ਮੇਰੇ ਆਪਣੇ ਦੇਸ਼ ਦੇ ਨਾਂ
ਗੁਰਦੀਪ ਸਿੰਘ
(ਇਹ ਦੇਸ਼ ਜੇਹੋ ਜਿਹਾ ਵੀ ਹੈ ਸਾਡਾ ਹੈ। ਅਸੀਂ ਇਸ ਦੇ ਹਰ ਦੁਖ ਸੁੱਖ ਦੇ ਸਾਂਝੀਦਾਰ ਵੀ ਹਾਂ ਤੇ ਇਸ ਦੀ ਹਰ ਮੁਸ਼ਕਲ ਵਿੱਚ ਪਹਿਰੇਦਾਰ ਵੀ ਹਾਂ। ਇਸ ਨਾਲ ਸਾਡਾ ਜੀਣ-ਮਰਨ ਜੁੜਿਆ ਹੋਇਆ ਹੈ। ਜੇ ਇਹ ਸਾਥੋਂ ਵੱਖ ਨਹੀਂ ਤਾਂ ਅਸੀਂ ਵੀ ਇਸ ਤੋਂ ਵੱਖ ਨਹੀਂ। ਸਾਨੂੰ ਆਪਣੇ ਦੇਸ਼ ਵਾਸੀ ਹੋਣ ਦਾ ਮਾਣ ਹੈ। ਇਹ ਕਵਿਤਾ ਉਹਨਾਂ ਸੱਭ ਦੇ ਨਾਂ ਜੋ ਇਸ ਦੇਸ਼ ਨੂੰ ਆਪਣਾ ਨਹੀਂ ਕਹਿਣਾ ਚਾਹੁੰਦੇ। ਜਿਹਨਾਂ ਨੂੰ ਭਾਰਤੀ ਹੋਣ ਦਾ ਕੋਈ ਫਖਰ ਨਹੀਂ ਹੈ।)
ਕੁਝ ਵੀ ਕਹੀਂ ਨਾ ਓਸ ਨੂੰਕੁਝ ਵੀ ਕਹੀਂ ਨਾ ਉਸ ਨੂੰ
ਆਵੇਗਾ ਜੇ ਕਦੀ ਉਹ
ਕੁਝ ਨਾ ਕਹੀ ਨਾ ਉਸ ਨੂੰ।
ਸਾਂਝੀ ਨਹੀਂ ਹੈ ਧਰਤੀ
ਸਾਂਝੇ ਨਾ ਪੌਣ ਪਾਣੀ
ਸਾਂਝੀ ਨਾ ਪੀੜ ਆਪਣੀ
ਸਾਂਝੀ ਨਾ ਓਹ ਕਹਾਣੀ
ਸਾਂਝੀ ਰਹੀ ਨਾ ਬੋਲੀ
ਸਾਂਝਾ ਨਾ ਦੇਸ਼ ਜਾਣੀਜੇ ਕੋਲ ਬਹਿ ਕੇ ਪੁਛੇਸ਼ਿਕਵੇਂ ਗਿਲੇ ਸ਼ਿਕਾਇਤਾਂਕੁਝ ਵੀ ਕਹੀ ਨਾ ਉਸ ਨੂੰਸ਼ਿਕਵਾ ਕਰੀ ਨਾ ਉਸ ਨੂੰ।
ਵੱਖਰੀ ਤਰਹਾਂ ਪਰਿੰਦੇ
ਵੱਖਰੀ ਤਰ੍ਹਾਂ ਉਡਾਰੀ
ਪਰਵਾਸ ਦੇ ਦਿਨਾਂ ਵਿੱਚ
ਧਰਵਾਸ ਦੇ ਪਲਾਂ ਵਿਚਉੱਡੇ ਘਰੀ ਨਾ ਪਰਤੇਗੁਜ਼ਰੇ ਨਾ ਇਸ ਗਲੀ ਉਹ
ਐਵੇਂ ਨਾ ਕੇਰ ਹੰਝੂਮੋਹ ਦੇ ਨਾ ਬਾਲ ਦੀਵੇ
ਸਰਦਲ ਤੇ ਨਾ ਧਰੀ ਤੂੰਬਹਿ ਕੇ ਝੁਰੀ ਨਾ ਉਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ।
ਆਉਂਦੇ ਨੇ ਆਣ ਦੇਵੀਂ
ਬਹਿੰਦੇ ਨੇ ਬਹਿਣ ਦੇਵੀਂ
ਫੁਦਕਣਗੇ ਜੇ ਕਦੀ ਉਹਉਹਨਾਂ ਨੂੰ ਰਹਿਣ ਦੇਵੀਂ
ਆਖਣਗੇ ਜੇ ਕਦੀ ਉਹ
ਸੱਭ ਕੁਝ ਨੂੰ ਕਹਿਣ ਦੇਵੀਂਜੋ ਉਡ ਗਏ ਘਰਾਂ ਤੋਂਆਪਣਾ ਕਹੀਂ ਨਾ ਉਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ
ਕਹਿੰਦੇ ਨੇ ਦੇਸ਼ ਵੱਖਰਾ
ਲਗਦੇ ਨੇ ਉਹ ਪਰਾਏ
ਬੋਲੀ ਤੇ ਵੇਸ ਵੱਖਰਾ
ਵੱਖਰਾ ਹੈ ਜੀਣਾ ਮਰਨਾ
ਵੱਖਰਾ ਝਨਾ ਚ’ ਤਰਨਾ
ਵੱਖਰੀ ਹੈ ਲੋਚ ਉਸ ਦੀਵਖਰੀ ਹੈ ਸੋਚ ਉਸ ਦੀਵੱਖਰਾ ਜੋ ਚਾਹੁੰਦੇ ਤੁਰਨਾ
ਵੱਖਰਾ ਤੁਰੀਂ ਤੂੰ ਓਸ ਤੋਂ
ਹਮਰਾਹ ਕਹੀਂ ਨਾ ਉਸ ਨੂੰ।
ਤੁਰਨਾ ਹੈ ਤੁਰ ਲਵਾਂਗੇ
ਤਰਨਾ ਹੈ ਤਰ ਲਵਾਂਗੇ
ਇਹ ਪੌਣ ਪਾਣੀ ਸਾਡਾ
ਸਾਹਾਂ ਚ’ ਭਰ ਲਵਾਂਗੇ
ਜੀਵਾਂਗੇ ਜੇ ਜੀਏਗਾ
ਮਰਿਆ ਤਾਂ ਮਰ ਲਵਾਂਗੇ
ਗਾਂਵਾਂਗੇ ਗੀਤ ਇਸ ਦੇ
ਬੁੱਕਲ ਚ’ ਭਰ ਲਵਾਂਗੇ
ਜੇਹਾ ਵੀ ਹੈ ਇਹ ਸਾਡਾ
ਸਾਡਾ ਹੈ ਦੇਸ਼ ਪਿਆਰਾ
ਇਹ ਰਾਜ਼ ਜ਼ਿੰਦਗੀ ਦਾ
ਐਵੇਂ ਕਹੀ ਨਾ ਉਸ ਨੂੰ।ਕੁਝ ਵੀ ਕਹੀ ਨਾ ਉਸ ਨੂੰ।
Tuesday, May 31, 2011
Subscribe to:
Post Comments (Atom)
No comments:
Post a Comment