Wednesday, November 10, 2010


ਬਰਸਾਤ
ਗੁਰਦੀਪ ਸਿੰਘ

ਵਰਖਾ ਦੀ ਰੁੱਤ ਵਿੱਚ ਮੀਹ ਪੈਣਾ ਕੁਦਰਤੀ ਹੈ। ਜੇ ਵਰਖਾ ਦੀ ਰੁੱਤ ਵਿੱਚ ਵੀ ਮੀਂਹ ਨਾ ਪਵੇ ਤਾਂ ਫੇਰ ਵਰਖਾ ਰੁੱਤ ਦਾ ਵੀ ਕੀ ਲਾਭ? ਸਿਆਣੇ ਕਹਿੰਦੇ ਨੇ ਕਿ ਵੇਲੇ ਦਾ ਰਾਗ ਤੇ ਕੁਵੇਲੇ ਦੀਆਂ ਟੱਕਰਾਂ। ਮੀਂਹ ਕੱਲ੍ਹ ਸਵੇਰ ਤੋਂ ਵਰ੍ਹ ਰਿਹਾ ਸੀ। ਹਲਕੀ ਬੂੰਦਾ ਬਾਂਦੀ ਤੋਂ ਇਹ ਮੋਹਲੇਧਾਰ ਵਰਖਾ ਵਿੱਚ ਬਦਲ ਗਿਆ ਸੀ। ਗਲੀਆਂ ਵਿੱਚ ਨਾਲੀਆਂ ਭਰ ਕੇ ਵਗ ਰਹੀਆਂ ਸਨ। ਘਰਾਂ ਦੇ ਪਰਨਾਲੇ ਵਰਖਾ ਦਾ ਪਾਣੀ ਉਗਲ ਰਹੇ ਸਨ। ਬਾਜ਼ਾਰ ਦੀ ਸੜਕ ਉਪਰ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਸੀ। ਮੈਂ ਆਪਣੇ ਕਮਰੇ ਦੀ ਖਿੜਕੀ ਵਿੱਚ ਬੈਠਾ ਮੀਂਹ ਦੇ ਰੁਕਣ ਦੀ ਉਡੀਕ ਕਰ ਰਿਹਾ ਸਾਂ। ਪਰਸੋਂ ਮੇਰੀ ਇੰਟਰਵਿਊ ਹੈ ਤੇ ਕੱਲ ਸ਼ਾਮ ਤੱਕ ਮੇਰਾ ਪਟਿਆਲੇ ਪਹੁੰਚਣਾ ਬਹੁਤ ਲਾਜ਼ਮੀ ਸੀ।
ਸੜਕਾਂ ਬਿਲਕੁਲ ਖਾਲੀ ਸਨ। ਦੂਰ ਦੁਰ ਤੱਕ ਕੋਈ ਬੰਦਾ ਪਰਿੰਦਾ ਨਜ਼ਰ ਨਹੀਂ ਸੀ ਆ ਰਿਹਾ। ਕੋਈ ਰਿਕਸ਼ਾ ਹੀ ਨਜ਼ਰ ਆ ਜਾਏ ਤਾਂ ਉਸ ਦੀ ਮਦਦ ਨਾਲ ਇੱਥੋਂ ਨਿਕਲ ਕੇ ਮੈਂ ਬੱਸ ਅੱਡੇ ਉਪਰ ਤਾਂ ਪਹੁੰਚ ਸਕਦਾ ਸਾਂ। ਪਰ ਕੋਈ ਵੀ ਰਿਕਸ਼ਾ ਨਜ਼ਰ ਨਹੀਂ ਸੀ ਆ ਰਿਹਾ। ਅਸਲ ਵਿੱਚ ਮੀਂਹ ਕਰਕੇ ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਦੁਬਕੇ ਹੋਏ ਸਨ। ਮੇਰੀ ਨਜ਼ਰ ਬਾਰ ਬਾਰ ਘੜੀ ਵੱਲ ਜਾ ਰਹੀ ਸੀ। ਸ਼ਾਮ ਦੇ ਪੰਜ ਵਜੇ ਤੱਕ ਹੀ ਮੈਨੂੰ ਬੱਸ ਮਿਲਨੀ ਸੀ ਤੇ ਜੇ ਆਖ਼ਰੀ ਬੱਸ ਲੰਘ ਗਈ ਤਾਂ ਫਿਰ ਕੱਲ੍ਹ ਸਵੇਰੇ ਹੀ ਬੱਸ ਮਿਲ ਸਕੇਗੀ। ਮੇਰੇ ਘਰ ਤੋਂ ਬੱਸ ਅੱਡਾ ਘੰਟੇ ਕੁ ਦੀ ਦੂਰੀ ਤੇ ਸੀ।
ਸੜਕ ਉਪਰ ਕੋਈ ਆਵਾਜਾਈ ਨਹੀਂ ਸੀ। ਨਾ ਕੋਈ ਆ ਰਿਹਾ ਸੀ ਤੇ ਨਾ ਕੋਈ ਜਾ ਰਿਹਾ ਸੀ। ਜੇ ਮੈਂ ਇਸ ਮੁਸ਼ਕਲ ਦੀ ਘੜੀ ਵਿੱਚ ਕਿਸੇ ਨੂੰ ਆਵਾਜ਼ ਵੀ ਦੇਣਾ ਚਾਹਾਂ ਤਾਂ ਕੋਈ ਮੇਰੇ ਨੇੜੇ ਨਹੀਂ ਸੀ ਤੇ ਮੈਂ ਸਾਰਿਆਂ ਤੋਂ ਦੂਰ ਸਾਂ। ਇਸ ਅਜਨਬੀ ਸ਼ਹਿਰ ਵਿੱਚ ਮੈਂਨੂੰ ਕੋਈ ਵੀ ਨਹੀਂ ਸੀ ਜਾਣਦਾ। ਮੈਂ ਆਪਣੇ ਘਰ ਤੋਂ ਦੋ ਸੋ ਕਿਲੋਮੀਟਰ ਤੋਂ ਵੱਧ ਦੀ ਦੂਰੀ ਉਪਰ ਸਾਂ।
ਪਲ ਪਲ ਮੇਰੀ  ਤੇ ਮੇਰੀ ਚਿੰਤਾ ਕੁਦਰਤੀ ਹੀ ਵੱਧ ਰਹੀ ਸੀ, ਮੈਂ ਚਾਹ ਕੇ ਕਿਸੇ ਕੋਲੋਂ ਮਦਦ ਦੀ ਮੰਗ ਨਹੀਂ ਸਾਂ ਕਰ ਸਕਦਾ। ਬਰਸਾਤ ਸੀ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ਅਸਮਾਨ ਉਪਰ ਬੱਦਲ ਸੰਘਣੇ ਹੋ ਰਹੇ ਸਨ। ਕਾਲੇ ਬੱਦਲਾਂ ਕਾਰਨ ਹਨੇਰਾ ਜਿਹਾ ਹੋ ਗਿਆ ਸੀ। ਦੁਪਹਿਰ ਦੇ ਵੇਲ਼ੇ ਹੀ ਰਾਤ ਦਾ ਆਭਾਸ ਹੋ ਰਿਹਾ ਸੀ। ਬਿਜਲੀ ਲਿਸ਼ਕ ਰਹੀ ਸੀ ਤੇ ਬੱਦਲਾਂ ਦੀ ਜੋਰਦਾਰ ਗੜਗੜਾਹਟ ਨਾਲ ਘਬਰਾਹਟ ਜਿਹੀ ਹੋ ਰਹੀ ਸੀ। ਜੇ ਮੈਂ ਕੱਲ ਤੱਕ ਨਾ ਪਹੁੰਚ ਸਕਿਆ ਤਾਂ ਬਹੁਤ ਮੁਸ਼ਕਲ ਹੋ ਜਾਵੇਗੀ। ਮੈਂ ਪਿਛਲੇ ਦੋ ਸਾਲਾਂ ਤੋਂ ਇਸ ਇੰਟਰਵਿਊ ਦੀ ਤਿਆਰੀ ਕਰ ਰਿਹਾ ਸਾਂ ਤੇ ਹੁਣ ਅਚਾਨਕ ਬਿਲਕੁਲ ਮੌਕੇ ਉਪਰ ਮੈਂ ਇਸ ਸ਼ਹਿਰ ਵਿੱਚ ਫਸ ਗਿਆ ਸਾਂ। ਮੈਨੂੰ ਪਹਾੜੀ ਖੇਤਰ ਦਾ ਕੋਈ ਤਜਰਬਾ ਨਹੀਂ ਸੀ, ਫਿਰ ਵੀ ਪਤਾ ਨਹੀਂ ਕਿਉਂ ਮੈਂ ਇਸ ਸ਼ਹਿਰ ਵਿੱਚ ਆ ਗਿਆ। ਮੈਨੂੰ ਰਹਿ ਰਹਿ ਕੇ ਆਪਣੇ ਆਪ ਉਪਰ ਗੁੱਸਾ ਆ ਰਿਹਾ ਸੀ।
