸਟਰ ਨੇ ਕੋਰਾ ਜੁਆਬ ਦੇ ਦਿੱਤਾ।
    “ਹਾਏ ਹੁਣ ਆਪਣੇ ਅਜੀਤ ਸੁੰਹ ਨੂੰ ਸ਼ਹਿਰ ਜਾਣਾ ਪਊ?” ਬਿਸ਼ਨੀ ਨੇ ਜਦੋਂ ਇਹ ਗੱਲ ਸੁਣੀ ਤਾਂ ਉਸ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ। ਪਰ ਹੋਰ ਕੋਈ ਚਾਰਾ ਨਹੀਂ ਸੀ। ਇੱਕੋ ਇੱਕ ਮੁੰਡਾ ਹੋਣ ਕਰਕੇ ਰਾਮੇ ਲਈ ਖਰਚੇ ਤੋਂ ਪਿੱਛੇ ਹਟਣਾ ਬਹੁਤ ਮੁਸ਼ਕਲ ਸੀ। ਇਹ ਤਾਂ ਉਹੀ ਜਾਣਦਾ ਸੀ ਕਿ ਉਹ ਕਿੱਦਾਂ ਘਰ ਦਾ ਆਹਰ ਪਾਹਰ ਕਰ ਰਿਹਾ ਸੀ। ਨੰਬਰਦਾਰਾਂ ਦੇ ਮੁੰਡੇ ਕੁੜੀਆਂ ਸ਼ਹਿਰ ਜਾਂਦੇ ਸਨ ਪੜ੍ਹਣ ਵਾਸਤੇ, ਸ਼ਾਮੀਂ ਰਾਮਾ ਨੰਬਰਦਾਰ ਦੇ ਦੁਆਲੇ ਹੋ ਗਿਆ।
    “ਆ ਬਈ ਚਾਚਾ ਰਾਮ ਸਿੰਹਾਂ, ਕਿਧਰ, ਮ੍ਹੈਸ ਪਰਵਾਰ ਠੀਕ ਠਾਕ ਤਾਂ ਹੈ ਨਾ?”
    “ਆਹੋ ਭਤੀਜ, ਸੱਭ ਠੀਕ ਠਾਕ ਹੈ। ਅੱਜ ਮੈਂ ਕਿਸੇ ਗਰਜ ਨਾਲ ਨਹੀਂ ਆਇਆ।” ਰਾਮੇ ਨੇ ਬੇਝਿਜਕ ਹੋ ਕੇ ਕਿਹਾ।
“ਮੈਂ ਤਾਂ ਤੇਰੇ ਨਾਲ ਇੱਕ ਸਲਾਹ ਕਰਨ ਆਇਆਂ। ਭਲਾ ਪ੍ਰੀਤੂ ਹੋਰੀਂ ਕਿਹੜੇ ਸਕੂਲ ਵਿੱਚ ਜਾਂਦੇ ਨੇ ਸ਼ਹਿਰ ਵਿੱਚ?”
“ਕਿਉਂ ਚਾਚਾ ਸ਼ਹਿਰ ਭੇਜਣੈ ਜੀਤੇ ਨੂੰ?”
“ਆਹੋ, ਸੋਚਦੇ ਪਏ ਹਾਂ, ਕੀ ਖਰਚਾ ਵਰਚਾ ਆ ਜਾਦੈਂ?”
“ਖਰਚਾ-ਵਰਚਾ ਕੁਝ ਨਾ ਪੁੱਛ, ਬੁੱਕਾਂ ਦੇ ਬੁੱਕ ਰੁਪਈਏ ਲੱਗ ਜਾਂਦੇ ਐ। ਜੋ ਕਮਾਈਦਾ ਸਾਰਾ ਕੁਝ ਤਿਲ ਤਿਲ ਕਰਕੇ  ਲੈ ਜਾਂਦੇ ਨੇ। ਕੁਝ ਸਕੂਲ ਵਾਲੇ ਤੇ ਕੁਝ ਆਹ ਵੈਨ ਵਾਲੇ। ਇਹ ਤਾਂ ਬੱਸ ਖਾਣ ਪੀਣ ਬਾਹਰੋਂ ਬਾਹਰ ਸਰੀ ਜਾਂਦੈ, ਘਰ ਦੀ ਜ਼ਮੀਨ ਇਸੇ ਕਰਕੇ। ਉੇਹ ਜਾਣੇ, ਚਰਨੋਂ ਕਹਿੰਦੀ ਹੈ ਕਿ ਵੀਰਾ ਇੱਕ ਵਾਰ ਪੜ੍ਹਾ ਦੇ ਕਨੇਡੇ ਮੈਂ ਲੈ ਜਾਊਂ ਫਿਰ ਸਾਰੀ ਉਮਰ ਸੁੱਖ ਭੋਗੋਗੇਂ।”
“ਹਲਾ ਚਰਨੋਂ ਕੋਲ ਭੇਜਣ ਲਈ ਪੜ੍ਹਾ ਰਹੇ ਹੋਂ। ਆਪਣੀ ਜ਼ਮੀਨ ਕਾਹਦੇ ਵਾਸਤੇ ਹੈ?”
“ਚਾਚਾ ਜ਼ਮੀਨ ਸਹੁਰੀ ਨਾਲ ਕੁਝ ਨਹੀਂ ਬਣਦਾ। ਬੰਕ ਦੀਆਂ ਕਿਸ਼ਤਾ ਹੀ ਮੋੜਣੀਆਂ ਮੁਸ਼ਕਲ ਹੋ ਜਾਂਦੀਆ ਨੇ।ਆਹ ਚਾਰ ਕਿੱਲੇ ਨਹਿਰ ਵਾਲੇ ਤਾਂ ਠੇਕੇ ਉਪਰ ਹੀ ਰਹਿੰਦੇ ਆ, ਤੇ ਉਹੋ ਪੈਸੇ ਬੰਕ ਦੀਆਂ ਕਿਸ਼ਤਾਂ ਵਿੱਚ ਚਲੇ ਜਾਂਦੇ ਨੇ ਬਾਹਰੋਂ ਬਾਹਰ, ਤੇ ਬਾਕੀ ਚਾਰ ਕਿੱਲੇ ਕਮਾਈ ਵਾਸਤੇ ਨੇ। ਕੁਝ ਨਾ ਪੁੱਛ ਕਿਵੇਂ ਜੱਟ ਦਿਨਾਂ ਨੂੰ ਧੱਕਾ ਦੇ ਰਿਹਾ ਹੈ। ਤੇ ਭਲਾ ਤੂੰ ਦੱਸ ਇਹ ਕਿਹੜੇ ਪਚੜੇ ਵਿੱਚ ਫਸ ਗਿਐਂ। ਜਿੰਨਾ ਨਾਹ ਲਿਆ ਓਨਾ ਹੀ ਬਹੁਤ ਹੈ ਲਾਹਾ ਵਗਦੀ ਗੰਗਾ ਦਾ, ਜਿੰਨਾ ਪੜ੍ਹ ਲਿਆ ਓਨਾ ਹੀ ਚੰਗਾ, ਲਾ ਦੇ ਜੀਤੇ ਨੂੰ ਵੀ ਵੱਗ ਦੇ ਮਗ਼ਰ ਵਾਗੀ ਦਾ ਖਰਚਾ ਤਾਂ ਬਚਾ।”
    “ਓ ਨਹੀਂ ਭਤੀਜ, ਗੱਲ ਤਾਂ ਤੇਰੀ ਵੀ ਠੀਕ ਆ, ਪਰ ਮਨ ਨਹੀਂ ਮੰਨਦਾ, ਇੱਕੋ ਇੱਕ ਮੁੰਡਾ, ਮਿੱਟੀ ਵਿੱਚ ਰੋਲਣ ਨੂੰ ਜੀਅ ਨਹੀਂ ਕਰਦਾ। ਵਾਹ ਰਹੀ ਤਾਂ ਸ਼ਹਿਰ ਤਾਂ ਭੇਜਾਂਗੇ ਹੀ। ਤੂੰ ਦੱਸ ਪਈ ਕੀ ਖਰਚਾ ਆਉਂਦਾ ਹੈ?”
ਨੰਬਰਦਾਰ ਨੇ ਇੱਕ ਹਉਕਾ ਲਿਆ, ਰਾਮੇ ਵੱਲ ਨੀਝ ਲਾ ਕੇ ਦੇਖਿਆ, ਤੇ ਫਿਰ ਸਾਰਾ ਖਰਚਾ ਗਿਣਾ ਦਿੱਤਾ; ਇੰਨੇ ਸਕੂਲ ਦੇ, ਇੰਨੇ ਕਿਤਾਬਾਂ ਦੇ ਇੰਨੇ ਕਾਪੀਆ ਦੇ, ਇੰਨੇ ਵਰਦੀ ਦੇ, ਤੇ ਇੰਨੇ ਸਕੂਲ ਦੀ ਬੱਸ ਦੇ। ਕੁਲ ਮਿਲਾ ਕੇ ਪੰਜਾਹ ਹਜ਼ਾਰ ਦਾ ਕਰਚਾ ਜੋੜ ਲਿਆ। ਰਾਮਾ ਸੁਣਦਾ ਜਾ ਰਿਹਾ ਸੀ ਤੇ ਉਸ ਦਾ ਦਿਲ ਘਟਦਾ ਜਾ ਰਿਹਾ ਸੀ। ਇੰਨਾ ਖਰਚਾ ਉਹ ਕਿਵੇਂ ਦੇਵੇਗਾ। ਪਰ ਫਿਰ ਇੱਕ ਸੋਚ ਨਾਲ ਬਿਸ਼ਨੀ ਨਾਲ ਸਲਾਹ ਕਰਨ ਵਾਸਤੇ ਉਹ ਸਾਰਾ ਕੁਝ ਸਮਝ ਕੇ ਘਰ ਆ ਗਿਆ।
    “ਹਾਏ ਮੈਂ ਮਰਜਾਂ, ਏਨਾ ਖਰਚਾ? ਕਿੱਦਾਂ ਪੂਰੀ ਪਊ? ਆਪਾਂ ਤਾਂ ਹਾਂ ਹੀ ਇੱਕਲੇ, ਨਾ ਕੋਈ ਹੋਰ ਕੰਮ ਕਾਰ ਨਾ ਆਹਰ ਪਾਹਰ, ਲੈ ਕੇ ਚਾਰ ਸਿਆੜ ਰਹਿ ਗਏ ਨੇ ਬਾਪੂ ਦੀ ਪੈਲ਼ੀ ਚੋਂ।” 
    “ਪਈ ਬਿਸ਼ਨੀਏ, ਮੁੰਡਾ ਤਾਂ ਪੜ੍ਹਾਉਣਾ ਹੀ ਪਊ। ਹੁਣ ਨਿਕਲੇ ਹਾਂ ਤਾਂ ਘਰ ਨਹੀਂ ਬੈਠ ਸਕਦੇ ਨਾ।” ਬਿਸ਼ਨੀ
    “ਫਿਰ ਕੀ ਸਲਾਹ ਹੈ?”
    “ਸਲਾਹ ਕੀ ਹੈ, ਕੱਲ ਆਪਣਾ ਅਜੀਤ ਸਿਹੁੰ ਵੀ ਜਾਊਗਾ ਸ਼ਹਿਰ ਨੰਬਰਦਾਰਾਂ ਦੇ ਮੁਡਿਆਂ ਨਾਲ ਬੱਸ ਵਿੱਚ ਬਹਿ ਕੇ। ਦੇਖੀ ਜਾਊ, ਕੲੌ ਪਰਲੋ ਤਾਂ ਨਹੀਂ ਆ ਜਾਂਦੀ। ਬੱਚੇ ਪੜ੍ਹ ਜਾਣ ਤਾਂ ਕੁੱਲ ਬਦਲ ਜਾਂਦੀ ਹੈ, ਉਹ ਜਾਣੇ ਆਪਣੀ ਜੂਨ ਤਾਂ ਗਈ। ਹੁਣ ਅੱਗਾ ਹੀ ਸੰਵਾਰ ਲਈਏ।”
