ਮੇਰਾ ਦੇਸ਼
ਗੁਰਦੀਪ ਸਿੰਘ ਭਮਰਾ
ਮੇਰਾ ਮੇਰੀ ਤਕਦੀਰ ਜਿਹਾ
ਮੇਰੇ ਖਾਬਾਂ ਦੀ ਤਸਵੀਰ ਜਿਹਾ
ਇਹ ਖੁੱਲ੍ਹਾ ਸੀ ਆਕਾਸ਼ ਜਿਹਾ
ਤੇਰੇ ਖੰਭਾਂ ਦੀ ਤਦਬੀਰ ਜਿਹਾ।
ਮੇਰਾ ਦੇਸ਼ ਮੇਰੀ ਤਕਦੀਰ ਜਿਹਾ...
ਇਹਦੇ ਕਲ ਕਲ ਵਗਦੇ ਪਾਣੀ ਜੋ
ਮੈਨੂੰ ਜਾਪਣ ਮੇਰੇ ਹਾਣੀ ਜੋ
ਮੈਨੂੰ ਸਹੁੰ ਹੈ ਸੰਦਲੀ ਪੌਣਾਂ ਦੀ
ਹਰ ਰੁੱਤ ਇਸ ਦੀ ਮਸਤਾਨੀ ਜੋ।
ਇਹਦੀ ਸਿਰ 'ਤੇ ਛਤਰੀ ਛਾਂ ਵਰਗੀ
ਕੋਈ ਥਾਂ ਨਹੀਂ ਇਸ ਦੀ ਥਾਂ ਵਰਗੀ
ਜਦ ਮੁੜਦਾ ਹਾਂ ਮੈਂ ਦੁਨੀਆਂ ਤੋਂ
ਇਹਦੀ ਬੁੱਕਲ ਨਿੱਘੀ ਮਾਂ ਵਰਗੀ।
ਕੋਈ ਖੋਹ ਕੇ ਲੈ ਕੇ ਜਾਵੇ ਨਾ
ਮੇਰੇ ਪੈਰਾਂ ਹੇਠੋਂ ਥਾਂ ਮੇਰੀ
ਧੁੱਪ ਲਗਦੀ ਨੰਗੇ ਪੈਰਾਂ ਨੂੰ
ਕੀ ਸਿਰ ਤੋਂ ਲਹਿ ਗਈ ਛਾਂ ਮੇਰੀ।
ਮੇਰਾ ਦੇਸ਼ ਮੇਰੇ ਹਰ ਗੀਤ ਜਿਹਾ
ਮੇਰੇ ਸਾਹਾਂ ਦੀ ਹਰ ਪ੍ਰੀਤ ਜਿਹਾ
ਕੋਈ ਖੋਹ ਕੇ ਲੈ ਗਿਆ ਸਾਹਵਾਂ ਚੋਂ
ਮੇਰਾ ਦੇਸ਼ ਮੇਰੀ ਪ੍ਰਤੀਤ ਜਿਹਾ।
No comments:
Post a Comment