ਅਸਲ ਵਿੱਚ ਮੇਰਾ ਲਾਲਚ ਹੀ ਮੈਨੂੰ ਇੱਥੇ ਤੱਕ ਖਿੱਚ ਕੇ ਲੈ ਆਇਆ ਸੀ। ਇਹ ਲਾਲਚ ਹੀ ਮੇਰੀ ਅਜੋਕੀ ਸਥਿਤੀ ਦਾ ਜ਼ਿੰਮੇਦਾਰ ਸੀ। ਪਹਾੜੀ ਖੇਤਰ ਵਿੱਚ ਗਰਮੀ ਦੀਆਂ ਛੁਟੀਆਂ ਗੁਜ਼ਾਰਣ ਦੇ ਲਾਲਚ ਨਾਲ ਮੈਥੋਂ ਆਪਣੇ ਦੋਸਤ ਦੇ ਸੱਦੇ ਨੂੰ ਠੁਕਰਾ ਨਾ ਸਕਿਆ। ਉਹ ਦੋ ਮਹੀਨੇ ਲਈ ਵਿਦੇਸ਼ ਜਾ ਰਿਹਾ ਸੀ ਤੇ ਉਸ ਨੇ ਮੈਨੂੰ ਆਪਣੇ ਮਕਾਨ ਦੀ ਚਾਬੀ ਭੇਜ ਦਿੱਤੀ। ਅਸਲ ਵਿੱਚ ਮੈਨੂੰ ਇੱਥੇ ਆਉਣਾ ਹੀ ਨਹੀਂ ਸੀ ਚਾਹੀਦਾ। ਪਰ ਮੇਰਾ ਮਨ ਤਾਂ ਦਿੱਲੀ ਵਰਗੇ ਸ਼ਹਿਰ ਦੀ ਗਰਮੀ ਚੋਂ ਨਿਕਲ ਕੇ ਪਹਾੜੀ ਠੰਢੀਆਂ ਹਵਾਵਾਂ ਲਈ ਤਰਸ ਰਿਹਾ ਸੀ। ਤੇ ਮੈਂ ਬਿਨਾ ਕੁਝ ਸੋਚੇ, ਬਿਨਾ ਕਿਸੇ ਦੇਰੀ ਤੋਂ ਅਗਲੇ ਦਿਨ ਹੀ ਆ ਧਮਕਿਆ ਸਾਂ। ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਦੇ ਕਥਨ ਮੁਤਾਬਕ ਹੁਣ ਮੈਂ ਸਾਂ, ਸ਼ਹਿਰ ਸੀ, ਪਹਾੜ ਸੀ, ਹਵਾਵਾਂ ਦੀ ਥਾਂ ਤੇਜ਼ ਬਰਸਾਤ ਸੀ।
ਫਿਰ ਇੱਕ ਖਿਆਲ ਆਇਆ, ਕਿਓਂ ਨਾ ਆਪਣੇ ਉਸ ਦੋਸਤ ਨੂੰ ਫੋਨ ਕਰ ਕੇ ਪੁਛਾਂ ਕਿ ਹੁਣ ਮੈਂ ਕੀ ਕਰਾਂ। ਮੈਂ ਤਾਂ ਇੱਥੇ ਕਿਸੇ ਨੂੰ ਜਾਣਦਾ ਵੀ ਨਹੀਂ। ਪਹਾੜਾਂ ਉਪਰ ਬਰਸਾਤ ਜਿੰਨੀ ਸੋਹਣੀ ਲੱਗਦੀ ਹੈ ਉਸ ਤੋਂ ਵੀ ਵੱਧ ਉਹ ਖਤਰਨਾਕ ਹੁੰਦੀ ਹੈ। ਬਰਸਾਤ ਦਾ ਪਾਣੀ ਤੇਜ਼ੀ ਨਾਲ ਵਗਦਾ ਹੈ। ਆਪਣੇ ਨਾਲ ਮਿੱਟੀ ਪੱਥਰ ਤੇ ਹੋਰ ਕਿੰਨਾ ਕੁਝ ਲੈ ਕੇ ਨਿਵਾਣ ਵੱਲ ਤੁਰ ਪੈਂਦਾ ਹੈ। ਢਿੱਗਾਂ ਖਿਸਕਣ ਦੀਆਂ ਘਟਨਾਵਾਂ ਤਾਂ ਆਮ ਹਨ। ਜੇ ਭਲਾ ਕੋਈ ਵਡਾ ਪੱਥਰ ਹੀ ਪਹਾੜੀ ਦੀ ਢਲਾਣ ਨਾਲ ਖਿਸਕਦਾ ਹੋਇਆ ਆ ਗਿਆ, ਫਿਰ ਮੇਰਾ ਕੀ ਬਣੂ? ਡਰ ਨਾਲ ਮੈਂ ਪੱਤੇ ਵਾਂਗੂ ਕੰਬ ਰਿਹਾ ਸਾਂ। ਫੋਨ ਕਰਨ ਗਿਆ ਤਾਂ ਦੋਸ ਦਾ ਫੋਨ ਬੰਦ ਆ ਰਿਹਾ ਸੀ। ਹੁਣ ਮੇਰਾ ਕਿਸੇ ਵੀ ਘੜੀ ਇੱਥੋਂ ਨਿਕਲ ਜਾਣ ਨੂੰ ਕਾਹਲਾ ਸੀ। ਮੈਂ ਕਿਸੇ ਵੀ ਸੂਰਤ ਵਿੱਚ ਹੋਰ ਰੁਕਣਾ ਨਹੀਂ ਸੀ ਚਾਹੁੰਦਾ। ਪਟਿਆਲੇ ਪਹੁੰਚ ਸਕਾਂ ਜਾਂ ਨਾ ਪਰ ਇੱਥੋਂ ਜ਼ਰੂਰ ਨਿਕਲ ਜਾਣਾ ਚਾਹੁੰਦਾ ਹਾਂ। ਮੈਂ ਅੰਦਰੋਂ ਕਾਹਲਾ ਪੈ ਰਿਹਾ ਸਾਂ। ਬਾਹਰ ਬਰਸਾਤ ਦੇ ਰੁਕਣ ਦਾ ਕੋਈ ਆਸਾਰ ਨਹੀਂ ਸੀ ਨਜ਼ਰ ਆ ਰਿਹਾ। ਮੈਂ ਇੱਧਰ ਉਧਰ ਦੇਖਿਆ ਕਿ ਕੁਝ ਮਿਲ ਜਾਵੇ ਤਾਂ ਕਿ ਮੈਂ ਵਰ੍ਹਦੀ ਬਰਸਾਤ ਵਿੱਚ ਜਾ ਕੇ ਇੱਥੋਂ ਨਿਕਲਣ ਦਾ ਕੋਈ ਇੰਤਜ਼ਾਮ ਕਰ ਸਕਾਂ। ਚੰਗੀ ਕਿਸਮਤ ਨਾਲ ਮੈਨੂੰ ਆਪਣੇ ਦੋਸਤ ਦੇ ਕਮਰੇ ਚੋਂ ਇੱਕ ਛਤਰੀ ਲੱਭ ਗਈ। ਕਾਲ਼ੇ ਰੰਗ ਦੀ ਉਸ ਛਤਰੀ ਨੂੰ ਲੈ ਕੇ ਮੈਂ ਤੇਜ਼ੀ ਨਾਲ ਬਰਾਂਡੇ ਵੱਲ ਅਹੁਲਿਆ। ਅਸਮਾਨੀ ਬਿਜਲੀ ਦੀ ਲਿਸ਼ਕ ਤੋਂ ਮੈਂ ਠਠੰਬਰ ਗਿਆ। ਅਗਲੇ ਹੀ ਪਲ ਬਿਜਲੀ ਜੋਰਦਾਰ ਗਰਜ ਨੇ ਮੇਰੇ ਕਦਮ ਰੋਕ ਦਿੱਤੇ।
-         ਇਹ ਜ਼ਰੂਰ ਕਿਤੇ ਨੇੜੇ ਹੀ ਡਿੱਗੀ ਹੋਵੇਗੀ।
ਮੈਂ ਸੁਣਿਆ ਸੀ ਕਿ ਜੇ ਬਿਜਲੀ ਦੀ ਲਿਸ਼ਕ ਤੇ ਬੱਦਲਾਂ ਦੀ ਗਰਜ ਵਿੱਚ ਥੋੜ੍ਹਾ ਹੀ ਵਕਫਾ ਹੋਵੇ ਤਾਂ ਸਮਝੋ ਇਹ ਕਿਤੇ ਨੇੜੇ ਹੀ ਡਿੱਗੀ ਹੋਵੇਗੀ।
-         ਨਾਲੇ ਕਾਲੀ ਰੰਗ ਉਪਰ ਤਾਂ ਇਹ ਬੜੀ ਮਿਹਰਬਾਨ ਹੁੰਦੀ ਹੈ।
ਬਚਪਨ ਵਿੱਚ ਸੁਣੀਆਂ ਇਹ ਗੱਲਾਂ ਸੁਣ ਕੇ ਮੈਂ ਬਾਹਰ ਨਿਕਲਣ ਦਾ ਹੌਂਸਲਾ ਨਾ ਕਰ ਸਕਿਆ।
-         ਪਰ ਬਿਜਲੀ ਨੂੰ ਕਾਲ਼ੇ ਰੰਗ ਦੀ ਕੀ ਸਮਝ? ਉਹ ਕਿਹੜਾ ਵੇਖ ਸਕਦੀ ਹੈ? ਬਿਜਲੀ ਨੂੰ ਕਾਲ਼ਾ ਰੰਗ ਦਿਖਾਈ ਥੋੜ੍ਹੇ ਹੀ ਦਿੰਦਾ ਹੈ?
ਮੈਂ ਆਪਣੇ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਪੰਜ ਵਜਣ ਵਿੱਚ ਹਾਲੇ ਇੱਕ ਘੰਟਾ ਬਾਕੀ ਸੀ ਤੇ ਮੈਂ ਜੇ ਹੁਣੇ ਨਿਕਲ ਜਾਵਾਂ ਤਾਂ ਬੱਸ ਅੱਡੇ ਤੋਂ ਮੈਨੂੰ ਕੋਈ ਨਾ ਕੋਈ ਰਿਕਸ਼ਾ ਮਿਲ ਸਕਦਾ ਹੈ। ਰਿਕਸ਼ਾ ਲੈ ਕੇ ਮੈਂ ਵਾਪਸ ਆਪਣਾ ਸਾਮਾਨ ਲਿਜਾ ਸਕਦਾ ਹਾਂ। ਇਸ ਵਿਚਾਰ ਨਾਲ ਅਗਲੇ ਹੀ ਪਲ਼ ਮੈਂ ਭੀੜੇ ਜਿਹੇ ਬਾਜ਼ਾਰ ਵਿੱਚ ਸਾਂ।