ਅਗਲੇ ਦਿਨ ਰਾਮੇ ਨੇ ਸ਼ਹਿਰ ਜਾ ਕੇ ਮੁੰਦੇ ਦਾ ਦਾਖ਼ਲਾ ਕਰਵਾ ਲਿਆ। ਵਰਦੀ ਵੀ ਖਰੀਦ ਲਈ, ਕਿਤਾਬਾਂ, ਕਿਤਾਬਾਂ ਵਾਲਾ ਬਸਤਾ, ਨਵਾਂ ਸਕੂਲ, ਨਵੇਂ ਚਾਅ ਤੇ ਹੋਰ ਕਿੰਨਾ ਕੁਝ ਲੈ ਕੇ ਉਹ ਘਰ ਪਰਤਿਆ। ਬਿਸ਼ਨੀ ਹਰ ਚੀਜ਼ ਨੂੰ ਹੱਥ ਲਾ ਲਾ ਵੇਖੇ, ਰਾਮਾ ਨਵੇਂ ਬਣੇ ਦੁਕਾਨਦਾਰ ਵਾਂਗ ਫਟਾਫਟ ਉਹਨਾਂ ਦੀ ਕੀਮਤ ਦੱਸੀ ਜਾਵੇ। ਉਹ ਇੱਕ ਸੁਪਨਾ ਖਰੀਦ ਰਹੇ ਸਨ। ਸੁਪਨਾ ਜੋ ਸ਼ਾਇਦ ਛਿਨ ਭੰਗਰ ਦਾ ਹੋਵੇ।
    ਪਹਿਲੇ ਮਹੀਨੇ, ਰਾਮੇ ਨੂੰ ਸਕੂਲ ਵਾਲਿਆਂ ਬੁਲਾਇਆ। ਉਹ ਬੜੀ ਸੁਹਣੀ ਪੋਚਵੀਂ ਪੱਗ ਬੰਨ੍ਹ ਕੇ ਗਿਆ, ਪੂਰਾ ਸਰਦਾਰ ਬਣ ਕੇ, ਪਰ ਉਹਨਾਂ ਅੱਗੋਂ ਹੋਰ ਹੀ ਨਵਾਂ ਪਚੜਾ ਪਾ ਦਿੱਤਾ। ਜੀਤਾ ਪੜ੍ਹਣ ਵਿੱਚ ਤਾਂ ਚੰਗਾ ਸੀ ਪਰ  ਇਸ ਸਕੂਲ ਦੇ ਮੁਤਾਬਕ ਉਹ ਬੜਾ ਕਮਜ਼ੋਰਾ ਸੀ। ਇਸ ਲਈ ਉਸ ਨੂੰ ਟਿਊਸ਼ਨ ਦੀ ਲੋੜ ਸੀ। ਟਿਊਸ਼ਨ ਪਿੰਡ ਵਿੱਚ ਤਾਂ ਮਿਲ ਨਹੀਂ ਸੀ ਸਕਦੀ, ਇਸ ਲਈ ਸ਼ਹਿਰ ਵਿੱਚ ਹੀ ਕੋਈ ਇੰਤਜ਼ਾਮ ਕਰਨਾ ਲਈ ਕਿਹਾ ਗਿਆ। ਰਾਮੇ ਨੇ ਇੱਕ ਮਾਸਟਰ ਦੀ ਮਿੰਨਤ ਕੀਤੀ ਤਾਂ ਉਹ ਸ਼ਾਮ ਨੂੰ ਦੋ ਘੰਟੇ ਲਾਉਣੇ ਮੰਨ ਗਿਆ। ਰਾਮਾ ਉਸ ਲਈ ਉਸ ਦਾ ਬੜਾ ਸ਼ੁਕਰਗੁਜ਼ਾਰ ਸੀ। ਬੱਸ ਵਾਲੇ ਕਹਿਣ ਕਿ ਅਸੀਂ ਜੀਤੇ ਲਈ ਵੱਖਰਾ ਚੱਕਰ ਨਹੀਂ ਲਾ ਸਕਦੇ। ਸੋ ਹਰ ਰੋਜ਼ ਸਾਮ ਨੂੰ ਪੜ੍ਹ ਕੇ ਪਿੰਡ ਵਾਸਤੇ ਆਉਂਦੀ ਮਿੰਨੀ ਬੱਸ ਦਾ ਪ੍ਰਬੰਧ ਕਰਨਾ ਪਿਆ। ਖਰਚਾ ਹੋਰ ਵੱਧ ਗਿਆ। ਟਿਊਸ਼ਨ ਵਾਲਾ ਚੰਗੀ ਤਰਹਾਂ ਪੜ੍ਹਾਵੇ ਇਸ ਲਈ ਉਸ ਨੇ ਜੀਤੇ ਹੱਥ ਦਧ ਭੇਜਣਾ ਸ਼ੁਰੂ ਕਰ ਦਿੱਤਾ। ਉਹ ਜਾਣਦਾ ਸੀ ਪਿੰਡ ਦਾ ਦੁੱਧ ਸ਼ਹਿਰ ਵਿੱਚ ਰਹਿਣ ਵਾਲੇ ਦੀ ਕਮਜ਼ੋਰੀ ਹੁੰਦਾ ਹੈ। ਸੋ ਜੀਤਾ ਸਵੇਰੇ ਦੁੱਧ ਦੀ ਛੋਟੀ ਜਿਹੀ ਡਰੰਮੀ ਲੈ ਕੇ ਬੱਸ ਵਿੱਚ ਜਾਂਦਾ। ਉਸ ਦੇ ਬਾਰੇ ਬਸਤੇ ਨਾਲ ਤਿੰਨ ਕਿਲੋ ਦਾ ਭਾਰ ਹੋਰ ਜੁੜ ਗਿਆ। ਕਿੰਨਾ ਬੋਝ ਪੈ ਗਿਆ ਸੀ ਵਿਚਾਰੇ ਅਲੂੲਂੇਂ ਜਿਹੇ ਮੁੰਡੇ ‘ਤੇ। ਬਿਸ਼ਨੀ ਦੁੱਧ ਪਿਆਉਂਦੀ, ਘਿਉ ਖੁਆਉਂਦੀ ਤਾਂ ਕਿ ਮੁੰਡਾ ਇਸ ਬੋਝ ਨੂੰ ਚੁੱਕ ਸਕੇ।
    ਸਰਦੀਆਂ ਵਿੱਚ ਜਦੋਂ ਜੀਤਾ ਘਰੋਂ ਮੂੰਹ ਹਨੇਰੇ ਹੀ ਘਰੋਂ ਨਿਕਲ ਜਾਂਦਾ। ਬੱਸ ਵਾਲੇ ਪੰਜ ਵਜੇ ਆ ਕੇ ਪਿੰਡ ਵਿੱਚ ਹਾਰਨ ਮਾਰ ਦਿੰਦੇ। ਸਾਰਾ ਦਿਨ ਸ਼ਹਿਰ ਰਹਿ ਕੇ ਘਰ ਪਰਤਦੇ ਨੂੰ ਦੇਖ ਕੇ ਬਿਸ਼ਨੀ ਹਉਕੇ ਭਰਦੀ। ਪਿੰਡ ਵਿੱਚ ਜੀਤੇ ਦੇ ਹਾਣਦੇ ਮੁੰਡੇ ਖੇਡਦੇ ਦੇਖ ਕੇ ਉਸ ਦਾ ਰੁੱਗ ਭਰਿਆ ਜਾਂਦਾ ਹੈ। ਉਹ ਸੋਚਦੀ ਕਿਹੋ ਜਿਹੀਆ ਪੜ੍ਹਾਈਆ ਆ ਗਈਆ ਨੇ ਖਾਣ ਖੇਡਣ ਦੇ ਦਿਨ ਨੇ ਇਹ ਵਿਚਾਰੇ ਬਸਤਿਆਂ ਦਾ ਭਾਰ ਢੋਅ ਰਹੇ ਨੇ। ਭਰ ਸਰਦੀ ਦੇਖ ਕੇ ਰਾਮੇ ਤੋਂ ਰਿਹਾ ਨਾ ਗਿਆ, ਉਸ ਨੇ ਬਿਸ਼ਨੀ ਨਾਲ ਸਲਾਹ ਕੀਤੇ ਬਿਨਾਂ ਹੀ ਸ਼ਹਿਰ ਜਾ ਕੇ ਆਪਣੇ ਲਈ ਇੱਕ ਕਮਰਾ ਦੇਖ ਆਇਆ। ਸਕੂਲ ਦੇ ਨੇੜੇ ਹੀ ਬਾਹਰਲੀ ਬਸਤੀ ਵਿੱਚ ਇੱਕ ਕਮਰਾ ਮਿਲ ਗਿਆ। ਬਿਸ਼ਨੀ ਨੇ ਜਦੋਂ ਸੁਣਿਆ ਤਾਂ ਹੈਰਾਨ ਰਹਿ ਗਈ।
    “ਤੇਰਾ ਡਮਾਕ ਖਰਾਬ ਹੋ ਗਿਆ? ਪਿੰਡ ਛੱਡ ਕੇ ਕਿੱਥੇ ਜਾਵਾਂਗੇ। ਪਿਊ ਦਾਦੇ ਦੀ ਬਹਿਕ, ਜੱਦੀ ਜ਼ਮੀਨ, ਤੇ ਹੁਣ  ਸ਼ਹਿਰ ਜਾ ਕੇ ਬਹਿ ਰਵ੍ਹਾਗੇਂ। ਕੌਈ ਨੌਕਰੀ ਮਿਲ ਗਈ ਹੈ ਤੈਨੂੰ ਜਾਂ ਸਰਪੰਚੀ। ਕਿਉਂ ਤੂੰ ਹੁਣ ਬੁੱਢੇ ਵਾਰੇ ਸ਼ਹਿਰ ਵਿੱਚ ਹੱਡ ਰੋਲਣੇ ਮੰਨ ਗਿਐਂ।”
    “ਓ ਗੁੱਸਾ ਨਹੀਂ ਕਰੀਦਾ, ਭਲੀਏ ਲੋਕੇ, ਹੁਣ ਓਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਤੋਂ ਕਾਹਦਾ ਭੱਜਣਾ, ਤੂੰ ਤਿਆਰੀਆਂ ਵੱਟ, ਆਪਾਂ ਸ਼ਹਿਰ ਜਾ ਕੇ ਰਹਿ ਲਾਂਗੇ, ਚਲੋ ਮੁੰਡਾ ਪੜ੍ਹ ਜਾਊ ਤਾਂ ਕਿਸੇ ਸਿਰੇ ਵੀ ਹੋ ਜਾਂਗੇ।”
    ਅਸਲ ਵਿੱਚ ਅੱਜ ਜਦੋਂ ਉਹ ਸ਼ਹਿਰ ਜੀਤੇ ਦੇ ਮਾਸਟਰ ਨੂੰ ਮਿਲਣ ਗਿਆ ਤਾਂ ਉੱਥੇ ਉਸ ਨੇ ਮਾਸਟਰ ਦੇ ਮੁੰਡੇ ਨੂੰ ਦੇਖਿਆ ਸੀ। ਉਹ ਪੜ੍ਹ ਲਿਖ ਕੇ ਇੰਨੀਅਰ ਜਾ ਲੱਗਿਆ ਸੀ ਤੇ ਹੁਣ ਦਸ ਦਸ ਹਜ਼ਾਰ ਦੀਆਂ ਚਾਰ ਗੁੱਟੀਆ ਬੰਨ੍ਹ ਕੇ ਲਿਆਉਂਦਾ ਸੀ। ਰਾਮੇ ਨੇ ਫਟਾ ਫਟਾ ਹਿਸਾਬ ਲਾ ਲਿਆ ਕਿ ਇਹ ਮੁੰਡਾ ਪੰਜ ਲੱਖ ਦੇ ਲਾਗੇ ਚਾਗੇ ਹੀ ਕਮਾਈ ਕਰ ਲੈਂਦਾ ਹੈ ਤੇ ਜੇ ਇਹ ਇੰਜਨੀਅਰ ਬਣ ਸਕਦਾ ਹੈ ਤਾਂ ਜੀਤਾ ਕਿਉਂ ਨਹੀਂ। ਕੀ ਕਮੀ ਹੈ ਉਸ ਦੇ ਖੂਨ ਵਿੱਚ, ਰਹੀ ਗੱਲ ਪੜ੍ਹਾਈ ਦੀ ਇਸ ਤੋਂ ਉਹ ਪਿੱਛੇ ਹਟਣ ਵਾਲਾ ਨਹੀਂ। ਮਾਸਟਰ ਨੇ ਰਾਮੇ ਦੀ ਬੜੀ ਖਾਤਰ ਕੀਤੀ, ਰੋਟੀ ਚਾਹ, ਤੇ ਫਿਰ ਉਸ ਨਾਲ ਪਿੰਡ ਦੀਆਂ ਗੱਲਾਂ ਕਰਦਾ ਰਿਹਾ।
