Friday, February 4, 2011

The crescendo

The crescendo

The crescendo

(To the people in the
Tehrir Square
in Egypt)

Gurdip Singh Bharma
9878961218

The storm knows no language
but when it speaks
it uproots
washes away
blows every thing
that dare stands in its way.
The crescendo beats high
rising higher and higher
scaling new heights,
The crescendo survives
it has the power
to blow away
all the dark
the sun is about rise
just one more pull
the crown will roll on the dust
and You shall overcome
One more pull
and the fate is yours
your tryst with the destiny will be over
the victory is yours.
Make your history
before they make you history.
The storm knows no language
when it comes
it makes destiny.

ਮਿਸਰ ਦੇ ਲੋਕਾਂ ਨੂੰ-

ਤਹਰੀਰ ਚੋਂਕ

ਗੁਰਦੀਪ ਸਿੰਘ ਭਮਰਾ
9878961218

ਤਹਰੀਰ ਚੌਂਕ ਦੇ ਵਾਰਸੋ
ਰਾਜਸ਼ਾਹੀ ਦੇ ਤਖ਼ਤ ਹੇਠਾਂ ਵਿਛੇ
ਗਲੀਚੇ ਨੂੰ ਹੱਥ ਘੁਟ ਕੇ ਪਾਉਣਾ
ਇੱਕ ਹੀ ਝਟਕੇ ਦੀ ਲੋੜ ਬਾਕੀ ਹੈ
ਤੇ ਰਾਜਸ਼ਾਹੀ ਮਿੱਟੀ ਵਿੱਚ ਰੁਲਦੀ
ਦੁਨੀਆ ਦੇਖੇਗੀ।
ਉਹ ਲੋਕ ਬੜੇ ਬੁਜ਼ਦਿਲ ਹਨ
ਜੋ ਹਾਲੇ ਤੱਕ ਆਖਰੀ ਝਟਕੇ ਦੀ ਉਡੀਕ ਕਰ ਰਹੇ ਹਨ
ਪਰ ਯਾਦ ਰੱਖਣਾ
ਕੋਈ ਵੀ ਹੱਲਾ
ਕੋਈ ਵੀ ਝਟਕਾ ਆਖਰੀ ਨਹੀਂ ਹੁੰਦਾ
ਇਹ ਤਾਂ ਮੁੱਢ ਬੰਨ੍ਹਦਾ ਹੈ
ਉਸ ਹੀਲੇ ਦਾ
ਜਿਸ ਨੇ ਤੁਹਾਡੇ ਸਭਨਾ ਲਈ ਵਸੀਲਾ ਬਣਨਾ ਹੈ
ਹਰ ਹੀਲੇ ਤੇ ਵਸੀਲੇ ਨੂੰ ਸਲਾਮ ਦੋਸਤੋ
ਤਹਰੀਰ ਚੌਂਕ ਦੇ ਵਾਰਸੋ
ਭੁਚਾਲ ਬਣ ਕੇ ਉੱਠੋ
ਤੇ ਚਰਮਰਾ ਦੇਵੋ
ਰਾਜਸ਼ਾਹੀ ਦੀਆਂ ਕੰਧਾਂ
ਢਾਹ ਦੇਵੋ ਕਿੰਗਰੇ
ਤੇ ਬਣਾ ਦੇਵੋ
ਤੇ ਸਿਰਜ ਦੇਵੋ ਇਤਿਹਾਸ ਦਾ ਨਵਾਂ ਪੰਨਾ
ਜਿਸ ਉਪਰ ਗ਼ੁਰਬਤ ਤੇ ਭੁੱਖ ਵਰਗੇ ਸ਼ਬਦ ਨਾ ਹੋਣ
ਤੇ ਧਰਤੀ ਦੇ ਹਰ ਸੋਮੇ ਦੀ ਬੂੰਦ ਬੂੰਦ
ਮਿਹਨਤ ਦੇ ਮੁੜ੍ਹਕੇ ਦਾ ਮੁਲ ਸਿਰਜੇ
ਦੁਨੀਆ ਦੇਖ ਰਹੀ ਹੈ
ਇਤਿਹਾਸ ਦੇਖ ਰਿਹਾ ਹੈ।
ਸਮਾਂ ਰੁਕ ਗਿਆ ਹੈ
ਇਸ ਤੋਂ ਅੱਗੇ ਇਤਿਹਾਸ
ਤੁਹਾਥੌਂ ਪੁੱਛ ਕੇ ਲਿਖਿਆ ਜਾਣਾ ਹੈ।

No comments:

Post a Comment