ਬਾਜ਼ਾਰ ਪਹਾੜੀ ਦੀ ਹਲਕੀ ਜਿਹੀ ਢਲਾਣ  ਉਪਰ ਸਥਿਤ ਸੀ। ਬਾਜ਼ਾਰ ਵਿੱਚ ਪਾਣੀ ਹੋਣ ਕਰਕੇ ਮੈਨੂੰ ਆਪਣੇ ਬੂਟ ਉਤਾਰ ਕੇ ਹੱਥ ਵਿਚ ਫੜਨੇ ਪਏ ਤੇ ਮੈਂ ਰਵਾਂ ਰਵੀਂ ਬੱਸ ਅੱਡੇ ਵੱਲ ਤੁਰ ਪਿਆ। ਪਾਣੀ ਠੰਢਾ ਸੀ। ਤੇ ਮੇਰੇ ਪੈਰਾਂ ਵਿੱਚ ਵਗ ਰਿਹਾ ਰਿਹਾ ਸੀ। ਕਾਹਲ਼ੇ ਪੈਰੀਂ ਮੈਂ ਬੱਸ ਅੱਡੇ ਦੇ ਠੀਕ ਸਾਹਮਣੇ ਆ ਕੇ ਰੁਕ ਗਿਆ। ਟਾਵੀਆਂ ਟਾਵੀਆਂ ਸਵਾਰੀਆਂ ਬੱਸ ਅੱਡੇ ਦੀ ਛੱਤ ਹੇਠਾਂ ਬੈਠੀਆਂ ਹਨ। ਸ਼ਾਇਦ ਉਹ ਬੱਸ ਦੀ ਉਡੀਕ ਕਰ ਰਹੀਆਂ ਸਨ ਜਾਂ ਮੀਂਹ ਦੇ ਰੁਕਣ ਦੀ। ਦੋ ਚਾਰ ਰਿਕਸ਼ੇ ਵਾਲੇ ਆਪਣੇ ਰਿਕਸ਼ੇ ਰੋਕ ਕੇ ਇੱਕ ਚਾਹ ਵਾਲੀ ਛੋਟੀ ਜਿਹੀ ਦੁਕਾਨ ਉਪਰ ਬੈਠੇ ਸਨ।
-         ਬਈਆ, ਕਿਉਂ ਚਲੋਗੇ ਕਿਆ?
-         ਕਹਾਂ ਚਲਨਾ ਹੈ, ਬਾਬੂ ਜੀ?
-         ਬੱਸ ਅੱਡੇ ਕੇ ਲੀਏ
-         ਬੱਸ ਅੱਡਾ ਤੋ ਸਾਹਮਣੇ ਹੈ ਬਾਬੂ ਜੀ
ਉਹ ਮੇਰੇ ਵਲ ਦੇਖ ਕੇ ਮੁਸਕਰਾ ਰਿਹਾ ਸੀ। ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਸਆ। ਮੈਂ ਤਾਂ ਪਹਿਲਾਂ ਹੀ ਬੱਸ ਅੱਡੇ ਦੇ ਸਾਹਮਣੇ ਖੜਾ ਸੀ।
-         ਠੀਕ ਹੈ, ਮੇਰਾ ਮਤਲਬ ਸੀ ਪਹਿਲਾਂ ਘਰ ਜਾ ਕੇ ਸਾਮਾਨ ਲੈ ਕੇ ਆਉਣਾ ਹੈ। ਉੱਥੋਂ ਵਾਪਾਸ ਬੱਸ ਅੱਡੇ ਤੱਕ ਕਿੰਨੇ ਪੈਸੇ ਲਏਂਗਾ?
-         ਜੋ ਆਪ ਠੀਕ ਸਮਝੇਂ!
ਬਿਨਾਂ ਕਿਸੇ ਹੀਲ ਹੁਜੱਤ ਤੋਂ ਉਹ ਮੇਰੇ ਨਾਲ ਤੁਰ ਪਿਆ। ਉਸ ਦੇ ਰਿਕਸ਼ੇ ਵਿੱਚ ਬੈਠ ਕੇ ਬਾਜ਼ਾਰ ਚੋਂ ਲੰਘਦੇ ਹੋਏ, ਮੈਂ ਦੇਖਿਆ, ਕਿ ਪਾਣੀ ਦਾ ਵਹਾ ਤੇਜ਼ ਹੋ ਗਿਆ ਸੀ। ਉਸ ਉਪਰ ਬੇਹਤਾਸ਼ਾ ਮੀਂਹ ਪੈ ਰਿਹਾ ਸੀ। ਪਰ ਉਹ ਸੱਭ ਕਾਸੇ ਤੋਂ ਬੇਪਰਵਾਹ ਉਹ ਰਿਕਸ਼ੇ ਦੇ ਪੈਡਲ ਮਾਰ ਰਿਹਾ ਸੀ। ਰਿਕਸ਼ੇ ਵਾਲੇ ਨੂੰ ਪਾਣੀ ਚੋਂ ਰਿਕਸ਼ਾ ਖਿੱਚਣਾ ਕਾਫ਼ੀ ਮੁਸ਼ਕਲ ਲੱਗ ਰਿਹਾ ਸੀ। ਮੇਰਾ ਜੀਅ ਕੀਤਾ ਕਿ ਮੈਂ ਉਤਰ ਜਾਵਾਂ ਤੇ ਉਸ ਦਾ ਭਾਰ ਹਲਕਾ ਕਰ ਦਿਆਂ। ਕਾਲਜ ਵਿੱਚ ਪੜ੍ਹਦਿਆਂ ਵੀ ਕਈ ਵਾਰੀ ਪੁਲ ਦੀ ਚੜ੍ਹਾਈ ਵੇਲੇ ਅਸੀਂ ਰਿਕਸ਼ਾ ਖਾਲੀ ਕਰ ਦਿਆ ਕਰਦੇ ਸਾਂ। ਵਿਚਾਰਾ ਗ਼ਰੀਬ ਆਦਮੀ ਹੈ ਐਵੇਂ ਫਾਲਤੂ ਦਾ ਜ਼ੋਰ ਲਗਾ ਰਿਹਾ ਹੈ; ਇਹ ਸੋਚ ਕੇ ਅਸੀਂ ਅਕਸਰ ਰਿਕਸ਼ੇ ਵਾਲੇ ਦੀ ਮਦਦ ਕਰਨਾ ਚਾਹੁੰਦੇ।
ਘਰ ਪਹੁੰਚ ਕੇ ਮੈਂ ਕਾਹਲੀ ਨਾਲ ਘਰ ਦਾ ਤਾਲਾ ਖੋਲ੍ਹਿਆ। ਸਾਮਾਨ ਚੁੱਕਣ ਲੱਗਿਆਂ ਉਹ ਬੋਲਿਆ-
-         ਬਾਬੂ ਜੀ ਆਪ ਆਜ ਰੁਕ ਜਾਈਏ। ਬਾਰਸ਼ ਬਹੁਤ ਤੇਜ਼ ਹੈ।
-         ਕਿਉਂ ਅਬ ਕਿਆ ਬਾਤ ਹੋ ਗਈ।
-         ਕੋਈ ਬਾਤ ਨਹੀਂ ਬਾਬੂ ਜੀ ਇਨ ਪਹਾੜੀ ਰਾਸਤੋਂ ਕਾ ਕੋਈ ਭਰੋਸਾ ਨਹੀਂ ਹੋਤਾ। ਬਰਸਾਤ ਮੇਂ ਕਭੀ ਕਭੀ ਰਾਸਤੇ ਬੰਦ ਹੋ ਜਾਤੇ ਹੈ। ਚੱਟਾਨੇਂ ਰਾਸਤੇ ਮੇਂ ਆ ਜਾਤੀ ਹੈ ਤੋ ਬੜੀ ਮੁਸ਼ਕਲ ਹੋਤੀ ਹੈ।
-         ਵੋਹ ਤੋਂ ਠੀਕ ਹੈ, ਪਰ ਪਹੁੰਚਣਾ ਭੀ ਬਹੁਤ ਜ਼ਰੂਰੀ ਹੈ।
-         ਵੋਹ ਤੋਂ ਠੀਕ ਹੈ। ਪਹੁੰਚਣਾ ਤੋ ਸਭ ਕੋ ਹੈ ਲੇਕਿਨ ਬਰਸਾਤ ਕਾ ਭੀ ਦੇਖ ਲੇਂ।
-         ਲੇਕਿਨ.... ,
ਹਾਲੇ ਗੱਲ ਮੇਰੇ ਮੂੰਹ ਵਿੱਚ ਹੀ ਸੀ ਕਿ ਉਹ ਬੋਲ ਪਿਆ-
-         ਦੇਖ ਲੋ, ਆਜ ਕੀ ਹੀ ਬਾਤ ਹੈ। ਰੁਕ ਜਾਓ, ਕੱਲ੍ਹ ਸੁਬਹ ਤੱਕ ਰੁਕ ਜਾਏਗੀ ਯੇ ਬਰਸਾਤ।
-         ਯਾਰ ਤੁਮ ਤੋ ਏਸੇ ਕਹਿ ਰਹੇ ਹੋ ਜੈਸੇ ਤੁਮ ਮੇਰੇ ਸਗੇ ਸਬੰਧੀ ਹੋਤੇ ਹੋ?
-         ਪਰਦੇਸ ਮੇਂ ਹਰ ਆਦਮੀ ਆਪਣਾ ਹੋਤਾ ਹੈ। ਯੇ ਤੋ ਸਮਝਨੇ ਕੀ ਬਾਤ ਹੈ। ਆਪ ਪੈਸੇ ਬੇਸ਼ੱਕ ਮੱਤ ਦੇਨਾ। ਲੇਕਿਨ .....
ਮੈਨੂੰ ਰੁਕਿਆ ਦੇਖ ਕੇ ਉਹ ਵਾਪਸ ਆਪਣੇ ਰਿਕਸ਼ੇ ਕੋਲ ਚਲਾ ਗਿਆ ਤੇ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਚਾਹ ਵਾਸਤੇ ਆਵਾਜ਼ ਮਾਰਦਾ ਉਹ ਮੇਰੀਆਂ ਨਜ਼ਰਾਂ ਤੋਂ ਓਹਲੇ ਹੋ ਗਿਆ।