    ਜ਼ਮੀਨ ਦਾ ਹਿਸਾਬ ਕਿਤਾਬ ਲਾ ਕੇ ਉਸ ਨੇ ਰਾਮੇ ਨੂੰ ਦੱਸ ਦਿੱਤਾ ਕਿ ਜੇ ਉਹ ਜ਼ਮੀਨ ਵੇਚ ਕੇ ਸ਼ਹਿਰ ਬਹਿ ਕੇ ਬੈਂਕ ਦਾ ਵਿਆਜ ਹੀ ਖਾ ਲਵੇ ਤਾਂ ਉਹ ਜਿਆਦਾ ਸੌਖਾ ਹੋ ਸਕਦਾ ਸੀ। ਸਾਢੇ ਤਿੰਨ ਕਿੱਲੇ ਜ਼ਮੀਨ ਚਾਰ ਲੱਖ ਕਿੱਲੇ ਦੇ ਹਿਸਾਬ ਨਾਲ ਚੋਦਾਂ ਲੱਖ ਦੇ ਲਾਗੇ ਚਾਗੇ ਜਾ ਬਹਿੰਦੀ ਸੀ। ਤੇ ਸ਼ਹਿਰ ਵਿੱਚ ਜਿਸ ਕੋਲ ਚੋਦਾਂ ਲੱਖ ਹੋਵੇ ਉਹ ਬਾਦਸ਼ਾਹ ਸੀ। ਚੰਗੀ ਕੋਠੀ ਤੇ ਬੂਹੇ ਤੇ ਕਾਰ। ਆਪਣਾ ਪੈਸਾ ਬੈਂਕ ਵਿੱਚ ਤੇਰਾਂ ਫੀਸਦੀ ਦੇ ਵਿਆਜ ਨਾਲ ਚੋਦਾਂ ਹਜ਼ਾਰ ਮਹੀਨੇ ਦਾ ਬਣ ਜਾਣੈ ਤੇ ਵਿਹਲੇ ਬਹਿ ਕੇ ਨਾਲ ਮਸਤੀ ਮਾਰੋ ਤੇ ਨਾਲੇ ਮੁੰਡੇ ਨੂੰ ਪੜ੍ਹਾ ਲਉ।
    ਅਗਲੇ ਦਿਨ ਹੀ ਰਾਮੇ ਨੇ ਨੰਬਰਦਾਰ, ਸਰਪੰਚ ਤੇ ਸੁੰਦੇ ਸ਼ਾਹ ਨੂੰ ਜ਼ਮੀਨ ਦੇ ਵਿਕਾਊ ਕਰ ਦੇਣ ਲਈ ਕਹਿ ਦਿੱਤਾ। ਦੋ ਚਾਰ ਮਹੀਨੇ ਬਾਅਦ ਸੋਦਾ ਹੋ ਗਿਆ। ਪੈਸੇ ਪੁਰੇ ਤਾਂ ਨਾ ਮਿਲੇ ਪਰ ਘੱਟ ਵੀ ਨਹੀਂ ਸਨ। ਜ਼ਮੀਨ ਲੈਣ ਵਾਲੇ ਨੇ ਜ਼ਮੀਨ ਦੇਖ ਕੇ ਵੱਧ ਤੋਂ ਵੱਧ ਮੁੱਲ ਪਾ ਦਿੱਤਾ ਸੀ। ਕੁਲ ਮਿਲਾ ਕੇ ਬਾਰਾਂ ਲੱਖ ਕੱਟ ਕਟਾ ਕੇ ਹੱਥ ਆਏ। ਸਾਰੇ ਪਿੰਡ ਵਿੱਚ ਧੁੰਮ ਪੈ ਗਈ, ਪਈ ਰਾਮੇ ਨੇ ਜ਼ਮੀਨ ਵੇਚ ਦਿੱਤੀ। ਫਿਰ ਨੇ ਆਪਣੇ ਘਰ ਵਾਲੀ ਥਾਂ ਦਾ ਵੀ ਸੌਦਾ ਕਰ ਲਿਆ ਤੇ ਰਾਮਾ ਇਸ ਤਰ੍ਹਾਂ ਪਿੰਡ ਛੱਡ ਕੇ ਸ਼ਹਿਰ ਆ ਗਿਆ। ਨੰਬਰਦਾਰ ਦੇ ਮੁੰਡੇ ਟਰਾਲੀ ਵਿੱਚ ਉਸ ਦਾ ਸਾਮਾਨ ਸ਼ਹਿਰ ਛੱਡ ਗਏ।
    ਸ਼ਹਿਰ ਵਿੱਚ ਉਸ ਨੇ ਮਹਿੰਗੇ - ਸਸਤੇ ਦੋ ਕੋਠੇ ਛੱਤ ਲਏ । ਰਹਿਣ ਦਾ ਜੁਗਾੜ ਤਾਂ ਬਣ ਗਿਆ ਪਰ ਉਹ ਆਪਣਾ ਡੰਗ ਵੱਛਾ ਬਹੁਤੀ ਦੇਰ ਆਪਣੇ ਕੋਲ ਨਾ ਰੱਖ ਸਕਿਆ। ਸ਼ਹਿਰ ਵਿੱਚ ਦੁੱਧ ਦਾ ਸੁਖ ਤਾਂ ਲਿਆ ਜਾ ਸਕਦਾ ਸੀ ਪਰ ਮੁੱਲ ਦੇ ਪੱਠੇ ਲਿਆ ਕੇ ਪਾਉਣੇ ਬੜਾ ਮੁਸ਼ਕਲ ਕੰਮ ਸੀ। ਦੁੱਧ ਤਾਂ ਮੁੱਲ ਵੀ ਲਿਆ ਜਾ ਸਕਦਾ ਸੀ। ਸੋ ਕੰਮ ਸ਼ੁਰੂ ਹੋ ਗਿਆ। ਮੁੰਡਾ ਸੌਖਾ ਤਾਂ ਹੋ ਗਿਆ ਪਰ ਸਾਰਾ ਟੱਬਰ ਜਰੂਰ ਟੰਗਿਆ ਗਿਆ।
    ਮਾਸਟਰ ਦੀ ਸਲਾਹ ਨਾਲ ਉਸ ਨੇ ਪੈਸੇ ਬੈਂਕ ਵਿੱਚ ਰੱਖ ਦਿੱਤੇ ਤੇ ਰਾਮਾ ਸਰਦਾਰ ਬਣ ਕੇ ਬੈਂਕ ਦਾ ਮਾਲਕ ਬਣ ਗਿਆ। ਹਰ ਚੜ੍ਹੇ ਮਹੀਨੇ ਉਹ ਬੈਂਕ ਜਾ ਕੇ ਪੈਸੇ ਲੈ ਆਉਂਦਾ। ਚਿੱਟੇ ਕੱਪੜੇ, ਨਾ ਕੋਈ ਕੰਮ ਨਾ ਕਾਰ। ਸਾਰਾ ਦਿਨ ਵਿਹਲੇ ਜਾਂ ਪੈ ਲਿਆ ਜਾਂ ਚਾਰ ਬੰਦਿਆ ਵਿੱਚ ਜਾ ਕੇ ਬਹਿ ਲਿਆ। ਉਸ ਨੂੰ ਸਮਝ ਆਉਂਣੀ ਸ਼ੁਰੂ ਹੋ ਗਈ ਸੀ ਕਿ ਸ਼ਹਿਰ ਵਿੱਚ ਅਖ਼ਬਾਰ ਬੜੇ ਕੰਮ ਦੀ ਚੀਜ਼ ਹੁੰਦੀ ਹੈ ਤੇ ਅਖ਼ਬਾਰ ਕੋਲ ਹੋਵੇ ਤਾਂ ਸਿਆਣਪ ਵੀ ਨਾਲ ਆ ਜਾਂਦੀ ਹੈ। ਦੋ ਚਾਰ ਵਰ੍ਹੇ ਉਸ ਨੇ ਪੈਸਿਆਂ ਦਾ ਸੁੱਖ ਲਿਆ ਪਰ ਜਿਵੇਂ ਹਰ ਸਾਲ ਕਿਸੇ ਵੀ ਕਿਸਾਨ ਦੀ ਫਸਲ ਓਨੀ ਵਧੀਆ ਨਹੀਂ ਹੁੰਦੀ ਜਿੰਨੀ ਉਹ ਸੋਚਦਾ ਹੁੰਦਾ ਹੈ ਇਸ ਲਈ ਉਸ ਦੇ ਵੀ ਮਾੜੇ ਦਿਨ ਸ਼ੁਰੂ ਹੋ ਗਈ।
    ਸਰਕਾਰੀ ਬੈਂਕਾਂ ਦਾ ਵਿਆਜ ਸਰਕਾਰ ਨੇ ਘਟਾ ਦਿੱਤਾ ਸੀ। ਬਾਰਾਂ ਤੋਂ ਗਿਆਰਾਂ, ਤੇ ਫਿਰ ਹੌਲੀ ਹੌਲੀ ਪੂਰਨਮਾਸ਼ੀ ਦੇ ਚੰਨ ਵਾਂਗ ਇਹ ਵਿਆਜ ਘੱਟ ਹੋਣਾ ਸ਼ੁਰੂ ਹੋ ਗਿਆ। ਇਹ ਮੰਦੀ ਦਾ ਜ਼ਮਾਨਾ ਸੀ।ਬਾਜ਼ਾਰ ਵਿੱਚ ਮੰਦਵਾੜਾ ਸੀ। ਹਰ ਕੋਈ ਇਹੋ ਆਖਦਾ ਸੀ ਕਿ ਬਾਜ਼ਾਰ ਵਿੱਚ ਪੈਸਾ ਹੈ ਨਹੀਂ। ਬਾਜ਼ਾਰ ਵਿੱਚ ਵਿਦੇਸ਼ੀ ਕੰਪਨੀਆ ਧੜਾਧੜ ਦਾਖ਼ਲ ਹੋ ਰਹੀਆਂ ਸਨ। ਘੱਟ ਕੀਮਤਾਂ ਦੇਖ ਕੇ ਹਰ ਕੋਈ ਸਸਤੀ ਚੀਜ਼ ਹੀ ਖਰੀਦਣਾ ਚਾਹੁੰਦਾ ਸੀ। ਵਿਆਜ ਦੀ ਦਰ ਘੱਟ ਕੇ ਅੱਠ ਫੀਸਦੀ ਰਹਿ ਗਈ ਸੀ। ਰਾਮੇ ਦੀ ਆਮਦਨ ਵੀ ਘੱਟ ਗਈ ਸੀ। ਪਹਿਲਾਂ ਉਹ ਦਸ ਹਜ਼ਾਰ ਰੁਪਈਆ ਠੋਕ ਕੇ ਲੈ ਆਉਂਦਾ ਸੀ ਪਰ ਹੁਣ ਇਹ ਘੱਟ ਕੇ ਸੱਤ ਹਜ਼ਾਰ ਰਹਿ ਗਿਆ ਸੀ। ਦਿਨੋ ਦਿਨ ਘੱਟਦੀ ਜਾ ਰਹੀ ਵਿਆਜ ਦਰ ਦੇਖ ਕੇ ਉਹ ਡੂੰਘੀ ਚਿੰਤਾ ਵਿੱਚ ਫਸ ਜਾਂਦਾ। ਉਧਰ ਮੁੰਡੇ ਦੀ ਪੜ੍ਹਾਈ ਦਾ ਖਰਚਾ ਵਧਦਾ ਜਾ ਰਿਹਾ ਸੀ। ਟਿਉਸ਼ਨ ਤਕਰੀਬਨ ਹਰ ਵਿਸ਼ੇ ਵਿੱਚ ਰੱਖਣੀ ਪੈ ਰਹੀ ਸੀ। ਦੁਰ ਥਾਂਈ ਜਾਣ ਕਰਕੇ ਉਹ ਔਖਾ ਸੀ ਤੇ ਕਈ ਦਿਨਾਂ ਤੋਂ ਮੋਟਰ ਸਾਈਕਲ ਦੀ ਮੰਗ ਕਰੀ ਜਾ ਰਿਹਾ ਸੀ।