Tuesday, November 9, 2010


ਅੰਬਰ ਉਪਰ ਗਹਿਰ ਚੜ੍ਹੀ
 ਫਿਰ ਕੋਈ ਝੱਖੜ ਝੁਲੂਗਾ
 ਖੂਬ ਹਨੇਰੀ ਆਵੇਗੀ
ਮਿੱਟੀ ਬਹੁਤ ਉਡਾਵੇਗੀ
ਸਾਰੇ ਪੱਤੇ ਝਾੜੇਗੀ
ਵੱਡੇ ਟਾਹਣ ਸੁੱਟੇਗੀ
ਜੜ੍ਹ ਨਾਲੌਂ ਵੀ ਪੁੱਟੇਗੀ
ਪੱਤੇ ਹੂੰਝ ਲਿਜਾਵੇਗੀ
ਫੇਰ ਹਨੇਰੀ ਅਵੇਗੀ

ਅੰਬਰ ਉੱਤੇ ਗਹਿਰ ਚੜ੍ਹੀ
ਧਰਤੀ ਉਪਰ ਤਪਸ਼ ਬਣੀ
ਜਦੋਂ ਹਨੇਰੀ ਆਵੇਗੀ
ਅੰਬਰ ਤੀਕ ਹਿਲਾਵੇਗੀ
ਤਾਂ ਫਿਰ ਬੱਦਲ ਵੱਸਣਗੇ
ਸੱਭ ਜਲ ਥਲ ਕਰ ਜਾਵੇਗੀ।
ਸੱਭ ਥਾਂ ਜਲ ਭਰ ਜਾਵੇਗੀ।
ਅੰਬਰ ਤੀਕਰ ਗਹਿਰ ਚੜ੍ਹੀ
ਫਿਰ ਕੋਈ ਝੱਖੜ ਝੁੱਲੂਗਾ।
ਸਾਂਭੋ ਭਾਂਡੇ ਟੀਂਡੇ ਨੂੰ
ਸਾਂਭੋ ਕਪੱੜੇ ਲੀੜੇ ਨੂੰ
ਸਾਂਭੋ ਮੰਜੇ ਪੀੜ੍ਹੇ ਨੂੰ
ਸਾਂਭੋ ਟੱਬਰ ਸਾਰੇ ਨੂੰ
ਖੂਬ ਹਨੇਰੀ ਆਵੇਗੀ
ਮਿੱਟੀ ਬਹੁਤ ਉਡਾਵੇਗੀ।
ਅੱਖਾਂ ਤੱਕ ਭਰ ਜਾਵੇਗੀ
ਕੰਨਾਂ ਤੱਕ ਚੜ੍ਹ ਆਵੇਗੀ
ਅੰਨ੍ਹੀ ਬੋਲੀ ਗਹਿਰ ਚੜ੍ਹੀ
ਹੁਣ ਕੋਈ ਝੱਖੜ ਝੁਲੂਗਾ
ਖੂਬ ਹਨੇਰੀ ਆਵੇਗੀ

No comments:

Post a Comment