ਓਬਾਮਾ ਓਬਾਮਾ

ਗੁਰਦੀਪ ਸਿੰਘ
ਭੂਮਿਕਾ-         
ਇਹ ਨਾਟਕ ਓਬਾਮਾ ਦੀ ਭਾਰਤ ਫੇਰੀ ਉਪਰ ਅਧਾਰਤ ਹੈ। ਅੱਜ ਜਦੋਂ ਸਰਮਾਏਦਾਰੀ ਦੇ ਮਾਡਲ ਨੇ ਅਮਰੀਕੀ ਨਿਜ਼ਾਮ ਨੂੰ ਧੋਖਾ ਦਿੱਤਾ ਹੈ ਤੇ ਉਹ ਲੋਕ ਆਰਥਕ ਮੰਦੀ ਤੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ ਤਾਂ ਓਬਾਮਾ 300 ਦੇ ਕਰੀਬ ਅਮਰੀਕੀ ਕੰਪਨੀਆਂ ਦੇ ਸੀ ਈ ਓ ਨੂੰ ਲੈ ਕੇ ਭਾਰਤ ਦੀ ਆਰਥਕ ਰਾਜਧਾਨੀ ਆਇਆ ਤੇ ਅਮਰੀਕੀ ਵਸਤੁਆਂ ਲਈ ਭਾਰਤੀ ਮੰਡੀ ਅੱਗੇ ਹੱਥ ਫੈਲਾਉਂਦਾ ਸੱਭ ਨੇ ਦੇਖਿਆ ਹੈ। ਜ਼ਿਕਰ ਯੋਗ ਹੈ ਕਿ ਅਮਰੀਕੀ ਹਾਕਮਾਂ ਨੇ ਜਦੋਂ ਭਾਰਤ ਨੇ ਵਪਾਰ ਸਮਝੌਤੇ ਵਿੱਚ ਸ਼ਾਮਲ ਹੋਣਾ ਚਾਹਿਆ ਸੀ ਤਾਂ ਸੱਭ ਤੋਂ ਪਹਿਲਾਂ ਭਾਰਤੀ ਕਾਨੂੰਨ ਪ੍ਰਣਾਲੀ ਵਿੱਚ ਲੋਕ ਪੱਖੀ ਮੱਦਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ। ਪਿਛਲੇ ਦਿਨਾਂ ਵਿੱਚ ਜੋ ਵੀ ਕਾਨੂੰਨ ਭਾਰਤ ਦੀ ਲੋਕ ਤੰਤਰ ਪ੍ਰਣਾਲੀ ਨੇ ਪਾਸ ਕੀਤੇ ਉਹ ਸਾਰੇ ਦੇ ਸਾਰੇ ਅਮਰੀਕਾ ਤੇ ਉਸ ਦੇ ਹਮਾਇਤੀ ਦੇਸ਼ਾਂ ਦੇ ਨਿਰਦੇਸ਼ ਉਪਰ ਕੀਤੇ।
ਪਾਤਰ-
ਸੂਤਰਧਾਰ 1
ਸੂਤਰਧਾਰ 2
ਓਬਾਮਾ- ਅਮਰੀਕੀ ਰਾਸ਼ਟਰਪਤੀ
ਅਮਰੀਕੀ ਮਜ਼ਦੂਰ
ਭਾਰਤੀ ਮਜ਼ਦੂਰ

ਸੂਤਰਧਾਰ 1:

ਮੁਬਾਰਕਾਂ!