ਦਸਵੀਂ ਵਿੱਚ ਪੜ੍ਹਦੇ ਹੋਣ ਕਰਕੇ ਉਹ ਹੁਣ ਜੁਆਨ ਹੋ ਚੱਲਿਆ ਸੀ। ਉਂਜ ਪੜ੍ਹਣ ਵਿੱਚ ਉਹ ਸਾਰੇ ਸਕੂਲ ਵਿੱਚੋਂ ਮੋਹਰੀ ਸੀ। ਉਸ ਦੀ ਪੜ੍ਹਾਈ ਵੱਲ ਦੇਖ ਕੇ ਇੱਕ ਗੱਲ ਦੀ ਤਸੱਲੀ ਉਸ ਨੂੰ ਜਰੂਰ ਸੀ ਕਿ ਉਸ ਦਾ ਇੱਕ ਵੀ ਪੈਸਾ ਅੰਞਾਈ ਨਹੀਂ ਸੀ ਜਾ ਰਿਹਾ। ਉਹ ਖ਼ੁਸ਼ ਸੀ ਕਿ ਉਸ ਦਾ ਮੁੰਡਾ ਤਾਂ ਹੋਣਹਾਰ ਸੀ। ਉਹ ਤੇ ਬਿਸ਼ਨੀ ਸੋਚਦੇ ਕਿ ਮੁੰਡੇ ਨੇ ਉਹਨਾਂ ਦੀ ਲੱਜ ਪਾਲ਼ੀ ਸੀ। ਸਕੂਲ ਵਾਲੇ ਅਜੀਤਪਾਲ ਉਪਰ ਅਸ਼ ਅਸ਼ ਕਰਦੇ ਸਨ। ਦਸਵੀ ਦੇ ਬੋਰਡ ਦੇ ਇਮਤਿਹਾਨ ਹੋਣ ਕਰਕੇ ਉਹ ਉਹਨਾਂ ਨੂੰ ਪੂਰਾ ਜੋਰ ਲਾ ਦੇਣ ਲਈ ਆਖ ਰਹੇ ਸਨ। ਕਦੇ ਕਦੇ ਅਜੀਤਪਾਲ ਆਖ ਦਿੰਦਾ ਕਿ ਉਸ ਦਾ ਘਰ ਉਸ ਦੇ ਮੁਤਾਬਕ ਨਹੀਂ ਹੈ। ਘਰ ਸੁਹਣਾ ਹੋਣਾ ਚਾਹੀਦਾ ਹੈ ਤਾਂ ਕਿ ਉਸ ਦੇ ਦੋਸਤ ਮਿਤਰ ਘਰ ਆ ਸਕਣ। ਸਕੂਲ ਵਿੱਚ ਉਹਨਾਂ ਨਾਲ ਫਰਨ ਫਰਨ ਅੰਗਰੇਜੀ ਬੋਲਦਾ ਦੇਖ ਰਾਮਾ ਫੁਲਿਆ ਨਹੀਂ ਸੀ ਸਮਾਉਂਦਾ। ਉਹ ਆਖਦਾ ‘ਦੇਖ ਬਿਸ਼ਨੀਏ ਆਪਣਾ ਜੀਤਾ ਅੰਗਰੇਜਾਂ ਆਂਗੂੰ ਬੋਲਦਾ ਹੈ।’ ਇਹ ਦੇਖ ਕੇ ਦੋਵੇਂ ਜੀਅ ਮਨ ਹੀ ਮਨ ਵਿੱਚ ਖੁਸ਼ ਹੁੰਦੇ।
    ਦਸਵੀਂ ਦੀ ਪ੍ਰੀਖਿਆ ਵਿੱਚ ਅਜੀਤਪਾਲ ਸਾਰੇ ਬੋਰਡ ਚੋਂ ਤੀਜੇ ਨੰਬਰ ਉਪਰ ਆਇਆ। ਆਪਣੇ ਜਿਲ੍ਹੇ ਵਿੱਚ ਪਹਿਲੇ ਨੰਬਰ ਉਪਰ, ਤੇ ਸਕੂਲ ਵਾਲੇ ਉਸ ਉਪਰ ਰੱਜ ਕੇ ਮਾਣ ਕਰ ਰਹੇ ਸਨ।
    ‘ਅਜੀਤ ਪਾਲ ਯੂ ਮਸਟ ਡੂ ਸਮਥਿੰਗ ਟੂ ਮੇਕ ਅਸ ਪਰਾਉਡ। ਗੋ ਇੰਨ ਫਾਰ ਇੰਜਨੀਅਰਿੰਗ।” ਸਕੂਲ ਦੇ ਪ੍ਰਿੰਸੀਪਲ ਦੇ ਇਹ ਸ਼ਬਦ ਰਾਮੇ ਦੀ ਹਿੱਕ ਉੱਤੇ ਉਕਰੇ ਗਏ ਤੇ ਉਸ ਨੇ ਜੀਤੇ ਤੋਂ ਇਹਨਾਂ ਦਾ ਅਰਥ ਪੁੱਛ ਕੇ ਆਪਣੀ ਸਹਿਮਤੀ ਦੇ ਦਿੱਤੀ। ਉਸ ਦੀਆਂ ਅੱਖਾਂ ਸਾਹਮਣੇ ਤਾਂ ਚਾਲੀ ਹਜ਼ਾਰ ਦੇ ਹਰੇ ਹਰੇ ਨੋਟ ਨੱਚ ਰਹੇ ਸਨ। ਮਨ ਹੀ ਮਨ ਵਿੱਚ ਉਸ ਨੇ ਹਿਸਾਬ ਲਾ ਲਿਆ ਕਿ ਚਾਲੀ ਹਜ਼ਾਰ ਪੁਰੇ ਚਾਲੀ ਲੱਖ ਦਾ ਵਿਆਜ ਬਣਦਾ ਹੈ। ਉਸ ਦਾ ਜੀਤਾ ਪੁਰੇ ਪੰਜਾਹ ਲੱਖ ਦਾ ਮਾਲਕ ਹੋਵੇਗਾ। ਉਸ ਦੇ ਪੈਰ ਧਰਤੀ ਉਪਰ ਨਹੀਂ ਸੀ ਲੱਗ ਰਹੇ।
    “ਬਈ ਜੀਤਿਆ ਕਿਂੰਨਾ ਕੁ ਖਰਚਾ ਆ ਜਾਊ, ਤੇਰੇ ਇੰਜਨੀਅਰ ਬਣਨ ਵਿੱਚ।”
    “ਬਾਈ, ਤਿੰਨ ਚਾਰ ਲੱਖ ਤਾਂ ਲੱਗ ਹੀ ਜਾਊ।” ਜੀਤੇ ਨੇ ਇੰਜਨੀਅਰਿੰਗ ਕਾਲਜ ਦੀ ਫੀਸ ਤੇ ਦਾਖ਼ਲੇ ਦਾ ਹਿਸਾਬ ਲਾ ਕੇ ਦੱਸ ਦਿੱਤਾ।
    “ਤੂੰ ਉੱਕਾ ਹੀ ਫਿਕਰ ਨਾ ਕਰ। ਮੈਂ ਤੇਰੇ ਪਿੱਛੇ ਹਾਂ, ਇੱਕ ਵਾਰ ਇੰਜਨੀਅਰ ਬਣ ਦੇ ਦੇਖ ਖਾਂ।” ਉਸ ਨੇ ਜੀਤੇ ਨੂੰ ਹੋਰ ਹੱਲਾ ਸ਼ੇਰੀ ਦੇ ਦਿੱਤੀ।
    ਬਹੁਤ ਕੁਝ ਇਨਸਾਨ ਦੇ ਵੱਸ ਵਿੱਚ ਤਾਂ ਹੈ ਪਰ ਹਾਲਾਤ ਉਸ ਦੇ ਵੱਸ ਨਹੀਂ ਰਹਿੰਦੇ। ਅਮਰੀਕਾ ਉਪਰ ਕਿਸੇ ਅੱਤਵਾਦੀ ਹਮਲੇ ਨਾਲ ਉਸ ਦੀਆਂ ਦੋ ਵੱਡੀਆਂ ਇਮਾਰਤਾਂ ਢਹਿ ਢੇਰੀ ਹੋ ਗਈਆਂ। ਅਮਰੀਕਾ ਦੀ ਨਜ਼ਰ ਵਿੱਚ ਅਫਗਾਨਿਸਤਾਨ ਇਸ ਮਾਮਲੇ ਵਿੱਚ ਦੋਸ਼ੀ ਸੀ ਸੋ ਉਸ ਨੇ ਅਫਗਾਨਿਸਤਾਨ ਵਿੱਚ ਆਪਣੀ ਫੌਜ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਉਹ ਉੱਥੋਂ ਦੇ ਸਰਗਨੇ ਓਸਾਮਾ ਬਿਨ ਲਾਦੇਨ ਦੀ ਭਾਲ ਵਿੱਚ ਸੀ। ਸਾਰਾ ਅਫ਼ਗਾਨਿਸਤਾਨ ਲੜਾਕੂ ਜਹਾਜ਼ਾਂ ਨੇ ਆਪਣੇ ਬੰਬਾਂ ਨਾਲ ਵਿੰਨ੍ਹ ਕੇ ਰੱਖ ਦਿੱਤਾ। ਅਮਰੀਕਾ ਵਿੱਚ ਮੰਦੀ ਅਸਰ ਕਾਰਨ ਬੇਰੁਜ਼ਗਾਰੀ ਨੇ ਪਰ ਮਾਰਨੇ ਸ਼ੁਰੂ ਕਰ ਦਿੱਤੇ। ਅਫ਼ਗਾਨਿਸਤਾਨ ਤੋਂ ਬਾਅਦ ਅਮਮਰੀਕਾ ਦਾ ਨਿਸ਼ਾਨ ਇਰਾਕ ਜਾ ਬਣਿਆ। ਇਰਾਕ ਵੱਲੋਂ ਕੁਝ ਵੀ ਨਾ ਕਹੇ ਜਾਣ ਦੇ ਬਾਵਜੂਦ, ਅਮਰੀਕਾ ਤੇ ਇੰਗਲੈਂਡ ਦੀਆਂ ਫੌਜਾਂ ਨੇ ਉਸ ਉਪਰ ਹਮਲਾ ਕਰ ਦਿੱਤਾ। ਇਧਰ ਆਪਣੇ ਦੇਸ਼ ਵਿੱਚ ਮੰਦੀ ਨੇ ਬਾਜ਼ਾਰ ਦਾ ਲੱਕ ਤੋੜ ਕੇ ਰੱਖ ਦਿੱਤਾ। ਬਾਜ਼ਾਰ ਵਿੱਚ ਵਿਦੇਸ਼ੀ ਮਾਲ ਵਿਕ ਰਿਹਾ ਸੀ, ਪਰ ਦੇਸੀ ਚੀਜ਼ਾਂ ਅਲੋਪ ਹੋ ਰਹੀਆਂ ਸਨ। ਕਾਰਖਾਨੇ ਬੰਦ ਹੋ ਰਹੇ ਸਨ। ਮਜ਼ਦੂਰ ਭੁੱਖੇ ਮਰਨੇ ਸ਼ੁਰੂ ਹੋ ਗਏ ਸਨ। ਦੇਸ਼ ਦੀ ਸੱਭ ਤੋਂ ਵੱਡੀ ਸੁਪਰੀਮ ਕੋਰਟ ਨੇ ਹੜਤਾਲ ਦੇ ਹੱਕ ਉਪਰ ਰੋਕ ਲਾ ਦਿੱਤੀ ਸੀ। ਬੇਕਾਰੀ ਵੱਧ ਰਹੀ ਸੀ। ਪਰ ਸਰਕਾਰ ਕੁਝ ਵੀ ਨਹੀਂ ਸੀ ਕਰ ਸਕਦੀ। ਉਸ ਦੇ ਫੈਸਲੇ ਆਪਣੇ ਨਹੀਂ ਸਨ। ਇੰਜ ਪਰਤੀਤ ਹੁੰਦਾ ਸੀ ਕਿ ਤਾਰ ਬਾਹਰੋਂ ਹਿੱਲਦੀ ਸੀ। ਉਸਦੀਆਂ ਅਦਾਲਤਾਂ ਦੇ ਫੈਸਲੇ ਅਮੀਰਾਂ ਪੱਖੀ ਸਨ। ਮੰਦੀ ਦੇ ਵੱਧਦੇ ਰਝਾਣ ਵਿੱਚ ਬੈਂਕਾਂ ਵਿਆਜਦਰ ਹੋਰ ਘਟਾ ਰਹੀਆ ਸਨ। ਵਿਆਜ ਦਰ ਘੱਟਦੀ ਘੱਟਦੀ ਪੰਜ ਫੀਸਦੀ ਰਹਿ ਗਈ ਸੀ। ਰਾਮੇ ਦੀ ਚਾਦਰ ਹੋਰ ਸੁੰਗਰ ਗਈ ਸੀ। ਨਾ ਇਹ ਪੈਰ ਹੀ ਢੱਕ ਸਕਦੀ ਸੀ ਤੇ ਨਾ ਉਸ ਦਾ ਸਿਰ। ਇਸ ਗੱਲ ਦਾ ਅਹਿਸਾਸ ਉਹਨਾਂ ਨੂੰ ਜਰੂਰ ਹੋ ਗਿਆ ਸੀ। ਖਰਚੇ ਵੱਧ ਰਹੇ ਸਨ। ਪਰ ਪੈਸੇ ਘਟ ਗਏ ਸਨ। ਉਸ ਦੇ ਹੱਥ ਵਿਆਜ ਮਸਾਂ ਹੀ ਚਾਰ ਹਜ਼ਾਰ ਰੁਪਏ ਹੀ ਆਉਂਦਾ ਸੀ। ਵੱਧਦੇ ਖਰਚ ਨੂੰ ਦੇਖ ਕੇ ਇੱਕ ਦਿਨ ਬਿਸ਼ਨੀ ਨੇ ਸਲਾਹ ਦਿੱਤੀ ਕਿ ਆਪਾਂ ਮੱਝਾਂ ਰੱਖ ਲਈਏ ਤੇ ਦੁੱਧ ਦਾ ਕਾਰੋਬਾਰ ਸ਼ੁਰੂ ਕਰ ਲਈਏ। ਡੇਅਰੀ ਚੋਂ ਚਾਰ ਪੈਸੇ ਬਣ ਜਾਣਗੇ ਹੱਥ ਥੋੜਾ ਸੌਖਾ ਹੋ ਜਾਊ।
