Tuesday, December 14, 2010


  
ਉਚੀਆਂ ਲੰਮੀਆਂ ਟਾਹਲੀਆਂ
 ਗੁਰਦੀਪ ਸਿੰਘ ਭਮਰਾ
ਉਚੀਆਂ ਲੰਮੀਆਂ ਟਾਹਲੀਆਂ
ਉਹ ਪੱਤਾਂ ਵਾਲੀਆਂ
ਪੁਤਾਂ ਵਾਲੀਆਂ
ਖੜੀਆਂ ਵਿਹੜੇ ਵਿਚਕਾਰ
ਨਾ ਕੋਈ ਪੁੱਛਦਾ
ਨਾ ਕੋਈ ਦੱਸਦਾ
ਖੜੀਆਂ ਬਾਹਵਾਂ ਨੂੰ ਖਿਲਾਰ
ਤੈਨੂੰ ਤੱਕਦੀਆਂ
ਰਹਿ ਨਾ ਸਕਦੀਆਂ
 ਉਚੀਆਂ ਲੰਮੀਆਂ ਟਾਹਲੀਆਂ
ਤੇ ਪਾਈ ਪੀਂਘ ਜਦ
ਝੂਟੇ ਖਾਂਦੀਆਂ ਝੂਟੇ ਦੇਂਦੀਆਂ
ਗਿਧਾ ਪਾਉਂਦੀਆਂ
ਲੋਰੀ ਗਾਉਂਦੀਆਂ
ਕਿਕਲੀ ਪਾਉਂਦੀਆਂ
ਕਦੇ ਹਸਦੀਆਂ
ਵਿਹੜੇ ਵਸਦੀਆਂ
ਛਾਂਵਾਂ ਮਾਣ ਕੇ
ਮਾਂਵਾਂ ਜਾਣ ਕੇ
ਬੁੱਲੇ ਸੌਣ ਦੇ
ਠੰਢੀ ਪੌਣ ਦੇ
ਉਚੀਆਂ ਲੰਮੀਆਂ ਟਾਹਲੀਆਂ
ਉਹ ਪੱਤਾਂ ਵਾਲੀਆਂ
ਉਹ ਪੁੱਤਾਂ ਵਾਲੀਆਂ
ਖਿੜ ਖਿੜ ਹਸਦੀਆਂ
ਵਿਹੜੇ ਵੱਸਦੀਆਂ
ਖੇਡਾਂ ਖੇਡਦੇ ਨੂੰ
ਤੈਨੂੰ ਦੇਖ ਕੇ
ਤੇਰੇ ਵਾਸਤੇ
ਜਿੰਦ ਕੀਤੀ ਕੁਰਬਾਨ
ਕਦੇ ਟਾਹਣੀਆਂ ਕਦੇ ਲਕੜੀਆਂ
ਕਦੇ ਲੈਂਦੀਆਂ
ਤਨ ਲਿਆ ਚਿਰਵਾ
ਆਰੇ ਸਹਿੰਦੀਆਂ
ਕੁਝ ਨਾ ਕਹਿੰਦੀਆਂ
ਉਚੀਆਂ ਲੰਮੀਆਂ ਟਾਹਲੀਆਂ
ਪੁੱਤਾਂ ਵਾਲੀਆਂ
ਪੱਤੇ ਝਾੜ ਕੇ
ਹੁਣ ਨਾ ਇਸ ਦੀ ਛਾਂ
ਇਹ ਕੀ ਕਰਨੀਆਂ
ਵੱਢੋ ਮੁੱਢ ਵਿਚਕਾਰ
ਇਹ ਬੇਕਾਰ
ਹੁਣ ਨਾ ਸੋਹੰਦੀਆਂ
ਇਹ ਕੋਠੀ ਵਾਸਤੇ
ਲੀਕਾਂ ਮਾਰ ਕੇ
ਨੀਹਾਂ ਵਾਸਤੇ
ਇਹਨਾਂ ਦੀ ਕੀ ਹੈ ਲੋੜ
ਵੱਢੋ ਛਾਂਗ ਕੇ
 ਉਚੀਆਂ ਲੰਮੀਆਂ ਟਾਹਲੀਆਂ
ਜੋ ਪਤਾ ਵਾਲੀਆਂ
ਉਹ ਪੁੱਤਾਂ ਵਾਸਤੇ
ਹੁਣ ਕੀਕਰ ਬੇਕਾਰ
ਕੋਈ ਸਮਝ ਨਾ
ਖੜੀ ਆਵਾਜ਼ਾ ਮਾਰ
ਮੈਨੂੰ ਚੀਰ ਕੇ
ਮੈਨੂੰ ਰੰਦ ਕੇ ਜਾਹ ਕੇ ਖੜਾਂ ਤੇਰੇ ਦਰਬਾਰ
ਤੇਰੇ ਵਾਸਤੇ
ਤੇਰੇ ਦਰ ਬੂਹੇ ਤੇ ਦੁਆਰ
ਖੜਾਂ ਰੋਕ ਕੇ
ਹਿੱਕ ਠੋਕ ਕੇ
ਤੇਰੇ ਵਾਸਤੇ
ਕਿਤੇ ਨਾ ਦਿਸਦੀਆਂ ਟਾਹਲੀਆਂ
ਉਹ ਪੱਤਾਂ ਵਾਲੀਆਂ
ਉਹ ਪੁੱਤਾਂ ਵਾਸਤੇ
ਬਦਲਨ ਰੂਪ ਹਜ਼ਾਰ
ਪੁੱਤਾਂ ਵਾਸਤੇ
ਧੀਆਂ ਵਾਸਤੇ






No comments:

Post a Comment