ਸੂਤਰਧਾਰ 2:

ਭਾਰਤ ਦੇ ਉਦਯੋਗਪਤੀਓ, ਵਧਾਈਆਂ,


ਸੂਤਰਧਾਰ 1:

ਓਬਾਮਾ ਜੀ ਆਏ ਹਨ


ਸੂਤਰਧਾਰ 2:

ਇਹ ਮਾਮਾ ਜੀ ਨਹੀਂ ਜੋ ਤੁਹਾਡੇ ਲਈ ਨਾਨੀ ਦੇ ਤੋਹਫੇ ਲੈ ਕੇ ਆਏ ਹੋਣ,


ਸੂਤਰਧਾਰ 1

ਹੈਪੀ ਦੀਵਾਲੀ ਕਹਿਣ


ਸੂਤਰਧਾਰ 2:

ਉਹ ਤਾਂ ਅਮਰੀਕਾ ਵੇਚਣ ਆਏ ਹਨ ਸੁਪਨੇ ਨਹੀਂ।


ਸੂਤਰਧਾਰ 1:

ਸੁਪਨੇ ਵੀ ਖਰੀਦ ਲੈਂਦੇ


ਸੂਤਰਧਾਰ 2:

ਕਿਉਂ ਕਿ ਸੁਪਨਿਆਂ ਵਿੱਚ ਵੀ ਜਾਨ ਹੁੰਦੀ ਹੈ


ਸੂਤਰਧਾਰ 1:

ਸੁਪਨੇ ਰੀਝਾਂ ਜਗਾਉਂਦੇ


ਸੂਤਰਧਾਰ 2:

ਸੁਪਨੇ ਜੀਣ ਦੀ ਚਾਹ ਪੈਦਾ ਕਰਦੇ ਹਨ


ਸੂਤਰਧਾਰ 1:

ਸੁਪਨੇ ਤਾਂਘਾਂ ਨੂੰ ਜਨਮ ਦਿੰਦੇ ਹਨ।


ਸੂਤਰਧਾਰ 2:

ਸੁਪਨੇ ਹੀ ਹੁੰਦੇ ਹਨ ਜੋ ਬੰਦੇ ਵਿੱਚ ਇੰਨਾ ਜਨੂੰਨ ਭਰ ਦਿੰਦੇ ਹਨ,  ਕਿ ਬੰਦਾ ਧਰਤ ਅਸਮਾਨ ਇੱਕ ਕਰ ਦਿੰਦਾ ਹੈ


ਸੂਤਰਧਾਰ 1:

ਪਰ ਜਿਹੜਾ ਝੌਲਾ ਓਬਾਮਾ ਜੀ ਆਪਣੇ ਨਾਲ ਲੈ ਕੇ ਆਏ ਹਨ
ਜਰਾ ਦੇਖੋ ਤਾਂ ਸਹੀ ਉਹਨਾਂ ਵਿੱਚ ਕੀ ਹੈ


ਸੂਤਰਧਾਰ 2:

ਉਹਨਾਂ ਵਿੱਚ ਜਹਾਜ਼ ਹਨ, ਕਾਰਾਂ ਹਨ, ਮਹਿੰਗੀਆਂ ਵਾਲੀਆਂ
ਟੈਂਕ ਹਨ, ਹੋਰ ਕਿੰਨਾ ਕੁਝ ਨਿੱਕ- ਸੁੱਕ


ਸੂਤਰਧਾਰ 1:

ਪਰ ਇਹ ਸਭ ਕੁਝ ਮੁਫ਼ਤ ਥੋੜ੍ਹੇ ਦੇ ਕੇ ਜਾਣਗੇ, ਤੋਹਫੇ ਜਾਂ ਸੁਗਾਤ ਕਰਕੇ


ਸੂਤਰਧਾਰ 2:

ਇਹ ਤਾਂ ਉਹ ਮੁੱਲ ਵੇਚਣ ਆਏ ਹਨ।


ਸੂਤਰਧਾਰ 1:

ਉਹਨਾਂ ਨੂੰ ਲੋੜ ਪੈ ਗਈ ਉਹਨਾਂ ਦੇ ਘਰ ਦੀ ਹਾਲਤ ਖਸਤਾ ਹੋ ਗਈ


ਸੂਤਰਧਾਰ 2:

ਉਹਨਾਂ ਦੇ ਅਮੀਰਾਂ ਨੇ ਪੈਸਾ ਲੁੱਟ ਕੇ ਆਪੋ ਆਪਣੇ ਘਰ ਭਰ ਲਏ ਤੇ ਆਪ ਸੱਭ ਕੁਝ ਦੀਵਾਲੀਆ ਹੋਣ ਦਾ ਐਲਾਨ ਕਰ ਦਿੱਤਾ


ਸੂਤਰਧਾਰ 1:

ਪੈਸਾ ਕਿਸ ਦਾ ਸੀ?


ਸੂਤਰਧਾਰ 2:

ਲੋਕਾਂ ਦਾ, ਲੋਕਾਂ ਦੇ ਸੁਪਨਿਆਂ ਦਾ
ਲੋਕਾਂ ਦੇ ਰੁਜ਼ਗਾਰ ਦਾ,


ਸੂਤਰਧਾਰ 1:

ਕੋਈ ਅਮੀਰ ਬੰਦਾ ਗ਼ਰੀਬ ਹੋਇਆ?


ਸੂਤਰਧਾਰ 2:

ਨਹੀਂ


ਸੂਤਰਧਾਰ 1:

ਕੋਈ ਧਨਾਢ ਸੜਕ ਉਪਰ ਆਇਆ?


ਸੂਤਰਧਾਰ 2:

ਨਹੀਂ,


ਸੂਤਰਧਾਰ 2:

ਉਹਨਾਂ ਦਾ ਨਿਜ਼ਾਮ ਹੀ ਐਸਾ ਹੈ


ਸੂਤਰਧਾਰ 1:

ਲੋਕ ਰੋਟੀ ਮੰਗਦੇ ਹਨ,


ਸੂਤਰਧਾਰ 2:

ਲੋਕ ਰੁਜ਼ਗਾਰ ਮੰਗਦੇ ਹਨ


ਸੂਤਰਧਾਰ 1:

ਲੋਕ ਦਵਾਈਆਂ ਮੰਗਦੇ ਨੇ


ਸੂਤਰਧਾਰ 2:

ਓਬਾਮਾ ਕੋਲ ਤਾਂ ਕੁਝ ਵੀ ਨਹੀਂ


ਸੂਤਰਧਾਰ 1:

ਜਦੋਂ ਉਹ ਆਇਆ ਸੀ ਤਾਂ ਉਸ ਨੇ ਆਪਣੇ ਕਾਲੇ ਕੋਟ ਵਿੱਚ ਹੱਥ ਪਾ ਕੇ ਦਿਖਾਇਆ ਸੀ


ਸੂਤਰਧਾਰ 2:

ਲੋਕਾਂ ਸਮਝਿਆ ਕਿ ਉਸ ਕੋਲ ਝੁਰਲੂ ਹੈ


ਸੂਤਰਧਾਰ 1:

ਜਾਦੂ ਦਾ ਝੁਰਲੂ


ਸੂਤਰਧਾਰ 2:

ਜਦੋਂ ਉਹ ਜਾਦੂ ਦਾ ਝੁਰਲੂ ਫੇਰਨਗੇ ਤਾਂ ਕਰਾਮਾਤ ਹੋ ਜਾਏਗੀ


ਸੂਤਰਧਾਰ 1:

ਅਮਰੀਕਾ ਦੇ ਅਸਮਾਨ ਉਪਰ ਸੱਤ ਸੂਰਜ ਚੜ੍ਹ ਜਾਣਗੇ


ਸੂਤਰਧਾਰ 2:

ਪਰ ਕੁਝ ਵੀ ਨਾ ਹੋਇਆ


ਸੂਤਰਧਾਰ 1:

ਲੋਕ ਪੁੱਛਦੇ ਨੇ ਝੁਰਲੂ ਦਾ ਜਾਦੂ ਕਿੱਥੇ ਗਿਆ


ਸੂਤਰਧਾਰ 2:

ਪਰ ਝੁਰਲੂ ਤਾਂ ਸੀ ਹੀ ਨਹੀਂ


ਸੂਤਰਧਾਰ 1:

ਉਸ ਨੇ ਤਾਂ ਇੱਕ ਭਰਮ ਜਾਲ ਬੁਣਿਆ ਸੀ


ਸੂਤਰਧਾਰ 2:

ਜਿਵੇਂ ਇੱਥੇ ਸਾਡੇ ਨੇਤਾ ਸਾਨੁੰ ਸੁਪਨੇ ਦਿਖਾਉਂਦੇ ਹਨ ਪਰ ਅਮਰੀਕਾ ਦੇ ਲੋਕ


ਸੂਤਰਧਾਰ 1:

ਉਹ ਲੋਕ ਝੁਰਲੂ ਮੰਗਦੇ ਹਨ


ਸੂਤਰਧਾਰ 2:

ਹੁਣ ਓਬਾਮਾ ਜੀ ਉਹਨਾਂ ਨੂੰ ਲਾਰਾ ਲਾ ਕੇ ਆਏ ਹਨ


ਸੂਤਰਧਾਰ 1:

ਮੈਂ ਉਹ ਝੁਰਲੂ ਮਨਮੋਹਨ ਸਿੰਘ ਨੂੰ ਫੜਾਇਆ ਸੀ


ਸੂਤਰਧਾਰ 2:

ਮੈਂ ਭਾਰਤ ਜਾ ਕੇ ਤੁਹਾਡੇ ਲਈ ਰੁਜ਼ਗਾਰ ਲੱਭ ਕੇ ਲਿਆਉਂਦਾ ਹਾਂ


ਸੂਤਰਧਾਰ 1:

ਭਾਰਤ ਬੜਾ ਵੱਡਾ ਦੇਸ਼ ਹੈ


ਸੂਤਰਧਾਰ 2:

ਉੱਥੇ ਲੋਕ ਬੜੇ ਅਮੀਰ ਹਨ


ਸੂਤਰਧਾਰ 1:

ਉਹਨਾਂ ਕੋਲ ਬੜਾ ਪੈਸਾ ਹੈ


ਸੂਤਰਧਾਰ 2:

ਉਹ ਦੁਨੀਆ ਦੀ ਵੱਡੀ ਮੰਡੀ ਹੈ


ਸੂਤਰਧਾਰ 1:

ਉੱਥੇ ਹਰ ਚੀਜ਼ ਦੀ ਬੜੀ ਮੰਗ ਹੈ


ਸੂਤਰਧਾਰ 2:

ਜੋ ਬਣਾਓ ਖਪ ਜਾਂਦਾ ਹੈ


ਸੂਤਰਧਾਰ 1:

ਉੱਥੇ ਅਕਲ ਦੇ ਅੰਨੇ ਰਹਿੰਦੇ ਹਨ


ਸੂਤਰਧਾਰ 2:

ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਸਮਝ ਨਹੀਂ


ਸੂਤਰਧਾਰ 1:

ਚੀਨ ਉਸ ਤੋਂ ਬੜਾ ਕੁਝ ਕਮਾ ਰਿਹਾ ਹੈ


ਸੂਤਰਧਾਰ 2:

ਸਾਡੇ ਅਮਰੀਕਾ ਦਾ ਕਾਨੂੰਨ ਤਾਂ ਸਖ਼ਤ ਹੈ


ਸੂਤਰਧਾਰ 1:

ਅਸੀਂ ਕਿਸੇ ਨੂੰ ਵੀ ਬਾਹਰੋਂ ਆਉਣ ਨਹੀਂ ਦਿੰਦੇ


ਸੂਤਰਧਾਰ 2:

ਵੀਜ਼ਾ ਹੀ ਨਹੀਂ ਲਾਉਂਦੇ


ਸੂਤਰਧਾਰ 1:

ਫੀਸਾਂ ਵੀ ਆਪਣੀ ਮਰਜ਼ੀ ਦੀਆਂ ਲੈਂਦੇ ਹਾਂ


ਸੂਤਰਧਾਰ 2:

ਅਸੀਂ ਤਾਂ ਚਿੜੀਆਂ ਵੀ ਰੋਕ ਦਿੱਤੀਆਂ ਹਨ


ਸੂਤਰਧਾਰ 1:

ਤੁਸੀਂ ਆਪਣੇ ਦੇਸ਼ ਦਾ ਹੀ ਚੁਗੋ ਸਾਡੇ ਦੇਸ਼ ਦਾ ਨਹੀਂ


ਸੂਤਰਧਾਰ 2:

ਚਿੜੀ ਵੀ ਆਕੇ ਸਾਡੇ ਘਰੋਂ ਰੁਜ਼ਗਾਰ ਬਾਹਰ ਨਹੀਂ ਲਿਜਾ ਸਕਦੀ


ਸੂਤਰਧਾਰ 1:

ਪਰ ਦੂਜੇ ਦੇਸ਼ਾਂ ਨੂੰ ਕੀ ਪਤਾ


ਸੂਤਰਧਾਰ 2:

ਉਹ ਤਾਂ ਸਾਡੇ ਦੇਸ਼ ਦੀ ਹੀ ਮੰਨਦੇ ਹਨ


ਸੂਤਰਧਾਰ 1:

ਇਹੀ ਮੌਕਾ ਹੈ ਚਲੋ ਜਾ ਕੇ ਕੁਝ ਚੀਜ਼ਾਂ ਵੇਚ ਆਉਂਦੇ ਹਾਂ


ਸੂਤਰਧਾਰ 2:

ਪਰ ਕਿਹੜੀਆਂ ਚੀਜ਼ਾਂ?


ਸੂਤਰਧਾਰ 1:

ਜਿਹਨਾਂ ਦੀ ਹੁਣ ਆਪਾਂ ਨੂੰ ਲੋੜ ਨਹੀਂ


ਸੂਤਰਧਾਰ 2:

ਪੁਰਾਣੇ ਸਾਮਾਨ ਦੀ ਪੰਡ ਬੰਨ ਲਉ


ਸੂਤਰਧਾਰ 1:

ਭਾਰਤੀਆਂ ਨੂੰ ਕੀ ਪਤੈ


ਸੂਤਰਧਾਰ 2:

ਉਹ ਤਾਂ ਅਕਲ ਦੇ ਅੰਨ੍ਹੇ ਹਨ


ਸੂਤਰਧਾਰ 1:

ਉਹ ਬੜਾ ਅਮੀਰ ਦੇਸ਼ ਹੈ


ਸੂਤਰਧਾਰ 2:

ਉੱਥੇ ਬੜੇ ਵੱਡੇ ਵੱਡੇ ਅਮੀਰ ਰਹਿੰਦੇ ਹਨ


ਸੂਤਰਧਾਰ 1:

ਉੱਥੇ ਸ਼ੇਅਰ ਬਾਜ਼ਾਰ ਦੀ ਬੜੀ ਗਰਮਾ ਗਰਮੀ ਹੈ


ਸੂਤਰਧਾਰ 2:

ਉੱਥੇ ਵਿਕਾਸ ਦੀ ਦਰ ਅੱਠ ਫੀਸ ਦੀ ਹੈ


ਸੂਤਰਧਾਰ 1:

ਅਮਰੀਕਾ ਨਾਲੋਂ ਚਾਰ ਗੁਣਾ ਵੱਧ


ਸੂਤਰਧਾਰ 2:

ਤੁਸਾਂ ਸੁਣਿਆ ਕਿ ਓਬਾਮਾ ਜੀ ਅਮਰੀਕਾ ਵਿੱਚ ਲੋਕਾਂ ਨੂੰ ਕੀ ਸੁਣਾ ਕੇ ਆਏ ਹਨ?

ਕੋਰਸ ਗੀਤ


ਮੈਂ ਭਾਰਤ ਵਿੱਚ ਜਾਉਂਗਾ
ਰੋਟੀ ਲੈ ਕੇ ਆਊਂਗਾ
ਵੇਚ ਕੇ ਚੀਜ਼ਾਂ ਆਉਂਗਾ

ਜਾ ਡਮਰੂ ਖੜਕਾਊਂਗਾ
ਪੈਸੇ ਵੱਟ ਲਿਆਊਂਗਾ
ਬਹਿ ਕੇ ਇੱਥੇ ਵੰਡਾਗੇਂ
ਨਾਲੇ ਰਲ ਕੇ ਭੰਡਾਗੇਂ
ਜੋ ਬਚਿਆ ਸੋ ਛੰਡਾਗੇਂ
ਫੇਰ ਤੂੰ ਰੋਟੀ ਖਾਈਂ।
ਅਮਰੀਕੀ ਮਜ਼ਦੂਰ:











ਪਰ ਮੈਂ ਇਸ ਤਰਹਾਂ ਰੋਟੀ ਨਹੀਂ ਖਾ ਸਕਦਾ                              
ਮੈਨੂੰ ਰੁਜ਼ਗਾਰ ਚਾਹੀਦਾ                                                   
ਮੈਨੂੰ ਘਰ ਚਾਹੀਦਾ                                                                  
ਮੈਨੂੰ ਆਪਣੇ ਬਚਿੱਆਂ ਲਈ ਸਕੂਲ ਚਾਹੀਦੇ ਹਨ                         
ਉਹਨਾਂ ਦੀ ਬੀਮਾਰੀ ਲਈ ਦਵਾਈਆਂ ਤੇ ਇਲਾਜ ਚਾਹੀਦੇ ਹਨ।          
ਮੈਂ ਅੱਕ ਗਿਆ ਹਾਂ ਨੌਕਰੀਆਂ ਤੋਂ ਜਵਾਬ ਸੁਣ ਸੁਣ ਕੇ                    
ਅੱਜ ਇੱਥੇ ਕੱਲ ਉੱਥੇ                                                     
ਮੇਰਾ ਕੋਈ ਪੱਕਾ ਟਿਕਾਣਾ ਨਹੀਂ                                          
ਮੈਂ ਮਹੀਨੇ ਵਿੱਚ ਚਾਰ ਵਾਰੀ ਰੁਜ਼ਗਾਰ ਦੀ ਭਾਲ ਵਿੱਚ ਨਿਕਲਦਾ ਹਾਂ     
ਮੈਨੂੰ ਮੇਰੀ ਮਰਜ਼ੀ ਦੀ ਨੌਕਰੀ ਨਹੀਂ ਮਿਲਦੀ                              
ਮੇਰੀ ਮਰਜ਼ੀ ਦਾ ਕੰਮ ਨਹੀਂ ਮਿਲਦਾ                                      
ਮੇਰੇ ਬੱਚੇ ...
ਓਬਾਮਾ:


ਕੀ ਹੋਇਆ ਤੇਰੇ ਬਚਿੱਆਂ ਨੂੰ, ਚੰਗੇ ਭਲੇ ਤਾਂ ਹਨ, ਤੇਰੀ ਕੋਈ ਚਿੰਤਾ                
ਨਹੀਂ,    ਸਰਕਾਰ ਦੇ ਰਹੀ ਹੈ ਨਾ ਉਹਨਾਂ ਦਾ ਜੇਬ ਖਰਚ, ਉਹ ਤੇਰੇ                
ਉਪਰ ਤਾਂ ਨਿਰਭਰ ਨਹੀਂ
ਅਮਰੀਕੀ ਮਜ਼ਦੂਰ:





ਜੇਬ ਖਰਚ ਤਾਂ ਮਿਲ ਰਿਹਾ ਹੈ                                             
ਪਰ ਸੇਧ ਨਹੀਂ ਮਿਲ ਰਹੀ                                                
ਉਹ ਅਵਾਰਾ ਹੋ ਰਹੇ ਹਨ, ਬੇਲਿਹਾਜ਼, ਬਦਮਿਜ਼ਾਜ਼                       
ਨਿੱਕੀਆਂ ਨਿੱਕੀਆ ਹੀ ਉਹ ਮਾਂਵਾਂ ਬਣ ਰਹੀਆਂ ਹਨ                    
ਕਈ ਕਈ ਦਿਨ ਉਹ ਘਰ ਨਹੀਂ ਆਉਂਦੀਆਂ                                     
ਸ਼ਰਾਬ, ਤਮਾਕੂ ਪਤਾ ਨਹੀਂ ਹੋਰ ਕੀ ਕੀ ਉਹ ਕਿੰਨੇ ਨਸ਼ੇ ਕਰਦੀਆਂ ਹਨ
ਓਬਾਮਾ
ਇਹ ਝੂਠ ਹੈ। ਸਾਰੀ ਦੁਨੀਆ ਸਾਡੇ ਦੇਸ਼ ਨੂੰ ਸਵਰਗ ਕਹਿੰਦੀ ਹੈ
ਅਮਰੀਕੀ ਮਜ਼ਦੂਰ:

ਓਬਾਮਾ:
ਮੈਂ ਤੰਗ ਆ ਗਿਆ ਹਾਂ                                                    
ਇਸ ਨੂੰ ਸਵਰਗ ਕਹਿ ਕਹਿ ਕੇ ਇਹਦੇ ਵਿੱਚ ਕੋਈ ਸ਼ੱਕ ਹੈ ਹਾਲੇ?
ਅਮਰੀਕੀ ਮਜ਼ਦੂਰ:

ਇਸ ਨੂੰ ਸਵਰਗ ਕਹਿੰਦਿਆਂ ਸ਼ਰਮ ਆਉਂਦੀ ਹੈ                         
ਹੁਣ ਮੈਂ ਬੇਰੁਜ਼ਗਾਰ ਹਾਂ
ਓਬਾਮਾ:

ਪਰ ਇਹ ਸੱਭ ਕੁਝ ਤੁਹਾਡੇ ਕਰਕੇ ਹੋਇਆ।                                       
ਤੁਸੀਂ ਖੁਦ ਹੀ ਇਸ ਸੱਭ ਕੁਝ ਦੇ ਜਿੰਮੇਵਾਰ ਹੋ
ਅਮਰੀਕੀ ਮਜ਼ਦੁਰ:
ਮੇਰਾ ਕੀ ਕਸੂਰ ਹੈ?
ਓਬਾਮਾ:






ਕਸੂਰ? ਤੂੰ ਕਸੂਰ ਪੁੱਛਦੈਂ                                                           
ਕੀ ਤੁਸੀਂ ਕਰਜ਼ਾ ਲੈ ਕੇ ਮੋੜਿਆ?                                                  
ਨਹੀਂ ਨਾ?                                                                           
ਸਾਰੇ ਬੈਂਕ ਡੁੱਬ ਗਏ                                                                 
ਫਾਈਨਾਂਸ ਕੰਪਨੀਆਂ ਦਿਵਾਲੀਆ ਹੋ ਗਈਆਂ
ਲੋਕਾਂ ਦਾ ਪੈਸਾ ਡੁੱਬ ਗਿਆ                                                         
ਕਾਰਖਾਨੇ ਬੰਦ ਹੋ ਗਏ
ਅਮਰੀਕੀ ਮਜ਼ਦੁਰ:




ਪਰ ਹਜ਼ੂਰ ਮੈਂ ਕਿਵੇਂ ਕਰਜ਼ਾ ਮੋੜਦਾ
ਮੇਰੇ ਕੋਲ ਇੰਨੇ ਪੈਸੇ ਹੀ ਨਹੀਂ ਸਨ                                                  
ਮੇਰਾ ਤਾਂ ਆਪਣਾ ਗੁਜ਼ਾਰਾ ਮਸਾਂ ਚਲਦਾ ਸੀ                                        
ਜੇ ਮੇਰੇ ਕੋਲ ਪੈਸਾ ਹੁੰਦਾ ਤਾਂ                                                         
ਮੈਂ ਕਰਜ਼ਾ ਲੈਂਦਾ ਹੀ ਕਿਓਂ?
ਅਮਰੀਕੀ ਮਜ਼ਦੁਰ


ਨਾਲੇ ਉਧਾਰ ਤਾਂ ਬੰਦਾ ਉਦੋਂ ਹੀ ਲੈਂਦਾ ਹੈ ਜਦੋਂ                                               
ਉਸ ਕੋਲ ਆਪਣੇ ਪੈਸੇ ਨਾ ਹੋਣ                                                     
ਤੇ ਆਪਣੇ ਪੈਸੇ ਤਾਂ ਮੇਰੇ ਕੋਲ ਕਦੇ ਵੀ ਨਾ ਹੋਏ
ਓਬਾਮਾ:
ਨਹੀਂ ਇਹ ਗੱਲ ਨਹੀਂ, ਇਹ ਸਾਰਾ ਦੋਸ਼ ਤੇਰਾ ਹੈ
ਅਮਰੀਕੀ ਮਜ਼ਦੁਰ



ਨਹੀਂ ਇਹ ਦੋਸ਼ ਮੇਰਾ ਨਹੀਂ                                                                   
ਇਹ ਦੋਸ਼ ਤਾਂ ਉਸ ਨਿਜ਼ਾਮ ਦਾ ਹੈ                                                  
ਜਿਸ ਨੂੰ ਲੈ ਕੇ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਮਹਾਂ ਸ਼ਕਤੀ ਅਖਵਾਉਣ ਦਾ ਦੰਭ  
ਕਰਦੇ ਰਹੇ
ਅਮਰੀਕੀ ਮਜ਼ਦੁਰ







ਸੂਤਰਧਾਰ 1:



ਸੂਤਰਧਾਰ 1:

ਸੂਤਰਧਾਰ 2:

ਆਪਣੇ ਆਪ ਨੂੰ ਵੱਡਾ ਦਿਖਾਉਣ ਲਈ                                             
ਤੁਸੀਂ ਪੂਰੀ ਦੁਨੀਆ ਵਿੱਚ ਅਮਰੀਕਾ ਨੂੰ ਇੱਕ ਇਸ਼ਤਿਹਾਰ ਬਣਾ ਕੇ ਰੱਖ ਦਿੱਤਾ   
ਵੱਡੀਆਂ ਕੰਪਨੀਆ ਦਾ ਇਸ਼ਤਿਹਾਰ                                                
ਕਦੇ ਦੁਨੀਆ ਨੂੰ ਬੰਬ ਵੇਚੇ                                                          
ਕਦੇ ਹਥਿਆਰ                                                                      
ਕਦੇ ਅੱਗ                                                                           
ਕਦੇ ਨਫਰਤ                                                                        
ਕਿਤੇ ਨਾ ਕਿਤੇ ਤੁਸਾਂ ਅੱਗ ਲਾਈ ਹੀ ਰੱਖੀ
ਦੋ ਸਕੇ ਭਰਾਵਾਂ ਨੂੰ ਵੀ ਤੁਸੀਂ ਚੈਨ ਨਾਲ ਨਾ ਬਹਿਣ ਦਿੱਤਾ                          
ਜੇ ਕਿਤੇ ਅੱਗ ਲੱਗ ਵੀ ਗਈ ਤਾਂ ਉਸ ਨੂੰ ਬੁਝਣ ਨਾ ਦਿੱਤਾ                         
ਆਪਣੀਆਂ ਚੀਜ਼ਾਂ ਵੇਚਣ ਲਈ                                                     
ਕਦੇ ਤੁਸਾਂ ਹਥਿਆਰਾਂ ਨਾਲ ਡਰਾਇਆ
ਕਦੇ ਤਕਨੌਲੋਜੀ ਨਾਲ                                                               
ਕਦੇ ਝੂਠੀਆਂ ਕਹਾਣੀਆਂ ਬਣਾ ਕੇ
ਹੋਰ ਤਾਂ ਹੋਰ ਤੁਸਾਂ ਦੁਨੀਆਂ ਨੂੰ                                                      
ਗਰਕ ਜਾਣ ਦੀਆਂ ਗੱਲਾਂ ਸੁਣਾ ਸੁਣਾ ਕੇ ਹੀ ਡਰਾ ਕੇ ਰੱਖਿਆ।
ਸੂਤਰਧਾਰ 1:


ਸੂਤਰਧਾਰ 2:    
ਸਾਨੂੰ ਵਾਤਾਵਰਨ ਸਾਫ਼ ਰਖਣ ਦੀ ਨਸੀਹਤ ਦੇ ਕੇ ਆਪ                                      
ਆਪ ਇੱਕ ਬੰਦੇ ਲਈ ਤੁਸਾਂ ਅਫ਼ਗਾਨਿਸਤਾਨ ਦੀਆ ਪਹਾੜੀਆਂ ਵਿੱਚ, ਇਰਾਕ ਦੇ
ਰੇਗਿਸਤਾਨਾਂ ਵਿੱਚ ਏਨੀ ਅੱਗ ਉਗਲੀ ਕਿ ਪੂਰੀ ਦੁਨੀਆਂ ਧੁਆਂਖੀ ਗਈ
ਇਹ ਸੱਭ ਕਲ੍ਹ ਦੀਆਂ ਹੀ ਤੇ ਗੱਲਾਂ ਹਨ। ਏਨੀ ਜਲਦੀ ਭੁੱਲ ਗਏ ਹੋ     
ਓਬਾਮਾ:


ਓਬਾਮਾ:

ਪਰ ਇਹ ਸੱਭ ਕੁਝ ਤਾਂ ਅਸਾਂ ਆਤੰਕ ਖਤਮ ਕਰਨ ਲਈ ਕੀਤਾ ਸੀ।             
ਓਸਾਮਾ ਆਤੰਕਵਾਦੀ ਸੀ                                                          
ਤੇ ਉਹ ਇਰਾਕ ਦਾ ਪ੍ਰਧਾਨ ਉਹ ਵੀ,
ਗਿਆਰਾਂ ਸਤੰਬਰ ਦੀ ਘਟਨਾ ਤਾਂ ਤੁਸਾਂ ਦੇਖੀ ਹੋਵੇਗੀ                               
ਦੁਨੀਆਂ ਜਾਣਦੀ ਹੈ ਭੁੱਲੀ ਥੋੜ੍ਹੇ ਹੈ
ਸੂਤਰਧਾਰ 1:

ਹਾਂ ਉਹ ਉਹ ਸੱਭ ਕੁਝ ਜਾਣਦੀ ਹੈ ਜਿਸ ਦਾ ਪ੍ਰਚਾਰ ਤੁਸੀਂ ਅਪਣੇ ਚੈਨਲਾਂ ਰਾਹੀਂ  
ਦਿਖਾਉਂਦੇ ਹੋ
ਸੂਤਰਧਾਰ 2:
ਪਰ ਉਹ ਇਹ ਨਹੀਂ ਕਿ ਤੁਸੀਂ ਵੀ ਆਤੰਕਵਾਦੀ ਹੋ
ਸੂਤਰਧਾਰ 1:


ਤੁਸੀਂ ਤਕਨੌਲੋਜੀ ਦਾ ਆਤੰਕ ਫਲਾਉਂਦੇ ਹੋ                                         
ਤੁਸੀਂ ਗ਼ਲਤ ਦਾਅਵੇ ਕਰਕੇ ਦੁਨੀਆਂ ਦੀਆਂ ਭਵਿੱਖਬਾਣੀਆਂ ਕਰਦੇ ਹੋ           
ਤੇ ਸਾਨੂੰ ਸੰਜਮ ਵਰਤਣ ਦੀ ਸਲਾਹ ਦਿੰਦੇ ਹੋ
ਸੂਤਰਧਾਰ 1:



ਆਪ ਵੱਡੇ ਵੱਡੇ ਮਹਿਲਾਂ ਮਹਿਲਾਂ ਵਿੱਚ ਰਹਿੰਦੇ ਹੋ                                  
ਵਿਸ਼ਾਲ ਭਵਨਾ ਦੇ ਮਾਲਕ ਹੋ                                                       
ਤੇ ਸਾਨੂੰ ਸੰਜਮ ਦੀ ਸਲਾਹ ਦਿੰਦੇ ਹੋ                                                 
ਥੋੜ੍ਹੇ ਵਿੱਚ ਗੁਜ਼ਾਰਾ ਕਰਨ ਦੀ ਸਲਾਹ ਦਿੰਦੇ ਹੋ।
ਸੂਤਰਧਾਰ 2:


ਸੂਤਰਧਾਰ 2:

ਪਰ ਹੁਣ ਇਸ ਤਰ੍ਹਾਂ ਨਹੀਂ ਹੋਣਾ                                                     
ਲੋਕ ਜਾਗ ਪਏ ਹਨ                                                                 
ਲੋਕ ਜਾਗ ਰਹੇ ਹਨ
ਤੁਹਾਡਾ ਭਰਮ ਜਾਲ ਟੁੱਟ ਰਿਹਾ ਹੈ                                                  
ਹੁਣ ਅਸੀਂ ਜਾਗ ਪਏ ਹਾਂ
ਸੂਤਰਧਾਰ 1:

ਸੂਤਰਧਾਰ 2:

ਕੋਰਸ ਗੀਤ









ਓਬਾਮਾ ਜੀ ਅਸੀਂ ਜਾਗ ਪਏ ਹਾਂ                                                   
ਤੇ ਸਾਡਾ ਇਹ ਸੁਨੇਹਾ ਆਪਣੇ ਦੇਸ਼ ਵਾਸੀਆਂ ਨੂੰ ਦੇ ਦੇਣਾ
ਉੱਥੋਂ ਦੇ ਕਾਮਿਆਂ ਮਜ਼ਦੁਰਾਂ ਨੂੰ ਦੇਣਾ                                                                  
ਕਿ ਅਸੀਂ ਤੁਹਾਡੇ ਨਾਲ ਹਾਂ
ਓਏ ਭਟਕੇ ਹੋਏ ਜਵਾਨੋ                                                             
ਬਾਹਰ ਜਾਵਣ ਦੀ ਕੋਈ ਲੋੜ ਨਹੀਂ                                                 
ਸਾਡੇ ਘਰੇ ਬੜਾ ਰੁਜ਼ਗਾਰ                                                           
ਕਿਸੇ ਵੀ ਕੰਮ ਕਾਰ ਦੀ ਥੋੜ੍ਹ ਨਹੀਂ।                                                
ਤੁਸੀਂ ਆਪਣੇ ਦੇਸ਼ ਦੇ ਮਾਲਕ                                                      
ਐਵੇਂ ਦੇਸ਼ ਨੂੰ ਨਾ ਬਰਬਾਦ ਕਰੋ                                                   
ਤੁਹਾਡੇ ਘਰੇ ਬੜਾ ਰੁਜ਼ਗਾਰ                                                         
ਬੜਾ ਕੰਮ ਕਾਰ                                                                     
ਤੁਸੀਂ ਸਰਦਾਰ ਦੇਸ਼ ਦੇ ਦਾਰ                                                       
ਹੁਣ ਆਬਾਦ ਕਰੋ।
(31,  S A S Nagar, Jalandhar.) Phone: 9878961218