    “ਨਾ ਹੁਣ ਇਸ ਉਮਰੇ ਆਪਣੇ ਹੱਥ ਗੋਹੇ ਵਿੱਚ ਲਿਬੇੜੇਗੀਂ?” ਰਾਮੇ ਨੇ ਉਸ ਨੂੰ ਝੰਜੋੜਿਆ।
    “ਫਿਰ ਕੀ ਹੋ ਗਿਆ। ਆਪਾਂ ਕੋਈ ਜੱਦੀ ਪੁਸ਼ਤੀ ਸਰਦਾਰ ਥੋੜੇ ਹਾਂ।ਜੇ ਕੰਮ ਕਰ ਲਾਂਗੇ ਤਾਂ ਕੀ ਹੋ ਗਿਆ।”
    ਬੜੀ ਸਿਆਣੀ ਹੋ ਗਈਂ ਏ ਸ਼ਹਿਰ ਵਿੱਚ ਆ ਕੇ!”
    “ਆਹੋ ਸਾਰਾ ਦਿਨ ਤੇਰੇ ਨਾਲ ਰਹਿੰਨੀ ਆਂ ਤੇ ਸਿਆਣੀ ਨਾ ਹੋਵਾਂ ਤਾਂ ਹੋਰ ਕੀ ਹੋਵੇ?”
    “ਬੜੀ ਚੰਗੀ ਗੱਲ ਆਖੀ ਹੈ। ਆਪਾਂ ਇਸ ਵਾਰੀ ਜਗਰਾਓਂ ਦੀ ਮੰਡੀ ਚੋਂ ਦੋ ਚਾਰ ਲਵੇਰੀਆਂ ਦੇਖ ਲੈਂਨੇ ਹਾਂ, ਚੰਗਾ ਹੀ ਰਹੂ। ਹੁਣ ਬੈਂਕ ਦੇ ਪੈਸਿਆਂ ਨਾਲ ਤਾਂ ਕੁਝ ਨਹੀਂ ਬਣਦਾ।”
    ਰਾਮੇ ਨੇ ਡੇਅਰੀ ਫਾਰਮ ਖੋਲ੍ਹ ਲਿਆ। ਮੱਝਾਂ ਦੇ ਗੋਹੇ ਤੋਂ ਜੀਤੇ ਨੂੰ ਸੜਾਂਦ ਤਾਂ ਆਉਂਦੀ ਪਰ ਉਹ ਵੀ ਜਾਣਦਾ ਸੀ ਕਿ ਅਗਲੀ ਪੜਾਈ ਇਹ ਪੱਤਣ ਵੀ ਤਰਣੈ ਹੀ ਪੈਣਾ ਹੈ। ਉਹ ਜਦੋਂ ਵੀ ਕੋਲੋਂ ਲੰਘਦਾ ਮੱਝ ਦੇ ਗੋਹੇ ਤੋਂ ਬਚਦਾ ਨੱਕ ਉਪਰ ਰੁਮਾਲ ਰੱਖ ਕੇ ਲੰਘਦਾ। ਰਾਮਾ ਪਸ਼ੂਆਂ ਨਾਲ ਪਸ਼ੂ ਹੋ  ਜਾਂਦਾ ਤੇ ਬਿਸ਼ਨੀ ਸਾਮ ਵੇਲੇ ਧਾਰ ਕੱਢਦੀ ਤੇ ਘਰੋਂ ਦੁੱਧ ਲੈਣ ਲਈ ਆਉਂਦੀਆਂ ਸ਼ਹਿਰਨਾਂ ਦੇ ਡੋਲੂ ਭਰੀ ਜਾਂਦੀ। ਆਪਣੇ ਉਹ ਮਸਾਂ ਹੀ ਲੋੜ ਜੋਗਾ ਦੁੱਧ ਰੱਖਦੇ। ਹੱਥ ਸੌਖਾ ਤਾਂ ਹੋ ਗਿਆ ਸੀ ਪਰ ਪੜ੍ਹਾਈ ਦੀਆਂ ਜ਼ਰੂਰਤਾਂ ਉਸ ਨੂੰ ਦਬਾਈ ਆਉਂਦੀਆਂ। ਕਦੇ ਕਿਤਾਬਾਂ ਕਦੇ ਫੀਸ, ਕਏ ਟਿਊਸ਼ਨ, ਕੁੱਲ ਮਿਲਾ ਕੇ ਪੈਸ ਆਉਂਦੇ ਤਾਂ ਫੂਹੀ ਫੂਹੀ ਕਰਕੇ ਪਰ ਜਦੋਂ ਜਾਂਦੇ ਤਾਂ ਉਸ ਨੂੰ ਲੱਗਦਾ ਕਿ ਤਲਾਅ ਹੀ ਖਾਲੀ ਹੋ ਗਿਆ। ਬੈਂਕ ਚੋਂ ਪੈਸੇ ਕਢਵਾ ਕੇ ਉਸ ਨੇ ਚੁਬਾਰੇ ਪਾ ਲਏ ਮਤੇ ਕੋਈ ਕਿਰਾਏਦਾਰ ਰੱਖ ਲਿਆ ਜਾਵੇ। ਕਿਰਾਇਆ ਵੀ ਦੋ ਹਜ਼ਾਰ ਮਿਲ ਸਕਦਾ ਸੀ। ਇਹ ਸਲਾਹ ਵੀ ਉਸ ਨੂੰ ਜੀਤੇ ਦੇ ਪੁਰਾਣੇ ਮਾਸਟਰ ਨੇ ਹੀ ਦਿੱਤੀ ਸੀ। ਚੁਬਾਰੇ ਵਿੱਚ ਕਿਰਾਏਦਾਰ ਵੀ ਮਿਲ ਗਿਆ। ਤੇ ਜੀਤੇ ਨੂੰ ਇੰਨੀਅਰਿੰਗ ਕਾਲਜ ਵਿੱਚ ਦਾਖਲਾ ਵੀ ਮਿਲ ਗਿਆ। ਇਸ ਕੰਮ ਵਿੱਚ ਚਾਰ ਪੰਜ ਲੱਖ ਰੁਪਏ ਜਰੂਰ ਲੱਗ ਗਏ। ਬੈਂਕ ਵਿੱਚ ਰੱਖੀ ਰਕਮ ਦਾ ਚੋਖਾ ਹਿੱਸਾ ਖੁਰ ਗਿਆ। ਜਦੋਂ ਜੀਤਾ ਜਾਣ ਲੱਗਾ ਤਾਂ ਬਿਸ਼ਨੀ ਨੇ ਉਚੇਚ ਨਾਲ  ਕਿਹਾ, “ਪੁਤਰਾ ਆਪਣਾ ਖਿਆਲ ਜਰੁਰ ਰੱਖੀਂ। ਹੁਣ ਤਾਂ ਜਾਂ ਤੇਰਾ ਤੇ ਜਾਂ ਬਾਜ਼ਾਂ ਵਾਲੇ ਦਾ ਹੀ ਆਸਰਾ ਹੈ।”
    ਪਤਾ ਨਹੀਂ ਇਹ ਉਸ ਦੀ ਅਸੀਸ ਸੀ ਜਾਂ ਤਰਲਾ, ਪਰ ਇਹ ਗੱਲ ਜੀਤੇ ਨੂੰ ਜਰੂਰ ਚੁਭੀ। ਉਹ ਪਿਛਲੇ ਕਈ ਸਾਲਾਂ ਤੋਂ ਦੌੜ ਰਿਹਾ ਸੀ। ਉਸ ਨੇ ਪਿੱਛੇ ਮੁੜ ਕੇ ਦੇਖਿਆ ਤੇ ਬੋਲਿਆ-
    “ਬੇਬੇ ਮੈਂ ਕੋਈ ਵਲੇਤ ਤਾਂ ਨਹੀਂ ਚੱਲਿਆ। ਇੱਥੇ ਲੁਧਿਆਣੇ ਕੋਲ ਹੀ ਤਾਂ ਕਾਲਜ ਹੈ, ਤੁਸੀਂ ਪੈਸੇ ਜਰੁਰ ਭੇਜਦੇ ਰਹਿਣਾ, ਪਰਦੇਸ ਵਿੱਚ ਹਰ ਚੀਜ਼ ਪੈਸੇ ਨਾਲ ਹੀ ਮਿਲਦੀ ਹੈ। ਉੱਥੇ ਤਾਂ ਪੈਸਾ ਹੀ ਪਿਉ ਹੁੰਦਾ ਹੈ ਤੇ ਪੈਸਾ ਹੀ ਮਾਂ।”
    “ਤੂੰ ਫਿਕਰ ਨਾ ਕਰ ਮੈਂ ਆਪ ਦੇ ਕੇ ਜਾਊਂ ਤੈਨੂੰ ਹਰ ਚੀਜ਼। ਤੂੰ ਬੱਗਾ ਸ਼ੇਰ ਬਣ।”
    ਜੀਤਾ ਚਲਾ ਗਿਆ। ਪੂਰੇ ਪੰਜ ਸਾਲ ਲਈ। ਬਿਸ਼ਨੀ ਤੇ ਰਾਮੇ ਦੇ ਚਿਹਰੇ ਉਪਰ ਬੁਢੇਪਾ ਆ ਗਿਆ। ਉਹ ਹਰ ਰੋਜ਼ ਪੱਠੇ ਕੁਤਰਦਾ ਸੋਚਦਾ, ਕਿ ਹੁਣ ਉਹ ਥੱਕ ਜਾਦਾ ਹੈ।ਟੋਕੇ ਦਾ ਜੋਰ ਹੁਣ ਬਾਹਾਂ ਨਹੀਂ ਸਨ ਝੱਲਦੀਆਂ। ਪੁੱਤਰ ਦੀ ਘਾਟ ਉਸ ਨੂੰ ਖਟਕਦੀ ਸੀ। ਇੱਕ ਪੁਤਰ ਨਾਲ ਕੁਝ ਨਹੀਂ ਬਣਦਾ, ਦੋ ਪੁੱਤਰ ਹੋਣੇ ਚਾਹੀਦੇ ਸਨ, ਤਾਂ ਜੋ ਜੇ ਇੱਕ ਪੜ੍ਹਣ ਚਲਾ ਜਾਂਦਾ ਦੂਜਾ ਕੋਲ ਤਾਂ ਰਹਿੰਦਾ। ਕਦੇ ਕਦੇ ਇਹ ਸੋਚ ਕੇ ਬਹੁਤ ਉਦਾਸ ਹੋ ਜਾਂਦਾ। ਇਹ ਗੱਲ ਉਸ ਨੇ ਕਦੇ ਵੀ ਬਿਸ਼ਨੀ ਨਾਲ ਸਾਂਝੀ ਨਹੀਂ ਸੀ ਕੀਤੀ। ਬਿਸ਼ਨੀ ਤਾਂ ਰੱਬ ਕੋਲੋਂ ਜੋੜੀ ਬਣਾਉਣ ਦੀਆਂ ਅਰਦਾਸਾਂ ਕਰਦੀਆ ਹਨ ਪਰ ਇਹ ਤਾਂ ਭਲਾ ਹੋਵੇ ਉਸ ਸਕੂਲ ਮਾਸਟਰਨੀ ਦਾ ਜਿਹੜੀ ਉਸ ਨੂੰ ਇੱਕੋ ਪੁਤਰ ਬਾਅਦ ਅਪਰੇਸ਼ਨ ਕਰਵਾਉਣ ਲਈ ਜੋਰ ਲਾਉਂਦੀ ਰਹਿੰਦੀ। ਸੋ, ਰਾਮੇ ਨੇ ਸਕੂਲ ਮਾਸਟਰਨੀ ਦੀ ਗੱਲ ਮੰਨ ਲਈ ਤੇ ਬਿਸ਼ਨੀ ਦੀ ਅਰਦਾਸ ਕਦੇ ਵੀ ਪੂਰੀ ਨਾ ਹੋ ਸਕੀ। ਉਹਨਾਂ ਦਿਨਾਂ ਵਿੱਚ ਉਹ ਉਸ ਸਕੂਲ ਮਾਸਟਰਨੀ ਨੂੰ ਕੁਝ ਜਿਆਦਾ ਹੀ ਤਰਜੀਹ ਦਿੰਦਾ ਸੀ। ਬਿਸ਼ਨੀ ਰੋ ਕਲਪ ਕੇ ਚੁੱਪ ਹੋ ਗਈ। ਪਰ ਅੱਜ ਰਾਮੇ ਨੂੰ ਦੂਜੇ ਪੁੱਤਰ ਦੀ ਲੋੜ ਮਹਿਸੂਸ ਹੋ ਰਹੀ ਸੀ।
    ਜੀਤਾ ਹਰ ਮਹੀਨੇ ਵਿੱਚ ਦੋ ਵਾਰ ਚੱਕਰ ਲਾ ਜਾਂਦਾ, ਪਰ ਪੜ੍ਹਾਈ ਦੇ ਜੋਰ ਕਾਰਨ ਇਹ ਫੇਰੇ ਵੀ ਘਟ ਗਏ। ਰਾਮਾ ਨੇਮ ਨਾਲ ਉਸ ਨੂੰ ਪੈਸੇ ਪੁਚਾ ਦਿੰਦਾ। ਮੁੰਡਾ ਭਾਂਵੇ ਬੜਾ ਸਮਝਦਾਰ ਸੀ ਪਰ ਫਿਰ ਵੀ ਰਾਮਾ ਕੋਈ ਵੀ ਘਾਟ ਨਹੀਂ ਸੀ ਆਉਣ ਦੇਣਾ ਚਾਹੁੰਦਾ। ਉਹ ਕਦੇ ਕਦੇ ਆਪਣੇ ਆਪ ਨੂੰ ਉਸ ਬਲਦ ਵਾਂਗ ਮਹਿਸੂਸ ਕਰਦਾ ਜੋ ਬੈਲ ਗੱਡੀਆਂ ਦੀ ਦੌੜ ਵਿੱਚ ਆਖ਼ਰੀ ਦਮ ਤੇ ਹੋਵੇ ਤੇ ਦਮ ਨਿਕਲਣਾ ਹੀ ਚਾਹੁੰਦਾ ਹੋਵੇ। ਉਸ ਨੇ ਕਈ ਸਾਲ ਪਹਿਲਾਂ ਕਿਲਾ ਰਾਏਪੁਰ ਵਿੱਚ ਬੈਲ ਗੱਡੀਆਂ ਦੀ ਦੌੜ ਹੁੰਦੀ ਵੇਖੀ ਸੀ ਤੇ ਉਦੋਂ ਤਾਂ ਉਹ ਬਹੁਤ ਉੱਚੀ ਉੱਚੀ ਹੱਲਾ ਸ਼ੇਰੀ ਦੇ ਰਿਹਾ ਸੀ।ਪਰ ਅੱਜ ਜਦੋਂ ਉਸ ਦੀ ਦੌੜ ਦੌੜਣ ਦੀ ਵਾਰੀ ਸੀ ਤਾਂ ਉਸ ਨੂੰ ਹੱਲਾ ਸ਼ੇਰੀ ਦੇਣ ਵਾਲਾ ਕੋਈ ਨਹੀਂ ਸੀ। ਬੈਂਕ ਵਿੱਚ ਪੈਸੇ ਘਟਦੇ ਜਾ ਰਹੇ ਸਨ। ਹੁਣ ਉਸ ਦਾ ਧਿਆਨ ਪੈਸਿਆਂ ਵੱਲ ਬਿਲਕੁਲ ਨਹੀਂ ਸੀ। ਬੈਂਕਾਂ ਨੇ ਵਿਆਜ ਦਰ ਹੋਰ ਘਟਾ ਦਿੱਤੀ, ਪਰ ਉਸ ਨੇ ਕੋਈ ਪਰਵਾਹ ਨਹੀਂ ਕੀਤੀ। ਉਸ ਦਾ ਸਾਰਾ ਧਿਆਨਮੁੰਡੇ ਵੱਲ ਸੀ। ਚਾਰ ਸਾਲਾਂ ਨੇ ਉਸ ਨੂੰ ਕਿੱਥੇ ਤੋਂ ਕਿੱਥੇ ਪੁਚਾ ਦਿੱਤਾ। ਅੱਜ ਚਾਰ ਸਾਲਾਂ ਬਾਅਦ ਉਸ ਨੂੰ ਥੋੜਾ ਸੁੱਖ ਦਾ ਸਾਹ ਆਇਆ, ਜਦੋਂ ਉਸ ਨੇ ਆਪਣੇ ਪੁੱਤਰ ਨੂੰ ਫੋਨ ਕੀਤਾ ਤਾਂ ਪਤਾ ਲੱਗਾ ਕਿ ੳੇੁਸਦਾ ਨਤੀਜਾ ਆ ਗਿਆ ਹੈ ਤੇ ਹੁਣ ਉਹ ਇੰਜਨੀਅਰ ਬਣ ਗਿਆ ਹੈ।
    ਉਸ ਦੇ ਪੈਰ ਧਰਤੀ ਉਪਰ ਨਹੀਂ ਸੀ ਲੱਗ ਰਹੇ।ਇਸੇ ਲਈ ਉਹ ਵਾਹੋ ਦਾਹੀ ਬਿਸ਼ਨੀ ਨੂੰ ਇਹ ਖ਼ਬਰ ਦੇਣ ਲਈ ਭੱਜਾ ਆਇਆ ਸੀ। ਬਿਸ਼ਨੀ ਨੇ ਉਸ ਦਾ ਮੂੰਹ ਮਿੱਠਾ ਕਰਵਾਇਆ। ਉਹ ਗੁਰਦੁਆਰੇ ਚੋਂ ਕੜਾਹ ਪ੍ਰਸਾਦ ਦੀ ਦੇਗ ਲੈ ਕੇ ਆ ਰਹੀ। ਲੱਡੂ ਮੰਗਾਏ ਗਏ, ਆਂਢ ਗੁਆਂਢ ਵੰਡੇ ਗਏ। ਸਾਰੇ ਹੈਰਾਨ ਸਨ, ਕਿ ਡੇਅਰੀ ਵਾਲੀ ਮਾਈ ਜਿਹੜੀ ਬੜੀ ਕੰਜੂਸ ਸਮਝੀ ਜਾਂਦੀ ਸੀ, ਅੱਜ ਲੱਡੂ ਵੰਡ ਰਹੀ ਸੀ। ਉਹ ਦੱਸ ਰਹੀ ਸੀ ਕਿ ਉਸ ਦਾ ਪੁੱਤਰ ਹੁਣ ਇੰਜਨੀਅਰ ਬਣ ਗਿਆ। ਪਰ ਸ਼ਹਿਰ ਵਿੱਚ ਇਹ ਕੋਈ ਬਹੁਤ ਵੱਡੇ ਮਾਅਰਕੇ ਵਾਲੀ ਗੱਲ ਨਹੀਂ ਸੀ। ਆਸੇ ਪਾਸੇ ਬੜੀਆਂ ਇੰਜਨੀਅਰਾਂ ਦੀਆ ਕੋਠੀਆਂ ਸਨ।
    ਦੁਪਹਿਰੇ ਆਪਣੇ ਵਿਹੜੇ ਵਿੱਚ ਲੱਗੀ ਨਿੰਮ ਦੀ ਛਾਂਵੇਂ ਬੈਠੇ ਦੋਵੇਂ ਜੀਅ ਸੋਚ ਰਹੇ ਸਨ।
    “ਬਈ ਬਿਸ਼ਨੀਏ ਇੱਕ ਭਾਰਾ ਤਾਂ ਲੱਥਾ ਈ। ਮੁੰਡਾ ਆਪਣਾ ਇੰਜਨਿਰ ਹੋ ਗਿਆ ਊ।”
    “ਚਲੋ ਇਹ ਵੀ ਚੰਗਾ ਈ ਹੋਇਆ। ਤੇਰੀ ਤਾਂ ਬੜੇ ਚਿਰ ਦੀ ਲੇਰੀ ਸੀ। ਅਖੇ ਮੁੰਡਾ ਇੰਜਨੀਰ ਜਰੂਰ ਬਣਾਉਣੈ। ਲੈ ਬਈ ਹੁਣ ਤਾਂ ਸੌਖਾ ਹੋ ਸਕੇਂਗਾ।”
“ਕਾਹਨੂੰ ਬੰਦਾ ਕਾਸਤੋਂ ਸੌਖਾ ਹੋ ਜਾਏ, ਇਹ ਕਦੇ ਦਾਤੇ ਨੇ ਸੋਚਿਆ, ਪਤਾ ਨਹੀਂ ਕਿਹੋ ਜਿਹੇ ਪੁੰਨ ਕੀਤੇ ਹੋਣਗੇ ਜਿਹੜੇ ਲੋਕ ਸੌਖੇ ਹਾ ਜਾਂਦੇ ਆ। ਬੰਦਾ ਤਾਂ ਮਰਕੇ ਹੀ ਸੌਖਾ ਹੁੰਦਾ ਹੈ।”
    “ਕਿਹੋ ਜਿਹੀਆਂ ਗੱਲਾਂ ਕਰਦੈਂ ਜੀਤੇ ਦੇ ਬਾਪੂ, ਅੱਗੇ ਤਾਂ ਕਦੇ ਐ ਨਹੀਂ ਸੀ ਬੋਲਦਾ, ਹਮੇਸ਼ਾ ਮੜਾਕਦਾ ਹੀ ਰਹਿੰਦਾ ਸੀ। ਤੇ ਅੱਜ ਕੀ ਹੋ ਗਿਆ ਚਿੱਤ ਨੂੰ?” 
    “ਅੱਛਾ ਮੈਂ ਸਮਝ ਗਈ, ਭਈ ਤੇਰੇ ਜੀਅ ਨੂੰ ਹੌਲ ਪੈਦੇ ਕਿ ਪੈਸੇ ਥੋੜੇ ਰਹਿ ਗਏ ਨੇ ਪਿੱਛੇ, ਨਾ ਜੀਤੇ ਦੇ ਬਾਪੂ ਚਿੱਤ ਹੌਲਾ ਨਾ ਕਰ, ਬਥੇਰੇ ਕਮਾ ਦਿਊ ਮੇਰਾ ਪੁੱਤ, ਤੇਰੀਆਂ ਅਗਲੀਆਂ ਪਿਛਲੀਆਂ ਕੁੱਖਾਂ ਕੱਢ ਦਊ, ਬਸ ਜਰਾ ਵਾਰ ਆ ਜਾਣ ਦੇ।”
    “ਐਵੇਂ ਨਾ ਅਬਾ ਤਬਾ ਬੋਲੀ ਜਾਇਆ ਕਰ।” ਏਨੀ ਆਖ ਉਹ ਮੱਝ ਵੱਲ ਨੂੰ ਹੋ ਗਿਆ, ਧੁੱਪੇ ਬੰਨ੍ਹੀ ਸੀ, ਛਾਂਵੇ ਕਰ ਦਿਆਂ। ਛਾਂਵੇਂ ਬੰਨ੍ਹ ਕੇ ਜਦੋਂ ਉਹ ਮੁੜਿਆ, ਬਿਸ਼ਨੀ ਚਾਹ ਦਾ ਗਲਾਸ ਲੈ ਆਈ। ਕੱਚ ਦੇ ਗਲਾਸ ਵਿੱਚ ਵੱਧ ਦੁੱਧ ਵਾਲੀ ਵਾਲੀ ਚਾਹ ਦੂਰੋਂ ਨਜ਼ਰ ਆ ਜਾਂਦੀ ਹੈ। ਚਿੱਟੇ ਰੰਗ ਦੀ ਚਾਹ ਦੇਖ ਕੇ ਉਹ ਫਿਰ ਭੜਕ ਉੱਠਿਆ-
    “ਦੁੱਧ ਘੱਟ ਨਹੀਂ ਸੀ ਪਾ ਹੋਈਦਾ ਤੈਥੋਂ। ਨਿਰਾ ਦੁੱਧ ਹੀ ਲਿਆ ਧਰਿਆ।”
    “ਉਏ ਨਹੀਂ ਬੁਰੇ ਬਣੀਦਾ, ਮਖ, ਚਿੱਤ ਨੂੰ ਧਰਵਾਸ ਦੇਹ ਅੱਜ ਤਾਂ ਚੰਗਾ ਦਿਨ ਐ, ਕੋਈ ਚੱਜ ਦੀ ਗੱਲ ਤਾਂ ਕਰ। ਤੂੰ ਇਉਂ ਕਰ ਲੀੜੇ ਪਾ ਲੈ ਤੇ ਆਪਾਂ ਪਿੰਡ ਹੋ ਆਈਏ, ਉਹ ਜਾਣੇ ਸ਼ਰੀਕੇ ਕਬੀਲੇ ਨੂੰ ਮੂੰਹ ਮਿੱਠਾ ਕਰਵਾ ਦਈਏ। ਉਹ ਕੀ ਕਹਿਣਗੇ ਜਦੋਂ ਦੇ ਗਏ ਨੇ ਮੁੜੇ ਹੀ ਨਹੀਂ।”
    “ਇਹ ਗੱਲ ਠੀਕ ਹੈ, ਨਾਲੇ ਆਪਾਂ ਮਾਸਟਰ ਵੱਲ ਵੀ ਹੋ ਜਾਂਗੇ। ਕੋਈ ਸਲਾਹ ਮਸ਼ਵਰਾ ਹੋ ਜਾਂਦੈ, ਸਿਆਣਾ ਬੰਦਾ ਸੌ ਸਿਆਣੀ ਗੱਲ ਹੀ ਕਰਦੈ।”
    ਅਗਲੇ ਦਿਨ ਉਹ ਦੋਵੇਂ ਸਵੇਰੇ ਮਾਸਟਰ ਦੇ ਘਰ ਵੱਲ ਤੁਰ ਪਏ। ਰਸਤੇ ਚੋਂ ਮਿਠਾਈ ਦਾ ਡੱਬਾ ਖਰੀਦ ਲਿਆ, ਤੇ ਉਹ ਅੱਗੋਂ ਸਕੂਲੋਂ ਆਉਂਦਾ ਮਿਲ ਪਿਆ। ਸ਼ਾਇਦ ਸਕੂਲ ਚੋਂ ਛੁੱਟੀ ਸੀ।
    “ਮਾਸਟਰ ਜੀ ਲਉ ਤੁਹਾਡਾ ਸ਼ਾਗਿਰਦ ਪਾਸ ਹੋ ਗਿਆ ਤੇ ਬਣ ਗਿਆ ਇੰਜਨੀਅਰ ਤੇ ਆਹ ਕਰੋ ਮੂੰਹ ਮਿੱਠਾ।” ਏਨਾ ਕਹਿੰਦਿਆਂ ਉਸ ਨੇ ਮਿਠਾਈ ਦਾ ਡੱਬਾ ਉਸ ਵੱਲ ਵਧਾ ਦਿੱਤਾ।
    “ਵਧਾਈਆਂ, ਬਈ, ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ। ਪਰ ਇਹ ਮਿਠਾਈ ਤਾਂ ਘਰ ਜਾ ਕੇ ਦੇਣੀ ਬਣਦੀ ਹੈ। ਚਲੋ, ਘਰ ਚੱਲੋ।”
    ਰਾਹ ਵਿੱਚ ਰਾਮਾ ਮਾਸਟਰ ਤੋਂ ਟੋਹ ਲੈ ਰਿਹਾ ਸੀ ਕਿ ਅੱਗੇ ਕੀ ਬਣੇਗਾ। ਤਾਂ ਕਿ ਉਹ ਆਪਣੇ ਆਉਣ ਵਾਲੇ ਸਮੇਂ ਲਈ ਸੁਪਨੇ ਸਜਾ ਸਕੇ। ਉਸ ਦੀ ਦੁਨੀਆ ਤਾਂ ਇੱਥੇ ਤੱਕ ਹੀ ਸੀ। ਮਾਸਟਰ ਨੇ ਦੱਸਿਆ-
    “ਬਈ ਰਾਮ ਸਿੰਘ ਜੀ ਹੁਣ ਉਹ ਗੱਲਾਂ ਤਾਂ ਰਹੀਆਂ ਨਹੀਂ, ਸਮਾਂ ਬਹੁਤ ਖਰਾਬ ਆਉਂਦਾ ਜਾ ਰਿਹਾ ਹੈ। ਬੇਕਾਰੀ ਦਿਨੋਂ ਦਿਨ ਵਧ ਰਹੀ ਹੈ। ਹੁਣ ਜੇ ਚੰਗੀ ਕਿਸਮਤ ਰਹੀ ਤਾਂ ਜੀਤੇ ਨੂੰ ਕਿਸੇ ਕਾਰਖਾਨੇ ਵਿੱਚ ਕੋਈ ਛੋਟੀ ਮੋਟੀ ਨੌਕਰੀ ਮਿਲ ਜਾਊ, ਚਾਰ ਪੰਜ ਹਜ਼ਾਰ ਮਿਲ ਜਾਏ ਤਾਂ ਗਨੀਮਤ ਹੈ, ਤੇ ਜੇ ਨਾ ਮਿਲੀ ਤਾਂ ਇਸ ਕੰਮ ਲਈ ਸਾਲ ਦੋ ਸਾਲ ਵੀ ਲੱਗ ਜਾਂਦੇ ਨੇ। ਅੱਜ ਕਲ ਕਾਰਖਾਨੇ ਹੀ ਨਹੀਂ ਰਹੇ। ਹੁਣ ਆਪਣਾ ਮੁਲਕ ਬਣਾਉਂਦਾ ਵੀ ਕੀ ਹੈ, ਸਾਰਾ ਕੁਝ ਤਾਂ ਬਾਹਰੋਂ ਆ ਜਾਂਦੈ। ਤੇ ਜੋ ਬਾਹਰੋਂ ਆਉਂਦਾ ਉਹ ਸਾਰਾ ਕੁਝ ਸਸਤੇ ਭਾਅ  ਇੱਥੇ ਮਿਲ ਜਾਂਦੈ।।”
    “ਪਰ ਮਾਸਟਰ ਜੀ ਆਪਣਾ ਮੁੰਡਾ ਵੀ ਤਾਂ ਇੰਜਨੀਅਰ ਹੀ ਸੀ, ਉਹ ਤਾਂ ਸੌਖਾ ਹੋਣੈ?”
    “ਕਾਹਨੂੰ, ਪਹਿਲਾਂ ਉਹ ਚੰਗੀ ਨੌਕਰੀ ਤੇ ਸੀ, ਪਰ ਫਿਰ ਜਿਸ ਕਾਰਖਾਨੇ ਵਿੱਚ ਕੰਮ ਕਰਦਾ ਸੀ ਉਹ ਬੰਦ ਹੋ ਗਿਆ। ਕੰਪਨੀ ਵਾਲੇ ਉਸ ਨੂੰ ਹੈਦਰਾਬਾਦ ਲੈ ਗਏ। ਹੈਦਰਾਬਾਦ ਛੱਡ ਕੇ ਉਹ ਬਾਹਰ ਚਲਾ ਗਿਆ, ਅਮਰੀਕਾ ਵਿੱਚ। ਤਨਖਾਹ ਚੰਗੀ ਸੀ। ਪਰ ਉੱਥੇ ਪਤਾ ਨਹੀਂ ਕੀ ਹੋਇਆ, ਕਿ ਸਾਰੇ ਮੁੰਡੇ ਘਰੋਂ ਘਰੀਂ ਭੇਜ ਦਿੱਤੇ। ਅਖੇ ਤੁਹਾਥੋਂ ਉੱਥੋਂ ਹੀ ਕੰਮ ਲੈ ਲਵਾਂਗੇ। ਪੰਜਾਹ ਹਜ਼ਾਰ ਡਾਲਰ ਕਮਾਉਂਦੇ ਕਮਾਉਂਦੇ ਪੰਜ ਹਜ਼ਾਰ ਰੁਪਈਏ ਉਪਰ ਆ ਗਿਆ। ਹੁਣ ਪੰਜ ਹਜ਼ਾਰ ਵੀ ਕੋਈ ਰੁਪਈਏ ਹੁੰਦੇ ਨੇ, ਕੀ ਬਣਦੈ, ਸਾਰਾ ਕੁਝ ਛੱਡ ਛਡਾ ਕੇ ਹੁਣ ਲੁਧਿਆਣੇ ਕੋਠੀਆਂ ਵਿੱਚ ਬਿਜਲੀ ਦੀ ਫਿਟਿੰਗ ਦੀ ਠੇਕੇਦਾਰੀ ਕਰਦੈ। ਦਰ ਦਰ ਧੱਕੇ ਖਾ ਕੇ ਚਾਰ ਪੰਜ ਹਜ਼ਾਰ ਹੀ ਜੁੜਦੇ ਨੇ, ਉਹ ਜਾਣੇ ਘਰ ਤਾਂ ਬੈਠਾ ਹੈ। ਬੱਸ ਆਉਣ ਹੀ ਵਾਲਾ ਹੈ। ਮਿਲ ਕੇ ਹੀ ਜਾਇਓ।।”
    ਮਾਸਟਰ ਨੇ ਸਾਰੀ ਕਹਾਣੀ ਸੁਣਾ ਦਿੱਤੀ। ਰਾਮੇ ਨੂੰ ਇਓਂ ਜਾਪਿਆ ਕਿ ਜਿਵੇਂ ਉਸ ਦੇ ਹੇਠੋਂ ਕਿਸੇ ਨੇ ਘੋੜਾ ਹੀ ਖਿੱਚ ਲਿਆ ਹੋਵੇ। ਉਸਦੀ ਸੁਪਨ ਨਗਰੀ ਚੋਂ ਪਟਕਾ ਕੇ ਬਾਹਰ ਸੁੱਟ ਦਿੱਤਾ ਹੋਵੇ। ਦਰਵਾਜ਼ੇ ਚੋਂ ਆਉਂਦੇ ਮਾਸਟਰ ਦੇ ਮੁੰਡੇ ਚੋਂ ਉਸ ਨੂੰ ਜੀਤੇ ਦਾ ਝੌਲਾ ਪਿਆ। ਜਿਵੇਂ ਜੀਤਾ ਵੀ ਕਿਸੇ ਕੋਠੀ ਵਿੱਚ ਛੈਣੀ ਹਥੌੜੀ ਚਲਾ ਰਿਹਾ ਹੋਵੇ, ਬਿਜਲੀ ਦਾ ਬੱਲਬ ਲਾਉਣ ਲਈ। ਉਸ ਦੇ ਕੰਬਦੇ ਹੱਥੋਂ ਮਿਠਾਈ ਦਾ ਡੱਬਾ ਫਰਸ਼ ਉਪਰ ਡਿੱਗ ਕੇ ਖਿਲਰ ਗਿਆ। ਫਰਸ਼ ਉਪਰ ਰੁੜੇ ਲੱਡੂ ਉਸ ਨੂੰ ਇਓਂ ਜਾਪਦੇ ਜਿਵੇਂ ਕਿਸੇ ਨੇ ਉਸ ਦੇ ਸੁਪਨੇ ਪੈਰਾਂ ਹੇਠਾਂ ਲਿਤੜ ਦਿੱਤੇ ਹੋਣ।
                                    83/14, ਸੁਭਾਸ਼ ਕਾਲੌਨੀ, ਜ਼ੀਰਾ। (ਫਿਰੋਜ਼ਪੁਰ)

ਪੈਰਾਂ ਦੀ ਕਦਮਚਾਪ

 

 

ਗੁਰਦੀਪ ਸਿੰਘ ਭਮਰਾ / 9878961218

ਤੁਰੇ ਹਾਂ ਤਾਂ
ਤੁਰਨਗੇ ਰਸਤੇ
ਬੋਲਣਗੇ ਮੀਲ-ਪੱਥਰ
ਤੇ ਰਾਹ ਦੱਸਣਗੇ
ਅਗਲੇ ਮੀਲ ਪੱਥਰ ਦਾ
ਮੰਜ਼ਲ ਤੱਕ ਪਹੁੰਚ ਜਾਵਾਂਗੇ ਕਦੇ ਤਾਂ
ਤੁਰੇ ਹਾਂ
ਸੁਪਨਿਆਂ ਨੂੰ ਉਂਗਲ ਲਾ ਕੇ
ਮੋਢਿਆਂ ਤੇ ਚਾਅਕੇ
ਅੱਖਾਂ ‘ਤੇ ਬਿਠਾ ਕੇ
ਸੋਚ ਵਿੱਚ ਸਜਾ ਕੇ
ਤੁਰੇ ਹਾਂ
ਸੁਪਨਿਆਂ ਦੇ ਪੂੰਝ ਕੇ ਅੱਥਰੂ
ਚੁੱਪ ਕਰਾ ਕੇ
ਅਹੁ ਨੇੜੇ ਹੋਰ ਮੰਜ਼ਲ ਦਿਖਾ ਕੇ
ਤੁਰੇ ਹਾਂ
ਸਿਰਾਂ ਦੇ ਭਾਰ
ਕਦੇ ਤਲੀਆਂ ਤੇ ਸਿਰ ਟਿਕਾ ਕੇ
ਕਦੇ ਸਿਰਾਂ ਤੇ ਤਲੀਆਂ
ਤੇ ਹਨੇਰੇ ਵਿੱਚ ਵੀ ਅਖਾਂ ਨੂੰ ਜਾਚ ਦੱਸੀ
ਰਸਤੇ ਦੀ ਗੰਧ ਮਹਿਸੂਸ ਕਰਨ ਦੀ
ਤੁਰੇ ਹਾਂ
ਘਰਾਂ ਤੋਂ ਸੋਚ ਦੇ ਦੀਵੇ
ਮੱਥੇ ਤੇ ਜਗਾ ਕੇ
ਤੁਰੇ ਹਾਂ
ਤੁਰਨਗੇ ਰਸਤੇ
ਅਸਾਡੇ ਨਾਲ
ਮੰਜ਼ਲ ਤੀਕ।

ਜਾਦੂਗਰ

ਗੁਰਦੀਪ ਸਿੰਘ ਭਮਰਾ / 9878961218

ਇੱਕ ਜਾਦੂਗਰ ਐਸਾ ਆਇਆ,
ਸੱਭ ਕੁਝ ਉਲਟਾ ਕਰ ਦਿਖਲਾਇਆ,
ਉਲਟੀ ਧਰਤੀ ਉਲਟਾ ਅੰਬਰ
ਉਲੱਟੇ ਪਰਬਤ
ਉਲਟੇ ਪੱਥਰ
ਰੁੱਖਾਂ ਨੂੰ ਉਲਟਾ ਲਟਕਾਇਆ।
ਸੂਰਜ ਠੰਡਾ, ਸੇਕ ਚੰਨ ਦਾ,
ਤਾਰੇ ਟੰਗੇ ਵਿੱਚ ਸਮੁੰਦਰ
ਜੋ ਜਾਦੂਗਰ ਬੋਲੀ ਜਾਵੇ
ਉਹ ਸਾਰੇ ਹੀ ਬੋਲੀ ਜਾਵਣ
ਉਹ ਆਖੇ ਤਾਂ ਦਿਨ ਚੜ੍ਹ ਜਾਵੇ
ਉਹ ਆਖੇ ਤਾਂ ਪੀਵਣ ਖਾਵਣ
ਉਹ ਆਖੇ ਤਾਂ ਸੱਚ ਲਗਦਾ ਹੈ
ਬਾਕੀ ਸੱਭ ਕੁਝ ਝੂਠ ਜਾਪਦੈ
ਗਰੰਥ ਬਦਲ ਗਏ
ਵੇਦ ਬਦਲ ਗਏ
ਸਾਰੇ ਵੇਦ ਕਤੇਬ ਬਦਲ ਗਏ
ਸੱਭ ਕੁਝ ਉਸਦੀ ਹੀ ਰਹਿਮਤ ਹੈ
ਹਰ ਕੋਈ ਉਸ ਨਾਲ ਬੱਸ ਸਹਿਮਤ ਹੈ
ਉਹ ਆਖੇ ਤਾਂ ਰੱਬ ਦਿਸਦਾ ਹੈ
ਉਹ ਆਖੇ ਤਾਂ ਸੱਭ ਦਿਸਦਾ ਹੈ
ਐਸਾ ਸੱਭ ਤੇ ਜਾਦੂ ਪਾਇਆ,
ਇਹ ਜਾਦੂਗਰ ਕੈਸਾ ਆਇਆ।

ਨਾ ਐਸਾ ਹੈ ਨਾ ਇਹ ਵੈਸਾ
ਇਸ ਦਾ ਜਾਦੂ ਤਾਂ ਬੱਸ ਪੈਸਾ,
ਸਾਰੇ ਰਿਸ਼ਤੇ ਬਦਲ ਗਏ ਨੇ
ਇੱਕੋ ਰਿਸ਼ਤਾ ਜਦ ਸਮਝਾਇਆ।
ਹਰ ਪਾਸੇ ਸਰਕਾਰ ਏਸਦੀ
ਹਰ ਗੱਲ ਹੈ ਦਰਕਾਰ ਏਸਦੀ
ਹਰ ਨਾਚੀ ਫਨਕਾਰ ਏਸਦੀ
ਜੋ ਦਿਖਲਾਵੇ ਸੱਭ ਦਿਸਦਾ ਹੈ
ਜੋ ਸਮਝਾਵੇ ਸੱਭ ਸਿੱਖਦਾ ਹੈ
ਇਸ ਨੇ ਸੱਭ ਤੇ ਜਾਦੂ ਪਾਇਆ
ਇੱਕ ਜਾਦੂਗਰ ਐਸਾ ਆਇਆ।

ਜਦ ਚਾਹੇ ਸਰਕਾਰ ਬਦਲ ਦਏ।
ਜਦ ਚਾਹੇ ਅਖ਼ਬਾਰ ਬਦਲ ਦਏ
ਜੋ ਚਾਹੇ ਇਸ ਨੇ ਛਪਵਾਇਆ,
ਜੋ ਚਾਹੇ ਇਸ ਨੇ ਸਮਝਾਇਆ
ਜੋ ਚਾਹੇ ਇਸ ਨੇ ਦਿਖਲਾਇਆ
ਹਰ ਕੋਈ ਬੋਲੇ ਇਸ ਦੀ ਬੋਲੀ
ਕੱਲ ਦੀ ਰਾਣੀ ਇਸ ਦੀ ਗੋਲੀ
ਹਰ ਕੋਈ ਲੱਭਦਾ ਇਸ ਦੀ ਟੋਲੀ
ਇਸ ਨੇ ਹਰ ਇੱਕ ਇੱਜ਼ਤ ਰੋਲੀ
ਸੱਭ ਦੇ ਉਪਰ ਕਾਠੀ ਪਾਵੇ
ਹਰ ਥਾਂ ਇਹ ਹਾਕਮ ਬਣ ਜਾਵੇ
ਹੱਥਾਂ ਚੋ’ ਰੋਟੀ ਲੈ ਜਾਵੇ
ਬੁੱਢੇ ਤੋਂ ਸੋਟੀ ਲੈ ਜਾਵੇ
ਜਿਸ ਥਾਂ ਚਾਹਵੇ
ਦਾਅ ਲਗਾਵੇ
ਪਿੰਜਰ ਚੋਂ ਬੋਟੀ ਲੈ ਜਾਵੇ।
ਸੱਭ ਨੂੰ ਇਹ ਗ਼ੁਲਾਮ ਕਰ ਗਿਆ
ਜਾਦੂ ਇਹ ਸ਼ਰੇ ਆਮ ਕਰ ਗਿਆ।
ਇਹ ਜਾਦੂਗਰ ਕੈਸਾ ਆਇਆ।
ਇਸ ਨੇ ਕੈਸਾ ਜਾਦੂ ਪਾਇਆ।

ਗੀਤ

ਗੀਤ

ਗੁਰਦੀਪ ਸਿੰਘ ਭਮਰਾ / 9878961218

ਗੀਤ

ਗੀਤਾਂ ਦੀ ਪਟਾਰੀ ਵਿੱਚੋਂ ਗੀਤ ਕੋਈ ਛੋਹ ਲਿਆ।
ਮਾਹੀਏ ਦੀ ਯਾਦ ਆਈ ‘ਕੱਲੇ ਬਹਿ ਕੇ ਰੋ ਲਿਆ।

ਕਿੰਨੀ ਸੀ ਉਡੀਕ ਤੇਰੀ ਤੂੰ ਨਾ ਆਇਓਂ ਢੋਲਣਾ
ਅੱਖੀਆਂ ਨੂੰ ਚਾਅ ਜਿਹਾ ਬੂਹਾ ਜਾ ਕੇ ਖੋਲ੍ਹਣਾ।
ਸਾਰੀ ਰਾਤ ਤਾਰਿਆਂ ਦੇ ਨਾਲ ਦੁੱਖ ਫੋਲਿਆ।
ਮਾਹੀਏ ਦੀ ਯਾਦ ਆਈ …………………

ਰੋਂਦੀਆਂ ਨੇ ਪੂਣੀਆਂ ਤੇ ਚਰਖੇ ਦੀ ਘੂਕ ਨੀ,
ਤਾਰ ਤਾਰ ਹੋਈ ਜਾਵੇਂ ਕਾਲਜੇ ਦੀ ਹੂਕ ਨੀ।
ਸਾਉਣ ਦਾ ਮਹੀਨਾ ਅਸਾਂ ਹੰਝੂਆਂ ‘ਚ ਰੋਲਿਆ।
ਮਾਹੀਏ ਦੀ ਯਾਦ ਆਈ …………………

ਚਾਟੀ ਤੇ ਮਧਾਣੀ  ਮੈਨੂੰ ਬਾਰ ਬਾਰ ਪੁੱਛਦੇ
ਗੁੱਝਾ ਗੁੱਝਾ ਹੱਸਦੇ ਤੇ ਝੂਠ ਮੂਠ ਰੁੱਸਦੇ।
ਸਾਰਾ ਦੁੱਖ ਸਹਿ ਕੇ ਮੂੰਹੋਂ ਕੁਝ ਵੀ ਨਾ ਬੋਲਿਆ।
ਮਾਹੀਏ ਦੀ ਯਾਦ ਆਈ ………………।

ਗੀਤਾਂ ਦੀ ਪਟਾਰੀ ਵਿੱਚੋਂ ਗੀਤ ਕੋਈ ਛੋਹ ਲਿਆ।
ਮਾਹੀਏ ਦੀ ਯਾਦ ਆਈ ‘ਕੱਲੇ ਬਹਿ ਕੇ ਰੋ ਲਿਆ।